ਨਾਭਾ
ਨਾਭਾ ਬਹੁਤ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ। ਇਸ ਦਾ ਪੁਰਾਣਾ ਨਾਂ ਨਾਭੀ ਹੈ। ਪੁਰਾਤਨ ਸਮੇਂ ਵਿੱਚ ਇੱਥੇ ਬਣਦੀ ਗੱਡੇ ਦੀ ਨਾਭ ਬੜੀ ਮਸ਼ਹੂਰ ਹੁੰਦੀ ਸੀ। ਨਾਭ ਗੱਡੇ ਦੇ ਪਹੀਏ ਦੇ ਉਸ ਭਾਗ ਨੂੰ ਕਿਹਾ ਜਾਂਦਾ ਹੈ ਜੋ ਪਹੀਏ ਦੇ ਬਿਲਕੁਲ ਵਿਚਕਾਰ ਹੁੰਦਾ ਹੈ। ਇਸ ਵਿੱਚ ਲੱਠ (ਧੁਰਾ) ਪੈਂਦਾ ਸੀ। ਇੱਕ ਮਤ ਇਹ ਵੀ ਹੈ ਕਿ ਦਿੱਲੀ ਅਤੇ ਲਾਹੌਰ ਤੋਂ ਨਾਭੇ ਦੀ ਦੂਰੀ ਬਰਾਬਰ ਹੈ। ਜਿਸ ਤਰ੍ਹਾਂ ਸਰੀਰ ਦੇ ਵਿਚਕਾਰਲੇ ਹਿੱਸੇ ਨੂੰ ਨਾਭ (ਧੁੰਨੀ) ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਲਾਹੌਰ-ਦਿੱਲੀ ਦੇ ਵਿਚਕਾਰ ਹੋਣ ਕਾਰਨ ਇਸ ਪਿੰਡ ਨੂੰ ਨਾਭੀ ਕਿਹਾ ਜਾਂਦਾ ਸੀ। ਅੱਜ ਦਾ ਨਾਭਾ ਸ਼ਹਿਰ ਪੁਰਾਤਨ ਸਮੇਂ ਵਿੱਚ ਨਾਭੀ ਨਾਂ ਦਾ ਛੋਟਾ ਜਿਹਾ ਪਿੰਡ ਹੁੰਦਾ ਸੀ। ਫੂਲਕੀਆਂ ਵੰਸ਼ ਦੇ ਬਾਬਾ ਫੂਲ ਦੇ ਵੱਡੇ ਪੁੱਤਰ ਚੌਧਰੀ ਤਰਲੋਕ ਸਿੰਘ ਦੇ ਵੱਡੇ ਪੁੱਤਰ ਗੁਰਦਿੱਤ ਸਿੰਘ ਤੋਂ ਨਾਭਾ ਰਿਆਸਤ ਦਾ ਰਾਜਸੀ ਵੰਸ਼ ਸ਼ੁਰੂ ਹੁੰਦਾ ਹੈ। ਚੌਧਰੀ ਗੁਰਦਿੱਤ ਸਿੰਘ ਨੇ ਆਪਣੀ ਤਾਕਤ ਦੇ ਬਲਬੂਤੇ ਕਈ ਇਲਾਕੇ ਕਬਜ਼ੇ ਵਿੱਚ ਲਏ ਅਤੇ ਕਈ ਪਿੰਡ ਆਬਾਦ ਕੀਤੇ। ਚੌਧਰੀ ਗੁਰਦਿੱਤ ਸਿੰਘ ਦੇ ਪੁੱਤਰ ਸੁਰਤੀਆ ਸਿੰਘ ਦੀ 1752 ਵਿੱਚ ਅਤੇ ਗੁਰਦਿੱਤ ਸਿੰਘ ਦੀ 1754 ਵਿੱਚ ਮੌਤ ਹੋਣ ਤੋਂ ਬਾਅਦ
ਨਾਭਾ | |
— ਸ਼ਹਿਰ — | |
Location of Nabha in India | |
Coordinates | 30°22′N 76°8′E / 30.34°N 76.38°ECoordinates: 30°20′N 76°23′E / 30.34°N 76.38°E |
