ਕਾਲਕੀ ਸੁਬਰਾਮਾਨੀਅਮ

ਕਾਲਕੀ ਸੁਬਰਾਮਾਨੀਅਮ ਇੱਕ ਟਰਾਂਸਜੈਂਡਰ ਅਧਿਕਾਰ ਕਾਰਕੁੰਨ, ਕਲਾਕਾਰ, ਅਦਾਕਾਰ, ਲੇਖਕ, ਪ੍ਰੇਰਣਾਦਾਇਕ ਸਪੀਕਰ ਅਤੇ ਤਾਮਿਲਨਾਡੂ ਤੋਂ ਉੱਦਮੀ ਹੈ।

ਕਾਲਕੀ ਸੁਬਰਾਮਾਨੀਅਮ
ਜਨਮ
ਰਾਸ਼ਟਰੀਅਤਾIndian
ਪੇਸ਼ਾਸਰਗਰਮੀ, ਅਦਾਕਾਰਾ, ਅਤੇ ਕਲਾਕਾਰ
ਸਰਗਰਮੀ ਦੇ ਸਾਲ2005 ਤੋਂ।
ਕਾਲਕੀ ਸੁਬਰਾਮਾਨੀਅਮ

ਮੁੱਢਲਾ ਜੀਵਨ

ਸੋਧੋ

ਕਾਲਕੀ ਦਾ ਜਨਮ ਤਾਮਿਲਨਾਡੂ ਦੇ ਇੱਕ ਕਸਬੇ ਪੋਲਚੀ ਵਿੱਚ ਹੋਇਆ ਸੀ।[1] ਇੱਕ ਮਜ਼ਦੂਰ ਜਮਾਤ ਦੇ ਪਰਿਵਾਰ ਵਿੱਚ ਜੰਮੀ, ਕਾਲਕੀ ਇੱਕ ਅਕਾਦਮਿਕ ਤੌਰ ਤੇ ਉੱਤਮ ਵਿਦਿਆਰਥੀ ਸੀ ਅਤੇ ਉਸਨੇ ਆਪਣੀ ਕਲਾਸ ਵਿੱਚ ਸਭ ਤੋਂ ਉੱਪਰ ਸਥਾਨ ਹਾਸਿਲ ਕੀਤਾ ਸੀ। ਕਾਲਕੀ ਨੇ ਦੋ ਮਾਸਟਰ ਡਿਗਰੀਆਂ ਹਾਸਲ ਕੀਤੀਆਂ: ਮਾਸਟਰਜ਼ ਇਨ ਜਰਨਲਿਜ਼ਮ ਮਾਸ ਕਮਿਊਨੀਕੇਸ਼ਨ ਅਤੇ ਮਾਸਟਰਜ਼ ਇਨ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਆਦਿ। ਆਪਣੀ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਦੌਰਾਨ ਉਸਨੇ ਤਾਮਿਲ ਵਿਚਰਤਾਂ ਲਈ ਸਹੋਦਾਰੀ (ਜਿਸਦਾ ਮਤਲਬ ਭੈਣ) ਲਈ ਮਾਸਿਕ ਰਸਾਲਾ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। ਇਹ ਪਹਿਲਾ ਤਾਮਿਲ ਰਸਾਲਾ ਹੈ ਜੋ ਭਾਰਤ ਵਿੱਚ ਟਰਾਂਸਜੈਂਡਰ ਲੋਕਾਂ ਲਈ ਪ੍ਰਕਾਸ਼ਤ ਹੁੰਦਾ ਹੈ।[2]

