ਫ਼ਾਰਸੀ ਭਾਸ਼ਾ

(ਫ਼ਾਰਸੀ ਤੋਂ ਮੋੜਿਆ ਗਿਆ)

ਫ਼ਾਰਸੀ (فارسی), ਇੱਕ ਭਾਸ਼ਾ ਹੈ ਜੋ ਇਰਾਨ, ਅਫਗਾਨਿਸਤਾਨ, ਤਾਜਿਕਸਤਾਨ ਅਤੇ ਉਜਬੇਕਿਸਤਾਨ ਦੀ ਪਹਿਲੀ ਅਤੇ ਸਰਕਾਰੀ ਭਾਸ਼ਾ ਹੈ। ਇਸਨੂੰ 7.5 ਕਰੋੜ ਲੋਕ ਬੋਲਦੇ ਹਨ। ਭਾਸ਼ਾ ਪਰਿਵਾਰ ਦੇ ਲਿਹਾਜ ਨਾਲ ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਈਰਾਨੀ ਉਪਸ਼ਾਖਾ ਦੀ ਮੈਂਬਰ ਹੈ ਅਤੇ ਪੰਜਾਬੀ ਦੀ ਤਰ੍ਹਾਂ ਇਸ ਵਿੱਚ ਕਿਰਿਆ ਵਾਕ ਦੇ ਅੰਤ ਵਿੱਚ ਆਉਂਦੀ ਹੈ। ਇਹ ਸੰਸਕ੍ਰਿਤ ਨਾਲ ਕਾਫੀ ਮਿਲਦੀ-ਜੁਲਦੀ ਹੈ ਅਤੇ ਉਰਦੂ (ਅਤੇ ਹਿੰਦੀ) ਅਤੇ ਪੰਜਾਬੀ ਵਿੱਚ ਇਸ ਦੇ ਬਹੁਤ ਸਾਰੇ ਸ਼ਬਦ ਵਰਤੇ ਜਾਂਦੇ ਹਨ। ਇਹ ਅਰਬੀ-ਫ਼ਾਰਸੀ ਲਿਪੀ ਵਿੱਚ ਲਿਖੀ ਜਾਂਦੀ ਹੈ। ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਭਾਰਤੀ ਉਪ ਮਹਾਂਦੀਪ ਵਿੱਚ ਫਾਰਸੀ ਦੀ ਵਰਤੋਂ ਦਰਬਾਰੀ ਕੰਮਾਂ ਅਤੇ ਲਿਖਾਈ ਦੀ ਬੋਲੀ ਦੇ ਰੂਪ ਵਿੱਚ ਹੁੰਦੀ ਸੀ। ਦਰਬਾਰ ਵਿੱਚ ਵਰਤੋਂ ਹੋਣ ਦੇ ਕਾਰਨ ਹੀ ਅਫਗਾਨਿਸਤਾਨ ਵਿੱਚ ਇਸਨੂੰ ਦਰੀ ਕਿਹਾ ਜਾਂਦਾ ਹੈ।[6]

