ਕਰਤਾਰਪੁਰ, ਭਾਰਤ
ਜਲੰਧਰ ਜ਼ਿਲ੍ਹਾ, ਪੰਜਾਬ, ਭਾਰਤ ਵਿੱਚ ਸ਼ਹਿਰ
(ਕਰਤਾਰਪੁਰ (ਭਾਰਤ) ਤੋਂ ਮੋੜਿਆ ਗਿਆ)
ਕਰਤਾਰਪੁਰ ਭਾਰਤ ਦੇ ਪੰਜਾਬ ਰਾਜ ਦੇ ਜਲੰਧਰ ਜ਼ਿਲ੍ਹੇ ਵਿੱਚ ਜਲੰਧਰ ਸ਼ਹਿਰ ਦੇ ਨੇੜੇ ਇੱਕ ਸ਼ਹਿਰ ਹੈ ਅਤੇ ਰਾਜ ਦੇ ਦੋਆਬਾ ਖੇਤਰ ਵਿੱਚ ਸਥਿਤ ਹੈ। ਇਸ ਦੀ ਸਥਾਪਨਾ ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।
ਕਰਤਾਰਪੁਰ | |
---|---|
ਗੁਣਕ: 31°26′N 75°30′E / 31.44°N 75.5°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਜਲੰਧਰ |
ਬਾਨੀ | ਸ੍ਰੀ ਗੁਰੂ ਅਰਜਨ ਦੇਵ ਜੀ |
ਉੱਚਾਈ | 228 m (748 ft) |
ਆਬਾਦੀ (2011) | |
• ਕੁੱਲ | 25,662 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 144801 |
ਟੈਲੀਫੋਨ ਕੋਡ | 0181 |
ਵਾਹਨ ਰਜਿਸਟ੍ਰੇਸ਼ਨ | PB 90 |
ਭੂਗੋਲ
ਸੋਧੋਕਰਤਾਰਪੁਰ ਧਰਤੀ ਦੀ 31°26′N 75°30′E / 31.44°N 75.5°E / 31.44; 75.5 ਸਥਿਤੀ ਉੱਪਰ ਹੈ।[1] ਇਸਦੀ ਔਸਤ ਤਲ ਤੋਂ ਉਚਾਈ 228 ਮੀਟਰ ਹੈ। ਇਹ ਜਲੰਧਰ ਤੋਂ 15 ਕਿਲੋਮੀਟਰ ਦੂਰ ਹੈ ਅਤੇ ਜੀਟੀ ਰੋਡ ਉੱਪਰ ਹੈ।
ਆਂਕੜੇ
ਸੋਧੋ2001 ਦੀ ਭਾਰਤੀ ਮਰਦਮਸ਼ੁਮਾਰੀ ਅਨੁਸਾਰ[2] ਕਰਤਾਰਪੁਰ ਦੀ ਕੁਲ ਵਸੋਂ 25,152 ਹੈ। ਮਰਦ ਕੁੱਲ ਵਸੋਂ ਦਾ 54% ਅਤੇ ਔਰਥ 46% ਬਣਦੇ ਹਨ। ਸਾਖਰਤਾ ਦਰ 69% ਬਣਦੀ ਹੈ। ਕਰਤਾਰਪੁਰ ਨੂੰ 14 ਵਾਰਡਾਂ ਵਿੱਚ ਵੰਡਿਆ ਗਿਆ ਹੈ।
ਸਿੱਖਿਆ
ਸੋਧੋ- ਐਮਜੀਐਸਐਮ ਜਨਤਾ ਕਾਲਜ, ਕਰਤਾਰਪੁਰ
- ਮਾਤਾ ਗੁਜਰੀ ਖਾਲਸਾ ਕਾਲਜ, ਕਰਤਾਰਪੁਰ
- ਮਾਤਾ ਗੁਜਰੀ ਪਬਲਿਕ ਸਕੂਲ
- ਆਰਿਆ ਗਰਲਸ ਹਾਈ ਸਕੂਲ
- ਦਸ਼ਮੇਸ਼ ਪਬਲਿਕ ਸਕੂਲ ਖੁਸਰੋਪੁਰ
- ਡੀਏਵੀ ਸੀਨੀਅਰ ਸਕੈਂਡਰੀ ਸਕੂਲ
- ਸੰਤ ਬਾਬਾ ਓਕਾਰ ਨਾਥ ਸੀਨੀਅਰ ਸਕੈਂਡਰੀ ਸਕੂਲ, ਕਾਲਾ ਬਾਹੀਆਂ
- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ
- ਐਸ. ਡੀ. ਹਾਈ ਸਕੂਲ
- ਸੇਂਟ ਫ੍ਰਾਸਿਸ ਕਾਨਵੈਂਟ ਸਕੂਲ
ਸੇਂਟ ਸੋਲਜਰ ਪਬਲਿਕ ਸਕੂਲ - ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ
- ਆਰਿਆ ਮਾਡਲਸ ਸਕੂਲ
- ਦਇਆਨੰਦ ਮਾਡਲਸ ਸਕੂਲ
ਧਾਰਮਿਕ ਅਸਥਾਨ
ਸੋਧੋ- ਗੁਰਦੁਆਰਾ ਸ਼੍ਰੀ ਥਮਜੀ ਸਾਹਿਬ
- ਗੁਰਦੁਆਰਾ ਮਾਤਾ ਗੁਜਰੀ ਜੀ
- ਗੁਰਦੁਆਰਾ ਸ਼੍ਰੀ ਮਾਈ ਭਾਗੋ ਜੀ
- ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ
- ਗੁਰਦੁਆਰਾ ਟਾਹਲੀ ਸਾਹਿਬ
- ਕਿਲਾ ਕੋਠੀ (ਇੱਥੇ ਆਦਿ ਗ੍ਰੰਥ ਪਿਆ ਹੈ।)
- ਸ਼੍ਰੀ ਗੁਰੂ ਰਵਿਦਾਸ ਮੰਦਿਰ ਆਰਿਆ ਨਗਰ
- ਪ੍ਰਾਚੀਨ ਮਾਤਾ ਚਿੰਤਪੁਰਨੀ ਮੰਦਿਰ
- ਡੇਰਾ ਬਾਬਾ ਗੁਰਮੁਖ ਦਾਸ ਜੀ
- ਸ਼ਿਵ ਮੰਦਿਰ
- ਡੇਰਾ ਬਾਬਾ ਓਕਾਰ ਨਾਥ