ਕਾਰਲ ਫ੍ਰਿਡਰਿਕ ਜੌਰਜ ਸਪਿੱਟਲਰ (24 ਅਪ੍ਰੈਲ 1845 – 29 ਦਸੰਬਰ 1924) ਇੱਕ ਸਵਿਸ ਕਵੀ ਸੀ ਜਿਸ ਨੂੰ "ਉਸ ਦੇ ਮਹਾਂਕਾਵਿ, ਓਲੰਪੀਅਨ ਬਸੰਤ ਦਾ ਵਿਸ਼ੇਸ਼ ਮੁੱਲ ਪਾਉਂਦੇ ਹੋਏ" 1919 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੇ ਕੰਮ ਵਿੱਚ ਨਿਰਾਸ਼ਾਵਾਦੀ ਅਤੇ ਸੂਰਮਤਾਈ ਦੋਨੋਂ ਤਰ੍ਹਾਂ ਦੀਆਂ ਕਵਿਤਾਵਾਂ ਸ਼ਾਮਲ ਹਨ। 

ਕਾਰਲ ਫ੍ਰਿਡਰਿਕ ਜੌਰਜ ਸਪਿੱਟਲਰ
ਜਨਮ(1845-04-24)24 ਅਪ੍ਰੈਲ 1845
ਲੇਸਟੇਲ, ਸਵਿਟਜ਼ਰਲੈਂਡ
ਮੌਤ29 ਦਸੰਬਰ 1924(1924-12-29) (ਉਮਰ 79)
ਲੁਸਰਨੇ, ਸਵਿਟਜ਼ਰਲੈਂਡ
ਕਿੱਤਾਕਵੀ
ਭਾਸ਼ਾਜਰਮਨ
ਰਾਸ਼ਟਰੀਅਤਾਸਵਿਸ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਪੁਰਸਕਾਰ
1919

ਜ਼ਿੰਦਗੀ

ਸੋਧੋ

ਸਪਿੱਟਲਰ ਦਾ ਜਨਮ ਲੇਸਟੇਲ ਵਿੱਚ ਹੋਇਆ ਸੀ ਉਸ ਦਾ ਪਿਤਾ ਸਰਕਾਰ ਦਾ ਇੱਕ ਅਧਿਕਾਰੀ ਸੀ, 1849-56 ਤਕ ਖਜ਼ਾਨਾ ਵਿਭਾਗ ਦਾ ਫੈਡਰਲ ਸਕੱਤਰ ਸੀ। ਸਪਿਟਲਰ ਨੇ ਬਾਜ਼ਲ ਵਿਖੇ ਜਿਮਨੇਜ਼ੀਅਮ ਵਿੱਚ ਦਾਖਲਾ ਲਿਆ, ਜਿਥੇ ਉਸ ਦੇ ਅਧਿਆਪਕਾਂ ਵਿੱਚ ਧਰਮ-ਸ਼ਾਸਤਰੀ ਵਿਲਹੈਲਮ ਵੈਕਰਨਾਗੈਲ ਅਤੇ ਇਤਿਹਾਸਕਾਰ ਜੈਕਬ ਬਰਕਾਰਡਟ ਸ਼ਾਮਲ ਸਨ। 1863 ਤੋਂ ਉਸ ਨੇ ਜ਼ਿਊਰਿਖ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ। 1865-1870 ਵਿੱਚ ਉਸ ਨੇ ਹਡਲਬਰਗ ਅਤੇ ਬਾਜ਼ਲ ਵਿੱਚ ਉਸੇ ਸੰਸਥਾ ਵਿੱਚ ਧਰਮ ਸ਼ਾਸਤਰ ਦਾ ਅਧਿਐਨ ਕੀਤਾ, ਹਾਲਾਂਕਿ ਜਦੋਂ ਪਾਦਰੀ ਦੀ ਪਦਵੀ ਦੀ ਉਸ ਨੂੰ ਪੇਸ਼ਕਸ਼ ਕੀਤੀ ਗਈ ਸੀ, ਤਾਂ ਉਸ ਨੂੰ ਲੱਗਾ ਕਿ ਉਸ ਨੂੰ ਇਸ ਨੂੰ ਠੁਕਰਾ ਦੇਣਾ ਚਾਹੀਦਾ ਹੈ। ਉਸਨੇ ਇੱਕ ਮਹਾਂਕਾਵਿਕ ਕਵੀ ਵਜੋਂ ਆਪਣੇ ਮਿਸ਼ਨ ਨੂੰ ਜਾਣਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਲਈ ਉਸ ਖੇਤਰ ਵਿੱਚ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਜਿਸ ਲਈ ਉਸਨੇ ਆਪਣੇ ਆਪ ਨੂੰ ਤਿਆਰ ਕੀਤਾ ਸੀ।[1]

