ਕਾਰਲ ਯੋਹਾਨ ਕਾਊਤਸਕੀ
ਕਾਰਲ ਯੋਹਾਨ ਕੌਤਸਕੀ (16 ਅਕਤੂਬਰ, 1854 - 17 ਅਕਤੂਬਰ 1938) ਨੂੰ ਇੱਕ ਚੈੱਕ-ਜਰਮਨ ਫ਼ਿਲਾਸਫ਼ਰ, ਪੱਤਰਕਾਰ, ਅਤੇ ਮਾਰਕਸਵਾਦੀ ਸਿਧਾਂਤਕਾਰ ਸੀ। 1895 ਵਿੱਚ ਫਰੈਡਰਿਕ ਏਂਗਲਜ਼ ਦੀ ਮੌਤ ਦੇ ਬਾਅਦ 1914 ਵਿੱਚ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤਕ ਕੌਤਸਕੀ ਆਰਥੋਡਾਕਸ ਮਾਰਕਸਵਾਦ ਦੇ ਸਭ ਤੋਂ ਪ੍ਰਮਾਣਿਕ ਚਿੰਤਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਅਤੇ ਕੁਝ ਲੋਕ ਉਸਨੂੰ "ਮਾਰਕਸਵਾਦ ਦਾ ਪੋਪ" ਕਹਿੰਦੇ ਸਨ। ਯੁੱਧ ਦੇ ਬਾਅਦ ਕੌਤਸਕੀ, ਬਾਲਸ਼ਵਿਕ ਇਨਕਲਾਬ ਦਾ ਅਤੇ ਇਸ ਦੀਆਂ ਵਧੀਕੀਆਂ ਦਾ ਤਕੜਾ ਆਲੋਚਕ ਸੀ। ਸੋਵੀਅਤ ਰਾਜ ਦੇ ਸੁਭਾਅ ਬਾਰੇ ਲੈਨਿਨ ਅਤੇ ਲਿਓਨ ਟਰਾਟਸਕੀ ਨਾਲ ਉਹਦੀਆਂ ਤਿੱਖੀਆਂ ਬਹਿਸਾਂ ਹੋਈਆਂ।
ਕਾਰਲ ਯੋਹਾਨ ਕਾਊਤਸਕੀ | |
---|---|
ਜਨਮ | ਕਾਰਲ ਯੋਹਾਨ ਕੌਤਸਕੀ 16 ਅਕਤੂਬਰ 1854 |
ਮੌਤ | 17 ਅਕਤੂਬਰ 1938 | (ਉਮਰ 84)
ਕਾਲ | 19th-century philosophy |
ਖੇਤਰ | Western Philosophy, German philosophy |
ਸਕੂਲ | ਮਾਰਕਸਵਾਦ |
ਮੁੱਖ ਰੁਚੀਆਂ | ਰਾਜਨੀਤਕ ਦਰਸ਼ਨ, ਰਾਜਨੀਤੀ, ਅਰਥ ਸ਼ਾਸਤਰ, ਇਤਿਹਾਸ |
ਮੁੱਖ ਵਿਚਾਰ | Evolutionary epistemology, social instinct, active adaption, hyperimperialism |