ਸਰਗਰਮਤਾ

ਸੋਧੋ

2005 ਤੋਂ ਕਾਲਕੀ ਨੇ ਭਾਰਤ ਵਿੱਚ ਟਰਾਂਸਜੈਂਡਰ ਅਧਿਕਾਰਾਂ ਲਈ ਮੁਹਿੰਮ ਚਲਾਈ। ਉਹ ਟਰਾਂਸਜੈਂਡਰ ਸਸ਼ਕਤੀਕਰਨ ਲਈ ਆਵਾਜ਼ ਦੇ ਹਥਿਆਰ ਵਜੋਂ ਤਕਨੀਕ, ਕਲਾ, ਫ਼ਿਲਮਾਂ ਅਤੇ ਸਾਹਿਤ ਦੀ ਵਰਤੋਂ ਕਰਦਿਆਂ ਆਪਣੀ ਨਵੀਨਤਾਸ਼ੀਲ ਸਰਗਰਮੀ ਲਈ ਜਾਣੀ ਜਾਂਦੀ ਹੈ। ਉਹ ਭਾਰਤ ਦੀ ਸੁਪਰੀਮ ਕੋਰਟ ਦੇ ਟਰਾਂਸਜੈਂਡਰ ਪਛਾਣ ਨੂੰ ਕਾਨੂੰਨੀ ਮਾਨਤਾ ਦੇਣ ਦੇ ਫੈਸਲੇ ਪਿੱਛੇ ਭਾਰਤ ਦੀ ਇੱਕ ਜਾਣੀ-ਪਛਾਣੀ ਸਰਗਰਮੀ ਸੀ।[3] 2009 ਵਿੱਚ ਜਦੋਂ ਇੱਕ ਮਸ਼ਹੂਰ ਮੈਟਰਿਮੋਨਿਅਲ ਵੈਬਸਾਈਟ ਨੇ ਟਰਾਂਸਜੈਂਡਰ ਔਰਤ ਦੀ ਵਿਆਹੁਤਾ ਸੂਚੀ ਨੂੰ ਰੱਦ ਕਰ ਦਿੱਤਾ ਤਾਂ ਉਸਨੇ ਇਸਨੂੰ ਚੁਣੌਤੀ ਵਜੋਂ ਲਿਆ ਅਤੇ ਟਰਾਂਸਜੈਂਡਰ ਲੋਕਾਂ ਲਈ ਭਾਰਤ ਦੀ ਪਹਿਲੀ ਵਿਆਹ ਸ਼ਾਦੀ ਦੀ ਸ਼ੁਰੂਆਤ ਕੀਤੀ।[4] ਬਾਅਦ ਵਿੱਚ ਵਿੱਤੀ ਸਹਾਇਤਾ ਦੀ ਘਾਟ ਕਾਰਨ ਪ੍ਰਾਜੈਕਟ ਨੂੰ ਬੰਦ ਕਰ ਦਿੱਤਾ ਗਿਆ ਸੀ। ਉਸਨੇ ਐਲ.ਜੀ.ਬੀ.ਟੀ ਅਧਿਕਾਰਾਂ ਉੱਤੇ 12 ਤੋਂ ਵਧੇਰੇ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਹਨ ਅਤੇ ਅੰਤਰਰਾਸ਼ਟਰੀ ਦਸਤਾਵੇਜ਼ੀ ਫ਼ਿਲਮਾਂ ਵਿੱਚ ਵੀ ਦਿਖਾਈ ਦਿੱਤੀ ਹੈ।[5] 2010 ਵਿੱਚ ਉਸਨੇ ਕਮਿਊਨਟੀ ਪੱਤਰਕਾਰੀ ਵਿੱਚ ਬਹੁਤ ਸਾਰੀਆਂ ਕਮਜ਼ੋਰ ਟਰਾਂਸਜੈਂਡਰ ਔਰਤਾਂ ਨੂੰ ਸਿਖਲਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀਆਂ ਕਹਾਣੀਆਂ ਦੱਸਦੀਆਂ ਛੋਟੀਆਂ ਦਸਤਾਵੇਜ਼ੀ ਫਿਲਮਾਂ ਬਣਾਉਣ ਲਈ ਉਤਸ਼ਾਹਿਤ ਕੀਤਾ।[6]

ਉੱਦਮੀ ਉੱਦਮ

ਸੋਧੋ

2008 ਵਿੱਚ ਕਾਲਕੀ ਨੇ ਸਹੋਦਾਰੀ ਫਾਉਂਡੇਸ਼ਨ ਦੀ ਸਥਾਪਨਾ ਕੀਤੀ, ਜੋ ਇੱਕ ਸੰਗਠਨ ਹੈ ਜੋ ਭਾਰਤ ਵਿੱਚ ਟਰਾਂਸਜੈਂਡਰ ਲੋਕਾਂ ਦੀ ਵਕਾਲਤ ਕਰਦਾ ਹੈ।[7] 2017 ਵਿੱਚ ਸੁਬਰਾਮਾਨੀਅਮ ਨੂੰ ਟਰਾਂਸਹਾਰਟਸ ਆਰਟ ਪ੍ਰੋਜੈਕਟ ਮਿਲਿਆ, ਜਿਸ ਦੁਆਰਾ ਉਸਨੇ 200 ਤੋਂ ਵੱਧ ਟਰਾਂਸਜੈਂਡਰ ਲੋਕਾਂ ਨੂੰ ਵਰਕਸ਼ਾਪਾਂ ਰਾਹੀਂ ਆਪਣੀ ਰੋਜ਼ੀ-ਰੋਟੀ ਦਾ ਸਮਰਥਨ ਕਰਨ ਵਾਲੀਆਂ ਭਾਵਨਾਤਮਕ ਕਲਾਕਾਰੀ ਬਣਾਉਣ ਦੀ ਸਿਖਲਾਈ ਦਿੱਤੀ।[8]