ਦੇਸ | ਭਾਰਤ |
ਸੂਬਾ | ਪੰਜਾਬ |
ਸਥਾਪਨਾ | ੧੭੫੪ |
ਰਾਜਧਾਨੀ | ਨਾਭਾ |
ਸ਼ਹਿਰ | ਨਾਭਾ |
ਵਸੋਂ |
89,256[1] • 6,451 /km2 (16,708 /sq mi) |
HDI | 0.860 (very high) |
ਸਾਖਰਤਾ ਦਰ | 81.80% |
ਓਪਚਾਰਕ ਭਾਸ਼ਾਵਾਂ | ਪੰਜਾਬੀ and ਅੰਗ੍ਰੇਜੀ |
---|---|
Time zone | IST (UTC+05:30) |
Area |
210 square kilometres (81 sq mi) • 350 metres (1,150 ft) |
ISO 3166-2 | IN-Pb |
Footnotes
| |
Website | Patiala.nic.in/ |
ਰਿਆਸਤ ਨਾਭਾ
ਸੋਧੋਰਿਆਸਤ ਨਾਭਾ 1755 ਵਿੱਚ ਕਾਇਮ ਹੋਈ ਅਤੇ 20 ਅਗਸਤ 1948 ਨੂੰ ਭਾਰਤੀ ਸੰਘ (Union of India) ਅਤੇ ਦੀ ਪਟਿਆਲਾ ਐਂਡ ਈਸਟ ਪੰਜਾਬ ਸਟੇਜ਼ ਯੂਨੀਅਨ (PEPSU) ਵਿੱਚ ਸ਼ਾਮਿਲ ਕਰ ਲਿਆ ਗਿਆ ਸੀ। ਮੁਲਕ ਵਿਚਲੀਆਂ ਰਿਆਸਤਾਂ ਅਤੇ 12 ਸਿੱਖ ਮਿਸਲਾਂ ਵਿੱਚੋਂ ਨਾਭਾ ਰਿਆਸਤ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਫੂਲਕੀਆ ਮਿਸਲ ਦੀਆਂ ਤਿੰਨ ਰਿਆਸਤਾਂ ਸਨ: ਰਿਆਸਤ ਪਟਿਆਲਾ ਨਾਭਾ ਅਤੇ ਜੀਂਦ। ਇਨ੍ਹਾਂ ਤਿੰਨਾਂ ਰਿਆਸਤਾਂ ਵਿੱਚੋਂ ਪਟਿਆਲਾ ਸਭ ਤੋਂ ਵੱਡੀ ਅਤੇ ਜੀਂਦ ਸਭ ਤੋਂ ਛੋਟੀ ਰਿਆਸਤ ਸੀ ਭਾਵ ਰਿਆਸਤ ਨਾਭਾ, ਰਿਆਸਤ ਪਟਿਆਲਾ ਨਾਲੋਂ ਛੋਟੀ ਅਤੇ ਰਿਆਸਤ ਜੀਂਦ ਨਾਲੋਂ ਵੱਡੀ ਸੀ।
ਇਤਿਹਾਸਕ ਇਮਾਰਤ
