ਕਰਤਾਰਪੁਰ ਦਾ ਯੁੱਧ
ਕਰਤਾਰਪੁਰ ਦੀ ਯੁੱਧ, ਮੁਗਲ ਸਾਮਰਾਜ ਦੁਆਰਾ ਕਰਤਾਰਪੁਰ ਦੀ ਵਰ੍ਹੇ 1635 ਵਿੱਚ ਘੇਰਾਬੰਦੀ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦੇ ਆਖਰੀ ਸਮੇਂ ਵਿੱਚੋਂ ਵੱਡੇ ਮੁਗਲ-ਸਿੱਖ ਯੁੱਧਾਂ ਵਿੱਚੋੋਂ ਇੱਕ ਸੀ।[1] ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫ਼ੌਜ ਨੂੰ 3 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਜਿਸ ਵਿੱਚੋਂ ਇੱਕ ਹਿੱਸੇ ਦੀ ਅਗਵਾਈ ਗੁਰੂ ਸਾਹਿਬ ਆਪ ਕਰ ਰਹੇ ਸੀ ਅਤੇ ਦੂਜੀ ਹਿੱਸੇ ਦੀ ਅਗਵਾਈ ਉਨ੍ਹਾਂ ਦੇ ਪੁੱਤਰ ਗੁਰੂ ਤੇਗ ਬਹਾਦਰ ਜੀ ਕਰਦੇ ਪਏ ਸਨ।
ਘਟਨਾਵਾਂ
ਸੋਧੋ"ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖਾਂ" ਵਿਰੁੱਧ ਮੁਹਿੰਮ ਦਾ ਹਿੱਸਾ ਹੋਣ ਵਜੋਂ, ਪੈਂਡੇ ਖ਼ਾਨ ਦੀ ਅਗਵਾਈ ਹੇਠ ਮੁਗਲ ਫੌਜ ਨੇ ਕਰਤਾਰਪੁਰ ਦੀ ਘੇਰਾਬੰਦੀ ਕਰ ਲਈ। ਕਰਤਾਰਪੁਰ ਦਾ ਬਚਾਅ ਭਾਈ ਬਿਧੀ ਚੰਦ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਉਹਨਾਂ ਦੇ ਪੁੱਤਰ ਬਾਬਾ ਗੁਰਦੀਤਾ ਜੀ ਨਾਲ ਮਿਲ਼ ਕੇ ਕੀਤਾ। ਮੁਗ਼ਲ ਫੌਜ ਦੀੀ ਘੇਰਾਬੰਦੀ ਸਿੱਖਾਂ ਦੁਆਰਾ ਅਸਫਲ ਕਰ ਦਿੱਤੀ ਗਈ ਸੀ.
ਇਹ ਪਹਿਲੀ ਅਤੇ ਇੱਕੋ-ਇੱਕ ਲੜਾਈ ਸੀ ਜੋ ਗੁਰੂ ਤੇਗ ਬਹਾਦਰ ਜੀ ਨੇ ਲੜੀ ਸੀ ਅਤੇ ਆਪਣੀ ਬਹਾਦਰੀ ਸਦਕਾ ਉਹਨਾਂ ਨੂੰ 'ਤੇਗ' ਦਾ ਖਿਤਾਬ ਪ੍ਰਾਪਤ ਹੋੋਇਆ ਜਿਹਦਾ ਮਤਲਬ ਵੱਡੀ ਤਲਵਾਰ ਹੁੰਦਾ ਹੈ।
ਬਾਅਦ ਦਾ ਅਕਸ
ਸੋਧੋਇਸ ਲੜਾਈ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਛੱਡ ਦਿੱਤਾ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਜ਼ਦੀਕ ਇਕ ਨਵਾਂ ਸ਼ਹਿਰ ਗੁਰਕੀਰਤਪੁਰ ਸਾਹਿਬ ਵਸਾਇਆ।
ਹਵਾਲੇ
ਸੋਧੋ- ↑ Jaques, Tony. Dictionary of Battles and Sieges. Greenwood Publishing Group. p. 513. ISBN 978-0-313-33536-5. Retrieved 31 July 2010.