ਫ਼ਿਲਮੀ ਕੈਰੀਅਰ

ਸੋਧੋ

ਸਾਲ 2011 ਵਿੱਚ ਕਾਲਕੀ ਨੇ ਤਾਮਿਲ ਫ਼ਿਲਮ 'ਨਰਥਗੀ' ਵਿੱਚ ਇੱਕ ਮੁੱਖ ਭੂਮਿਕਾ ਨਿਭਾਈ, ਜਿਸ ਨੇ ਟਰਾਂਸਜੈਂਡਰ ਲੋਕਾਂ ਦੇ ਜੀਵਨ ਨੂੰ ਕੇਂਦਰਿਤ ਕੀਤਾ। ਉਸਨੇ ਫ਼ਿਲਮ 2018 ਦੀ 'ਸਰਕਾਰ' ਦੇ ਗਾਣੇ "ਓਰੂ ਵਾਈਰਲ ਪੁਰਾਚੀ" ਵਿੱਚ ਵਿਸ਼ੇਸ਼ ਪੇਸ਼ਕਾਰੀ ਕੀਤੀ।[9][10] ਉਹ ਮੋਸ਼ਨ ਪਿਕਚਰ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਭਾਰਤ ਦੀ ਪਹਿਲੀ ਟਰਾਂਸਜੈਂਡਰ ਔਰਤ ਹੈ।[11] 2019 ਵਿੱਚ ਸੁਬਰਾਮਾਨੀਅਮ ਨੇ ਸਮਾਨਾਂਤਰ ਹਿੰਦੀ ਫ਼ੀਚਰ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਕੰਮ ਕੀਤਾ ਜਿਸਦਾ ਨਾਮ 'ਕਲਾਸ਼ਨੀਕੋਵ - ਦਿ ਲੋਨ ਵੁਲਫ' ਹੈ ਜਿਸਨੇ ਦਾਦਾ ਸਾਹਬ ਫਾਲਕੇ ਫ਼ਿਲਮ ਫੈਸਟੀਵਲ ਵਿੱਚ ਸਰਬੋਤਮ ਫ਼ਿਲਮ ਦਾ ਸਨਮਾਨ ਹਾਸਿਲ ਕੀਤਾ।[12]

ਕਾਲਕੀ ਦੀਆਂ ਕਲਾਕ੍ਰਿਤੀਆਂ ਨੂੰ ਜੀਵੰਤ ਅਤੇ ਰੰਗੀਨ ਮੰਨਿਆ ਜਾਂਦਾ ਹੈ। ਉਸਨੇ ਆਪਣੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਅਮਰੀਕਾ, ਕਨੇਡਾ ਅਤੇ ਜਰਮਨੀ ਵਿੱਚ ਕੀਤੀ।[13] 2016 ਵਿੱਚ ਸੁਬਰਾਮਾਨੀਅਮ ਨੇ ਆਪਣੀਆਂ ਪੇਂਟਿੰਗਾਂ ਨੂੰ ਇੱਕ ਭੀੜ ਭੰਡਾਰ ਮੁਹਿੰਮ ਰਾਹੀਂ ਵੇਚਿਆ ਅਤੇ ਦੱਬੇ-ਕੁਚਲੇ ਟਰਾਂਸਜੈਂਡਰ ਔਰਤਾਂ ਦੀ ਸਿੱਖਿਆ ਲਈ ਫੰਡ ਦਿੱਤੇ।[14]

