ਅੰਮ੍ਰਿਤਸਰ

Akal Takht illuminated, in Harmandir Sahib complex, Amritsar.jpg

ਨਕਸ਼ਾ ਨਿਸ਼ਾਨ
India Punjab location map.svg
Coats of arms of None.svg
ਜ਼ਿਲਾ
India - Punjab - Amritsar.svg
 ਦੇਸ਼  ਭਾਰਤ
 ਸੂਬਾ ਪੰਜਾਬ
 ਭੂਗੋਲੀ ਸਥਿਤੀ ੩੧° ੬੪ ਉੱਤਰ, ੭੭° ੧੨ ਪੂਰਬ
 ਬੁਨਿਆਦ ੧੫ ਦਸੰਬਰ ੧੯੧੧
 ਅਬਾਦੀ:  
 - ਸਾਰਾ (੨੦੧੧)[1] ੧ ੧੩੨ ੭੬੧
 - ਮਹਾਨਗਰੀਏ ਇਲਾਕੇ:[2] ੧ ੧੮੩ ੭੦੫
 ਵਕਤੀ ਖ਼ਿੱਤਾ ਆਈ.ਐੱਸ.ਟੀ (ਯੂ.ਟੀ.ਸੀ +੫:੩੦)
 ਮੇਅਰ ਬਕਸ਼ੀ ਰਾਮ ਅਰੋੜਾ
 ਸਰਕਾਰੀ ਵੈੱਬਸਾਈਟ www.amritsarcorp.com

ਅੰਮ੍ਰਿਤਸਰ (ਜਾਂ ਅੰਮ੍ਰਿਤਸਰ; ਮਤਲਬ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦ‍ਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ ਅਤੇ ਹੋਰ ਬੋਲੀਆਂ ਵਿੱਚ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸ਼ਾਮਲ ਹਨ। ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।

ਇਤਿਹਾਸਸੋਧੋ

ਅੰਮ੍ਰਿਤਸਰ ਸ਼ਹਿਰ ਦੀ ਨੀਂਹ 1577 ਵਿੱਚ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰਖੀ। ਕੁਝ ਹਵਾਲਿਆਂ ਮੁਤਾਬਕ ਇਹ ਜ਼ਮੀਨ ਨੇੜੇ ਦੇ ਤੁਂਗ ਪਿੰਡ ਦੇ ਵਾਸੀਆਂ ਪਾਸੋਂ ਖ਼ਰੀਦੀ ਗਈ ਸੀ ਜਦਕਿ ਕੁਝ ਹੋਰਨਾਂ ਮੁਤਾਬਕ ਗੁਰੂ ਅਮਰਦਾਸ ਦੇ ਸਮੇਂ ਮੁਗਲ ਸਮਰਾਟ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਭਾਨੀ ਨੂੰ ਉਨ੍ਹਾਂ ਦੀ ਗੁਰੂ ਰਾਮਦਾਸ ਨਾਲ ਸ਼ਾਦੀ ਸਮੇਂ ਤੁਹਫੇ ਵਜੋਂ ਦਿਤੀ ਸੀ। ਜੋ ਇਸ ਸਰੋਵਰ ਆਲੇ ਦੁਆਲੇ ਨਗਰ ਵਸਿਆ ਉਸ ਦਾ ਸ਼ੁਰੂ ਵਿੱਚ ਨਾਂ ਰਾਮਦਾਸਪੁਰ, ਚੱਕ ਰਾਮਦਾਸ ਯਾ ਚੱਕ ਗੁਰੂ ਪਿਆ। ਗੁਰੂ ਅਰਜਨ, ਜਿਨ੍ਹਾਂ ਨੇ ਸਰੋਵਰ ਮੁਕੰਮਲ ਕਰਵਾਇਆ, ਸੰਤੋਖਸਰ ਤੇ ਰਾਮਸਰ ਦੇ ਤਾਲ ਖੁਦਵਾਏ ਅਤੇ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ, ਦੇ ਸਮੇਂ ਇਹ ਸ਼ਹਿਰ ਤਰੱਕੀ ਕਰਦਾ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਦੇ ਸਾਹਮਣੇ ਅਕਾਲ ਤਖ਼ਤ ਬਣਵਾਇਆ ਅਤੇ ਕੌਲਸਰ ਤੇ ਬਿਬੇਕਸਰ ਦੇ ਤਾਲ ਖੁਦਵਾਏ ਅਤੇ ਸ਼ਹਿਰ ਦੀ ਪੱਛਮੀ ਹਦੂਦ ਵਿੱਚ ਲੋਹ ਗੜ੍ਹ ਦਾ ਕਿਲਾ ਉੱਸਰਵਾਇਆ। 1635 ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਗਏ ਤਾਂ ਤਕਰੀਬਨ 65 ਸਾਲ ਸ਼ਹਿਰ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਹੇਠ ਰਿਹਾ। 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਨ ਉਪਰੰਤ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਸ਼ਹਿਰ ਦੇ ਪ੍ਰਬੰਧ ਲਈ ਭੇਜਿਆ।

