ਸਵਿਟਜ਼ਰਲੈਂਡ
ਸਵਿਟਜ਼ਰਲੈਂਡ (ਜਰਮਨ: (die) Schweiz (ਡੀ) ਸ਼ਵਾਇਤਸ, ਫਰਾਂਸਿਸੀ: (la) Suisse (ਲਿਆ) ਸੁਈਸ, ਲਾਤੀਨੀ: Helvetia ਕੋਨਫੋਦੇਰਾਤਿਓ ਹੇਲਵੇਤੀਆ), ਜਿਸਦਾ ਪੂਰਾ ਨਾਂ ਸ੍ਵਿਸ ਰਾਜਮੰਡਲ (Swiss Confederation) ਹੈ, ਇੱਕ ਸੰਘੀ ਗਣਤੰਤਰ ਹੈ ਜੋ ਕਿ ੨੬ ਕੈਂਟਨਾਂ (ਪ੍ਰਾਂਤਾਂ) ਵਿੱਚ ਵੰਡਿਆ ਹੋਇਆ ਹੈ ਅਤੇ ਬਰਨ ਇਸ ਸੰਘ ਦਾ ਕੇਂਦਰ ਹੈ। ਇਹ ਦੇਸ਼ ਪੱਛਮੀ ਯੂਰਪ ਵਿੱਚ ਸਥਿਤ ਹੈ ਜਿਸਦੀਆਂ ਸੀਮਾਵਾਂ ਉੱਤਰ ਵੱਲ ਜਰਮਨ, ਪੱਛਮ ਵੱਲ ਫ਼੍ਰਾਂਸ, ਦੱਖਣ ਵੱਲ ਇਟਲੀ ਅਤੇ ਪੂਰਬ ਵੱਲ ਔਸਟ੍ਰੀਆ ਅਤੇ ਲੀਖਟਨਸ਼ਟਾਈਨ ਨਾਲ ਲੱਗਦੀਆਂ ਹਨ । ਸਵਿਟਜ਼ਰਲੈਂਡ ਭੂਗੋਲਿਕ ਤੌਰ ਤੇ ਐਲਪਜ਼ ਪਹਾੜਾਂ, ਸ੍ਵਿਸ ਪਠਾਰ ਅਤੇ ਜੂਰਾ ਪਹਾੜੀਆਂ ਵਿੱਚ ਵੰਡਿਆ ਹੋਇਆ ਹੈ। ਇਸਦਾ ਕੁਲ ਖ਼ੇਤਰਫ਼ਲ ੪੧,੨੮੫ ਵਰਗ ਕਿ. ਮੀ. ਹੈ। ਚਾਹੇ ਐਲਪਜ਼ ਪਰਬਤਾਂ ਨੇ ਦੇਸ਼ ਦਾ ਸਭ ਤੋਂ ਵੱਧ ਹਿੱਸਾ ਘੇਰਿਆ ਹੋਇਆ ਹੈ, ਪਰ ਕੁੱਲ ੮੦ ਲੱਖ ਦੀ ਅਬਾਦੀ ਵਿੱਚੋਂ ਜ਼ਿਆਦਾਤਰ ਸ੍ਵਿਸ ਪਠਾਰ ਤੇ ਕੇਂਦਰਤ ਹੈ, ਜਿੱਥੇ ਬਹੁਤ ਸਾਰੇ ਵੱਡੇ ਸ਼ਹਿਰ ਵਸੇ ਹੋਏ ਹਨ । ਇਹਨਾਂ ਵਿੱਚੋਂ ਦੋ ਸ਼ਹਿਰ, ਜਨੇਵਾ ਅਤੇ ਜ਼ਿਊਰਿਖ ਤਾਂ ਵਿਸ਼ਵ-ਪ੍ਰਸਿੱਧ ਆਰਥਿਕ ਕੇਂਦਰ ਹਨ । ੲਿਸ ਦੇਸ਼ ਨੂੰ 'ਯੂਰਪ ਦਾ ਖੇਡ ਦਾ ਮੈਦਾਨ' ਵੀ ਕਿਹਾ ਜਾਂਦਾ ਹੈ।
| |||||
---|---|---|---|---|---|
| |||||
ਮਾਟੋ: (unofficial) "Unus pro omnibus, omnes pro uno" (Latin) English: One for all, all for one German: Einer für alle, alle für einen ਫ਼ਰਾਂਸੀਸੀ: Un pour tous, tous pour un Italian: Uno per tutti, tutti per uno Romansh: [In per tuts, tuts per in] Error: {{Lang}}: text has italic markup (help) | |||||