ਸੋਧੋਪੀ.ਪੀ.ਐੱਸ ਨਾਭਾ ਦੀ ਇਤਿਹਾਸਕ ਇਮਾਰਤ ਜਿੱਥੇ ਰਿਆਸਤ ਦੇ ਮਹਾਰਾਜੇ ਕਚਹਿਰੀ ਲਾ ਕੇ ਪਰਜਾ ਦੀਆਂ ਦੁੱਖ-ਤਕਲੀਫ਼ਾਂ ਸੁਣਦੇ ਸਨ। ਚੌਧਰੀ ਗੁਰਦਿੱਤ ਸਿੰਘ ਦਾ ਪੋਤਰਾ ਹਮੀਰ ਸਿੰਘ ਨਾਭੇ ਦਾ ਪਹਿਲਾ ਰਾਜਾ ਬਣਿਆ। ਹਮੀਰ ਸਿੰਘ ਨੇ ਆਪਣੇ ਦਾਦੇ ਦੇ ਰਾਜ ਭਾਗ ਨੂੰ ਚੰਗੀ ਤਰ੍ਹਾਂ ਚਲਾਇਆ ਅਤੇ ਇੱਕ ਪ੍ਰਤਾਪੀ ਰਾਜੇ ਦੇ ਤੌਰ ’ਤੇ ਲੋਕਾਂ ਵਿੱਚ ਮਕਬੂਲ ਹੋਇਆ। ਸੰਨ 1755 ਵਿੱਚ ਨਾਭੀ ਪਿੰਡ ਤੋਂ ਹੀ ਨਾਭਾ ਸ਼ਹਿਰ ਆਬਾਦ ਕੀਤਾ ਗਿਆ। 1763 ਵਿੱਚ ਰਾਜਾ ਹਮੀਰ ਸਿੰਘ ਨੇ ਆਪਣੇ ਭਾਈਆਂ ਨਾਲ ਮਿਲ ਕੇ ਜੈਨ ਖਾਨ ਦੇ ਸੂਬਾ ਸਰਹੰਦ ਨੂੰ ਫ਼ਤਿਹ ਕੀਤਾ ਤੇ ਅਮਲੋਹ ਦੇ ਇਲਾਕੇ ਨੂੰ ਨਾਭੇ ਵਿੱਚ ਮਿਲਾ ਕੇ ਆਪਣਾ ਸਿੱਕਾ ਚਲਾਇਆ। ਰਾਜਾ ਹਮੀਰ ਸਿੰਘ ਦੀ CT so ਮੌਤ 1783 ਵਿੱਚ ਨਾਭੇ ਹੀ ਹੋਈ। ਉਸ ਦੀ ਸਮਾਧ ਅੱਜ ਵੀ ਕਿਲ੍ਹੇ ਦੇ ਪਿਛਲੇ ਪਾਸੇ ਮੌਜੂਦ ਹੈ। ਦੂਜਾ ਰਾਜਾ ਜਸਵੰਤ ਸਿੰਘ, ਰਾਜਾ ਹਮੀਰ ਸਿੰਘ ਦਾ ਪੁੱਤਰ ਸੀ। ਉਸ ਦਾ ਜਨਮ 1775 ਵਿੱਚ ਪਿੰਡ ਬਡਬਰ ਵਿੱਚ ਹੋਇਆ। ਪਿਤਾ ਹਮੀਰ ਸਿੰਘ ਦੀ ਮੌਤ ਸਮੇਂ ਜਸਵੰਤ ਸਿੰਘ ਦੀ ਉਮਰ ਅੱਠ ਸਾਲ ਸੀ। ਰਾਜਾ ਜਸਵੰਤ ਸਿੰਘ ਨੇ ਰਾਜ ਦੇ ਸਿਆਣੇ ਮੰਤਰੀਆਂ ਦੀ ਸਲਾਹ ਨਾਲ ਰਾਜ ਪ੍ਰਬੰਧ ਚੰਗੇ ਢੰਗ ਨਾਲ ਚਲਾਇਆ। ਰਾਜਾ ਜਸਵੰਤ ਸਿੰਘ 66 ਵਰ੍ਹੇ ਉਮਰ ਭੋਗ ਕੇ 1840 ਵਿੱਚ ਅਕਾਲ ਚਲਾਣਾ ਕਰ ਗਿਆ। ਸ਼ਿਆਮ ਬਾਗ਼ ਵਿੱਚ ਸੁੰਦਰ ਸੰਗਮਰਮਰ ਨਾਲ ਰਾਜਾ ਜਸਵੰਤ ਸਿੰਘ ਦੀ ਸਮਾਧ ਬਣੀ ਹੋਈ ਹੈ। ਇੱਥੇ ਅੱਜ-ਕੱਲ੍ਹ ਪੀ.ਪੀ.ਐੱਸ. ਸਕੂਲ ਦੇ ਬੱਚਿਆਂ ਦਾ ਹੋਸਟਲ ਹੈ।
ਰਾਜਗੱਦੀ