18ਵੀਂ ਸਦੀ ਵਿੱਚ ਕਈ ਉਤਾਰ ਚੜਾਉ ਸ਼ਹਿਰ ਵਿੱਚ ਹੋਏ। 1765 ਵਿੱਚ ਮਿਸਲਾਂ ਦੀ ਸਰਦਾਰੀ ਕਾਇਮ ਹੋਣ ਉਪਰੰਤ ਕਈ ਮਿਸਲ ਸਰਦਾਰਾਂ ਨੇ ਅੰਮ੍ਰਿਤਸਰ ਦਾ ਪ੍ਰਬੰਧ ਸੰਭਾਲਿਆ। ਵੱਖ ਵੱਖ ਸਰਦਾਰਾਂ ਨੇ ਪਵਿੱਤਰ ਸਰੋਵਰ ਦੇ ਆਲੇ ਦੁਆਲੇ ਆਪਣੇ ਬੁੰਗੇ ਕਾਇਮ ਕੀਤੇ ਅਤੇ ਬਾਹਰਵਾਰ ਕਟੜੇ ਯਾ ਹਲਕੇ ਕਾਇਮ ਕੀਤੇ ਜੋਕਿ ਵਪਾਰੀਆਂ ਤੇ ਦਸਤਕਾਰਾਂ ਦੀ ਤਰੱਕੀ ਤੇ ਵਾਧੇ ਲਈ ਸਨ। ਅਹਿਮ ਫ਼ੈਸਲੇ ਲੈਣ ਲਈ ਅੰਮ੍ਰਿਤਸਰ ਵਿੱਚ ਸਰਬੱਤ ਖਾਲਸਾ ਦੀਵਾਨ ਕੀਤੇ ਜਾਂਦੇ ਸਨ। ਇਸ ਤਰਾਂ ਇਹ ਸ਼ਹਿਰ ਖਾਲਸੇ ਦੀ ਰਾਜਧਾਨੀ ਦੇ ਰੂਪ ਵਿੱਚ ਸਾਹਮਣੇ ਆਇਆ। 18ਵੀਂ ਸਦੀ ਦੇ ਅੰਤ ਤਕ ਅੰਮ੍ਰਿਤਸਰ ਪੰਜਾਬ ਦਾ ਇੱਕ ਉੱਘਾ ਵਪਾਰਕ ਕੇਂਦਰ ਬਣ ਚੁੱਕਾ ਸੀ।

ਰਣਜੀਤ ਸਿੰਘ, ਜੋਕਿ 1801 ਤਕ ਮਹਾਰਾਜੈ ਦੀ ਪਦਵੀ ਪ੍ਰਾਪਤ ਕਰ ਚੁਕਿਆ ਸੀ ਨੇ 1805 ਵਿੱਚ ਇੱਥੇ ਆਪਣਾ ਅਧਿਕਾਰ ਜਮਾਇਆ ਜਦੌਂ ਉਸ ਨੇ ਜ਼ਮਜ਼ਮਾ ਤੋਪ ਤੇ ਭੰਗੀ ਸਰਦਾਰਾਂ ਦੇ ਕਿਲੇ ਅਤੇ ਤੋਸ਼ੇਖਾਨੇ ਤੇ ਆਪਣਾ ਦਬਦਬਾ ਬਣਾ ਲਿਆ। 1815 ਵਿੱਚ ਰਾਮਗੜੀਆ ਕਿਲਾ ਹਥਿਆ ਲੈਣ ਉਪਰੰਤ 1820 ਵਿੱਚ ਆਹਲੂਵਾਲੀਆ ਤੇ ਕਨ੍ਹਈਆ ਮਿਸਲ ਨੂੰ ਅਧੀਨ ਕਰ ਲੈਣ ਬਾਦ ਪੂਰਾ ਅੰਮ੍ਰਿਤਸਰ ਰਣਜੀਤ ਸਿੰਘ ਦੇ ਪ੍ਰਬੰਧ ਹੇਠ ਆ ਗਿਆ। ਰਣਜੀਤ ਸਿੰਘ ਦੇ ਸਮੇਂ ਕਿਲਾ ਗੋਬਿੰਦ ਗੜ੍ਹ ਬਣਵਾਇਆ ਗਿਆ, ਰਾਮ ਬਾਗ਼ ਲਵਾਇਆ ਗਿਆ ਅਤੇ ਦਰਬਾਰ ਸਾਹਿਬ ਦੀ ਇਮਾਰਤ ਉੱਤੇ ਸੋਨਾ ਜੜਵਾਉਣ ਦਾ ਕੰਮ ਹੋਇਆ। ਇਸ ਸਭ ਨਾਲ ਸ਼ਹਿਰ ਦੀ ਤਰੱਕੀ ਵਿੱਚ ਬੇਅੰਤ ਵਾਧਾ ਹੋਇਆ ਅਤੇ ਇਹ ਸਨਅਤੀ ਤੇ ਵਪਾਰਕ ਤਰੱਕੀ ਵਿੱਚ ਹੋਰ ਅੱਗੇ ਵਧਿਆ।

