ਕਿਗਾਲੀ
ਕਿਗਾਲੀ, ਜਿਸਦੀ ਅਬਾਦੀ ਲਗਭਗ 10 ਲੱਖ (2009) ਹੈ, ਰਵਾਂਡਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਭੂਗੋਲਕ ਕੇਂਦਰ ਕੋਲ ਸਥਿਤ ਹੈ। ਇਹ ਸ਼ਹਿਰ 1962 ਵਿੱਚ ਅਜ਼ਾਦੀ ਵੇਲੇ ਰਾਜਧਾਨੀ ਬਣਨ ਤੋਂ ਬਾਅਦ ਰਵਾਂਡਾ ਦਾ ਆਰਥਕ, ਸੱਭਿਆਚਾਰਕ ਅਤੇ ਢੋਆ-ਢੁਆਈ ਕੇਂਦਰ ਰਿਹਾ ਹੈ। ਰਵਾਂਡਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਰਿਹਾਇਸ਼ ਅਤੇ ਦਫ਼ਤਰ ਅਤੇ ਬਾਕੀ ਸਰਕਾਰੀ ਮੰਤਰਾਲੇ ਇਸੇ ਸ਼ਹਿਰ ਵਿੱਚ ਹਨ। ਇਸ ਸ਼ਹਿਰ ਦੀਆਂ ਹੱਦਾਂ ਕਿਗਾਲੀ ਸੂਬੇ ਦੀਆਂ ਹੱਦਾਂ ਦੇ ਤੁਲ ਹਨ ਜਿਸ ਨੂੰ ਜਨਵਰੀ 2006 ਵਿੱਚ ਦੇਸ਼ ਵਿੱਚ ਸਥਾਨਕ ਸਰਕਾਰ ਮੁੜ-ਸੰਗਠਨ ਦੇ ਤਹਿਤ ਪਸਾਰਿਆ ਗਿਆ। ਇਸ ਸ਼ਹਿਰ ਦਾ ਸ਼ਹਿਰੀ ਖੇਤਰਫਲ ਨਗਰ-ਨਿਗਮ ਹੱਦਾਂ ਦਾ ਲਗਭਗ 70% ਹੈ।[1]
ਕਿਗਾਲੀ Kigali |
|
---|---|
ਕਿਗਾਲੀ, ਰਵਾਂਡਾ | |
ਗੁਣਕ: 1°56′38″S 30°3′34″E / 1.94389°S 30.05944°E | |
ਦੇਸ਼ | ![]() |
ਸੂਬਾ | ਕਿਗਾਲੀ ਸ਼ਹਿਰ |
ਅਬਾਦੀ (2009) | |
- ਕੁੱਲ | 9,65,398 |
ਅੰਦਾਜ਼ਾ | |
ਸਮਾਂ ਜੋਨ | ਕੇਂਦਰੀ ਅਫ਼ਰੀਕੀ ਸਮਾਂ (UTC+2) |
- ਗਰਮ-ਰੁੱਤ (ਡੀ0ਐੱਸ0ਟੀ) | ਕੋਈ ਨਹੀਂ (UTC+2) |
ਜ਼ਿਲ੍ਹੇ 1. ਗਸਾਬੋ 2. ਕਿਕੂਕੀਰੋ 3. ਨਿਆਰੂਗੇਂਗੇ |
|
ਵੈੱਬਸਾਈਟ | www.kigalicity.gov.rw |
ਹਵਾਲੇਸੋਧੋ
- ↑ "Kigali at a Glace", Official Website of Kigali City, accessed 15 August 2008