ਸੋਧੋਰਾਜਾ ਦਵਿੰਦਰ ਸਿੰਘ ਦਾ ਜਨਮ 1822 ਵਿੱਚ ਹੋਇਆ। ਪਿਤਾ ਜਸਵੰਤ ਸਿੰਘ ਦੀ ਮੌਤ ਤੋਂ ਬਾਅਦ ਉਹ 5 ਅਕਤੂਬਰ 1840 ਨੂੰ 18 ਵਰ੍ਹਿਆਂ ਦੀ ਉਮਰ ਵਿੱਚ ਰਾਜਾ ਬਣਿਆ। 3 ਮਈ 1809 ਨੂੰ ਰਾਜਾ ਜਸਵੰਤ ਸਿੰਘ ਸਮੇਂ ਨਾਭਾ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਸੀ। ਰਾਜਾ ਦਵਿੰਦਰ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਹ ਘੁਮੰਡੀ ਸੀ। ਛੋਟੀ ਗੱਲ ’ਤੇ ਅਹਿਲਕਾਰਾਂ ਨੂੰ ਵੱਡੇ ਜੁਰਮਾਨੇ ਕਰਦਾ ਸੀ। ਉਸ ਤੋਂ ਲੋਕ ਵੀ ਦੁਖੀ ਸਨ। ਰਾਜ ਵਿੱਚ ਉਸ ਦੇ ਕਈ ਦੁਸ਼ਮਣ ਬਣ ਗਏ ਸਨ। 1845 ਵਿੱਚ ਲਾਹੌਰ ਦਰਬਾਰ (ਸਿੱਖਾਂ) ਨਾਲ ਅੰਗਰੇਜ਼ਾਂ ਦੀ ਲੜਾਈ ਸਮੇਂ ਗਵਰਨਰ ਜਨਰਲ ਦੇ ਏਜੰਟ ਮੇਜਰ ਬਰਾੜ ਨੂੰ ਇਲਮ ਹੋਇਆ ਕਿ ਰਾਜਾ ਦਵਿੰਦਰ ਸਿੰਘ ਲਾਹੌਰ ਦਰਬਾਰ (ਸਿੱਖਾਂ) ਪੱਖੀ ਹੈ ਅਤੇ ਅੰਗਰੇਜ਼ਾਂ ਦਾ ਵਫ਼ਾਦਾਰ ਨਹੀਂ। ਇਸ ਲਈ ਰਿਆਸਤ ਦਾ ਚੌਥਾ ਹਿੱਸਾ ਜ਼ਬਤ ਕਰਕੇ ਰਾਜੇ ਨੂੰ ਗੱਦੀਓਂ ਲਾਹੁਣ ਤੇ ਉਸ ਦੇ ਪੁੱਤਰ ਨੂੰ ਗੱਦੀ ’ਤੇ ਬਿਠਾਉਣ ਦਾ ਫ਼ੈਸਲਾ ਹੋਇਆ। 1846 ਵਿੱਚ ਰਾਜਾ ਦਵਿੰਦਰ ਸਿੰਘ ਨੂੰ ਗੱਦੀ ਤੋਂ ਉਤਾਰ ਕੇ 50 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ ਦੇ ਕੇ ਪਹਿਲਾਂ ਮਥੁਰਾ ਤੇ ਫਿਰ 8 ਦਸੰਬਰ 1855 ਨੂੰ ਲਾਹੌਰ ਵਿਖੇ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਵਿੱਚ ਰੱਖਿਆ ਗਿਆ। ਉੱਥੇ 1865 ਵਿੱਚ ਉਸ ਦੀ ਮੌਤ ਹੋ ਗਈ। ਰਾਜਾ ਭਰਪੂਰ ਸਿੰਘ, ਰਾਜਾ ਦਵਿੰਦਰ ਸਿੰਘ ਦਾ ਪੁੱਤਰ ਸੀ। ਉਸ ਦਾ ਜਨਮ 1840 ਵਿੱਚ ਹੋਇਆ। 