ਕਰਨੈਲ ਸਿੰਘ ਥਿੰਦ ਦਾ ਲੋਕਧਾਰਾ ਚਿੰਤਨ
ਕਰਨੈਲ ਸਿੰਘ ਦਾ ਜਨਮ ਤੇ ਪੜਾਈ
ਸੋਧੋਕਰਨੈਲ ਸਿੰਘ ਥਿੰਦ ਪੰਜਾਬੀ ਦੇ ਪ੍ਰਸਿੱਧ ਟਕਸਾਲੀ ਲੋਕਧਾਰਾ ਸ਼ਾਸਤਰੀ ਤੇ ਵਿਦਵਾਨ ਹਨ। ਇਹਨਾਂ ਨੇ ਪੰਜਾਬੀ ਲੋਕਧਾਰਾ ਦੀ ਪ੍ਰਮਾਣਿਕ ਪਛਾਣ ਕਰਨ ਵਿਚ ਆਪਣਾ ਮੁੱਖ ਯੋਗਦਾਨ ਪਾਇਆ। ਇਹਨਾਂ ਦਾ ਜਨਮ 12ਅਪ੍ਰੈਲ,1929 ਨੂੰ ਲਾਇਲਪੁਰ ਪਾਕਿਸਤਾਨ ਵਿਚ ਹੋਇਆ। ਇਹਨਾਂ ਨੇ 1953 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਆਪਣੀ ਐਮ.ਏ ਪੰਜਾਬੀ ਕੀਤੀ ਤੇ 1971 ਵਿਚ ਡਾ. ਤਾਰਨ ਸਿੰਘ ਦੀ ਅਗਵਾਈ ਹੇਠ'ਲੋਕਧਾਰਾ ਦਾ ਮੱਧਕਾਲੀ ਪੰਜਾਬੀ ਸਾਹਿਤ ਤੋਂ ਪ੍ਰਭਾਵ' ਵਿਸ਼ੇ ਤੇ ਪੀ.ਐਚ.ਡੀ ਕੀਤੀ। ਉਹਨਾਂ ਨੇ ਸਾਹਿਤ ਦੇ ਖੇਤਰ ਵਿਚ ਪਾਕਿਸਤਾਨੀ ਪੰਜਾਬੀ ਸਾਹਿਤ ਤੇ ਭਾਰਤੀ ਪੰਜਾਬੀ ਸਾਹਿਤ ਨੂੰ ਅਧਿਐਨ ਦਾ ਵਿਸ਼ਾ ਬਣਾਇਆ। ਇਹਨਾਂ ਨੇ ਪੀ.ਐਚ.ਡੀ ਦੇ ਦੌਰਾਨ ਉਹਨਾਂ ਦਾ ਅਧਿਐਨ ਖੇਤਰ ਪੰਜਾਬੀ ਭਾਸ਼ਾ ਤੇ ਪੰਜਾਬੀ ਲੋਕਧਾਰਾ ਨੂੰ ਬਣਾਇਆ। ਇਹਨਾਂ ਨੇਂ ਆਪਣੇਂ ਖੋਜ ਤੇ ਅਧਿਐਨ ਦੇ ਦੌਰਾਨ ਵੱਖ ਵੱਖ ਅਹੁਦੇ ਤੇ ਸੇਵਾਵਾਂ ਪ੍ਰਦਾਨ ਕੀਤੀਆਂ।
ਡਾ.ਥਿੰਦ ਨੂੰ ਪ੍ਰਾਪਤ ਸਨਮਾਨ
ਸੋਧੋ1973 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੀਨੀਅਰ ਫੈਲੋਸ਼ਿਪ ਪ੍ਰਦਾਨ ਕੀਤੀ ਗਈ। 1993-95 ਉਹਨਾਂ ਨੂੰ ਇਨਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਵੱਲੋਂ ਉਨ੍ਹਾਂ ਨੂੰ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਪਾਕਿਸਤਾਨੀ ਪੰਜਾਬੀ ਸਾਹਿਤ ਉਪਰ ਕੰਮ ਕਰਨ ਤੇ ਉਹਨਾਂ ਨੂੰ ਬਾਬਾ ਫਰੀਦ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਵਿਸ਼ੇਸ਼ਤਾ ਦਾ ਮੁੱਖ ਖੇਤਰ ਪੰਜਾਬੀ ਭਾਸ਼ਾ, ਪੰਜਾਬੀ ਲੋਕਧਾਰਾ ਤੇ ਸਭਿਆਚਾਰ ਤੋਂ ਇਲਾਵਾ ਪਾਕਿਸਤਾਨੀ ਪੰਜਾਬੀ ਸਾਹਿਤ ਹੈ। ਉਹਨਾਂ ਨੇ ਬਹੁਤ ਸਾਰਾ ਸਾਹਿਤ ਸ਼ਾਹਮੁੱਖੀ ਤੋਂ ਪੰਜਾਬੀ ਗੁਰਮੁਖੀ ਵਿਚ ਅਨੁਵਾਦ ਕੀਤਾ ਤੇ ਪੰਜਾਬੀ ਪਾਠਕਾਂ ਦੇ ਸਨਮੁੱਖ ਕੀਤਾ।
ਲੋਕਧਾਰਾ ਨਾਲ ਸੰਬੰਧਿਤ ਪੁਸਤਕਾਂ ਤੇ ਕੰਮ
ਸੋਧੋਡਾ. ਥਿੰਦ ਦੀਆਂ ਪੰਜਾਬੀ ਲੋਕਧਾਰਾ ਨਾਲ ਸੰਬੰਧਿਤ ਪੁਸਤਕਾਂ ਦੀ ਕੁੱਲ ਗਿਣਤੀ ਪੰਜ ਹੈਂ ਜਿਸ ਵਿਚ ਤਿੰਨ ਉਹਨਾਂ ਦੀਆਂ ਮੌਲਿਕ ਤੇ ਦੋ ਸੰਪਾਦਿਤ ਪੁਸਤਕਾਂ ਵੀ ਸ਼ਾਮਲ ਹਨ । 1.ਮੌਲਿਕ ਪੁਸਤਕਾਂ: ਲੋਕਯਾਨ ਤੇ ਮੱਧਕਾਲੀ ਪੰਜਾਬੀ ਸਾਹਿਤ (1973) 2.ਪੰਜਾਬ ਦਾ ਲੋਕ ਵਿਰਸਾ ਭਾਗ ਪਹਿਲਾ (1996) 3.ਪੰਜਾਬ ਦਾ ਲੋਕ ਵਿਰਸਾ ਭਾਗ ਦੂਜਾ (2004) 4.ਸੰਪਾਦਿਤ ਪੁਸਤਕਾਂ: ਲੋਕਯਾਨ ਅਧਿਐਨ ( 1978) 5.ਸਭਿਆਚਾਰ ਦਰਪਣ
ਡਾ. ਕਰਨੈਲ ਸਿੰਘ ਥਿੰਦ ਦਾ ਲੋਕਧਾਰਾ ਚਿੰਤਨ
ਸੋਧੋਡਾ. ਥਿੰਦ ਲੋਕਧਾਰਾ ਸ਼ਾਸਤਰੀਆਂ ਦੀ ਤੀਜੀ ਪੀੜ੍ਹੀ ਦੇ ਸ਼ਾਸਤਰੀ ਹਨ। ਉਹਨਾਂ ਤੋਂ ਪਹਿਲਾਂ ਲੋਕਧਾਰਾ ਦਾ ਕੰਮ ਸਮੱਗਰੀ ਇਕੱਤਰੀਕਰਨ ਤੱਕ ਹੀ ਸੀਮਤ ਸੀ। ਉਹ ਆਪਣੇ ਤੋਂ ਪਹਿਲਾਂ ਹੋਏ ਕੰਮ ਨੂੰ ਦੇਖਦੇ ਹੋਏ ਵਿਗਿਆਨਕ ਦ੍ਰਿਸ਼ਟੀ ਤੋਂ ਖੋਜ ਵਿਧੀ ਦੀ ਕਮੀਂ ਨੂੰ ਮਹਿਸੂਸ ਕਰਦੇ ਸਨ। ਡਾ. ਥਿੰਦ ਡਾ. ਵਣਜਾਰਾ ਬੇਦੀ ਦੇ ਖੋਜ ਕਾਰਜ ਦੀ ਨਿਰੰਤਰਤਾ ਵਿਚ ਵਾਧਾ ਕਰਦੇ ਹੋਏ ਪੰਜਾਬੀ ਲੋਕਧਾਰਾ ਦੀ ਪਰਿਭਾਸ਼ਾ, ਸਰੂਪ ਅਤੇ ਤੇ ਖੇਤਰ ਨੂੰ ਨਿਰਧਾਰਿਤ ਕੀਤਾ। ਉਹਨਾਂ ਨੇ ਲੋਕਧਾਰਾ ਨੂੰ ਪਰਿਭਾਸ਼ਤ, ਵਰਗੀਕ੍ਰਿਤ ਦੇ ਨਾਲ ਨਾਲ ਸਾਹਿਤ ਤੇ ਲੋਕਧਾਰਾ ਦੇ ਦੇ ਆਪਸੀ ਸਬੰਧ ਨੂੰ ਸਮਝਣ ਦਾ ਯਤਨ ਕੀਤਾ। ਉਹਨਾਂ ਨੇ ਲੋਕਧਾਰਾ ਦੇ ਅਧਿਐਨ ਲਈ ਅੰਤਰ ਅਨੁਸ਼ਾਸਿਤ ਵਿਧੀ ਨੂੰ ਅਪਣਾਉਂਦੇ ਹਨ ਭਾਵ ਅਧਿਐਨ ਕਾਰਜ ਲਈ ਇੱਕ ਤੋਂ ਵਧੇਰੇ ਵਿਧੀਆਂ ਦੀ ਵਰਤੋਂ ਕੀਤੀ। ਕਰਨੈਲ ਸਿੰਘ ਥਿੰਦ ਲੋਕਧਾਰਾ ਨੂੰ ਇਕ ਸੀਮਤ ਦਾਇਰੇ ਤੋਂ ਬਾਹਰ ਕੱਢ ਕੇ ਵਿਸ਼ਾਲਤਾ ਵੱਲ ਨੂੰ ਲੈ ਕੇ ਆਉਂਦੇ ਹਨ। ਡਾ. ਥਿੰਦ ਦੀਆਂ ਪੁਸਤਕਾਂ ਦੇ ਆਧਾਰ ਤੇ ਉਹਨਾਂ ਦੇ ਲੋਕਧਾਰਾ ਦੇ ਅਧਿਐਨ ਅਤੇ ਖੋਜ ਕਾਰਜ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਸਮਝਿਆ ਜਾ ਸਕਦਾ ਹੈ। ਪਹਿਲੇ ਵਿਚ ਉਹਨਾਂ ਦੇ ਲੋਕਧਾਰਾ ਦੇ ਸਰੂਪ ਤੇ ਖੇਤਰ ਨੂੰ ਸਮਝਣ ਲਈ ਲੋਕਧਾਰਾ ਦਾ ਨਾਮਕਰਨ, ਪਰਿਭਾਸ਼ਿਕਰਨ, ਵਰਗੀਕ੍ਰਿਤ ਆਦਿ ਨਾਲ ਸਬੰਧਤ ਮਸਲਿਆਂ ਨੂੰ ਰੱਖਿਆ ਗਿਆ ਹੈ। ਦੂਜੇ ਵਿਚ ਲੋਕਧਾਰਾ ਤੇ ਸਾਹਿਤ ਦੇ ਅੰਤਰ ਦੇ ਸੰਬੰਧਾਂ ਨੂੰ ਸਮਝਦੇ ਹੋਏ ਸਾਹਿਤ ਦਾ ਲੋਕਯਾਨ ਦੀ ਦ੍ਰਿਸ਼ਟੀ ਤੋਂ ਅਧਿਐਨ ਕਰਨਾ ਸ਼ਾਮਿਲ ਹੈ। ਡਾ. ਕਰਨੈਲ ਸਿੰਘ ਥਿੰਦ ਨੇ ਲੋਕਧਾਰਾ ਲਈ ਲੋਕਯਾਨ ਸ਼ਬਦ ਦੀ ਵਰਤੋਂ ਕੀਤੀ ਹੈ। ਜਿਹੜਾ ਕਿ ਅੰਗਰੇਜ਼ੀ ਦੇ ਸ਼ਬਦ folklore ਦਾ ਪਰਿਆਈਵਾਚੀ ਹੈ ਇਸ ਤੋਂ ਪਹਿਲਾਂ ਲੋਕਧਾਰਾ ਲਈ ਪੰਜਾਬੀ ਵਿਚ ਲੋਕਧਾਰਾ, ਲੋਕ ਪਰੰਪਰਾ, ਲੋਕ ਰੀਤੀ, ਲੋਕਾਇਨ, ਲੋਕ ਪਰਪਾਟੀ ਆਦਿ ਸ਼ਬਦ ਪ੍ਰਚਲਿਤ ਸਨ। ਉਹ ਲੋਕਧਾਰਾ ਵਿੱਚ ਲੋਕਯਾਨ ਸ਼ਬਦ ਨੂੰ ਵਧੇਰੇ ਸਿੱਧ ਕਰਨ ਲਈ ਲੋਕਯਾਨ ਸ਼ਬਦ ਨੂੰ ਲੋਕ ਤੇ ਯਾਨ ਨੂੰ ਵੱਖੋ-ਵੱਖਰੇ ਰੂਪ ਵਿਚ ਪਰਿਭਾਸ਼ਤ ਕਰਦੇ ਹਨ। ਉਹ ਲੋਕ ਦੀ ਪਹਿਲਾਂ ਤੋਂ ਮੌਜੂਦ ਧਾਰਨਾ ਨੂੰ ਰੱਦ ਕਰਦੇ ਹਨ ਤੇ ਐਲਨ ਡੰਡੀਜ ਦੇ ਹਵਾਲੇ ਨਾਲ ਲੋਕ ਨੂੰ ਸਮਝਦੇ ਹਨ। ਉਹ ਲੋਕ( folk ) ਸ਼ਬਦ ਨੂੰ ਸੀਮਤ ਦਾਇਰੇ ਤੋਂ ਬਾਹਰ ਕੱਢ ਕੇ ਵਿਸ਼ਾਲਤਾ ਵੱਲ ਨੂੰ ਲੈਕੇ ਆਉਂਦੇ ਹਨ ਤੇ ਲੋਕ ਦੀ ਨਵੀਂ ਧਾਰਨਾ ਦਿੰਦੇ ਹਨ। ਯਾਨ ਅੰਗਰੇਜ਼ੀ ਦੇ ਸ਼ਬਦ loreਦਾ ਪਰਿਆਈਵਾਚੀ ਹੈ। ਉਹਨਾਂ ਅਨੁਸਾਰ ਲੋਕਯਾਨ ਸ਼ਬਦ ਵਿੱਚ ਯਾਨ ਸ਼ਬਦ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦੇ ਵਧੇਰੇ ਸਮਰੱਥ ਹੈ। ਉਹ ਲੋਕਧਾਰਾ ਨੂੰ ਪਰਿਭਾਸ਼ਤ ਕਰਦੇ ਹੋਏ ਦੱਸਦੇ ਹਨ ਕਿ ਪ੍ਰੰਪਰਾਗਤ ਰੂਪ ਵਿਚ ਪ੍ਰਾਪਤ ਲੋਕ ਸੰਸਕ੍ਰਿਤੀ ਦੇ ਅੰਸ਼ਾਂ, ਪ੍ਰਾਚੀਨ ਸਭਿਆਤਾਵਾਂ ਦੇ ਅਵਸ਼ੇਸ਼ ਨਾਲ ਭਰਪੂਰ ਲੋਕ ਸਮੂਹਾਂ ਦਾ ਉਹ ਗਿਆਨ ਜਿਸ ਵਿਚ ਲੋਕ ਮਾਸਿਕ ਦੀ ਅਭਿਵਿਅਕਤੀ ਹੋਵੇ ਤੇ ਜਿਸ ਨੂੰ ਲੋਕ ਸਮੂਹ ਪ੍ਰਵਾਨਗੀ ਦੇ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੌਰੇ ਉਹ ਲੋਕਯਾਨ ਹੈ ਲੋਕ ਜਨਜੀਵਨ ਨਾਲ ਜੁੜੀ ਸਾਰੀ ਸਮੱਗਰੀ ਲੋਕਯਾਨ ਵਿਚ ਆਉਂਦੀ ਹੈ। ਉਹਨਾਂ ਅਨੁਸਾਰ ਲੋਕਯਾਨ ਦੀ ਸਮੱਗਰੀ ਦਾ ਹਿੱਸਾ ਉਹ ਸਮੱਗਰੀ ਬਣਦੀ ਹੈ ਜਿਸ ਵਿਚ ਲੋਕਯਾਨ ਦੇ ਅੰਸ਼ ਤੇ ਪਰੰਪਰਾ ਦੇ ਅਵਸ਼ੇਸ਼ ਹੋਣ ਤੇ ਲੋਕਮਨ ਦਾ ਪ੍ਰਗਟਾਵਾ ਹੋਵੇ ਤੇ ਜਿਸ ਵਿਚ ਲੋਕ ਸਮੂਹ ਪ੍ਰਵਾਨਗੀ ਦਿੱਤੀ ਗਈ ਹੋਵੇ।