ਕ਼ਸੀਦਾ(ਫ਼ਾਰਸੀ: ur) ਇੱਕ ਕਾਵਿ ਰੂਪ ਹੈ, ਜੋ ਪੂਰਵ ਇਸਲਾਮੀ ਅਰਬ ਵਿੱਚ ਵਿਕਸਿਤ ਹੋਇਆ ਸੀ ਅਤੇ ਉਦੋਂ ਤੋਂ ਇਹ ਅੱਜ ਤੱਕ ਪ੍ਰਚੱਲਤ ਹੈ।

ਕ਼ਸੀਦਾ ਦਾ ਮੂਲ ਅਰਬੀ ਲਫਜ ਕ਼ਸਦ ਹੈ, ਜਿਸ ਦਾ ਕੋਸ਼ ਅਰਥ ਇਰਾਦਾ ਹੈ। ਭਾਵ ਕ਼ਸੀਦੇ ਵਿੱਚ ਸ਼ਾਇਰ ਕਿਸੇ ਖਾਸ ਵਿਸ਼ੇ ਬਾਰੇ ਆਪਣੇ ਖ਼ਿਆਲ ਦਾ ਇਜ਼ਹਾਰ ਕਰਨ ਦਾ ਇਰਾਦਾ ਕਰਦਾ ਹੈ। ਇਸ ਦੇ ਹੋਰ ਅਰਥ ਮਗ਼ਜ਼ ਦੇ ਹਨ ਯਾਨੀ ਕਸੀਦਾ ਆਪਣੇ ਵਿਸ਼ਾ ਵਸਤੂ ਦੇ ਪੱਖੋਂ ਹੋਰਨਾਂ ਕਾਵਿ ਵਿਧਾਵਾਂ ਦੇ ਮੁਕ਼ਾਬਲੇ ਵਿੱਚ ਉਹੀ ਨੁਮਾਇਆਂ ਅਤੇ ਵਿਲੱਖਣ ਹੈਸੀਅਤ ਰੱਖਦਾ ਹੈ ਜੋ ਇਨਸਾਨੀ ਜਿਸਮ ਅਤੇ ਦੇ ਅੰਗਾਂ ਵਿੱਚ ਮਗ਼ਜ਼ ਨੂੰ ਹਾਸਲ ਹੁੰਦੀ ਹੈ। ਫਾਰਸੀ ਵਿੱਚ ਕ਼ਸੀਦੇ ਨੂੰ ਚਕਾਮਾ (چكامه) ਵੀ ਕਹਿੰਦੇ ਹਨ।

ਉਰਦੂ ਅਦਬ ਵਿੱਚ ਕ਼ਸੀਦਾ ਫਾਰਸੀ ਵਲੋਂ ਦਾਖਿਲ ਹੋਇਆ। ਉਰਦੂ ਵਿੱਚ ਮਿਰਜ਼ਾ ਰਫ਼ੀ ਸੌਦਾ ਅਤੇ ਇਬਰਾਹੀਮ ਜ਼ੌਕ ਵਰਗੇ ਸ਼ਾਇਰਾਂ ਨੇ ਕਸੀਦੇ ਦੀ ਸਿਨਫ ਨੂੰ ਸਿਖਰੀ ਸਥਾਨ ਤੱਕ ਪਹੁੰਚਾਇਆ। ਕ਼ਸੀਦਾ ਰੂਪਕ ਪੱਖੋਂ ਗ਼ਜ਼ਲ ਨਾਲ ਮਿਲਦਾ ਹੈ। ਬਹਰ ਸ਼ੁਰੂ ਤੋਂ ਆਖਿਰ ਤੱਕ ਇੱਕ ਹੀ ਹੁੰਦੀ ਹੈ। ਪਹਿਲੇ ਸ਼ੇਅਰ ਦੀਆਂ ਦੋਨੋਂ ਤੁਕਾਂ ਅਤੇ ਬਾਕ਼ੀ ਸ਼ੇਅਰਾਂ ਦੀ ਆਖ਼ਿਰੀ ਤੁਕ ਹਮਕਾਫ਼ੀਆ ਅਤੇ ਹਮਰਦੀਫ਼ ਹੁੰਦੀਆਂ ਹਨ। ਮਗਰ ਕ਼ਸੀਦੇ ਵਿੱਚ ਰਦੀਫ਼ ਲਾਜਿਮੀ ਨਹੀਂ ਹੈ। ਕ਼ਸੀਦੇ ਦਾ ਆਗਾਜ਼ ਮਤਲਾ ਨਾਲ ਹੁੰਦਾ ਹੈ। ਕਈ ਵਾਰ ਦਰਮਿਆਨ ਵਿੱਚ ਵੀ ਮਤਲੇ ਲਿਆਏ ਜਾਂਦੇ ਹਨ। ਇੱਕ ਕਸੀਦੇ ਵਿੱਚ ਸ਼ੇਅਰਾਂ ਦੀ ਤਾਦਾਦ ਘੱਟ ਤੋਂ ਘੱਟ ਪੰਜ ਹੈ, ਜ਼ਿਆਦਾ ਤੋਂ ਜ਼ਿਆਦਾ ਕੋਈ ਹੱਦ ਮੁਕੱਰਰ ਨਹੀਂ। ਉਰਦੂ ਅਤੇ ਫਾਰਸੀ ਵਿੱਚ ਕਈ ਕਈ ਸੌ ਸ਼ੇਅਰਾਂ ਦੇ ਕ਼ਸੀਦੇ ਵੀ ਮਿਲਦੇ ਹਨ।[1]

ਹਵਾਲੇ ਸੋਧੋ

  1. Akiko Motoyoshi Sumi, Description in Classical Arabic Poetry: Waṣf, Ekphrasis, and Interarts Theory, Brill Studies in Middle Eastern literatures, 25 (Leiden: Brill, 2004), p. 1.