ਐਨਥਮ: Swiss Psalm Schweizerpsalm (German) Cantique Suisse (French) Salmo svizzero (Italian) Psalm svizzer (Romansch) | |||||
ਰਾਜਧਾਨੀ | Bern[note 1] (de facto) | ||||
ਸਭ ਤੋਂ ਵੱਡਾ ਸ਼ਹਿਰ | Zurich | ||||
ਅਧਿਕਾਰਤ ਭਾਸ਼ਾਵਾਂ | German (63.7 %), French (20.4 %), Italian (6.5 %), Romansh[1] (0.5 %) | ||||
ਵਸਨੀਕੀ ਨਾਮ | Swiss | ||||
ਸਰਕਾਰ | Federal republic, with directorial system and direct democracy | ||||
Micheline Calmy-Rey (Pres. 11) Doris Leuthard Eveline Widmer-Schlumpf (VP 11) Ueli Maurer Didier Burkhalter Simonetta Sommaruga Johann Schneider-Ammann | |||||
Corina Casanova | |||||
ਵਿਧਾਨਪਾਲਿਕਾ | Federal Assembly | ||||
Council of States | |||||
National Council | |||||
Independence | |||||
1 August[note 2] 1291 | |||||
• de facto | 22 September 1499 | ||||
24 October 1648 | |||||
• Restored | 7 August 1815 | ||||
12 September 1848[2] | |||||
ਖੇਤਰ | |||||
• ਕੁੱਲ | 41,285 km2 (15,940 sq mi) (133rd) | ||||
• ਜਲ (%) | 4.2 | ||||
ਆਬਾਦੀ | |||||
• 2010 ਅਨੁਮਾਨ | 7,866,500[3] (95th) | ||||
• 2000 ਜਨਗਣਨਾ | 7,452,075 | ||||
• ਘਣਤਾ | 188/km2 (486.9/sq mi) (65th) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $321.898 billion[4] | ||||
• ਪ੍ਰਤੀ ਵਿਅਕਤੀ | $ 45,265[4] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $512.065 billion[4] | ||||
• ਪ੍ਰਤੀ ਵਿਅਕਤੀ | $75,835[4] | ||||
ਗਿਨੀ (2000) | 33.7 ਮੱਧਮ | ||||
