ਸ਼ਿਮਲਾ
ਦੇਸ਼: ਭਾਰਤ
ਸੂਬਾ: ਹਿਮਾਚਲ ਪ੍ਰਦੇਸ਼
ਜ਼ਿਲ੍ਹਾ: ਸ਼ਿਮਲਾ
ਰਕਬਾ: 25 ਮਰਬ ਕਿਲੋਮੀਟਰ
ਅਬਾਦੀ: 392542
ਉਚਾਈ: 2900 ਮੀਟਰ
ਬੋਲੀ: ਹਿੰਦੀ, ਪਹਾੜੀ ਅਤੇ ਪੰਜਾਬੀ

ਸ਼ਿਮਲਾ ਹਿਮਾਚਲ ਪ੍ਰਦੇਸ਼ ਦਾ ਇੱਕ ਸ਼ਹਿਰ ਅਤੇ ਰਾਜਧਾਨੀ ਹੈ। ਹਿਮਾਲਿਆ ਦੇ ਪੈਰਾਂ ਵਿੱਚ ਵਸਿਆ ਇਹ ਸ਼ਹਿਰ ਉੱਘਾ ਸੈਲਾਨੀ ਕੇਂਦਰ ਵੀ ਹੈ। ਇਸ ਦਾ ਪਹਿਲਾ ਨਾਂ ਸਿਮਲਾ ਸੀ, ਜੋ ਇੱਕ ਦੇਵੀ ਸਾਮਲਾ ਦੇ ਨਾਂ ’ਤੇ ਰੱਖਿਆ ਮੰਨਿਆ ਜਾਂਦਾ ਹੈ। ਸਿਮਲਾ 1830 ਤੱਕ ਇੱਕ ਪਹਾੜੀ ਪਿੰਡ ਹੁੰਦਾ ਸੀ। ਅੰਗਰੇਜ਼ ਹੁਕਮਰਾਨ ਇੰਗਲੈਂਡ ਜਿਹੇ ਠੰਢੇ ਮੁਲਕ ਦੇ ਬਾਸ਼ਿੰਦੇ ਹੋਣ ਕਰਕੇ ਉਨ੍ਹਾਂ ਲਈ ਭਾਰਤ ਦੀ ਕੜਕਵੀਂ ਗਰਮੀ ਬਰਦਾਸ਼ਤ ਤੋਂ ਬਾਹਰ ਸੀ। ਇਸ ਲਈ 1864 ਤੋਂ ਇਹ ਅੰਗਰੇਜ਼ਾਂ ਦੀ ਗਰਮੀਆਂ ਦੀ ਰਾਜਧਾਨੀ ਰਿਹਾ। ਬਰਤਾਨਵੀ ਫ਼ੌਜ ਦਾ ਹੈੱਡਕੁਆਰਟਰ ਵੀ ਸ਼ਿਮਲੇ ਵਿੱਚ ਹੀ ਸਥਿਤ ਸੀ। ਕੁਝ ਸਾਲਾਂ ਲਈ ਸ਼ਿਮਲਾ ਪੰਜਾਬ ਦੀ ਰਾਜਧਾਨੀ ਵੀ ਰਿਹਾ।

ਸ਼ਿਮਲਾ ਸਮਝੌਤੇ

ਸੋਧੋ

1971 ਦੀ ਭਾਰਤ-ਪਾਕਿ ਜੰਗ ਤੋਂ ਬਾਅਦ ਹੋਇਆ ਸਮਝੌਤਾ, ਜਿਸ ਮੁਤਾਬਕ ਪਾਕਿਸਤਾਨ ਦੇ 95,000 ਜੰਗੀ ਕੈਦੀ ਵਾਪਸ ਕੀਤੇ ਗਏ ਸਨ ਤੇ ਦੋਵੇਂ ਮੁਲਕਾਂ ਨੇ ਕਸ਼ਮੀਰ ਮਸਲਾ ਬਿਨਾਂ ਕਿਸੇ ਬਾਹਰੀ ਤਾਕਤ ਦੇ ਦਖਲ, ਵਿਚੋਲਪੁਣੇ ਜਾਂ ਦਬਾਅ ਤੋਂ ਅਮਨਪੂਰਵਕ ਢੰਗ ਨਾਲ ਆਪਸੀ ਗੱਲਬਾਤ ਰਾਹੀਂ ਸੁਲਝਾਉਣ ਦਾ ਫ਼ੈਸਲਾ ਕੀਤਾ ਸੀ, ਵੀ ਸ਼ਿਮਲੇ ਹੀ ਹੋਇਆ। ਇਸ ਨੂੰ ‘ਸ਼ਿਮਲਾ ਸਮਝੌਤੇ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸ਼ਿਮਲਾ ਸ਼ੁਰੂ ਤੋਂ ਹੀ ਇਤਿਹਾਸਕ ਅਹਿਮੀਅਤ ਵਾਲਾ ਸ਼ਹਿਰ ਰਿਹਾ ਹੈ।

