ਕਰੈਗਨੈਨੋ (ਸ਼ਿਮਲਾ)
ਕਰੈਗਨੈਨੋ ਸ਼ਿਮਲਾਦੀ ਖ਼ੂਬਸੂਰਤ ਜਗ੍ਹਾ ਹੈ ਅਤੇ ਸੈਲਾਨੀਆਂ ਦੀ ਪਸੰਦੀ ਦੀ ਥਾਂ ਹੈ। ਇਹ ਮਸ਼ੋਬਰਾ ਤੋਂ ਤਕਰੀਬਨ ਸਾਢੇ ਕੁ ਤਿੰਨ ਕਿਲੋਮੀਟਰ ਦੂਰੀ ਉਪਰ ਸਥਿਤ ਹੈ। ਇਸ ਜਗ੍ਹਾ ਨੂੰ ਇਹ ਨਾਂ ਫ੍ਰੈਡਰਿਕੋ ਪੈਲਿਤੀ ਨਾਂ ਦੇ ਇਤਾਲਵੀ ਫੋਟੋਗ੍ਰਾਫਰ ਨੇ ਦਿੱਤਾ ਸੀ। ਇਥੇ ਅੰਗਰੇਜ਼ਾਂ ਸਮੇਂ ਦੇ ਵਾਟਰ ਸਪਲਾਈ ਟੈਂਕ ਹੈ। ਜਿੱਥੋਂ ਪਹਿਲਾਂ ਸ਼ਿਮਲਾ ਦੇ ਬਹੁਤ ਵੱਡੇ ਭਾਗ ਨੂੰ ਪਾਣੀ ਦੀ ਸਪਲਾਈ ਹੁੰਦੀ ਸੀ। ਚੜ੍ਹਾਈ ਕਾਫ਼ੀ ਤਿੱਖੀ ਹੈ। ਇਸ ਥਾਂ ਉੱਤੇ ਸੁੰਦਰ ਫੁੱਲਾਂ ਦਾ ਬਗੀਚਾ ਹੈ। ਚਾਰੇ ਪਾਸੇ ਸ਼ਾਂਤੀ ਅਤੇ ਪੰਛੀਆਂ ਦੀ ਚਹਿਚਹਾਟ ਅਤੇ ਜੰਗਲੀ ਕੀਟਾਂ ਦੀਆਂ ਆਵਾਜ਼ਾਂ ਮਾਹੌਲ ਨੂੰ ਸੰਗੀਤਮਈ ਬਣਾਉਂਦੀਆਂ ਹਨ ਅਤੇ ਭਾਂਤ ਭਾਂਤ ਦੇ ਖਿੜੇ ਹੋਏ ਫੁੱਲ ਮਾਹੌਲ ਨੂੰ ਰੰਗੀਨ ਬਣਾਉਂਦੇ ਹਨ।[1] ਇੱਥੇ ਅਪ੍ਰੈਲ ਤੋਂ ਜੂਨ ਤੱਕ ਵਧੇਰੇ ਸੈਲਾਨੀਆਂ ਆਉਂਦੇ ਹਨ। ਸ਼ਿਮਲਾ ਬੁੱਸ ਸਟੈੰਡ ਤੋਂ ਇਸਦੀ ਦੂਰੀ 12 ਕਿਲੋਮੀਟਰ ਹੈ।
ਹਵਾਲੇ
ਸੋਧੋ- ↑ "Carignano". Retrieved 24 ਮਾਰਚ 2016.