ਫ਼ਾਰਸੀ
فارسی / پارسی
ਨਸਤਾਲੀਕ ਲਿਪੀ ਵਿੱਚ ਫ਼ਾਰਸੀ ਲਿੱਖਿਆ ਹੋਇਆ
ਉਚਾਰਨ[fɒːɾˈsiː]
ਜੱਦੀ ਬੁਲਾਰੇ
Native speakers
7 ਕਰੋੜ (2011)[5]
(110 million total speakers)[5]
ਹਿੰਦ-ਯੂਰਪੀ
Early forms
ਉੱਪ-ਬੋਲੀਆਂ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਫਰਮਾ:Country data ਇਰਾਨ
 ਅਫ਼ਗ਼ਾਨਿਸਤਾਨ
ਫਰਮਾ:Country data ਤਾਜਿਕਸਤਾਨ
ਰੈਗੂਲੇਟਰ
ਭਾਸ਼ਾ ਦਾ ਕੋਡ
ਆਈ.ਐਸ.ਓ 639-1fa
ਆਈ.ਐਸ.ਓ 639-2per (B)
fas (T)
ਆਈ.ਐਸ.ਓ 639-3fas – inclusive code
Individual codes:
pes – ਪੱਛਮੀ ਫ਼ਾਰਸੀ
prs – ਪੂਰਬੀ ਫ਼ਾਰਸੀ
tgk – ਤਾਜਿਕੀ
aiq – ਐਮਾਕ
bhh – ਬੁਖੋਰੀ
haz – ਹਜ਼ਾਰਗੀ
jpr – ਜੂਡੋ ਫ਼ਾਰਸੀ
phv – ਪਹਿਲਵਾਨੀ
deh – ਦਿਹਵਾਰੀ
jdt – ਜੁਹੂਰੀ
ttt – ਕਫ਼ਕਾਜ਼ੀ ਤਾਤੀ
Glottologfars1254
ਭਾਸ਼ਾਈਗੋਲਾ
58-AAC (ਵਿਸ਼ਾਲ ਫ਼ਾਰਸੀ)
> 58-AAC-c (ਕੇਂਦਰੀ ਫ਼ਾਰਸੀ)
ਫ਼ਾਰਸੀ ਬੁਲਾਰਿਆਂ ਦੀ ਚੋਖੀ ਗਿਣਤੀ ਵਾਲੇ ਇਲਾਕੇ (ਉਪਭਾਸ਼ਾਵਾਂ ਸਮੇਤ)
     ਮੁਲਕ ਜਿੱਥੇ ਫ਼ਾਰਸੀ ਇੱਕ ਦਫ਼ਤਰੀ ਜ਼ੁਬਾਨ ਹੈ
ਫਿਰਦੌਸੀ ਦਾ ਸ਼ਾਹਨਾਮਾ (ਫਾਰਸੀ: شاهنامه, ਬਾਦਸਾਹਾਂ ਬਾਰੇ ਕਿਤਾਬ)

ਅਫਗਾਨੀ ਦਾਰੀ ਭਾਸ਼ਾ ਨੂੰ ਮੰਗੋਲੀਆਈ ਵਰਗੀਆਂ ਭਾਸ਼ਾਵਾਂ ਦੁਆਰਾ ਬਹੁਤ ਜ਼ਿਆਦਾ ਮਿਲਾਇਆ ਗਿਆ ਹੈ।.[7]

ਵਰਗੀਕਰਨ

ਸੋਧੋ

ਇਸਨੂੰ ਹਿੰਦ-ਯੂਰਪੀ ਭਾਸ਼ਾ ਪਰਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਈਰਾਨੀ ਭਾਸ਼ਾਵਾਂ ਦੀ ਉਪਸ਼ਾਖਾ ਦੇ ਪੱਛਮੀ ਵਿਭਾਗ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ। ਹਾਲਾਂਕਿ ਭਾਰਤੀ ਉਪ ਮਹਾਂਦੀਪ ਵਿੱਚ ਫਾਰਸੀ ਨੂੰ ਗਲਤੀ ਨਾਲ ਅਰਬੀ ਭਾਸ਼ਾ ਦੇ ਨੇੜੇ ਸੱਮਝਿਆ ਜਾਂਦਾ ਹੈ, ਭਾਸ਼ਾ ਵਿਗਿਆਨਿਕ ਦ੍ਰਿਸ਼ਟੀ ਤੋਂ ਇਹ ਅਰਬੀ ਤੋਂ ਬਹੁਤ ਭਿੰਨ ਅਤੇ ਸੰਸਕ੍ਰਿਤ ਦੇ ਬਹੁਤ ਨੇੜੇ ਹੈ। ਸੰਸਕ੍ਰਿਤ ਅਤੇ ਫਾਰਸੀ ਵਿੱਚ ਕਈ ਹਜ਼ਾਰਾਂ ਮਿਲਦੇ - ਜੁਲਦੇ ਸਜਾਤੀ ਸ਼ਬਦ ਮਿਲਦੇ ਹਨ ਜੋ ਦੋਨਾਂ ਭਾਸ਼ਾਵਾਂ ਦੀ ਸਾਂਝੀ ਅਮਾਨਤ ਹਨ, ਜਿਵੇਂ ਕਿ ਹਫ਼ਤਾ/ਹਫਦਾ, ਨਰ/ਨਰ (ਪੁਰਖ), ਦੂਰ/ਦੂਰ, ਹਸਤ/ਦਸਤ (ਹੱਥ), ਸ਼ਤ/ਸਦ (ਸੌ), ਆਪ/ਆਬ (ਪਾਣੀ), ਹਰ/ਜ਼ਰ (ਫਾਰਸੀ ਵਿੱਚ ਪੀਲਾ-ਸੁਨਹਿਰਾ, ਸੰਸਕ੍ਰਿਤ ਵਿੱਚ ਪੀਲਾ-ਹਰਾ), ਮੈਯ/ਮਦ/ਮਧੂ (ਸ਼ਰਾਬ/ਸ਼ਹਿਦ), ਅਸਤੀ/ਅਸਤ (ਹੈ), ਰੋਚਨ/ਰੋਸ਼ਨ (ਚਮਕੀਲਾ), ਇੱਕ/ਯੇਕ, ਕਪਿ/ਕਪਿ (ਬਾਂਦਰ), ਦੰਤ /ਦੰਦ (ਦੰਦ), ਮਾਤਾ/ਮਾਦਰ, ਪਿਤ੍ਰ/ਪਿਦਰ, ਭਰਾਤ੍ਰ/ਬਰਾਦਰ (ਭਰਾ), ਦੁਹਿਤ੍ਰ/ਦੁਖ਼ਤਰ (ਧੀ), ਵੰਸ਼/ਬੱਚ/ਬੱਚਾ, ਸ਼ੁਕਰ/ਖ਼ੂਕ (ਸੂਰ), ਅਸਵ/ਅਸਬ (ਘੋੜਾ), ਗੌ/ਗਊ (ਗਾਂ), ਜਨ/ਜਾਨ (ਸੰਸਕ੍ਰਿਤ ਵਿੱਚ ਵਿਅਕਤੀ/ਜੀਵ, ਫ਼ਾਰਸੀ ਵਿੱਚ ਜੀਵਨ), ਭੂਤ/ਬੂਦ (ਸੀ, ਅਤੀਤ), ਦਦਾਮਿ/ਦਾਦਨ (ਦੇਣਾ), ਯੁਵਨ/ਜਵਾਨ, ਨਵ/ਨਵ (ਨਵਾਂ) ਅਤੇ ਸਮ/ਹਮ (ਬਰਾਬਰ)।

