ਇੱਕ ਕਰੋੜ (ਅੰਗਰੇਜ਼ੀ ਛੋਟਾ ਰੂਪ: cr) ਭਾਰਤੀ ਨੰਬਰ ਢਾਂਚੇ ਵਿੱਚ ਦਸ ਮਿਲੀਅਨ (10,000,000) ਜਾਂ ਇੱਕ ਸੌ ਲੱਖ ਦੇ ਬਰਾਬਰ ਦੀ ਇਕਾਈ ਹੈ ਜੋ ਮਕਾਮੀ ਤੌਰ ’ਤੇ ਬਤੌਰ 1,00,00,000 ਲਿਖੀ ਜਾਂਦੀ ਹੈ। ਭਾਰਤ, ਬੰਗਲਾਦੇਸ਼, ਪਾਕਿਸਤਾਨ ਅਤੇ ਨੇਪਾਲ ਵਿੱਚ ਇਸ ਦੀ ਵਰਤੋਂ ਬਹੁਤ ਹੁੰਦੀ ਹੈ।