ਕਾਰਲਾ ਡੇਲਗਾਡੋ ਗੋਮਜ਼ (ਜਨਮ 13 ਜੁਲਾਈ 1959 ਗੁਇਮਰ, ਟੇਨ੍ਰ੍ਫ, ਕੈਨਰੀ ਟਾਪੂ[1]) ਇੱਕ ਸਪੇਨੀ ਅਭਿਨੇਤਰੀ ਹੈ, ਜਿਸਦਾ ਸਟੇਜੀ ਨਾਮ ਕਾਰਲਾ ਐਂਤੋਨੇਲੀ ਹੈ। ਉਹ ਇੱਕ ਮਸ਼ਹੂਰ ਐਲ.ਜੀ.ਬੀ.ਟੀ. ਅਧਿਕਾਰ ਕਾਰਕੁਨ ਵੀ ਹੈ, ਜੋ ਟਰਾਂਸਜੈਂਡਰ ਲੋਕਾਂ ਲਈ ਇੱਕ ਵੱਡੀ ਸਹਾਇਤਾ ਵੈਬਸਾਈਟ ਦਾ ਪ੍ਰਬੰਧਨ ਕਰਦੀ ਹੈ ਅਤੇ ਇੱਕ ਸਿਆਸਤਦਾਨ ਹੈ, ਜਿਸਨੇ ਮੈਡ੍ਰਿਡ ਅਸੈਂਬਲੀ ਵਿੱਚ ਸੇਵਾ ਨਿਭਾਈ, ਸਪੇਨ ਵਿੱਚ ਉਹ ਇੱਕ ਵਿਧਾਨ ਸਭਾ ਵਿੱਚ ਸੇਵਾ ਕਰਨ ਵਾਲੀ ਪਹਿਲੀ ਟਰਾਂਸ ਔਰਤ ਹੈ।[2]

Carla Antonelli
Member of the Assembly of Madrid
ਦਫ਼ਤਰ ਵਿੱਚ
7 June 2011 – 8 June 2021
ਨਿੱਜੀ ਜਾਣਕਾਰੀ
ਜਨਮ13 July 1959 (1959-07-13) (ਉਮਰ 65)
Güímar, Tenerife, Canary Islands, Spain
ਕਿੱਤਾActress, activist and politician
ਵੈੱਬਸਾਈਟcarlaantonelli.com

ਕਰੀਅਰ

ਸੋਧੋ

ਐਂਤੋਨੇਲੀ ਨੇ ਸਾਂਤਾ ਕਰੂਜ਼ ਡੇ ਟੇਨੇਰਾਈਫ ਵਿੱਚ ਸੰਗੀਤ ਅਤੇ ਨਾਟਕੀ ਕਲਾ ਦੀ ਕੰਜ਼ਰਵੇਟਰੀ (ਕੰਜ਼ਰਵੇਟੋਰੀਓ ਡੀ ਮਿਊਜ਼ਿਕਾ ਵਾਈ ਆਰਟ ਡਰਾਮੇਟਿਕੋ) ਵਿੱਚ ਭਾਗ ਲਿਆ।

1980 ਵਿੱਚ ਉਸਨੇ ਟੀਵੀਈ2 ਲਈ ਟ੍ਰਾਂਸਸੈਕਸੁਅਲਿਟੀ 'ਤੇ ਪਹਿਲੀ ਦਸਤਾਵੇਜ਼ੀ ਰਿਕਾਰਡ ਕੀਤੀ। ਐਂਤੋਨੀਓ ਤੇਜੇਰੋ ਦੁਆਰਾ ਅਸਫ਼ਲ 23-ਫ਼ ਤਖਤਾਪਲਟ ਤੋਂ ਬਾਅਦ ਸਤੰਬਰ 1981 ਤੱਕ ਇਸਨੂੰ ਪ੍ਰਸਾਰਿਤ ਨਹੀਂ ਕੀਤਾ ਗਿਆ ਸੀ।

ਐਂਤੋਨੇਲੀ 'ਏਲ ਸਿੰਡਰੋਮ ਦੇ ਉਲਿਸਸ' ਵਿੱਚ ਗਲੋਰੀਆ ਦੀ ਭੂਮਿਕਾ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।

