ਕਾਲ ਕਲੀਚੀ
ਕਾਲ ਕਲੀਚੀ (black drongo), ਕਾਲਕਲੀਚੀ ਦੱਖਣੀ ਏਸ਼ੀਆ ਵਿੱਚ ਦੱਖਣ-ਪੱਛਮੀ ਇਰਾਨ, ਭਾਰਤ, ਸ੍ਰੀਲੰਕਾ, ਦੱਖਣੀ ਚੀਨ ਤੇ ਇੰਡੋਨੇਸ਼ੀਆ ਦੇਸਾਂ 'ਚ ਮਿਲਣ ਵਾਲੀ ਇੱਕ ਚਿੜੀ ਹੈ। ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਵਿੱਚ ਵੀ ਕੁਝ ਇਲਾਕਿਆਂ ਵਿੱਚ ਮਿਲ ਜਾਂਦਾ ਹੈ। ਇਹ ਦਮੂੰਹੇ ਪੂੰਝੇ ਵਾਲ਼ਾ ਕਾਲ਼ੇ ਰੰਗ ਦਾ ਪੰਛੀ ਹੈ ਜੋ ਕਿ ਆਮ ਤੌਰ 'ਤੇ ਖੇਤੀਬਾੜੀ ਵਾਲੇ ਖੇਤਰਾਂ ਵਿੱਚ ਬਸਰਦਾ ਹੈ। ਇਹ ਇੱਕ ਹਮਲਾਵਰ ਪੰਛੀ ਏ। ਜਦ ਵੀ ਕਦੇ ਕਾਂ ਜਾਂ ਹੋਰ ਕੋਈ ਸ਼ਿਕਾਰੀ ਪੰਛੀ ਇਸਦੇ ਇਲਾਕੇ ਵਿੱਚ ਆਉਂਦਾ ਹੈ ਤਾਂ ਇਹ ਝਕਦੇ ਨਹੀਂ ਸਗੋਂ ਗਾੜੀਓਂ ਹਮਲਾ ਕਰ ਘੱਤਦੇ ਹਨ। ਪੰਜਾਬ ਚ ਤੁਸਾਂ ਇਨ੍ਹਾਂ ਨੂੰ ਆਮ ਹੀ ਕਾਵਾਂ ਮਗਰ ਉੱਡਦਿਆਂ ਵੇਖਿਆ ਹੋਣਾ ਏ। ਇਸਦੇ ਇਸੇ ਵਰਤਾਰੇ ਕਾਰਨ ਇਸਨੂੰ ਅੰਗਰੇਜ਼ੀ ਵਿੱਚ King Crow ਵੀ ਆਖਦੇ ਹਨ। ਇਸਨੂੰ ਪੰਜਾਬ ਵਿੱਚ ਕਾਲ-ਕੜਛੀ ਤੇ ਕੋਤਵਾਲ ਵੀ ਆਖਿਆ ਜਾਂਦਾ ਹੈ।
ਕਾਲ ਕਲੀਚੀ (black drongo) | |
---|---|
ਚੁੰਝ ਤੇ ਇੱਕ ਚਿੱਟਾ ਨਿਸ਼ਾਨ ਵਿਖਾਈ ਦਿੰਦਾ ਹੈ। | |
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | D. macrocercus
|
Binomial name | |
Dicrurus macrocercus (Vieillot, 1817)
| |
Subspecies | |
D. m. macrocercus (Vieillot, 1817)[2] | |
ਕਾਲ ਕਲੀਚੀ ਦੀ ਅੰਦਾਜ਼ਨ ਵੰਡ | |
Synonyms | |
Buchanga atra |
ਜਾਣ ਪਛਾਣ
ਸੋਧੋਇਸਦੀ ਲੰਮਾਈ 26-32 ਸੈਮੀ ਤੇ ਵਜ਼ਨ 40-60 ਗ੍ਰਾਮ ਹੁੰਦਾ ਏ।[9] ਇਸਦਾ ਰੰਗ ਪੂਰੀ ਤਰਾਂ ਕਾਲ਼ਾ ਤੇ ਪੂੰਝਾ ਦਮੂੰਹਾ ਹੁੰਦਾ ਹੈ। ਕਈ ਵੇਰਾਂ ਕਿਸੇ ਕਾਲਕਲੀਚੀ 'ਤੇ ਚਟਾਕ ਵੀ ਬਣੇ ਹੁੰਦੇ ਹਨ। ਨਰ ਤੇ ਮਾਦਾ ਲਗਭਗ ਇੱਕੋ ਜਹੇ ਹੀ ਹੁੰਦੇ ਹਨ, ਇਨ੍ਹਾਂ ਨੂੰ ਉੱਡਦੇ ਵਕਤ ਪਛਾਨਣਾ ਅਉਖਾ ਹੈ। ਜਵਾਨ ਹੁੰਦੇ ਪੰਛੀਆਂ ਦਾ ਰੰਗ ਥੋੜਾ ਲਾਖਾ ਜਿਹਾ ਹੁੰਦਾ ਏ ਤੇ ਸਰੀਰ 'ਤੇ ਚਟਾਕ ਜਹੇ ਬਣੇ ਹੁੰਦੇ ਹਨ। ਇਹ ਆਵਦੇ ਮਜ਼ਬੂਤ ਪਰਾਂ ਨਾਲ ਤੇਜ਼ ਰਫ਼ਤਾਰ ਨਾਲ ਉੱਡਦੀ ਹੈ ਜੇਸ ਕਾਰਨ ਇਹ ਉੱਡਦੇ ਪਤੰਗਿਆਂ ਨੂੰ ਰਮਾਨ ਨਾਲ ਹੀ ਫੜ ਲੈਂਦੀ ਹੈ। ਲੱਤਾਂ ਨਿੱਕੀਆਂ ਹੋਣ ਕਰਕੇ ਇਹ ਕੰਡਿਆਲੇ ਝਾੜਾਂ ਤੇ ਬੱਤੀ ਵਾਲ਼ੀਆਂ ਤਾਰਾਂ 'ਤੇ ਸੌਖਿਆਂ ਹੀ ਬਹਿ ਜਾਂਦੀ ਏ।
ਖ਼ੁਰਾਕ
ਸੋਧੋਇਸਦੀ ਖ਼ੁਰਾਕ ਕੀਟ-ਪਤੰਗੇ ਹੁੰਦੇ ਹਨ। ਜਿਹਨਾਂ ਵਿੱਚ ਹਰੇ ਟਿੱਡੇ, ਸਿਉਂਕ, ਭੂੰਡੀਆਂ, ਭੰਬੀਰੀਆ, ਮਾਖ਼ੋ, ਡੂਮਣਾ ਵਰਗੇ ਹੋਰ ਭੂੰਡੇ ਹਨ। ਆਖਿਆ ਜਾਂਦਾ ਹੈ ਪਈ ਇਹ ਪੰਛੀ ਸ਼ਿਕਰੇ ਦੀ ਅਵਾਜ਼ ਦੀ ਨਕਲ ਕਰ ਲੈਂਦਾ ਹੈ। ਜੇਸ ਕਾਰਨ ਲਾਲੜੀਆਂ, ਬਗ਼ਲੇ ਜਾਂ ਹੋਰ ਕੀਟ-ਪਤੰਗੇ ਖਾਣ ਵਾਲ਼ੇ ਪੰਛੀ ਸ਼ਿਕਰੇ ਦੀ ਅਵਾਜ਼ ਸੁਣਕੇ ਡਰਦੇ ਮਾਰੇ ਆਵਦੀ ਜਾਨ ਬਚਾਉਣ ਖ਼ਾਤਰ ਨੱਸ ਜਾਂਦੇ ਹਨ ਅਤੇ ਕਾਲਕਲੀਚੀ ਉਹਨਾਂ ਦੀ ਖ਼ੁਰਾਕ ਆਸਾਨੀ ਨਾਲ ਰਗੜ ਜਾਂਦੀ ਹੈ। ਕਈ ਵੇਰਾਂ ਇਹ ਨਿੱਕੇ ਪੰਛੀਆਂ ਤੇ ਚਾਮਚੜਿੱਕਾਂ ਤੋਂ ਵੀ ਸ਼ਿਕਾਰ ਖੋਹ ਲੈਂਦੀ ਹੈ।
ਪਰਸੂਤ
ਸੋਧੋਕਾਲ ਕਲੀਚੀ ਦਾ ਪਰਸੂਤ ਵੇਲਾ ਦੱਖਣੀ ਭਾਰਤ ਵਿੱਚ ਫਰਵਰੀ-ਅਪ੍ਰੈਲ ਤੇ ਭਾਰਤ ਦੇ ਹੋਰਨਾਂ ਇਲਾਕਿਆਂ ਵਿੱਚ ਅਗਸਤ ਹੁੰਦਾ ਹੈ। ਨਰ ਤੇ ਮਾਦਾ ਪਰਸੂਤ ਰੁੱਤੇ ਸੁਵੱਖਤੇ ਚਹਿ-ਚਹਾਉਂਦੇ ਹਨ। ਮਿਲਾਪ ਕਰਨ ਵੇਲੇ ਇਹ ਹਵਾ ਵਿੱਚ ਕਲਾਬਾਜ਼ੀਆਂ ਵਿਖਾਉਂਦੇ ਹਨ ਤੇ ਨਰ-ਮਾਦਾ ਇੱਕ ਦੁੱਜੇ ਦੇ ਪਰਾਂ ਤੇ ਚੁੰਝ ਨੂੰ ਆਪਸ ਵਿੱਚ ਫਸਾ ਲੈਂਦੇ ਹਨ, ਕਈ ਵੇਰਾਂ ਇਸ ਤਰਾਂ ਕਰਦਿਆਂ ਜੋੜਾ ਭੁੰਜੇ ਵੀ ਡਿੱਗ ਪੈਂਦਾ ਹੈ। ਜਿਸ ਕਾਰਨ ਬਹੁਤੀ ਵੇਰਾਂ ਇਹ ਭੌਂ 'ਤੇ ਹੀ ਮਿਲਾਪ ਕਰਦੇ ਹਨ। ਇਹ ਆਵਦਾ ਆਲ੍ਹਣਾ ਰੁੱਖ ਦੀ ਉੱਚਾਈ 'ਤੇ, ਨਰ ਅਤੇ ਮਾਦਾ ਰਲ਼ਕੇ 1 ਹਫ਼ਤੇ ਵਿੱਚ ਬਣਾਉਂਦੇ ਹਨ। ਮਾਦਾ ਇੱਕ ਵੇਰਾਂ 3-4 ਆਂਡੇ ਦੇਂਦੀ ਹੈ ਅਤੇ 2 ਹਫ਼ਤਿਆਂ ਦੇ ਚਿਰ ਤੱਕ ਆਂਡਿਆਂ ਤੇ ਬਹਿਣ ਮਗਰੋਂ ਬੋਟ ਨਿਕਲਦੇ ਹਨ। ਬੋਟ 2 ਸਾਲਾਂ ਦੀ ਉਮਰ ਤੱਕ ਪਰਸੂਤ ਕਰਨ ਲਈ ਤਿਆਰ ਹੋ ਜਾਂਦੇ ਹਨ।[10]
ਹਵਾਲੇ