ਮੁੱਖ ਆਕਰਸ਼ਨਸੋਧੋ

ਇਹ ਸ਼ਹਿਰ ਸਿਖੀ ਇਤਿਹਾਸ ਦਾ ਗੜ੍ਹ ਰਿਹਾ ਹੈ | ਅੰਮ੍ਰਿਤਸਰ ਵਿੱਚ ਤੇ ਇਸ ਦੇ ਨਜ਼ਦੀਕ ਸਿੱਖਾਂ ਦੇ ਬਹੁਤ ਸਾਰੇ ਇਤਿਹਾਸਿਕ ਤੇ ਧਾਰਮਿਕ ਥਾਂ ਮੌਜੂਦ ਹਨ | ਅਨੇਕ ਗੁਰਦਵਾਰਾ ਸਾਹਿਬਾਨ ਤੋਂ ਇਲਾਵਾ ,ਲਾਰੰਸ ਰੋਡ ਸਥਿਤ ਭਾਈ ਵੀਰ ਸਿੰਘ ਮੈਮੋਰੀਅਲ ਘਰ , ਰਾਮ(ਕੰਪਨੀ) ਬਾਗ਼ ਸਥਿਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ, ਠਾਕਰ ਸਿੰਘ ਆਰਟ ਗੈਲਰੀ ਆਦਿ ਵੇਖਣ ਯੋਗ ਅਸਥਾਨ ਹਨ। ਅੰਮ੍ਰਿਤਸਰ ਦਿੱਲੀ ਤੋਂ ਜਲੰਧਰ ਆਉਂਦੇ ਜੀ.ਟੀ ਰੋਡ ਤੇ ਭਾਰਤ ਦਾ ਆਖਰੀ ਮੁੱਖ ਸ਼ਹਿਰ ਹੈ ਅਤੇ ਇਸ ਤੋਂ ਅੱਗੇ ਇਹ ਸਡ਼ਕ ਲਾਹੌਰ ਨੂੰ ਤੁਰ ਜਾਂਦੀ ਹੈ | ਲਾਹੌਰ, ਜੋ ਕੀ ਵੰਡ ਤੋ ਪਹਿਲੇ ਪੰਜਾਬ ਦੀ ਰਾਜਧਾਨੀ ਸੀ, ਅੰਮ੍ਰਿਤਸਰ ਤੋਂ ਸਾਰਾ ੫੦ ਕਿ.ਮੀ ਦੀ ਦੂਰੀ ਤੇ ਹੈ | ਅੰਮ੍ਰਿਤਸਰ ਸ਼ਹਿਰ ਅੰਮ੍ਰਿਤਸਰ ਜ਼ਿਲੇ ਦਾ ਅਨੁਸ਼ਾਸ਼ਨ ਅਤੇ ਵਪਾਰਕ ਗੜ੍ਹ ਵੀ ਹੈ | ਪਰ ਇਸਦੇ ਬਾਰਡਰ ਤੋਂ ਨੇੜੇ ਹੋਣ ਕਰਕੇ ਇਸ ਦਾ ਉਦਯੋਗਕ ਵਿਕਾਸ ਨਹੀਂ ਹੋ ਸਕਿਆ | ਅੰਮ੍ਰਿਤਸਰ ਸ਼ਹਿਰ ਦਾ ਮੁੱਖ ਹਵਾਈ ਅੱਡਾ ਰਾਜਾ ਸਾਹਂਸੀ ਅੰਤਰ-ਰਾਸ਼ਟਰੀ ਹਵਾਈ ਅੱਡਾ ਹੈ ਹੋ ਕਿ ਸ਼ਹਿਰ ਦੇ ਕੇਂਦਰ ਤੋਂ ਗਿਆਰਾਂ ਕਿ.ਮੀ ਦੀ ਦੂਰੀ ਤੇ ਹੈ | ਇਸ ਅੱਡੇ ਤੋਂ ਬਹੁਤ ਸਾਰੀਆਂ ਵਿਦੇਸ਼ੀ ਉਡਾਣਾ ਚੜਦੀਆਂ ਨੇ | ਇਥੋਂ ਸਿੰਗਾਪੁਰ, ਤਾਸ਼ਕੰਦ, ਅਸ਼ਗਾਬਾਤ ਅਤੇ ਲੰਡਨ, ਬਰਮਿੰਘਮ ਤੇ ਟਰੰਟੋ ਨੂੰ ਵੀ ਉਡਾਨਾਂ ਨੇ | ਪੰਜਾਬੀਆਂ ਦੀ ਵਿਦੇਸ਼ਾਂ ਵਿੱਚ ਬੜੀ ਆਵਾਜਾਹੀ ਹੋਣ ਕਰਕੇ ਐਥੋਂ ਹੋਰ ਉਡਾਨਾਂ ਦੇ ਸ਼ੁਰੂ ਹੋਣ ਦੀਆਂ ਵੀ ਉਮੀਦ ਹਨ | ਅੰਮ੍ਰਿਤਸਰ ਦੇ ਮੁੱਖ ਵਪਾਰਕ ਕਾਰੋਬਾਰ ਟੂਰੀਜ਼ਮ, ਐਥੋਂ ਦਾ ਕੱਪੜਾ ਬਜ਼ਾਰ, ਖੇਤੀ, ਦਸਤਕਾਰੀ, ਸੇਵਾ ਖੇਤਰ ਅਤੇ ਸੂਖਮ ਇੰਜਿਨਰਿੰਗ ਹੈ |