ਸਿਆਸੀ ਸਰਗਰਮੀ

ਸੋਧੋ

1997 ਵਿੱਚ ਐਂਟੋਨੇਲੀ ਸਪੈਨਿਸ਼ ਸੋਸ਼ਲਿਸਟ ਵਰਕਰਜ਼ ਪਾਰਟੀ (ਪੀ.ਐਸ.ਓ.ਈ.) ਵਿੱਚ ਫੈਡਰਲ ਟ੍ਰਾਂਸਸੈਕਸੁਅਲ/ਜੀ.ਐਲ.ਬੀ.ਟੀ. ਗਰੁੱਪ ਲਈ ਏਰੀਆ ਕੋਆਰਡੀਨੇਟਰ ਵਜੋਂ ਸ਼ਾਮਲ ਹੋਇਆ।

2004 ਵਿੱਚ ਪੀ.ਐਸ.ਓ.ਈ. ਨੇ ਚੋਣਾਂ ਜਿੱਤੀਆਂ ਅਤੇ ਕਾਂਗਰਸ ਨੇ ਸਮਲਿੰਗੀ ਵਿਆਹ ਨੂੰ ਮਨਜ਼ੂਰੀ ਦਿੱਤੀ, ਪਰ ਉਸ ਸਮੇਂ ਟ੍ਰਾਂਸ ਅਧਿਕਾਰ ਨਹੀਂ ਦਿੱਤੇ ਗਏ ਸਨ। 2006 ਵਿੱਚ ਐਂਤੋਨੇਲੀ ਨੇ ਭੁੱਖ ਹੜਤਾਲ ਦੀ ਧਮਕੀ ਦਿੱਤੀ, ਜਦੋਂ ਤੱਕ ਪੀ.ਐਸ.ਓ.ਈ. ਬਹੁਗਿਣਤੀ ਲਿੰਗ ਪਛਾਣ ਕਾਨੂੰਨ (ਲੇ ਡੀ ਆਈਡੈਂਟੀਡਾਡ ਡੀ ਗੇਨੇਰੋ) ਨੂੰ ਨਹੀਂ ਅਪਣਾਉਂਦੀ। ਕਾਨੂੰਨ ਨੂੰ 2007 ਵਿੱਚ ਅਪਣਾਇਆ ਗਿਆ ਸੀ, ਅਤੇ ਉਹ ਮੈਡਰਿਡ ਦੀ ਕਮਿਊਨਿਟੀ ਵਿੱਚ ਪਹਿਲੀ ਟ੍ਰਾਂਸਸੈਕਸੁਅਲ ਵਿਅਕਤੀ ਸੀ ਜਿਸਨੇ ਆਪਣੇ ਕਾਨੂੰਨੀ ਦਸਤਾਵੇਜ਼ਾਂ 'ਤੇ ਸੋਧੀ ਲਿੰਗ ਪਛਾਣ ਪ੍ਰਾਪਤ ਕੀਤੀ ਸੀ।

ਐਂਤੋਨੇਲੀ ਨੇ ਸਪੇਨ ਵਿੱਚ ਸੈਕਸ ਵਰਕ 'ਤੇ ਮਨਾਹੀ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਰੁੱਧ ਬੋਲਿਆ ਹੈ, ਇਹ ਨੋਟ ਕਰਦੇ ਹੋਏ ਕਿ ਇਹ ਟਰਾਂਸ ਔਰਤਾਂ ਨੂੰ ਅਸਧਾਰਨ ਤੌਰ 'ਤੇ ਪ੍ਰਭਾਵਿਤ ਕਰੇਗਾ, ਜਿਨ੍ਹਾਂ ਨੂੰ ਅਕਸਰ ਹੋਰ ਕੰਮ ਲੱਭਣ ਵਿੱਚ ਮੁਸ਼ਕਲ ਆਉਂਦੀ ਹੈ।

