ਕਸਤੂਰਬਾ ਗਾਂਧੀ
ਕਸਤੂਰਬਾ ਗਾਂਧੀ (1869 - 1944), ਮਹਾਤਮਾ ਗਾਂਧੀ ਦੀ ਪਤਨੀ ਸੀ। ਇਸਦਾ ਜਨਮ 11 ਅਪਰੈਲ 1869 ਵਿੱਚ ਮਹਾਤਮਾ ਗਾਂਧੀ ਦੀ ਤਰ੍ਹਾਂ ਕਾਠਿਆਵਾੜ ਦੇ ਪੋਰਬੰਦਰ ਨਗਰ ਵਿੱਚ ਹੋਇਆ ਸੀ। ਇਸ ਪ੍ਰਕਾਰ ਕਸਤੂਰਬਾ ਗਾਂਧੀ ਉਮਰ ਵਿੱਚ ਗਾਂਧੀ ਜੀ ਤੋਂ 6 ਮਹੀਨੇ ਵੱਡੀ ਸੀ। ਕਸਤੂਰਬਾ ਗਾਂਧੀ ਦੇ ਪਿਤਾ ਗੋਕੁਲਦਾਸ ਮਕਨਜੀ ਸਧਾਰਨ ਵਪਾਰੀ ਸਨ। ਗੋਕੁਲਦਾਸ ਮਕਨਜੀ ਦੀ ਕਸਤੂਰਬਾ ਤੀਜੀ ਔਲਾਦ ਸੀ। ਉਸ ਜ਼ਮਾਨੇ ਵਿੱਚ ਕੋਈ ਲੜਕੀਆਂ ਨੂੰ ਪੜਾਉਂਦਾ ਤਾਂ ਸੀ ਨਹੀਂ, ਵਿਆਹ ਵੀ ਅਲਪ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ। ਇਸ ਲਈ ਕਸਤੂਰਬਾ ਵੀ ਬਚਪਨ ਵਿੱਚ ਅਨਪੜ੍ਹ ਸੀ ਅਤੇ ਸੱਤ ਸਾਲ ਦੀ ਉਮਰ ਵਿੱਚ 6 ਸਾਲ ਦੇ ਮੋਹਨਦਾਸ ਦੇ ਨਾਲ ਉਸ ਦੀ ਕੁੜਮਾਈ ਕਰ ਦਿੱਤੀ ਗਈ। ਤੇਰਾਂ ਸਾਲ ਦੀ ਉਮਰ ਵਿੱਚ ਉਹਨਾਂ ਦੋਨਾਂ ਦਾ ਵਿਆਹ ਹੋ ਗਿਆ। ਪਿਤਾ ਜੀ ਨੇ ਉਹਨਾਂ ਉੱਤੇ ਸ਼ੁਰੂ ਤੋਂ ਹੀ ਅੰਕੁਸ਼ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਚਾਹਿਆ ਕਿ ਕਸਤੂਰਬਾ ਬਿਨਾਂ ਉਹਨਾਂ ਦੀ ਆਗਿਆ ਕਿਤੇ ਨਾ ਜਾਵੇ, ਪਰ ਉਹ ਉਸ ਨੂੰ ਜਿਹਨਾਂ ਦਬਾਉਂਦੇ ਓਨਾ ਹੀ ਉਹ ਆਜ਼ਾਦੀ ਲੈਂਦੀ ਅਤੇ ਜਿੱਥੇ ਚਾਹੁੰਦੀ ਚਲੀ ਜਾਂਦੀ।
ਕਸਤੂਰਬਾ ਗਾਂਧੀ | |
---|---|
![]() | |
ਜਨਮ | ਪੋਰਬੰਦਰ, ਗੁਜਰਾਤ | 11 ਅਪ੍ਰੈਲ 1869
ਮੌਤ | 22 ਫਰਵਰੀ 1944 ਪੁਣੇ, ਮਹਾਰਾਸ਼ਟਰ | (ਉਮਰ 74)
ਹੋਰ ਨਾਂਮ | ਬਾ (ਹਿੰਦੀ ਅਨੁਵਾਦ: ਮਾਂ) |
ਪ੍ਰਸਿੱਧੀ | ਮੋਹਨਦਾਸ ਕਰਮਚੰਦ ਗਾਂਧੀ ਦੀ ਪਤਨੀ |