ਸੈਰ-ਸਪਾਟਾ

ਸੋਧੋ

ਇੱਥੇ ਸੈਰ-ਸਪਾਟਾ ਉਦਯੋਗ ਨੂੰ ਖ਼ੂਬ ਉਤਸ਼ਾਹਿਤ ਕੀਤਾ ਹੈ। ਭਾਵੇਂ ਮਨਾਲੀ, ਸ਼ਿਮਲਾ, ਧਰਮਸ਼ਾਲਾ ਹੋਵੇ ਜਾਂ ਡਲਹੌਜ਼ੀ, ਪਾਲਮਪੁਰ, ਕਾਂਗੜਾ ਤੇ ਲੇਹ, ਸਭ ਥਾਵਾਂ ’ਤੇ ਹਿਮਾਚਲ ਟੂਰਿਜ਼ਮ ਵਿਭਾਗ ਦੇ ਆਪਣੇ ਹੋਟਲ ਹਨ। ਸਾਮਾਨ ਟਿਕਾ ਕੇ ਚਾਹ ਪੀਣ ਤੋਂ ਪਹਿਲਾਂ ਕਮਰੇ ਦੀ ਖਿੜਕੀ ’ਚੋਂ ਬਾਹਰ ਵੱਲ ਨਿਗਾਹ ਮਾਰੀ ਤਾਂ ਉੱਥੇ ਲੰਬੇ ਤੇ ਖ਼ੂਬਸੂਰਤ ਦਿਓਦਾਰ ਦੇ ਰੁੱਖ ਖੜ੍ਹੇ ਸਨ। ਏਦਾਂ ਜਾਪਦਾ ਸੀ ਜਿਵੇਂ ਇਹ ਅਨੰਤ ਕਾਲ ਤੋਂ ਏਥੇ ਖਲੋਤੇ ਹੋਣ ਤੇ ਅਨੰਤ ਕਾਲ ਤੱਕ ਏਦਾਂ ਹੀ ਖੜ੍ਹੇ ਰਹਿਣਗੇ ਅਡੋਲ, ਅਝੁੱਕ ਤੇ ਮਾਣਮੱਤੇ।

ਮਾਲ ਰੋਡ

ਸੋਧੋ

ਮਾਲ ਰੋਡ ’ਤੇ ਮਿਉਂਸੀਪਲ ਕਮੇਟੀ, ਮੇਅਰ ਅਤੇ ਬੀ.ਐੱਸ.ਐੱਨ.ਐੱਲ. ਦਾ ਦਫ਼ਤਰ, ਡੀਫੈਂਸ ਕਲੱਬ, ਸੜਕ ਵਿਭਾਗ ਦਾ ਮੁੱਖ ਦਫਤਰ ਤੇ ਚੀਫ਼ ਐਡਵਾਇਜ਼ਰ ਦਾ ਦਫ਼ਤਰ ਹੈ। ਮਿਉਂਸੀਪਲ ਕਮੇਟੀ, ਮੇਅਰ ਦਾ ਦਫ਼ਤਰ ਤੇ ਡੀਫੈਂਸ ਕਲੱਬ ਸਮੇਤ ਕਈ ਹੋਰ ਇਮਾਰਤਾਂ ਅੰਗਰੇਜ਼ਾਂ ਵੇਲੇ ਦੀਆਂ ਹਨ। ਇਨ੍ਹਾਂ ਨੂੰ ਉਨ੍ਹਾਂ ਦੇ ਮੂਲ ਰੂਪ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ।

ਸਕੈਂਡਲ ਪੁਆਇੰਟ

ਸੋਧੋ

ਜਿਹੜੀ ਥਾਂ ’ਤੇ ਮਾਲ ਰੋਡ ਅਤੇ ਰਿੱਜ ਰੋਡ ਆਪਸ ਵਿੱਚ ਮਿਲਦੀਆਂ ਹਨ ਉਸ ਥਾਂ ਨੂੰ ਸਕੈਂਡਲ ਪੁਆਇੰਟ ਕਹਿੰਦੇ ਨੇ। ਸਕੈਂਡਲ ਪੁਆਇੰਟ ’ਤੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਬਹੁਤ ਵੱਡਾ ਬੁੱਤ ਲੱਗਾ ਹੋਇਆ ਹੈ। ਰਿੱਜ ’ਤੇ ਹੀ ਸ਼ਿਮਲਾ ਸਮਝੌਤੇ ਦੀ ਯਾਦ ਵਿੱਚ ਇੰਦਰਾ ਗਾਂਧੀ ਦਾ ਬੁੱਤ ਲੱਗਿਆ ਹੋਇਆ ਹੈ।

ਹਵਾਲੇ

ਸੋਧੋ
 
ਰਵਾਇਤੀ ਲੋਕ ਪਹਿਰਾਵਾ