ਕਲਿਆਣੀ ਦਾਸ

ਸਿਆਸਤਦਾਨ

ਕਲਿਆਣੀ ਦਾਸ (1907-1983) ਬੰਗਾਲ ਦੀ ਇੱਕ ਭਾਰਤੀ ਕ੍ਰਾਂਤੀਕਾਰੀ ਅਤੇ ਰਾਸ਼ਟਰਵਾਦੀ ਸੀ।[1][2]

ਕਲਿਆਣੀ ਦਾਸ
কল্যাণী দাস
ਜਨਮ(1907-05-28)ਮਈ 28, 1907
ਮੌਤਫਰਵਰੀ 16, 1983(1983-02-16) (ਉਮਰ 75)
ਸੰਗਠਨਜੁਗੰਤਰ ਅਤੇ ਭਾਰਤੀ ਰਾਸ਼ਟਰੀ ਕਾਂਗਰਸ
ਲਹਿਰਭਾਰਤੀ ਆਜ਼ਾਦੀ ਅੰਦੋਲਨ
ਰਿਸ਼ਤੇਦਾਰਬੀਨਾ ਦਾਸ (ਭੈਣ)
ਬੇਨੀ ਮਾਧਾਬ ਦਾਸ (ਪਿਤਾ)

ਪਰਿਵਾਰ

ਸੋਧੋ

ਉਹ ਇੱਕ ਮਸ਼ਹੂਰ ਬ੍ਰਹਮੋ ਅਧਿਆਪਕ ਬੇਨੀ ਮਾਧੋਬ ਦਾਸ ਅਤੇ ਇੱਕ ਸੋਸ਼ਲ ਵਰਕਰ, ਸਰਾਲਾ ਦੇਵੀ ਦੀ ਧੀ ਸੀ। ਉਸ ਦੀ ਛੋਟੀ ਭੈਣ ਬੀਨਾ ਦਾਸ ਵੀ ਇੱਕ ਆਜ਼ਾਦੀ ਘੁਲਾਟੀ ਸੀ।

ਸਿੱਖਿਆ

ਸੋਧੋ

ਉਹ ਰਾਵੇਨਸ਼ਾਂ ਕਾਲਜੀਏਟ ਸਕੂਲ, ਕਟਕ ਵਿੱਚ ਇੱਕ ਵਿਦਿਆਰਥੀ ਸੀ। ਦਾਸ ਨੇ 1928 ਵਿੱਚ ਆਰਟਸ ਵਿੱਚ ਬੈਚਲਰ ਦੀ ਪੜ੍ਹਾਈ ਖ਼ਤਮ ਕੀਤੀ। [ <span title="This claim needs references to reliable sources. (December 2018)">ਹਵਾਲੇ ਦੀ ਲੋੜ</span> ]

ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਮੂਲੀਅਤ

ਸੋਧੋ

ਕਲਿਆਣੀ ਦਾਸ ਛੱਤਰੀ ਸੰਘ, ਕੋਲਕਾਤਾ ਵਿੱਚ ਔਰਤਾਂ ਲਈ ਇੱਕ ਅਰਧ ਕ੍ਰਾਂਤੀਕਾਰੀ ਸੰਸਥਾ, ਦੀ ਮੈਂਬਰ ਸੀ। 1930 ਨੂੰ, ਉਸ ਨੇ ਭਾਰਤ ਦੇ ਗਵਰਨਰ-ਜਨਰਲ ਡਲਹੌਜ਼ੀ ਦੇ ਖਿਲਾਫ ਮਹਿਲਾ ਵਿਦਿਆਰਥੀਆਂ ਦੇ ਵਿਰੋਧ 'ਚ ਮੁੱਖ ਭੂਮਿਕਾ ਨਿਭਾਈ। 1932 ਵਿੱਚ ਦਾਸ ਨੂੰ ਗਵਰਨਰ ਦੀ ਗਤੀਵਿਧੀ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਸਹਿਪਾਠੀ, ਇੱਕ ਹੋਰ ਪ੍ਰਸਿੱਧ ਆਜ਼ਾਦੀ ਘੁਲਾਟੀ ਕਮਲਾ ਦਾਸ ਗੁਪਤਾ ਨੂੰ ਉਸੇ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ।[2]

16 ਫਰਵਰੀ, 1983 ਨੂੰ ਕਲਿਆਣੀ ਦਾਸ ਦੀ ਮੌਤ ਹੋਈ ਸੀ।

ਕਾਰਜ

ਸੋਧੋ

ਉਸ ਨ ਬੰਗਾਲ ਸਪੀਕਜ਼ (1944 ਵਿੱਚ ਪ੍ਰਕਾਸ਼ਿਤ) ਨਾਮੀ ਇੱਕ ਪੁਸਤਕ ਸੰਪਾਦਿਤ ਕੀਤੀ ਅਤੇ ਉਸ ਨੇ ਆਪਣੀ ਉਹ ਪੁਸਤਕ ਆਪਣੀ ਭੈਣ ਬੀਨਾ ਦਾਸ ਨੂੰ ਸਮਰਪਤ ਕੀਤੀ।[3]

ਹਵਾਲੇ

ਸੋਧੋ
  1. Tri Loknath Chatterjee (2004). জেলে ত্রিশ বছর, পাক ভারতের স্বাধীনতা সংগ্রাম,. Dhaka: ধ্রুপদ সাহিত্যাঙ্গণ. p. 220. ISBN 984-8457-00-3.
  2. 2.0 2.1 Kamala Das Gupta (January 2015). স্বাধীনতা সংগ্রামে বাংলার নারী, অগ্নিযুগ গ্রন্থমালা ৯. Kolkata: র‍্যাডিক্যাল ইম্প্রেশন. p. 125-130. ISBN 978-81-85459-82-0. {{cite book}}: |access-date= requires |url= (help)
  3. Sengupta, Subodh; Basu, Anjali (2016). Sansad Bangali Charitavidhan (Bengali). Vol. 1. Kolkata: Sahitya Sansad. ISBN 978-81-7955-135-6.