ਕਾਪੂ, ਉਡੁਪੀ
ਭਾਰਤ ਦਾ ਇੱਕ ਪਿੰਡ
ਕਾਪੂ ਭਾਰਤ ਦੇ ਕਰਨਾਟਕ ਦੇ ਉਡੁਪੀ ਜ਼ਿਲ੍ਹੇ ਵਿੱਚ ਇੱਕ ਸ਼ਹਿਰ ਹੈ। ਇਹ ਰਾਸ਼ਟਰੀ ਰਾਜਮਾਰਗ 66 ਦੇ ਨਾਲ, ਉਡੁਪੀ ਅਤੇ ਮੰਗਲੌਰ ਦੇ ਜੁੜਵੇਂ ਸ਼ਹਿਰਾਂ ਦੇ ਵਿਚਕਾਰ ਹੈ। ਪਿੰਡ ਮੰਚਕਲ ਅਤੇ ਸ਼ਿਰਵਾ ਕਾਪੂ ਦੇ ਨੇੜੇ ਹਨ। ਇਹ ਉਡੁਪੀ ਤੋਂ 13 ਕਿਲੋਮੀਟਰ ਦੱਖਣ ਵਿੱਚ ਅਤੇ ਮੰਗਲੌਰ ਤੋਂ 40 ਕਿਲੋਮੀਟਰ ਉੱਤਰ ਵਿੱਚ ਹੈ। ਇਹ ਇਸਦੇ ਲਾਈਟਹਾਊਸ, ਤਿੰਨ ਮਰਿਅਮਨ ਅਸਥਾਨ ਅਤੇ ਟੀਪੂ ਸੁਲਤਾਨ ਵੱਲੋਂ ਬਣਾਏ ਗਏ ਕਾਪੂ ਕਿਲੇ ਲਈ ਜਾਣਿਆ ਜਾਂਦਾ ਹੈ। ਕਾਪੂ ਨੂੰ ਕਰਨਾਟਕ ਸਰਕਾਰ ਵੱਲੋਂ ਉਡੁਪੀ ਜ਼ਿਲ੍ਹੇ ਦਾ ਇੱਕ ਤਾਲੁਕ ਘੋਸ਼ਿਤ ਕੀਤਾ ਗਿਆ ਸੀ।
ਕਾਪੂ, ਕਰਨਾਟਕ | |
---|---|
ਸ਼ਹਿਰ | |
ਗੁਣਕ: 13°13′26″N 74°44′12″E / 13.2238°N 74.7367°E | |
ਦੇਸ਼ | India |
ਰਾਜ | ਕਰਨਾਟਕ |
ਜ਼ਿਲ੍ਹਾ | ਉਡੁਪੀ ਜ਼ਿਲ੍ਹਾ |
ਆਬਾਦੀ | |
• ਕੁੱਲ | 6,850 |
ਭਾਸ਼ਾਵਾਂ | |
• ਪ੍ਰਸ਼ਾਸਨਿਕ | ਕੰਨੜ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 574106[1] |
ਟੈਲੀਫੋਨ ਕੋਡ | 0820[2] |
ISO 3166 ਕੋਡ | IN-KA |
ਵਾਹਨ ਰਜਿਸਟ੍ਰੇਸ਼ਨ | KA-20 |
ਵੈੱਬਸਾਈਟ | www |
ਕਾਪੂ ਲਾਈਟਹਾਉਸ
ਸੋਧੋਕਾਪੂ ਲਾਈਟਹਾਊਸ 1901 ਵਿੱਚ ਈਸਟ ਇੰਡੀਆ ਕੰਪਨੀ ਵੱਲੋਂ ਕਾਉਪ ਬੀਚ ਦੇ ਨੇੜੇ ਅਰਬ ਸਾਗਰ ਦੇ ਕੰਢੇ ਉੱਤੇ ਬਣਾਇਆ ਗਿਆ ਸੀ। ਇਹ 27.12 ਮੀਟਰ ਉੱਚਾ ਹੈ। ਇਹ ਲਾਈਟਹਾਉਸ ਸੈਲਾਨੀਆਂ ਨੂੰ ਬਹੁਤ ਆਕਰਸ਼ਿਤ ਕਰਦਾ ਹੈ।
ਧਾਰਮਿਕ ਸਥਾਨ
ਸੋਧੋ- ਸ਼੍ਰੀ ਹੇਲ ਮਰਿਯੰਮਾ ਮੰਦਿਰ
- ਕੋਟੀ ਚੇਨਯਾ ਮੰਦਿਰ
- ਨਵੀਂ ਮਾੜੀ ਗੁੜੀ
- ਸ਼੍ਰੀ ਲਕਸ਼ਮੀ ਜਨਾਰਦਨ ਮੰਦਿਰ, ਕੌਪ
- ਕੋਂਕਣੀ ਮਠ
- ਸ਼੍ਰੀ ਵਾਸੁਦੇਵਾ ਮੰਦਿਰ
- ਇਸਲਾਮਿਕ ਦਾਵਾ ਸੈਂਟਰ ਕੌਪ
- ਸ਼੍ਰੀ ਬ੍ਰਹਮਾ ਬੈਦਰਕਲਾ ਗਾਰਦੀ – ਪਨੀਯੂਰ
- ਜੁਮਾ ਮਸਜਿਦ-ਪੋਲੀਪੂ
ਪ੍ਰਸਿੱਧ ਲੋਕ
ਸੋਧੋ- ਸੰਦੀਪ ਸ਼ੈਟੀ[3] – ਅਦਾਕਾਰ
ਹਵਾਲੇ
ਸੋਧੋ- ↑ "Central Excise and Service Tax Location Code (Areas Under the Range West of Mangalore-II DVN (610201)". Central Excise and Service Tax. Retrieved 2008-07-14.[permanent dead link][permanent dead link]
- ↑ "STD Codes for cities in Karnataka". Bharat Sanchar Nigam Limited (BSNL). Archived from the original on 2008-04-17. Retrieved 2008-07-06.
- ↑ "Daijiworld".