ਕਰਤਾਰ ਸਿੰਘ ਬਲੱਗਣ
ਪੰਜਾਬੀ ਕਵੀ
ਕਰਤਾਰ ਸਿੰਘ ਬਲੱਗਣ (5 ਅਕਤੂਬਰ 1904 - 7 ਦਸੰਬਰ 1969)[1] ਪੰਜਾਬੀ ਕਵੀ ਅਤੇ ਸਾਹਿਤਕ ਪੱਤਰਕਾਰ ਸੀ। ਸਾਹਿਤਕ ਮਾਸਕ ਪੱਤਰ, ਕਵਿਤਾ ਦੇ ਸੰਪਾਦਕ ਵਜੋਂ ਪੰਜਾਬੀ ਸਾਹਿਤ ਜਗਤ ਵਿੱਚ ਆਮ ਜਾਣੇ ਜਾਂਦੇ ਹਨ।
ਜੀਵਨੀ
ਸੋਧੋਕਰਤਾਰ ਸਿੰਘ ਬਲੱਗਣ ਦਾ ਜਨਮ 5 ਅਕਤੂਬਰ 1904 ਨੂੰ ਸ. ਮਿਹਰ ਸਿੰਘ ਦੇ ਘਰ ਬਰਤਾਨਵੀ ਪੰਜਾਬ ਦੇ ਪਿੰਡ ਬਲੱਗਣ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਹੋਇਆ। ਉਹਨਾਂ ਦੀ ਮਾਤਾ ਦਾ ਨਾਂ ਲੱਛਮੀ ਦੇਵੀ ਸੀ। 1947 ਵਿੱਚ ਪੰਜਾਬ ਦੀ ਵੰਡ ਤੋਂ ਬਾਅਦ ਉਹ ਆਪਣਾ ਪਿੰਡ ਛੱਡਕੇ ਅੰਮ੍ਰਿਤਸਰ ਆ ਗਏ।
ਕਾਵਿ-ਨਮੂਨਾ
ਸੋਧੋ- ਮੇਰੇ ਸੁਫਨੇ ਝੁਲਸ ਕੇ ਤਬਾਹ ਹੋ ਗਏ, ਮੇਰੇ ਅਰਮਾਨ ਸੜ ਕੇ ਸਵਾਹ ਹੋ ਗਏ,
- ਪਰ ਜੇ ਚੁੰਨੀ ਹਿਲਾ,ਕੋਈ ਦੇ ਦੇ ਹਵਾ, ਬੁੱਝੇ ਭਾਂਬੜ ਮਚਾਏ ਤਾਂ ਮੈਂ ਕੀ ਕਰਾਂ ?
- ਜੇ ਕੰਨ ਪੜਵਾ ਕੇ ਵੀ ਸੱਜਣਾ ਦੇ ਦਿਲ ਦਾ ਤਖਤ ਮਿਲ ਜਾਏ
- ਤਾਂ ਫਿਰ ਤਖਤਾਂ ਲਈ ਜਾ ਕੇ ਹਜ਼ਾਰੇ ਕੌਣ ਵੇਹੰਦਾ ਏ।