ਬਾਅਦ ਵਿੱਚ ਉਹਨਾਂ ਨੇ ਰੂਸ ਵਿੱਚ 1871 ਅਗਸਤ ਤੋਂ ਟਿਊਟਰ ਵਜੋਂ ਕੰਮ ਕੀਤਾ, ਅਤੇ 1879 ਤਕ ਉੱਥੇ (ਫਿਨਲੈਂਡ ਵਿੱਚ ਕੁਝ ਕੁਝ ਸਮਾਂ) ਰਿਹਾ। ਬਾਅਦ ਵਿੱਚ ਉਹ ਬਰਨ ਅਤੇ ਲਾ ਨਿਊਵਿਲੇ ਵਿੱਚ ਐਲੀਮੈਂਟਰੀ ਅਧਿਆਪਕ ਰਿਹਾ, ਨਾਲ ਹੀ ਡੇ ਕੁੰਸਟਵਾਟ ਦਾ ਪੱਤਰਕਾਰ ਅਤੇ ਨੇਊ ਜ਼ੁਛਾਰ ਜ਼ਈਤੁੰਗ ਦਾ ਸੰਪਾਦਕ ਵੀ ਸੀ। 1883 ਵਿੱਚ ਸਪਿਟਲਰ ਨੇ ਨੈਵੀਵਿਲੇ ਵਿੱਚ ਪਹਿਲਾਂ ਦੀ ਆਪਣੀ ਇੱਕ ਵਿਦਿਆਰਥਣ ਮੈਰੀ ਓਪ ਹੌਫ ਨਾਲ ਵਿਆਹ ਕੀਤਾ। 

1881 ਵਿੱਚ ਸਪਿੱਟਲਰ ਨੇ ਦ੍ਰਿਸ਼ਟਾਂਤਕ ਗਦ ਕਵਿਤਾ ਪ੍ਰੋਮੇਥੀਅਸ ਅਤੇ ਏਪੀਮੇਥੀਅਸ ਪ੍ਰਕਾਸ਼ਿਤ ਕੀਤੀ, ਜੋ ਕਿ ਕਾਰਲ ਫੇਲਿਕਸ ਟੈਂਡੇਮ ਨੇ ਛਾਪੀ ਸੀ, ਅਤੇ ਸਿਰਲੇਖਾਂ ਦੇ ਦੋ ਮਿਥਿਹਾਸਕ ਪਾਤਰਾਂ ਦੁਆਰਾ ਆਦਰਸ਼ਾਂ ਅਤੇ ਪੰਥਾਂ ਦੇ ਵਿਚਕਾਰ ਫ਼ਰਕ ਅਤੇ ਵਿਰੋਧ ਪਰਗਟ ਕਰਦੀ ਹੈ। ਇਹ 1881 ਐਡੀਸ਼ਨ ਨੂੰ ਕਾਰਲ ਗੁਸਤੱਵ ਜੰਗ ਦੁਆਰਾ ਆਪਣੀ ਪੁਸਤਕ ਸਾਈਕਲੋਜੀਕਲ ਟਾਈਪਸ (1921 ਵਿੱਚ ਪ੍ਰਕਾਸ਼ਿਤ) ਵਿੱਚ ਇਸਦੀ ਵਿਸਥਾਰ ਨਾਲ ਮਨੋਵਿਗਿਆਨਕ ਵਿਆਖਿਆ ਕੀਤੀ ਸੀ। ਆਪਣੇ ਬਾਅਦ ਦੇ ਜੀਵਨ ਵਿਚ, ਸਪਿੱਟਲਰ ਨੇ ਪ੍ਰੋਮੇਥੀਅਸ ਅਤੇ ਏਪੀਮੇਥੀਅਸ ਨੂੰ ਸੋਧਿਆ ਅਤੇ ਇਸ ਨੂੰ ਆਪਣੇ ਅਸਲੀ ਨਾਂ ਦੇ ਥੱਲੇ  ਪ੍ਰਕਾਸ਼ਿਤ ਕੀਤਾ, ਇਸਦਾ ਨਵਾਂ ਸਿਰਲੇਖ ਪ੍ਰੋਮੇਥੀਉਸ ਡੇ ਡਲਡਰ (ਪ੍ਰੋਮੇਥੁਸਸ ਦੁਖੀ, 1924) ਸੀ।

