ਕਰਨੈਲ ਸਿੰਘ ਥਿੰਦ
ਡਾ. ਕਰਨੈਲ ਸਿੰਘ ਥਿੰਦ ਪੰਜਾਬੀ ਲੋਕਧਾਰਾ ਦੇ ਟਕਸਾਲੀ ਵਿਦਵਾਨ ਹਨ। ਪੰਜਾਬੀ ਲੋਕਧਾਰਾ ਦੀ ਪ੍ਰਮਾਣਿਕ ਪਛਾਣ ਬਣਾਉਣ ਅਤੇ ਇਕ ਅਹਿਮ ਵਿਸ਼ੇ ਵੱਜੋਂ ਇਸਨੂੰ ਅਕਾਦਮਿਕ ਕੋਰਸਾਂ ਦਾ ਸਜੀਵ ਤੇ ਸ਼ਕਤੀਸ਼ਾਲੀ ਅੰਗ ਬਣਾਉਣ ਵਿਚ ਉਹਨਾਂ ਨੇ ਮੁਲਵਾਨ ਯੋਗਦਾਨ ਪਾਇਆ ਹੈ। ਉਹਨਾਂ ਦੀ ਦੂਰ ਅੰਦੇਸ਼ ਦ੍ਰਿਸ਼ਟੀ, ਉਚੇਰੀ ਸੂਝ ਤੇ ਖੋਜੀ ਬਿਰਤੀ ਨੇ ਸੱਭਿਆਚਾਰ ਵਿਗਿਆਨ ਤੇ ਵਿਰਾਸਤੀ ਗੌਰਵ ਦਾ ਸੁਮੇਲ ਕਰਦਿਆਂ ਮੌਲਿਕ ਧਾਰਨਾਵਾਂ ਪ੍ਰਸਤੁਤ ਕੀਤੀਆਂ ਹਨ। ਅਧਿਐਨ ਦੇ ਖੇਤਰ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਪੰਜਾਬੀ ਵਿਦਵਾਨ ਹੈ।
ਜੀਵਨ ਵੇਰਵਾ
ਸੋਧੋਕਰਨੈਲ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਜਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿੱਚ ਮਾਤਾ ਅਨੰਦ ਕੌਰ ਅਤੇ ਪਿਤਾ ਭਾਨ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪੀਐਚ.ਡੀ ਤੱਕ ਦੀ ਉਚੇਰੀ ਪੜ੍ਹਾਈ ਕੀਤੀ ਅਤੇ ਖੋਜ ਕਾਰਜ ਨੂੰ ਉਮਰ ਭਰ ਜਾਰੀ ਰੱਖਿਆ। ਕਰਨੈਲ ਸਿੰਘ ਦਾ ਵਿਆਹ ਬਲਵੰਤ ਕੌਰ ਨਾਲ ਹੋਇਆ। ਡਾ. ਥਿੰਦ ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਵਿੱਚ ਪ੍ਰੋਫੈਸਰ ਅਤੇ ਪੰਜਾਬੀ ਇਤਿਹਾਸ, ਸਾਹਿਤ ਅਤੇ ਸਭਿਆਚਾਰ ਵਿਭਾਗ ਦੇ ਮੁਖੀ ਰਹੇ ਹਨ। ਬਾਅਦ ਵਿਚ ਉਹ ਉਸੇ ਹੀ ਯੂਨੀਵਰਸਿਟੀ ਵਿੱਚ ਰਜਿਸਟਰਾਰ ਦੇ ਤੌਰ ਤੇ ਨਿਯੁਕਤ ਹੋਏ। ਡਾ. ਥਿੰਦ ਕੁਝ ਸਮੇਂ ਲਈ ਲਈ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਮੁਖੀ ਵੀ ਸੀ। 1972-1976 ਤੱਕ, ਡਾ. ਥਿੰਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪੰਜਾਬੀ ਸਟੱਡੀਜ਼ ਦੇ ਬੋਰਡ ਦੇ ਕਨਵੀਨਰ ਸੀ। ਉਹ 1977-1978 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਿੰਡੀਕੇਟ ਦੇ ਮੈਂਬਰ ਰਹੇ।