ਪ੍ਰਕਾਸ਼ਨ

ਸੋਧੋ

ਸਾਲ 2015 ਵਿੱਚ ਕਾਲਕੀ ਦਾ ਟਰਾਂਸਜੈਂਡਰ ਜੀਵਨ ਉੱਤੇ ਤਾਮਿਲ ਕਵਿਤਾਵਾਂ ਦਾ ਸੰਗ੍ਰਹਿ ਵਿੱਕਟਨ ਪਬਲੀਕੇਸ਼ਨਜ਼ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ। ਸੰਗ੍ਰਹਿ ਵਿੱਚ ਕਾਲਕੀ ਦੁਆਰਾ ਲਾਈਨ ਡਰਾਇੰਗਾਂ ਵਾਲੀਆਂ 25 ਕਵਿਤਾਵਾਂ ਸ਼ਾਮਿਲ ਹਨ।[15] ਉਸਨੇ ਅਨਲਾਈਨ ਅਤੇ ਪ੍ਰਿੰਟ ਪ੍ਰਕਾਸ਼ਨਾਂ ਵਿੱਚ ਬਹੁਤ ਸਾਰੇ ਲੇਖ ਲਿਖੇ ਹਨ। 2018 ਵਿੱਚ ਕਾਵਿ ਸੰਗ੍ਰਹਿ ਕੁਰੀ ਅਰੂਥੀਅਨ ਦੀਆਂ ਉਸ ਦੀਆਂ ਤਿੰਨ ਕਵਿਤਾਵਾਂ ਜਰਮਨ ਭਾਸ਼ਾ ਵਿੱਚ ਅਨੁਵਾਦ ਕੀਤੀਆਂ ਗਈਆਂ ਅਤੇ ਇੱਕ ਆਰਟ ਜਰਨਲ ਵਿੱਚ ਪ੍ਰਕਾਸ਼ਤ ਹੋਈ। ਪੁਸਤਕ ਦੀਆਂ ਛੇ ਕਵਿਤਾਵਾਂ ਆਪਣੇ ਆਪ ਦੁਆਰਾ ਨਿਰਦੇਸ਼ਤ ਵਡੂ (ਦ ਸਕਾਰ) ਨਾਮਕ ਕਾਵਿ ਲਘੂ ਫ਼ਿਲਮਾਂ ਵਿੱਚ ਅਪਣਾ ਲਈਆਂ ਗਈਆਂ ਸਨ।[16] ਉਸਨੇ ਭਾਰਤ ਵਿੱਚ ਐਲ.ਜੀ.ਬੀ.ਟੀ ਅਧਿਕਾਰਾਂ ਬਾਰੇ ਭਾਰਤੀ ਪ੍ਰਿੰਟ ਅਤੇ ਅਨਲਾਈਨ ਪ੍ਰਕਾਸ਼ਨਾਂ ਵਿੱਚ ਵੀ ਕਈ ਲੇਖ ਲਿਖੇ ਹਨ।

ਹਵਾਲੇ

ਸੋਧੋ
  1. [1] My Story, by Kalki
  2. [2] Archived 2018-04-21 at the Wayback Machine. Kalki Subramaniam| About
  3. "Cutting Phallus, destroying binaries - TheNewsminute.com".
  4. "India's first transsexual matrimony site launched - News18.com".
  5. Parthasarathy, Sindhuja (28 February 2015). "Breaking Free - The Hindu". The Hindu.
  6. "India's transgender journalists give voice to community - Reuters". Reuters. 13 December 2016.
  7. "About Sahodari Foundation - Sahodari.org". Archived from the original on 2009-10-22. Retrieved 2019-08-29. {{cite web}}: Unknown parameter |dead-url= ignored (|url-status= suggested) (help)
  8. "About Transhearts - Transhearts.org". Archived from the original on 2019-03-01. Retrieved 2019-08-29.
  9. "In Conversation With A Transgender Activist And World's First Transsexual Film Star". indiatimes.com. 15 May 2014.
  10. "Choosing to be a woman". DNA. 15 February 2015.
  11. "Bhopal gets drenched in Rainbow Colours: Bhopal Pride Parade - Times of India". The Times of India. Retrieved 2018-04-25.
  12. "Kalki Subramaniam's film wins award in New Delhi- Times of India". Times Of India. 2019-05-10. Retrieved 2019-05-10. {{cite news}}: Cite has empty unknown parameter: |1= (help)
  13. "My gender is not my only identity: Kalki Subramaniam - Times of India". The Times of India. Retrieved 2018-04-25.
  14. "Transgender activist seeks crowdfunding - RITZ". RITZ magazine. Retrieved 2016-08-25.
  15. "Voices from the other side". The Hindu (in ਅੰਗਰੇਜ਼ੀ (ਅਮਰੀਕੀ)). 2015-01-05. Retrieved 2018-04-20.
  16. "I think it's time transgenders came to power: Kalki Subramaniam - Times of India". The Times of India. Retrieved 2018-04-25.