ਐੱਚਡੀਆਈ (2010) | 0.874[5] Error: Invalid HDI value · 13th | ||||
ਮੁਦਰਾ | Swiss franc (CHF) | ||||
ਸਮਾਂ ਖੇਤਰ | UTC+1 (CET) | ||||
• ਗਰਮੀਆਂ (DST) | UTC+2 (CEST) | ||||
ਡਰਾਈਵਿੰਗ ਸਾਈਡ | right (trains: left) | ||||
ਕਾਲਿੰਗ ਕੋਡ | +41 | ||||
ਆਈਐਸਓ 3166 ਕੋਡ | CH | ||||
ਇੰਟਰਨੈੱਟ ਟੀਐਲਡੀ | .ch |
ਸ੍ਵਿਸ ਰਾਜਮੰਡਲ ਦਾ ਬਹੁਤੇਰਾ ਇਤਿਹਾਸ ਸ਼ਸਤਰਧਾਰੀ ਨਿਰਪੱਖਤਾ ਵਾਲਾ ਹੈ। ੧੮੧੫ ਤੋਂ ਲੈ ਕੇ ਅੱਜ ਤੱਕ ਇਸਨੇ ਅੰਤਰ-ਰਾਸ਼ਟਰੀ ਪੱਧਰ ਤੇ ਕੋਈ ਜੰਗ ਨਹੀਂ ਲੜੀ ਅਤੇ ੨੦੦੨ ਤੱਕ ਸੰਯੁਕਤ ਰਾਸ਼ਟਰ ਦਾ ਮੈਂਬਰ ਵੀ ਨਹੀਂ ਸੀ । ਪਰ ਇਹ ਦੇਸ਼ ਕਿਰਿਆਸ਼ੀਲ ਪ੍ਰਦੇਸੀ ਨੀਤੀ ਰੱਖਦਾ ਹੈ ਅਤੇ ਦੁਨੀਆਂ ਭਰ ਵਿੱਚ ਹੋਣ ਵਾਲੇ ਅਮਨ ਸਥਾਪਤ ਕਰਨ ਵਾਲੇ ਯਤਨਾਂ ਵਿੱਚ ਹਿੱਸਾ ਲੈਂਦਾ ਹੈ। ਸਵਿਟਜ਼ਰਲੈਂਡ "ਰੈੱਡ ਕ੍ਰਾਸ" ਦੀ ਜਨਮ-ਭੂਮੀ ਹੈ। ਇੱਥੇ ਸੰਯੁਕਤ ਰਾਸ਼ਟਰ ਦਾ ਦੂਜਾ ਸਭ ਤੋਂ ਵੱਡਾ ਦਫ਼ਤਰ ਹੈ। ਯੂਰਪੀ ਪੱਧਰ 'ਤੇ ਇਹ 'ਯੂਰਪੀ ਮੁਕਤ ਕਾਰੋਬਾਰ ਸੰਗਠਨ' (European Free Trade Association) ਦਾ ਸੰਸਥਾਪਕ ਮੈਂਬਰ ਅਤੇ 'ਸ਼ੰਜੰ ਖ਼ੇਤਰ' (Schengen Area) ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਇਹ ਯੂਰਪੀ ਸੰਘ ਅਤੇ ਯੂਰਪੀ ਆਰਥਿਕ ਖ਼ੇਤਰ ਦੋਵਾਂ ਦਾ ਹੀ ਮੈਂਬਰ ਨਹੀਂ ਹੈ।
ਸਵਿਟਜ਼ਰਲੈਂਡ ਪ੍ਰ੍ਤੀ-ਵਿਅਕਤੀ ਆਮਦਨ ਦੇ ਹਿਸਾਬ ਨਾਲ ਵਿਸ਼ਵ ਦੇ ਸਭ ਤੋਂ ਅਮੀਰ ਦੇਸ਼ਾਂ 'ਚੋਂ ਇੱਕ ਹੈ ਅਤੇ ਇਸਦੀ ਪ੍ਤੀ-ਬਾਲਗ਼ ਸੰਪਤੀ (ਵਿੱਤੀ ਅਤੇ ਅਣ-ਵਿੱਤੀ) ਸਾਰੇ ਮੁਲਕਾਂ ਤੋਂ ਵੱਧ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਗੁਣਵੱਤਾ ਵਾਲੀ ਜ਼ਿੰਦਗੀ ਵਾਲੇ ਸ਼ਹਿਰਾਂ ਵਿੱਚੋਂ ਜ਼ਿਊਰਿਖ ਅਤੇ ਜਨੇਵਾ ਕ੍ਰਮਵਾਰ ਦੂਜੇ ਤੇ ਅੱਠਵੇਂ ਦਰਜੇ ਤੇ ਹਨ । ਇਸਦਾ ਸੰਕੇਤਕ ਸਮੁੱਚੀ ਘਰੇਲੂ ਉਤਪਾਦਨ ਵਿਸ਼ਵ ਵਿੱਚ ਉੱਨੀਵੇਂ ਸਥਾਨ ਤੇ ਹੈ ਅਤੇ ਖ਼ਰੀਦ ਸ਼ਕਤੀ ਸਮਾਨਤਾ ਛੱਤੀਵੇਂ ਸਥਾਨ ਤੇ ਹੈ। ਇਹ ਮਾਲ ਦੇ ਆਯਾਤ ਅਤੇ ਨਿਰਯਾਤ ਦੇ ਮਾਮਲੇ ਵਿੱਚ ਕ੍ਰਮਵਾਰ ਅਠ੍ਹਾਰਵੇਂ ਅਤੇ ਵੀਹਵੇਂ ਸਥਾਨ ਤੇ ਹੈ।
ਸਵਿਟਜ਼ਰਲੈਂਡ ਭਾਸ਼ਾਈ ਅਤੇ ਸੱਭਿਆਚਾਰਕ ਅਧਾਰ ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ : ਜਰਮਨ, ਫ਼ਰਾਂਸੀਸੀ ਅਤੇ ਇਤਾਲਵੀ ਜਿਸ ਵਿੱਚ ਰੋਮਾਂਸ਼ ਬੋਲਣ ਵਾਲੇ ਇਲਾਕੇ ਵੀ ਜੁੜਦੇ ਹਨ । ਇਸੇ ਕਰਕੇ ਸ੍ਵਿਸ ਲੋਕ, ਜਿਹਨਾਂ 'ਚੋਂ ਜ਼ਿਆਦਾਤਰ ਜਰਮਨ ਬੋਲਦੇ ਹਨ, ਕੋਈ ਸਾਂਝੀ ਨਸਲ ਜਾਂ ਭਾਸ਼ਾ ਦੀ ਪਹਿਚਾਣ ਦੇ ਭਾਵ ਨਾਲ ਰਾਸ਼ਟਰ ਨਹੀਂ ਬਣਾਉਂਦੇ । ਦੇਸ਼ ਨਾਲ ਸੰਬੰਧਤ ਹੋਣ ਦੀ ਡਾਢੀ ਸਮਝ ਸਾਂਝੇ ਇਤਿਹਾਸਕ ਪਿਛੋਕੜ, ਸਾਝੀਆਂ ਕਦਰਾਂ (ਸੰਘਵਾਦ ਅਤੇ ਸਪੱਸ਼ਟ ਲੋਕਤੰਤਰ) ਅਤੇ ਐਲਪਾਈਨ ਪ੍ਰਤੀਕਵਾਦ ਤੋਂ ਉਪਜਦੀ ਹੈ। ਸ੍ਵਿਸ ਰਾਜਮੰਡਲ ਦੀ ਸਥਾਪਨਾ ਰਵਾਇਤੀ ਤੌਰ ਤੇ ੧ ਅਗਸਤ ੧੨੯ ੧ ਨੂੰ ਮਿਥੀ ਗਈ ਹੈ। ਇਸੇ ਦਿਨ ਹੀ ਸ੍ਵਿਸ ਰਾਸ਼ਟਰ ਦਿਵਸ ਮਨਾਇਆ ਜਾਂਦਾ ਹੈ।
ਨਾਮ
ਸੋਧੋਅੰਗ੍ਰੇਜ਼ੀ ਸ਼ਬਦ ਸਵਿਟਜ਼ਰਲੈਂਡ ਮਿਸ਼ਰਿਤ ਸ਼ਬਦ ਹੈ, ਜਿਸ ਵਿੱਚ ਸਵਿਟਜ਼ਰ(Switzer) ਸ੍ਵਿਸ(Swiss) ਲਈ ਵਰਤਿਆ ਜਾਣ ਵਾਲਾ ਲੁਪਤ ਨਾਂ ਹੈ ਜੋ ਕਿ ੧੬ਵੀਂ ਤੋਂ ੧੯ ਵੀਂ ਸਦੀ ਵਿੱਚ ਵਰਤਿਆ ਜਾਂਦਾ ਸੀ । ਅੰਗ੍ਰੇਜ਼ੀ ਵਿਸ਼ੇਸ਼ਣ 'ਸ੍ਵਿਸ' ਫ਼ਰਾਂਸੀਸੀ ਸ਼ਬਦ 'ਸ੍ਵੀਸ'(Suisse) ਤੋਂ ਉਧਾਰਾ ਹੈ, ਜਿਸਦਾ ਪ੍ਰਯੋਗ ਵੀ ੧੬ਵੀਂ ਸਦੀ ਤੋਂ ਹੋ ਰਿਹਾ ਹੈ।
ਇਤਿਹਾਸ
ਸੋਧੋਲਾ ਟਾਨ ਸਭਿਅਤਾ ਈਸਾਪੂਰਵ 450 ਦੇ ਸਮੇਂ ਰਹੀ ਹੋਵੇਗੀ । ਈਸਾ ਦੇ 15 ਸਾਲ ਪਹਿਲਾਂ ਇਹ ਰੋਮਨ ਸਾਮਰਾਜ ਦਾ ਅੰਗ ਬਣ ਗਿਆ । ਚੌਥੀ ਸਦੀ ਵਿੱਚ ਇਹ ਬਿਜੇਂਟਾਇਨ ਸਾਮਰਾਜ ਵਲੋਂ ਆਜਾਦ ਹੋ ਗਿਆ ਅਤੇ ਕਈ ਪ੍ਰਾਚੀਨ ਸਾੰਮ੍ਰਿਾਜਾਂ ਦੇ ਵਿੱਚ ਵੰਡਿਆ ਰਿਹਾ ।
ਸੰਨ 1798 ਵਿੱਚ ਫ਼ਰਾਂਸ ਦੇ ਅਧੀਨ ਵਿੱਚ ਆਉਣ ਦੇ ਬਾਅਦ ਨੇਪੋਲਿਅਨ ਨੇ ਇੱਥੇ ਫ਼ਰਾਂਸ ਦਾ ਸੰਵਿਧਾਨ ਲਾਗੂ ਕੀਤਾ । ਬਾਅਦ ਵਿੱਚ ਇਸਨੂੰ ਹਟਾ ਲਿਆ ਗਿਆ । ਦੋਨਾਂ ਵਿਸ਼ਵ ਯੁੱਧਾਂ ਵਿੱਚੋਂ ਕਿਸੇ ਵਿੱਚ ਵੀ ਸਵਿਟਜਰਲੈਂਟ ਉੱਤੇ ਕੋਈ ਖਾਸ ਹਮਲਾ ਨਹੀਂ ਹੋਇਆ । ਪਹਿਲੇ ਵਿਸ਼ਵ ਯੁੱਧ ਵਿੱਚ 1917 ਤੱਕ ਲੇਨਿਨ ਇੱਥੇ ਰਹੇ ਸਨ ।
ਭੂਗੋਲ
ਸੋਧੋਦੱਖਣ ਅਤੇ ਦੱਖਣ-ਪੂਰਵ ਵਿੱਚ ਆਲਪਸ ਪਹਾੜ ਸ਼ਰੇਣਿਆ ਹਨ । ਦੇਸ਼ ਵਿੱਚ ਕਈ ਝੀਲਾਂ ਹਨ - ਜੇਨੇਵਾ ਝੀਲ ਦਾ ਨਾਮ ਇਹਨਾਂ ਵਿੱਚ ਪ੍ਰਮੁੱਖ ਹੈ। ਇਸਦੇ ਉੱਤਰ-ਪੂਰਵ ਵਿੱਚ ਜਰਮਨੀ, ਪੱਛਮ ਵਿੱਚ ਫ਼ਰਾਂਸ, ਦੱਖਣ ਵਿੱਚ ਇਟਲੀ ਅਤੇ ਪੂਰਵ ਵਿੱਚ ਆਸਟਰਿਆ ਸਥਿਤ ਹੈ।
ਤਸਵੀਰਾਂ
ਸੋਧੋ-
ਸੇਂਟ ਸਿਲਵੇਸਟਰ ਡੇਅ ਐਪੀਨਜ਼ੈਲ ਵਿਚ ਮਨਾਇਆ ਗਿਆ
-
ਸੇਂਟ ਸਿਲਵੇਸਟਰ ਡੇਅ ਐਪੀਨਜ਼ੈਲ ਵਿਚ ਮਨਾਇਆ ਗਿਆ
-
ਸੇਂਟ ਸਿਲਵੇਸਟਰ ਡੇਅ ਐਪੀਨਜ਼ੈਲ ਵਿਚ ਮਨਾਇਆ ਗਿਆ
-
ਸੇਂਟ ਸਿਲਵੇਸਟਰ ਡੇਅ ਐਪੀਨਜ਼ੈਲ ਵਿਚ ਮਨਾਇਆ ਗਿਆ
-
ਸੇਂਟ ਸਿਲਵੇਸਟਰ ਡੇਅ ਐਪੀਨਜ਼ੈਲ ਵਿਚ ਮਨਾਇਆ ਗਿਆ
-
ਮੱਲਾਂ ਵਿੱਚ ਪਸ਼ੂਆਂ ਦੀ ਡਰਾਇਵ,2007
-
ਮੱਲਾਂ ਵਿੱਚ ਪਸ਼ੂਆਂ ਦੀ ਡਰਾਇਵ,2007
-
ਮੱਲਜ, 2019 ਵਿਚ ਪਸ਼ੂਆਂ ਦੀ ਡਰਾਇਵ
ਬਾਹਰਲੇ ਜੋੜ
ਸੋਧੋ- ↑ De jure "federal city"; de facto capital. Because of historical federalist sensibilities, Swiss law does not designate a formal capital, and some federal institutions such as courts are located in other cities.
- ↑ Traditional. The Federal Charter only mentions "early August" and the treaty is a renewal of an older one, now lost.
ਹਵਾਲੇ
ਸੋਧੋ- ↑ Federal Constitution, article 4 Archived 2014-10-23 at the Wayback Machine., "National languages" : National languages are German, French, Italian and Romansh; Federal Constitution, article 70 Archived 2014-10-23 at the Wayback Machine., "Languages", paragraph 1: The official languages of the Confederation are German, French and Italian. Romansh shall be an official language for communicating with persons of Romansh language.
- ↑ A solemn declaration of the Tagsatzung Archived 2016-07-14 at the Wayback Machine. declared the Federal Constitution adopted on 12 September 1848. Also known for their amazing chocolate around the world. Switzerland creates a wonderful variety of desserts filled with rich cocoa. A resolution of the Tagsatzung Archived 2016-07-14 at the Wayback Machine. of 14 September 1848 specified that the powers of the institutions provided for by the 1815 Federal Treaty would expire at the time of the constitution of the Federal Council, which took place on 16 November 1848.
- ↑ "Population size and population composition". Swiss Federal Statistical Office. Swiss Federal Statistical Office, Neuchâtel. 2010. Retrieved 2011-04-29.
- ↑ 4.0 4.1 4.2 4.3 "Switzerland". International Monetary Fund. Retrieved 2010-04-21.
- ↑ "Human Development Report 2010" (PDF). United Nations. 2010. Archived from the original (PDF) on 8 ਨਵੰਬਰ 2010. Retrieved 4 November 2010.
{{cite web}}
: Unknown parameter|dead-url=
ignored (|url-status=
suggested) (help)