ਵਿਸ਼ੇਸ਼ਗਤਾ ਦੇ ਮੁੱਖ ਖੇਤਰ
ਸੋਧੋਡਾ. ਥਿੰਦ ਦੀ ਵਿਸ਼ੇਸ਼ਗਤਾ ਦੇ ਮੁੱਖ ਖੇਤਰ ਪੰਜਾਬੀ ਭਾਸ਼ਾ, ਪੰਜਾਬੀ ਦਾ ਫੋਕਲੋਰ ਤੇ ਸਭਿਆਚਾਰ ਤੋਂ ਇਲਾਵਾ ਪਾਕਿਸਤਾਨੀ ਪੰਜਾਬੀ ਸਾਹਿਤ ਹੈੈ। ਜਿਥੇ ਉਹ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਸੰਬੰਧਤ ਡੇਢ ਦਰਜਨ ਪੁਸਤਕਾਂ ਦੇ ਲੇਖਕ/ ਸੰਪਾਦਕ ਹਨ ਉਥੇ ਉਨ੍ਹਾਂ ਦੇ 75 ਦੇ ਲਗਭਗ ਖੋਜ ਪੱਤਰ ਵੀ ਛਪ ਚੁੱਕੇ ਹਨ। ਡਾ. ਥਿੰਦ ਸੱਤਰ ਦੇ ਲਗਭਗ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਅਤੇ ਸੈਮੀਨਾਰਾਂ ਵਿਚ ਯੋਗਦਾਨ ਪਾ ਚੁੱਕੇ ਹਨ। ਆਪ ਸਾਲ 2000 ਅਤੇ 2003 ਵਿਚ ਅਦਾਰਾ ਸਾਊਥ ਏਸ਼ੀਆ ਰੀਵਿਊ ਵੱਲੋਂ ਪ੍ਰਿੰਸ ਜਾਰਜ ਵਿਖੇ, ਕਰਵਾਈਆਂ ਗਈਆਂ ਦੋਵੇਂ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਪ੍ਰਧਾਨ ਸਨ। ਸਾਹਿਤ ਦੇ ਆਦਾਨ-ਪ੍ਰਦਾਨ ਰਾਹੀਂ ਹਿੰਦ-ਪਾਕਿ ਸੰਬੰਧਾਂ ਨੂੰ ਸੁਖਾਵੇਂ ਬਣਾਉਣ ਲਈ ਆਪ ਨੇ ਪਾਕਿਸਤਾਨ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੀਆਂ ਦੋ ਦਰਜਨ ਪੁਸਤਕਾਂ ਫ਼ਾਰਸੀ/ਸ਼ਾਹਮੁਖੀ ਤੋਂ ਗੁਰਮੁਖੀ ਵਿਚ ਤਿਆਰ ਕਰਵਾ ਕੇ ਭਾਰਤੀ ਪਾਠਕਾਂ ਤੱਕ ਪਹੁੰਚਾਈਆਂ ਹਨ।
ਲੋਕਧਾਰਾ ਵਿਚ ਮੁਢਲੇ ਫੋਕਲੋਰਿਸਟ ਵਜੋਂ ਯੋਗਦਾਨ
ਸੋਧੋਪੰਜਾਬੀ ਦੇ ਮੁੱਢਲੇ ਫੋਕਲੋਰਿਸਟ ਡਾ. ਵਣਜਾਰਾ ਬੇਦੀ ਅਤੇ ਕਰਨੈੈੈਲ ਸਿੰਘ ਥਿੰਦ ਹਨ। ਜਿਹਨਾਂ ਨੇ ਸਭ ਤੋਂ ਪਹਿਲਾਂ ਪੰੰਜਾਬੀ ਲੋਕਧਾਰਾ ਉਪਰ ਕੰਮ ਸ਼ੁਰੂ ਕੀਤਾ ਅਤੇ ਉਸ ਨੂੰ ਅੱੱਗੇ ਤੋਰਿਆ।
ਡਾ.ਥਿੰਦ ਦੁਆਰਾ ਦਿੱਤੀ ਲੋਕਧਾਰਾ ਦੀ ਪਰਿਭਾਸ਼ਾ