ਨਿਰੁਕਤੀ

ਸੋਧੋ

ਫ਼ਾਰਸੀ ਦੇ ਵੱਖ-ਵੱਖ ਨਾਮ

ਸੋਧੋ
  • ਫ਼ਾਰਸੀ ਜਾਂ ਪਾਰਸੀ ਨਾਂ 20ਵੀਂ ਸਦੀ ਤੱਕ ਇਸ ਲਈ ਵਰਤਿਆ ਜਾਂਦਾ ਰਿਹਾ ਹੈ।
  • ਦਰੀ ਫ਼ਾਰਸੀ ਦਾ ਸਮਾਨਾਰਥੀ ਸ਼ਬਦ ਸੀ ਪਰ 20ਵੀਂ ਸਦੀ ਦੇ ਆਖਰੀ ਕੁਝ ਦਹਾਕਿਆਂ ਤੋਂ ਇਹ ਨਾਮ ਅਫਗਾਨਿਸਤਾਨ ਵਿੱਚ ਬੋਲੀ ਜਾ ਰਹੀ ਫ਼ਾਰਸੀ ਲਈ ਵਰਤਿਆ ਜਾਂਦਾ ਹੈ ਜਿੱਥੇ ਇਹ ਦੋ ਦਫ਼ਤਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਇਸਨੂੰ ਅੰਗਰੇਜ਼ੀ ਵਿੱਚ ਅਫ਼ਗਾਨ ਫ਼ਾਰਸੀ ਵੀ ਕਿਹਾ ਜਾਂਦਾ ਹੈ।
  • ਤਾਜਿਕੀ ਫ਼ਾਰਸੀ ਦੀ ਇੱਕ ਉਪਭਾਸ਼ਾ ਹੈ ਜੋ ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਬੋਲੀ ਜਾਂਦੀ ਹੈ। ਇਸਨੂੰ ਤਾਜਿਕੀ ਫ਼ਾਰਸੀ ਵੀ ਕਿਹਾ ਜਾਂਦਾ ਹੈ।
  • ਪਰਸ਼ੀਅਨ: ਯੂਨਾਨੀ ਲੋਕ ਫ਼ਾਰਸ ਨੂੰ ਪਰਸ਼ੀਆ (ਪੁਰਾਣੀ ਗਰੀਕ ਵਿੱਚ ਪਰਸਿਸ, Πέρσις) ਆਖਦੇ ਸਨ ਜਿਸਦੇ ਕਾਰਨ ਇੱਥੇ ਦੀ ਬੋਲੀ ਪਰਸ਼ੀਅਨ (Persian) ਕਹਾਈ। ਇਹੀ ਨਾਮ ਅੰਗਰੇਜ਼ੀ ਸਹਿਤ ਹੋਰ ਯੂਰਪੀ ਬੋਲੀਆਂ ਵਿੱਚ ਵਰਤਿਆ ਜਾਂਦਾ ਹੈ।