ਸੋਧੋ- ↑ BirdLife International (2012). "Dicrurus macrocercus". IUCN Red List of Threatened Species. Version 2013.2. International Union for Conservation of Nature. Retrieved 26 November 2013.
{{cite web}}
: Invalid|ref=harv
(help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ Hodgson, Brian Houghton (1836). The India Review and Journal of Foreign Science and the Arts. 1 (8): 326.
{{cite journal}}
: Missing or empty|title=
(help) - ↑ Blyth, Edward (1850). "Remarks on the modes of variation of nearly affined species or races of Birds, chiefly inhabitants of India". The Journal of the Asiatic Society of Bengal. 19: 221–239.
- ↑ Swinhoe, Robert (1871). "A revised catalogue of the birds of China and its islands, with descriptions of new species, references to former notes, and occasional remarks". Proceedings of the Zoological Society of London. 2: 337–423.
- ↑ 6.0 6.1 Kloss, Cecil Boden (1921). "New and known oriental birds". Journal of the Federated Malay States Museums. 10 (2): 207–213.
- ↑ Baker, Edward Charles Stuart (1918). "Some Notes on the Dicruridae". Novitates Zoologicae. 25: 299.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
- ↑ "Black Drongo".
- ↑ "Black Drongo ਅੰਗਰੇਜ਼ੀ ਵਿਕੀਪੀਡੀਆ".
<ref>
tag defined in <references>
has no name attribute.