ਲੋਕਧਾਰਾ ਦੋ ਸ਼ਬਦ ਲੋਕ+ਧਾਰਾ ਦੇ ਮੇਲ ਤੋਂ ਬਣਿਆ ਹੈ। ਡਾ. ਥਿੰਦ ਨੇ ਲੋਕ ਸ਼ਬਦ ਨੂੰ ਬਾਰੇ ਡਾ. ਸਤੇੰਦ੍ਰ ਦੇ ਹਵਾਲੇ ਨਾਲ ਅਪਣੀ ਪੁਸਤਕ ਵਿਚ ਲਿਖਿਆ ਹੈ ਕਿ ਲੋਕ ਮਨੁੱਖੀ ਸਮਾਜ ਦਾ ਉਹ ਵਰਗ ਹੈ ਜੋ ਪੰਡਤਾਈ ਤੇ ਸ਼ਾਸਤਰੀਆਂ ਦੀ ਚੇਤਨਾ ਅਤੇ ਅਹੰਕਾਰ ਤੋਂ ਸ਼ੂਨਯ ਇਕ ਪਰੰਪਰਾ ਦੇ ਪ੍ਰਵਾਹ ਵਿਚ ਵਿਚਰਦਾ ਹੈ। ਇਸ ਤਰ੍ਹਾਂ ਜਨ-ਸਧਾਰਣ ਦੇ ਅਜਿਹੇ ਸਮੂਹ ਨੂੰ ਲੋਕ ਕਿਹਾ ਜਾਵੇਗਾ ਜਿਸ ਕੋਲ ਵਿਰਸੇ ਵਿਚ ਮਿਲੀਆਂ ਪ੍ਰੰਪਰਾਵਾ ਦਾ ਸਾਂਝਾ ਭੰਡਾਰ ਹੋਵੇਗਾ।[1]
ਡਾ. ਕਰਨੈਲ ਸਿੰਘ ਥਿੰਦ ਨੇ ਲੋਕਧਾਰਾ ਨੂੰ 'ਲੋਕਯਾਨ' ਦਾ ਨਾਂ ਦੇ ਕੇ 'ਫੋਕਲੋਰ' ਦੀ ਭਾਵਨਾ ਨੂੰ ਵਿਅਕਤ ਕਰਨ ਵਾਲਾ ਠੀਕ ਸ਼ਬਦ ਪ੍ਰਵਾਨ ਕੀਤਾ ਹੈ। ਪੱਛਮੀ ਅਤੇ ਭਾਰਤੀ ਵਿਦਵਾਨਾਂ ਦੇ ਵਿਚਾਰਾਂ ਦਾ ਵਿਸ਼ਲੇਸ਼ਣ ਕਰਨ ਉਪਰੰਤ ਡਾ. ਥਿੰਦ ਲੋਕਧਾਰਾ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੰਦੇ ਹਨ :
"ਪਰੰਪਰਾਗਤ ਰੂਪ ਵਿੱਚ ਪ੍ਰਾਪਤ ਲੋਕ ਸਾਹਿਤ ਸੰਸਕ੍ਰਿਤੀ ਦੇ ਅੰਸ਼ਾ ਅਤੇ ਪ੍ਰਾਚੀਨ ਸਭਿਆਚਾਰਾਂ ਦੇ ਅਵਸ਼ੇਸ਼ਾ ਨਾਲ ਭਰਪੂਰ ਲੋਕ ਸਮੂਹ ਦਾ ਉਹ ਗਿਆਨ, ਜਿਸ ਵਿਚ ਲੋਕ ਮਾਨਸ ਦੀ ਅਭਿਵਿਅਕਤੀ ਹੋਵੇ ਅਤੇ ਜਿਸ ਨੂੰ ਲੋਕ ਸਮੂਹ ਪ੍ਰਵਾਨਗੀ ਦੇ ਕੇ ਪੀੜ੍ਹੀਓ ਪੀੜ੍ਹੀ ਅੱਗੇ ਤੋਰੇ ਲੋਕਯਾਨ ਹੈ। ਇਸ ਵਿਚ ਕਲਾ, ਸਾਹਿਤ, ਭਾਸ਼ਾ, ਅਨੁਸਠਾਨ, ਵਿਸ਼ਵਾਸ, ਕਿੱਤੇੇ, ਮਨੋਰੰਜਨ ਆਦਿ ਲੋਕ ਜੀਵਨ ਦੇ ਕਿਸੇ ਵੀ ਖੇਤਰ ਨਾਲ ਸੰਬੰਧਿਤ ਸਮੱਗਰੀ ਸ਼ਾਮਿਲ ਹੋ ਸਕਦੀ ਹੈ। "[2]
ਪੁਸਤਕਾਂ
ਸੋਧੋ- ਅਨਮੋਲ ਪੰਜਾਬੀ ਲੇਖ
- ਗਦ ਪ੍ਰਕਾਸ਼
- ਪੰਜਾਬੀ ਦਾ ਲੋਕ ਵਿਰਸਾ
- ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿਤ
- ਪੰਜਾਬੀ ਨਾਵਲ ਦਾ ਸਰਵੇਖਣ ਤੇ ਮੁਲਾਂਕਣ(ਸੰਪਾਦਿਤ)
- ਸਾਹਿਤ ਅਧਿਐਨ ਪ੍ਰਣਾਲੀਆਂ
- ਪੰਜਾਬੀ ਕਹਾਣੀਆਂ ਨੂੰ ਨੂਰ ਦਾ ਵਣਜਾਰਾ
- ਸਰੋਤ ਬਲ ਵਿਸ਼ਵਕੋਸ਼
- ਭਾਸ਼ਾ ਸਾਹਿਤ ਤੇ ਸਭਿਆਚਾਰ
- ਲੋਕਯਾਨ ਅਧਿਐਨ (ਸੰਪਾਦਿਤ) 1978