ਕਿਲ੍ਹਾ ਮੁਬਾਰਕ ਨਾਭਾ ਪਟਿਆਲਾ ਜ਼ਿਲ੍ਹੇ ਦੇ ਇਤਹਾਸਕ ਸ਼ਹਿਰ ਨਾਭਾ ਵਿੱਚ 300 ਸਾਲ ਪੁਰਾਣਾ ਕਿਲ੍ਹਾ ਹੈ, ਜਿੱਥੇ ਸਾਰਾ ਸਾਲ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਇੱਥੇ ਸੈਲਾਨੀ ਆਮ ਤੌਰ 'ਤੇ ਫਰੀਦਕੋਟ, ਪਟਿਆਲਾ, ਲੁਧਿਆਣਾ ਅਤੇ ਜਲੰਧਰ ਦੇ ਨੇੜਲੇ ਸਥਾਨਾਂ ਤੋਂ ਆਉਂਦੇ ਹਨ। ਦੂਰ-ਦੁਰਾਡੇ ਤੋਂ ਸੈਲਾਨੀ ਇੱਥੇ ਕਿਲ੍ਹੇ ਦੇ ਇਤਿਹਾਸ ਨੂੰ ਜਾਣਨ ਲਈ ਆਉਂਦੇ ਹਨ।