ਉਹ ਨੂੰ ਲੋਕਧਾਰਾ ਦੀ ਸਮੱਗਰੀ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਲੋਕਧਾਰਾ ਦੀ ਸਮੱਗਰੀ ਦਾ ਸੰਚਾਰ ਸਿਰਫ ਮੌਖਿਕ ਰੂਪ ਵਿਚ ਹੀ ਨਹੀਂ ਹੁੰਦਾ ਸਗੋਂ ਉਹ ਸਰੀਰਕ ਕਿਰਿਆਵਾਂ, ਲਿਖਤੀ ਰੂਪ, ਚਿੰਨ੍ਹਾਂ ਪ੍ਰਤੀਕਾਂ ਦੇ ਰੂਪ ਵਿੱਚ ਵੀ ਹੋ ਸਕਦਾ ਹੈ ।
ਡਾ. ਥਿੰਦ ਦੁਆਰਾ ਲੋਕਧਾਰਾ ਦੀ ਸਮੱਗਰੀ ਦੀ ਵੰਡ
ਸੋਧੋਡਾ. ਕਰਨੈਲ ਸਿੰਘ ਥਿੰਦ ਲੋਕਧਾਰਾ ਦੀ ਸਮੱਗਰੀ ਨੂੰ ਸੱਤ ਵਰਗਾਂ ਵਿਚ ਵੰਡਦੇ ਹਨ। 1.ਲੋਕ ਸਾਹਿਤ 2.ਲੋਕ ਕਲਾਵਾਂ 3.ਲੋਕ ਵਿਸ਼ਵਾਸ 4.ਅਨੁਸ਼ਠਾਨ 5.ਲੋਕ ਧੰਦੇ 6.ਲੋਕ ਬੋਲੀ ਜਾਂ ਸ਼ਬਦ ਨਿਰਮਾਣ ਤੇ ਫੁਟਕਲ ਆਦਿ। ਡਾ. ਕਰਨੈਲ ਸਿੰਘ ਥਿੰਦ ਲੋਕਧਾਰਾ ਦੀ ਸਮੱਗਰੀ ਦੀ ਕੀਤੀ ਗਈ ਇਸ ਵਰਗ ਵੰਡ ਨੂੰ ਇਸ ਤਰਾਂ ਸਮਝਦੇ ਸਨ। ਉਹ ਸਭ ਤੋਂ ਪਹਿਲਾਂ ਲੋਕਧਾਰਾ ਵਿੱਚ ਲੋਕ ਸਾਹਿਤ ਨੂੰ ਪਰਿਭਾਸ਼ਤ ਕਰਦੇ ਹੋਏ ਦੱਸਦੇ ਹਨ ਕਿ ਲੋਕ ਸਾਹਿਤ ਲੋਕ ਸਮੂਹ ਦੁਆਰਾ ਘੜਿਆ ਜਾਂਦਾ ਹੈ ਤੇ ਕਿਸੇ ਲੋਕ ਸਮੂਹ ਦੇ ਇਕੱਲੇ ਵਿਅਕਤੀ ਵਿਚ ਇੰਨੀ ਕਾਬਿਲਤਾ ਨਹੀਂ ਹੁੰਦੀ ਕਿ ਉਹ ਲੋਕ ਸਾਹਿਤ ਦੀ ਸਿਰਜਣਾ ਕਰ ਸਕੇ । ਸਮੂਹ ਦੀ ਪ੍ਰਵਾਨਗੀ ਨਾਲ ਹੀ ਲੋਕ ਸਮੂਹ ਲੋਕ ਸਾਹਿਤ ਦਾ ਹਿੱਸਾ ਬਣਦਾ ਹੈ । ਅੱਗੇ ਉਹ ਲੋਕ ਸਾਹਿਤ ਤੇ ਵਿਸ਼ਿਸ਼ਟ ਸਾਹਿਤ ਵਿਚ ਵੀ ਨਿਖੇੜਾ ਕਰਦੇ ਹਨ, ਲੋਕ ਸਾਹਿਤ ਲੋਕ ਸਮੂਹ ਦੁਆਰਾ ਘੜਿਆ ਜਾਂਦਾ ਹੈ ਤੇ ਵਿਸ਼ਿਸ਼ਟ ਸਾਹਿਤ ਕਿਸੇ ਵਿਅਕਤੀ ਵਿਸ਼ੇਸ਼ ਦੀ ਰਚਨਾ ਹੁੰਦੀ ਹੈ ਜਿਸ ਨੂੰ ਲੋਕ ਸਮੂਹ ਪ੍ਰਵਾਨਗੀ ਨਾਲ ਲੋਕ ਸਾਹਿਤ ਦਾ ਹਿੱਸਾ ਬਣਾਉਂਦੀ ਹੈ। ਇਸ ਤੋਂ ਅੱਗੇ ਉਹ ਲੋਕ ਕਲਾਵਾਂ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਸਮਝਦੇ ਹਨ ਕਿ ਸੰਸਾਰ ਵਿੱਚ ਦੋ ਤਰ੍ਹਾਂ ਦੀਆਂ ਕਲਾਵਾਂ ਮੌਜੂਦ ਹਨ ਪਹਿਲੀਆਂ ਕੁਦਰਤੀ ਕਲਾਵਾਂ ਤੇ ਦੂਸਰੀਆਂ ਮਨੁੱਖ ਸਿਰਜਤ ਕਲਾਵਾਂ। ਕੁਦਰਤੀ ਕਲਾਵਾਂ ਵਿਚ ਉਹ ਸਭ ਆਉਂਦਾ ਹੈ ਜੋ ਕੁਦਰਤ ਦੁਆਰਾ ਪਹਿਲਾਂ ਤੋਂ ਸੰਸਾਰ ਵਿੱਚ ਮੌਜੂਦ ਹੈ ਜਿਵੇਂ ਤਾਰੇ, ਚੰਨ, ਆਸਮਾਨ, ਧਰਤੀ ਤੇ ਖੋਜ ਆਦਿ ।ਤੇ ਮਨੁੱਖ ਸਿਰਜਤ ਕਲਾਵਾਂ ਵਿਚ ਉਹ ਸਭ ਆਉਂਦਾ ਹੈ ਜੋ ਕੁਦਰਤ ਦੀ ਸਹਾਇਤਾ ਨਾਲ ਮਨੁੱਖ ਨੇ ਆਪਣੀ ਸਹੂਲਤ ਲਈ ਸਿਰਜੀਆਂ ਗਈਆਂ ਵਸਤਾਂ ਹਨ ਜਿਵੇਂ ਉਦਾਹਰਣ ਲਈ ਦਰਿਆ ਕੁਦਰਤ ਦੀ ਸਿਰਜਣਾ ਹੈ ਪਰ ਮਨੁੱਖ ਨੇ ਆਪਣੀ ਸਹੂਲਤ ਅਨੁਸਾਰ ਦਰਿਆ ਉਪਰ ਬੰਨ ਬਣਾ ਕੇ ਮਨੁੱਖੀ ਕਿਰਤ ਦਾ ਹਿੱਸਾ ਬਣਾਇਆ ਹੈ।
ਡਾ. ਥਿੰਦ ਲੋਕ ਕਲਾਵਾਂ ਨੂੰ ਮਨੁੱਖੀ ਸੋਹਜ ਤ੍ਰਿਪਤੀ ਦਾ ਸਾਧਨ ਮੰਨਦੇ ਹਨ ਉਹਨਾਂ ਅਨੁਸਾਰ ਜਿਸ ਤਰ੍ਹਾਂ ਭੁੱਖ ਦੀ ਤ੍ਰਿਪਤੀ ਲਈ ਖਾਣੇ ਦੀ ਜ਼ਰੂਰਤ ਹੁੰਦੀ ਹੈ ਉਸੇ ਤਰ੍ਹਾਂ ਸੋਹਜ ਦੀ ਤ੍ਰਿਪਤੀ ਲਈ ਕਲਾਵਾਂ ਦਾ ਹੋਣਾ ਵੀ ਜ਼ਰੂਰੀ ਹੈ। ਡਾ ਥਿੰਦ ਲੋਕ ਕਲਾਵਾਂ ਬਾਰੇ ਗੱਲ ਕਰਦੇ ਹੋਏ ਪੰਜਾਬ ਦੀਆਂ ਵੱਖ ਵੱਖ ਕਲਾਵਾਂ ਬਾਰੇ ਜਾਣੂ ਕਰਵਾਉਂਦੇ ਹਨ। ਇਸ ਤਰਾਂ ਡਾ.ਕਰਨੈਲ ਸਿੰਘ ਥਿੰਦ ਲੋਕਧਾਰਾ ਸ਼ਾਸਤਰੀਆਂ ਵਿਚ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ ਤੇ ਲੋਕਧਾਰਾ ਅਧਿਐਨ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ।
- ↑ https://youtu.be/wFgU22ZxZmo