ਮਕਾਮੀ ਭਾਸ਼ਾ ਅਤੇ ਬੋਲੀਆਂ

ਸੋਧੋ

ਫਾਰਸੀ ਨੂੰ ਤਾਜਿਕਸਤਾਨ ਵਿੱਚ ਤਾਜਿਕੀ ਕਿਹਾ ਜਾਂਦਾ ਹੈ ਅਤੇ ਸਿਰਿਲਿਕ ਲਿਪੀ ਵਿੱਚ ਲਿਖਿਆ ਜਾਂਦਾ ਹੈ। ਅਫਗਾਨਿਸਤਾਨ ਵਿੱਚ ਇਸਨੂੰ ਦਾਰੀ (ਦਰਬਾਰ ਵਿੱਚ ਵਰਤੀ ਜਾਣ ਵਾਲੀ ਭਾਸ਼ਾ) ਕਹਿੰਦੇ ਹਨ।

ਹਵਾਲੇ

ਸੋਧੋ
  1. Jump up to: 1.0 1.1 1.2 Samadi, Habibeh; Nick Perkins (2012). Martin Ball, David Crystal, Paul Fletcher (ed.). Assessing Grammar: The Languages of Lars. Multilingual Matters. p. 169. ISBN 978-1-84769-637-3.{{cite book}}: CS1 maint: multiple names: editors list (link)
  2. "IRAQ". Retrieved 7 November 2014.
  3. H. Pilkington,"Islam in Post-Soviet Russia",Psychology Press, Nov 27, 2002. p. 27: "Among other indigenous peoples of Iranian origin were the Tats, the Talishes and the Kurds"
  4. T. M. Masti︠u︡gina, Lev Perepelkin, Vitaliĭ Vi͡a︡cheslavovich Naumkin, "An Ethnic History of Russia: Pre-Revolutionary Times to the Present",Greenwood Publishing Group, 1996 . p. 80:""The Iranian Peoples (Ossetians, Tajiks, Tats, Mountain Judaists)"
  5. Jump up to: 5.0 5.1 5.2 5.3 5.4 Windfuhr, Gernot: The Iranian Languages, Routledge 2009, p. 418.
  6. Asta Olesen, "Islam and Politics in Afghanistan, Volume 3", Psychology Press, 1995. pg 205: "ਪਹਿਲਾਂ ਪਹਿਲ ਵਿਦਿਅਕ ਅਤੇ ਪ੍ਰਬੰਧਕੀ ਪੱਧਰ ਉੱਤੇ ਪ੍ਰਮੁੱਖ - ਫਾਰਸੀ ਦੀ ਕੀਮਤ ਉੱਤੇ ਪਸ਼ਤੋ ਭਾਸ਼ਾ ਦੀ ਆਮ ਉੱਨਤੀ ਸ਼ੁਰੂ ਹੋ ਗਈ ਅਤੇ 1958 ਵਿੱਚ ਆਧਿਕਾਰਿਕ ਤੌਰ ਉੱਤੇ ਅਪਣਾ ਲੈਣ ਤੋਂ ਬਾਅਦ ਫਾਰਸੀ ਦੇ ਅਫਗਾਨ ਸੰਸਕਰਨ ਲਈ ਸ਼ਬਦ ਦਾਰੀ ਆਮ ਵਰਤੋਂ ਵਿੱਚ ਆਇਆ ਸੀ"
  7. https://www.dailymirror.lk/print/opinion/Collective-resolve-of-regional-and-international-actors-a-glimmer-of-hope-for-Afghans-Air-Chief-Marshal-Bulathsinghala/172-282040