ਉਸ ਨੂੰ ਆਪਣੇ ਕੰਮ ਲਈ ਕਈ ਪੁਰਸਕਾਰ ਮਿਲ ਚੁੱਕੇ ਹਨ। ਮੈਡਰਿਡ ਦੇ ਟਰਾਂਸਸੈਕਸੁਅਲ ਕਲੈਕਟਿਵ 2003 ਤਹਿਤ ਉਸ ਦੇ ਸ਼ਾਨਦਾਰ ਯਤਨਾਂ ਸਦਕਾਂ ਉਸਨੂੰ ਸਨਮਾਨਿਤ ਕੀਤਾ ਗਿਆ। ਉਸ ਨੂੰ ਲਿੰਗ ਪਛਾਣ ਕਾਨੂੰਨ 'ਤੇ ਕੰਮ ਕਰਨ ਲਈ 2008 ਵਿੱਚ ਕਾਤਾਲੋਨੀਆ ਅਤੇ ਐਂਡਲੁਸੀਆ ਵਿੱਚ ਟਰਾਂਸਜੈਂਡਰ ਸਮੂਹਾਂ ਦੁਆਰਾ ਸਨਮਾਨਿਤ ਕੀਤਾ ਗਿਆ ਸੀ। ਉਸਨੇ ਦਿੱਖ ਲਈ 2008 ਦਾ ਪ੍ਰੀਮੀਓਸ ਲੈਟੀਗੋਸ ਵਾਈ ਪਲੂਮਾਸ ਫੈਡਰੇਸੀਓਨ ਐਸਟਾਟਲ ਡੀ ਗੇਜ਼, ਲੇਸਬੀਅਨਸ ਵਾਈ ਟ੍ਰਾਂਸੈਕਸੁਅਲਸ ਡੀ ਐਸਪਾਨਾ ਅਤੇ 2009 ਦਾ ਬਾਏਜ਼ਾ ਅਵਾਰਡ (ਪ੍ਰੇਮੀਆ ਬੇਜ਼ਾ) ਜਿੱਤਿਆ।

22 ਮਈ 2011 ਨੂੰ ਐਂਤੋਨੇਲੀ ਨੂੰ ਸਪੈਨਿਸ਼ ਸੋਸ਼ਲਿਸਟ ਪਾਰਟੀ ਦੀ ਸੂਚੀ ਵਿੱਚ ਮੈਡ੍ਰਿਡ ਦੀ ਕਮਿਊਨਿਟੀ ਦੀ ਅਸੈਂਬਲੀ ਲਈ ਚੁਣਿਆ ਗਿਆ ਸੀ, ਸਪੇਨ ਵਿੱਚ ਇੱਕ ਵਿਧਾਨ ਸਭਾ ਲਈ ਚੁਣੀ ਗਈ ਉਹ ਪਹਿਲੀ ਟ੍ਰਾਂਸ ਵਿਅਕਤੀ ਬਣ ਗਈ ਸੀ ਅਤੇ 2015 ਅਤੇ 2019 ਦੀਆਂ ਖੇਤਰੀ ਚੋਣਾਂ ਵਿੱਚ ਦੁਬਾਰਾ ਚੁਣੀ ਗਈ ਸੀ।[3] 2021 ਦੀਆਂ ਮੈਡਰੀਲੇਨੀਅਨ ਚੋਣਾਂ ਤੋਂ ਬਾਅਦ ਉਹ ਆਪਣੀ ਸੀਟ ਗੁਆ ਬੈਠੀ ਕਿਉਂਕਿ ਪੀ.ਐਸ.ਓ.ਈ.24 ਤੋਂ ਵੱਧ ਸੀਟਾਂ ਪ੍ਰਾਪਤ ਕਰਨ ਵਿੱਚ ਅਸਫ਼ਲ ਰਹੀ ਅਤੇ ਉਸਨੂੰ ਵੋਟਰ ਸੂਚੀ ਵਿੱਚ 35ਵੇਂ ਸਥਾਨ 'ਤੇ ਰੱਖਿਆ ਗਿਆ।

ਹਵਾਲੇ

ਸੋਧੋ

 

ਬਾਹਰੀ ਲਿੰਕ

ਸੋਧੋ