ਕਾਦੰਬਰੀ ਇੱਕ ਰੋਮਾਂਸਵਾਦੀ ਸੰਸਕ੍ਰਿਤ ਨਾਵਲ ਹੈ। ਇਸ ਦੇ ਰਚਨਾਕਾਰ ਬਾਣਭੱਟ ਹਨ। ਇਹ ਸੰਸਾਰ ਦਾ ਪਹਿਲਾ ਨਾਵਲ ਮੰਨਿਆ ਜਾਂਦਾ ਹੈ। ਇਸ ਦਾ ਕਥਾਨਕ ਸ਼ਾਇਦ ਗੁਣਾਢਿਅ ਦੁਆਰਾ ਰਚਿਤ ਬੱਡਕਹਾ (ਵ੍ਰਹਦਕਥਾ) ਦੇ ਰਾਜੇ ਸੁਮਾਨਸ ਦੀ ਕਥਾ ਤੋਂ ਲਿਆ ਗਿਆ ਹੈ। ਇਹ ਨਾਵਲ ਬਾਣਭੱਟ ਦੇ ਜੀਵਨਕਾਲ ਵਿੱਚ ਪੂਰਾ ਨਹੀਂ ਹੋ ਸਕਿਆ। ਉਹਨਾਂ ਦੀ ਮੌਤ ਦੇ ਬਾਅਦ ਉਹਨਾਂ ਦੇ ਪੁੱਤਰ ਭੂਸ਼ਣਭੱਟ (ਜਾਂ ਪੁਲਿੰਦਭੱਟ) ਨੇ ਇਸਨੂੰ ਪੂਰਾ ਕੀਤਾ ਅਤੇ ਪਿਤਾ ਦੇ ਲਿਖੇ ਭਾਗ ਦਾ ਨਾਮ ਪੂਰਵਭਾਗ ਅਤੇ ਆਪ ਲਿਖੇ ਭਾਗ ਦਾ ਨਾਮ ਉੱਤਰਭਾਗ ਰੱਖਿਆ।

ਬਾਹਰੀਸਰੋਤ

ਸੋਧੋ