ਸਿੱਖਿਆਸੋਧੋ

੨੦੧੧ ਜਨ ਗਨਣਾ ਮੁਤਾਬਕ ਸ਼ਹਿਰੀ ਅਬਾਦੀ ਵਿੱਚ ਸਾਖਰਤਾ ੭੫% ਹੈ।ਖਾਲਸਾ ਕਾਲਜ ਇਸ ਇਲਾਕੇ ਦੋ ਸਭ ਤੋਂ ਪੁਰਾਣਾ ਵਿਦਿਅਕ ਸੰਗਠਨ ਹੈ | ਸ਼ਤਾਬਦੀ ਪੁਰਾਣਾ ਇਹ ਸੰਸਥਾਨ 1892 ਵਿੱਚ ਸਥਾਪਤ ਹੋਇਆ ਸੀ | ਇਹ ਵਿਗਿਆਨ, ਕਲਾ, ਕੌਮਰਸ, ਕੰਪਿਊਟਰ, ਭਾਸ਼ਾਵਾਂ, ਸਿੱਖਿਆ, ਖੇਤੀ, ਅਤੇ ਫ਼ਿਜ਼ਿਓਥੈਰਪੀ ਦੇ ਖੇਤਰਾਂ ਵਿੱਚ ਸਿੱਖਿਆ ਦਿੰਦਾ ਹੈ | 1969 ਵਿੱਚ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਇਮ ਹੋਈ ਸੀ | ਅੰਮ੍ਰਿਤਸਰ ਵਿੱਚ ਡੀ ਏ ਵੀ ਕਾਲਜ ਅਤੇ ਬੀ ਬੀ ਕੇ-ਡੀ ਏ ਵੀ ਕਾਲਜ ਫਾਰ ਵੋਮੈਨ ਵੀ ਹਨ | ਇਸ ਦੇ ਚਾਰ ਮੁਖ ਦਵਾਰ ਹਨ |

ਧਾਰਮਿਕ ਥਾਵਾਂਸੋਧੋ

ਸ਼ਹਿਰ ਵਿੱਚ ਹੇਠ ਦਿੱਤੀਆਂ ਧਾਰਮਿਕ ਥਾਵਾਂ ਹਨ:

ਇਹ ਵੀ ਵੇਖੋਸੋਧੋ

ਅੰਮ੍ਰਿਤਸਰ ਜ਼ਿਲਾ

ਹਵਾਲੇਸੋਧੋ

  1. "Provisional Population Totals, Census of India 2011; Urban Agglomerations/Cities having population 1 lakh and above" (PDF). Office of the Registrar General & Census Commissioner, India. Retrieved 26 March 2012. 
  2. "Provisional Population Totals, Census of India 2011; Cities having population 1 lakh and above" (PDF). Office of the Registrar General & Census Commissioner, India. Retrieved 26 March 2012. 

ਬਾਹਰੀ ਸਬੰਧਸੋਧੋ