1882 ਵਿੱਚ ਉਸ ਨੇ ਆਪਣੀ ਐਕਸਟਰਾਮੁੰਨਡਾਨਾ, ਕਵਿਤਾਵਾਂ ਦਾ ਸੰਗ੍ਰਹਿ ਪ੍ਰਕਾਸ਼ਿਤ ਕੀਤਾ। ਉਸਨੇ 1885 ਵਿੱਚ ਪੜ੍ਹਾਈ ਛੱਡ ਦਿੱਤੀ ਅਤੇ ਬਾਜ਼ਲ ਵਿੱਚ ਆਪਣੇ ਆਪ ਨੂੰ ਪੱਤਰਕਾਰੀ ਦੇ ਕੈਰੀਅਰ ਵਿੱਚ ਅਰਪਿਤ ਕਰ ਦਿੱਤਾ। ਹੁਣ ਉਹਨਾਂ ਦੀਆਂ ਰਚਨਾਵਾਂ ਤੇਜ਼ ਰਫਤਾਰੀ ਨਾਲ ਆਉਣੀਆਂ ਸ਼ੁਰੂ ਹੋਈਆਂ। 1891 ਵਿਚ, ਫ੍ਰੀਡਲੀ, ਡੇ ਕਲਡਰਈ (Friedli, der Kalderi), ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਸੀ, ਜਿਸ ਵਿੱਚ ਸਪਿਟਲਰ ਨੇ, ਜਿਵੇਂ ਕਿ ਉਹ ਖ਼ੁਦ ਕਹਿੰਦਾ ਹੈ, ਰੂਸੀ ਯਥਾਰਥਵਾਦ ਦੀ ਪਿਰਤ ਨੂੰ ਆਪਣਾਇਆ। ਲਿਟਰਾਰਿਸੀ ਗੋਲੇਚਿਨਿਸਸ (Literarische Gleichnisse) 1892 ਵਿੱਚ ਛਪੀ, ਅਤੇ 1896 ਵਿੱਚ ਬਾਲਦੇਨ ਪਾਠਕਾਂ ਦੇ ਹਥਾਂ ਵਿੱਚ ਆਇਆ।

I1900-1905 ਵਿੱਚ ਸਪਿਟਲਰ ਨੇ ਸ਼ਕਤੀਸ਼ਾਲੀ ਰੂਪਕ-ਸੰਕੇਤ-ਮਹਾਂਕਾਵਿਕ ਕਵਿਤਾ,, ਓਲਿੰਪਿਸ਼ਰ ਫਰੂਲਿੰਗ (ਓਲੰਪਿਕ ਬਸੰਤ) ਇਆਂਬਿਕ ਹੈਕਸਾਮੀਟਰ ਵਿੱਚ ਲਿਖੀ। ਇਸ ਰਚਨਾ ਵਿੱਚ, ਕਾਲਪਨਿਕ, ਕੁਦਰਤਮੂਲਕ, ਧਾਰਮਿਕ ਅਤੇ ਮਿਥਿਹਾਸਿਕ ਥੀਮਾਂ ਨੂੰ ਮਿਲਾ ਕੇ, ਬ੍ਰਹਿਮੰਡ ਵੱਲ ਮਨੁੱਖੀ ਸਰੋਕਾਰ ਨੂੰ ਉਜਾਗਰ ਕਰਦੀ ਹੈ। ਉਸ ਦੇ ਗੱਦ ਰਚਨਾਵਾਂ ਵਿੱਚ ਸ਼ਾਮਲ ਹਨ: Die Mädchenfeinde  (ਦੋ ਨਿੱਕੇ ਨਾਰੀਦੋਖੀ, 1907), ਆਪਣੀ ਸਵੈ-ਜੀਵਨੀਮੂਲਕ ਬਚਪਨ ਦੇ ਅਨੁਭਵਾਂ ਬਾਰੇ, ਨਾਟਕੀ Conrad der Leutnant (1898), ਜਿਸ ਵਿੱਚ ਉਹ ਪਹਿਲਾਂ ਵਾਲੀ ਪ੍ਰਕਿਰਤੀਵਾਦ-ਵਿਰੋਧੀ ਪ੍ਰਵਿਰਤੀ ਦੇ ਪ੍ਰਭਾਵ ਦਿਖਾਉਂਦਾ ਹੈ, ਅਤੇ ਆਤਮਕਥਾਤਮਿਕ ਨਾਵਲ Imago (ਇਮਾਗੋ, 1906) ਜਿਸ ਵਿੱਚ ਰਚਨਾਤਮਕ ਮਨ ਅਤੇ ਅੰਦਰੂਨੀ ਏਕਤਾ ਦੇ ਨਾਲ ਮੱਧ-ਵਰਗ ਦੀਆਂ ਪਾਬੰਦੀਆਂ ਵਿਚਕਾਰ ਟਕਰਾਓ ਵਿੱਚ ਅਚੇਤਨ ਦੀ ਭੂਮਿਕਾ ਦੀ ਅੰਦਰੂਨੀ ਸੰਵਾਦ ਨਾਲ ਘੋਖ ਕਰਦਾ ਹੈ। 

ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਉਸਨੇ ਸਵਿੱਸ ਜਰਮਨ ਬੋਲਣ ਵਾਲੇ ਬਹੁਗਿਣਤੀ ਦੇ ਜਰਮਨ-ਪੱਖੀ ਰਵੱਈਏ ਦਾ ਵਿਰੋਧ ਕੀਤਾ, ਆਪਣੇ ਲੇਖ "Unser Schweizer Standpunkt" ਵਿੱਚ ਇਸ ਪੋਜੀਸ਼ਨ ਨੂੰ ਅੱਗੇ ਰੱਖਿਆ। 1919 ਵਿੱਚ ਉਸ ਨੇ ਨੋਬਲ ਪੁਰਸਕਾਰ ਜਿੱਤਿਆ। ਸਪਿੱਟਰਲ ਦਾ 1924 ਵਿੱਚ ਲੁਸਰਨੇ ਵਿਖੇ ਦਿਹਾਂਤ ਹੋਇਆ। 

ਕਾਰਲ ਸਪਿੱਟਲਰ ਦੀ ਜਾਗੀਰ ਨੂੰ ਬਰਨ ਵਿੱਚ ਸਵਿਸ ਲਿਟਰੇਰੀ ਆਰਕਾਈਵਜ਼ ਵਿੱਚ, ਜ਼ੂਰੀਕ ਕੇਂਦਰੀ ਲਾਇਬ੍ਰੇਰੀ ਵਿੱਚ ਅਤੇ ਲੇਸਟੇਲ ਵਿੱਚ ਡਿਚਟਰ- ਅੰਡ ਸਟੈਡਮਿਊਸਿਅਮ ਵਿੱਚ ਸੰਭਾਲਿਆ ਗਿਆ ਹੈ। 

ਪੌਪ ਸੱਭਿਆਚਾਰ

ਸੋਧੋ

ਕਾਰਲ ਜੁੰਗ ਨੇ ਦਾਅਵਾ ਕੀਤਾ ਕਿ ਐਨੀਮਾ ਦਾ ਮੂਲ-ਬਿੰਬ ਸਪਿਟਲਰ ਦੀ 'ਮਾਈ ਲੇਡੀ ਸੋਲ' ਵਜੋਂ ਦਰਸਾਏ ਗਏ ਖ਼ਿਆਲ ਤੇ ਅਧਾਰਿਤ ਸੀ। ਸੰਗੀਤਕਾਰ ਡੇਵਿਡ ਬੋਵੀ, ਜੋ ਆਪਣੇ ਆਪ ਨੂੰ ਜੁੰਗਵਾਦੀ ਦੇ ਤੌਰ 'ਤੇ ਬਿਆਨ ਕਰਨ ਲਈ ਮਸ਼ਹੂਰ ਸੀ, ਉਸ ਨੇ 1973 ਵਿੱਚ "ਲੇਡੀ ਗਰਾਈਨਿੰਗ ਸੋਲ" ਨਾਂ ਦਾ ਇੱਕ ਗੀਤ ਲਿਖਿਆ ਸੀ।[2]

ਹਵਾਲੇ

ਸੋਧੋ
  1.  
  2. Stark, T., “Crashing Out with Sylvian: David Bowie, Carl Jung and the Unconscious” in Deveroux, E., M.Power and A. Dillane (eds) David Bowie: Critical Perspectives: Routledge Press Contemporary Music Series. 2015 (chapter 5) https://tanjastark.com/2015/06/22/crashing-out-with-sylvian-david-bowie-carl-jung-and-the-unconscious/