ਕਾਜੂ ਕਤਲੀ, ਜਿਸ ਨੂੰ ਕਿ ਕਾਜੂ ਬਰਫੀ ਅਤੇ ਕਾਜੂ ਕਤਾਰੀ ਵੀ ਕਿਹਾ ਜਾਂਦਾ ਹੈ, ਭਾਰਤ ਦੀ ਇੱਕ ਖੁਸ਼ਕ ਮਿਠਾਈ ਹੈ। ਇਹ ਬਰਫੀ ਵਰਗੀ ਹੁੰਦੀ ਹੈ। ਇਸ ਬਰਫੀ ਨੂੰ ਅਕਸਰ ਦੁੱਧ ਅਤੇ ਚੀਨੀ ਨੂੰ ਗਾੜਾ ਕਰ ਕੇ ਅਤੇ ਹੋਰ ਸਮੱਗਰੀ ਪਾਉਣ ਤੋਂ ਬਾਅਦ ਬਣਾਇਆ ਜਾਂਦਾ ਹੈੈ। ਕੇਸਰ ਕਾਜੂ ਕਤਲੀ ਨੂੰ ਕੇਸਰ ਪਾ ਕੇ ਬਣਾਇਆ ਜਾਂਦਾ ਹੈੈ। ਕੇਸਰ ਕਾਜੂ ਕਤਲੀ ਜਿਆਦਾ ਮਸ਼ਹੂਰ ਅਤੇ ਵਧੀਆ ਕਿਸਮ ਦੀ ਹੁੰਦੀ ਹੈੈ।

ਕਾਜੂ ਕਤਲੀ
ਕਾਜੂ ਕਤਲੀ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਭਾਰਤ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਕਾਜੂ, ਖੰਡ , ਘੀ
ਹੋਰ ਕਿਸਮਾਂਕੇਸਰੀ ਪੇੜਾ, ਬਰਫੀ, ਪਿਸਤਾ ਬਰਫੀ

ਇਸ ਬਰਫੀ ਨੂੰ ਬਣਾਉਣ ਲਈ ਕਾਜੂਆਂ ਨੂੰ ਪਾਣੀ ਵਿੱਚ ਭਿਓ ਕੇ ਰੱਖਿਆ ਜਾਂਦਾ ਹੈੈ। ਖੰਡ ਨੂੰ ਚੰਗੀ ਤਰ੍ਹਾਂ ਉਬਾਲਿਆ ਜਾਂਦਾ ਹੈ ਅਤੇ ਇਸ ਦੇ ਗਾੜਾ ਹੋਣ ਤੋਂ ਬਾਅਦ ਇਸ ਵਿੱਚ ਕਾਜੂ ਪਾਏ ਜਾਂਦੇ ਹਨ। ਇਸ ਵਿੱਚ ਘਿਓ, ਕੇਸਰ, ਇਲਾਚੀ ਪਾਉਡਰ ਅਤੇ ਹੋਰ ਖੁਸਕ ਫਲਾਂ ਦਾ ਬੂਰਾ ਪਾਇਆ ਜਾਂਦਾ ਹੈ।[1] ਇਸ ਘੋਲ ਨੂੰ ਕਿਸੇ ਚਪਟੀ ਪਲੇਟ ਵਿੱਚ ਪਾ ਕੇ ਫੈਲਿਆ ਜਾਂਦਾ ਅਤੇ ਬਾਅਦ ਵਿੱਚ ਇਸਨੂੰ ਛੋਟੇ ਪੀਸਾ ਵਿੱਚ ਕੱਟ ਕੇ ਬਰਫੀ ਬਣਾਈ ਜਾਂਦੀ ਹੈ। ਇਸਨੂੰ ਮੁੱਖ ਤੌਰ 'ਤੇ ਤਿਉਹਾਰਾਂ ਦੇ ਮੌਕੇ ਬਣਾਇਆ ਜਾਂਦਾ ਹੈ।

ਹਵਾਲੇ

ਸੋਧੋ
  1. Kapoor, Sanjeev. Sweet Temptations. Popular Prakashan. ISBN 8179915700.