1847 ਵਿੱਚ ਭਰਪੂਰ ਸਿੰਘ ਨੂੰ ਰਾਜ ਗੱਦੀ ’ਤੇ ਬਿਠਾਇਆ ਗਿਆ। ਮਹਾਰਾਜਾ ਭਰਪੂਰ ਸਿੰਘ ਗੁਰਬਾਣੀ ਪ੍ਰੇਮੀ ਤੇ ਨਿੱਤਨੇਮੀ ਸੀ। ਰਾਜਾ ਭਰਪੂਰ ਸਿੰਘ ਦੇ 9 ਨਵੰਬਰ 1863 ਨੂੰ ਅਕਾਲ ਚਲਾਣਾ ਕਰਨ ਤੋਂ ਬਾਅਦ ਉਸ ਦਾ ਛੋਟਾ ਭਾਈ ਭਗਵਾਨ ਸਿੰਘ ਰਾਜਾ ਬਣਿਆ। ਰਾਜਾ ਭਗਵਾਨ ਸਿੰਘ ਦਾ ਜਨਮ 1842 ਵਿੱਚ ਹੋਇਆ। ਰਾਜਾ ਦਵਿੰਦਰ ਸਿੰਘ ਦਾ ਇਹ ਛੋਟਾ ਪੁੱਤਰ ਨਰਮ ਦਿਲ ਰਾਜਾ ਸੀ ਪਰ ਉਹ ਇੱਕ ਸਫ਼ਲ ਰਾਜਾ ਸਾਬਤ ਨਹੀਂ ਹੋਇਆ। ਭਗਵਾਨ ਸਿੰਘ ਦੀ ਮੌਤ 3 ਮਈ 1871 ਨੂੰ ਤਪਦਿਕ ਰੋਗ ਕਾਰਨ ਹੋਈ। ਇਸ ਤੋਂ ਬਾਅਦ ਸਰ ਹੀਰਾ ਸਿੰਘ ਨਾਭੇ ਦਾ ਰਾਜਾ ਬਣਿਆ। ਉਸ ਦਾ ਜਨਮ 1843 ਵਿੱਚ ਪਿੰਡ ਬਡਰੁੱਖਾਂ ਵਿੱਚ ਹੋਇਆ। ਰਾਜਾ ਭਗਵਾਨ ਸਿੰਘ ਦੇ ਔਲਾਦ ਨਾ ਹੋਣ ਅਤੇ ਫੂਲ ਬੰਸੀ ਹੋਣ ਕਾਰਨ ਮਹਾਰਾਜਾ ਹੀਰਾ ਸਿੰਘ 10 ਅਗਸਤ 1871 ਨੂੰ ਰਾਜਗੱਦੀ ’ਤੇ ਬੈਠਾ। ਲੋਕਾਂ ਨੂੰ ਉਸ ਨੇ ਬੜਾ ਸੁੱਖ ਦਿੱਤਾ ਅਤੇ ਪਿਆਰ ਕੀਤਾ। ਅੰਗਰੇਜ਼ ਲੇਖਕ ਮੈਕਾਲਫ਼ ਨੂੰ ‘ਸਿੱਖ ਰਿਲੀਜਨ’ ਕਿਤਾਬ ਲਿਖਣ ਲਈ ਮਹਾਰਾਜੇ ਨੇ ਬੜਾ ਪੈਸਾ ਦਿੱਤਾ। ਇਹ ਇੱਕ ਇਨਸਾਫ਼ਪਸੰਦ ਰਾਜਾ ਸੀ। ਲੋਕ ਉਸ ਤੱਕ ਸਿੱਧੀ ਪਹੁੰਚ ਕਰਕੇ ਫਰਿਆਦ ਕਰ ਸਕਦੇ ਸਨ। 8 ਮਾਰਚ 1883 ਨੂੰ ਹੀਰਾ ਸਿੰਘ ਦੇ ਘਰ ਟਿੱਕਾ ਰਿਪੁਦਮਨ ਸਿੰਘ ਦਾ ਜਨਮ ਹੋਇਆ। 25 ਦਸੰਬਰ 1911 ਨੂੰ ਨਾਭਾ ਵਿਖੇ ਹੀ ਮਹਾਰਾਜਾ ਹੀਰਾ ਸਿੰਘ ਦਾ ਦੇਹਾਂਤ ਹੋ ਗਿਆ। ਫਿਰ 1922 ਵਿੱਚ ਰਿਪੁਦਮਨ ਸਿੰਘ ਰਾਜਾ ਬਣਿਆ। ਮਹਾਰਾਜਾ ਰਿਪੁਦਮਨ ਸਿੰਘ ’ਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ‘ਮਹਾਨ ਕੋਸ਼’ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਦਾ ਵਿਸ਼ੇਸ਼ ਪ੍ਰਭਾਵ ਸੀ। ਮਹਾਰਾਜਾ ਪੱਕਾ ਗੁਰਸਿੱਖ ਸੀ। ਅੰਗਰੇਜ਼ਾਂ ਦੀ ਧੌਂਸ ਨਾ ਝੱਲਦੇ ਹੋਏ ਉਸ ਨੇ ਆਪਣੀ ਤਾਜਪੋਸ਼ੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਤੋਂ ਕਰਵਾਈ। ਜਦੋਂ ਅੰਗਰੇਜ਼ ਸਰਕਾਰ ਨੇ ਮਹਾਰਾਜੇ ਨੂੰ ਸੱਦ ਕੇ ਜਵਾਬ-ਤਲਬੀ ਕੀਤੀ ਕਿ ਤੁਸੀਂ ਆਪਣੀ ਤਾਜਪੋਸ਼ੀ ਅੰਗਰੇਜ਼ ਗਵਰਨਰ ਸਾਹਮਣੇ ਕਿਉਂ ਨਹੀਂ ਕੀਤੀ? ਤਾਂ ਮਹਾਰਾਜਾ ਰਿਪੁਦਮਨ ਸਿੰਘ ਨੇ ਕਿਹਾ: ‘ਅੰਗਰੇਜ਼ਾਂ ਦਾ ਮੇਰੀ ਤਾਜਪੋਸ਼ੀ ਨਾਲ ਕੀ ਸਬੰਧ? ਰਾਜ ਭਾਗ ਸਾਨੂੰ ਸਾਡੇ ਗੁਰੂਆਂ ਦੀ ਬਖ਼ਸ਼ਿਸ਼ ਹੈ।’ ਮਹਾਰਾਜਾ ਰਿਪੁਦਮਨ ਸਿੰਘ ਅੰਗਰੇਜ਼ਾਂ ਨੂੰ ਦਿਲੋਂ ਨਫ਼ਰਤ ਕਰਦਾ ਸੀ। ਉਸ ਨੂੰ ਰਾਜ ਭਾਗ ਵਿੱਚ ਅੰਗਰੇਜ਼ ਸਰਕਾਰ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਸੀ। ਸਿੱਖ ਆਨੰਦ ਮੈਰਿਜ ਐਕਟ ਮਹਾਰਾਜਾ ਰਿਪੁਦਮਨ ਸਿੰਘ ਦੀ ਬਦੌਲਤ ਹੀ ਲਾਗੂ ਹੋ ਸਕਿਆ ਹੈ। ਅੰਗਰੇਜ਼ਾਂ ਦੇ ਕੱਟੜ ਵਿਰੋਧੀ ਹੋਣ ਕਾਰਨ ਬਰਤਾਨਵੀ ਸਰਕਾਰ ਨੇ ਮਹਾਰਾਜੇ ਨੂੰ ਜਲਾਵਤਨ ਕਰ ਦਿੱਤਾ। 19 ਜੁਲਾਈ 1923 ਨੂੰ ਰਾਜ ਭਾਗ ਤੋਂ ਵੱਖ ਕਰਕੇ ਤਿੰਨ ਲੱਖ ਰੁਪਏ ਸਾਲਾਨਾ ਪੈਨਸ਼ਨ ਮੁਕੱਰਰ ਕਰਕੇ ਦੇਹਰਾਦੂਨ ਭੇਜ ਦਿੱਤਾ ਗਿਆ। ਇਸ ਤਰ੍ਹਾਂ ਨਾਭਾ ਰਿਆਸਤ ’ਤੇ ਅੰਗਰੇਜ਼ਾਂ ਦਾ ਰਾਜ ਹੋ ਗਿਆ। ਕਹਿੰਦੇ ਹਨ ਮਹਾਰਾਜਾ ਰਿਪੁਦਮਨ ਸਿੰਘ ਨੂੰ ਅੰਗਰੇਜ਼ ਗ੍ਰਿਫ਼ਤਾਰ ਕਰਨ ਲਈ ਆਏ ਤਾਂ ਰੋਹਟੀ ਪੁਲ ਤੋਂ ਲੈ ਕੇ ਹੀਰਾ ਮਹਿਲ ਤੱਕ ਭਾਰੀ ਤਾਦਾਦ ਵਿੱਚ ਪੁਲੀਸ ਤਾਇਨਾਤ ਸੀ, ਜਿਵੇਂ ਕਿਸੇ ਡਾਕੂ ਜਾਂ ਅਪਰਾਧੀ ਨੂੰ ਫੜਨਾ ਹੋਵੇ। ਬਾਹਰੋਂ ਅੰਗਰੇਜ਼ਾਂ ਨੇ ਰਿਪੁਦਮਨ ਸਿੰਘ ਨੂੰ ਬਾਹਰ ਆਉਣ ਲਈ ਕਿਹਾ। ਉਸ ਸਮੇਂ ਮਹਾਰਾਜੇ ਦੇ ਹੱਥ ਵਿੱਚ ਹੀਰੇ ਵਾਲੀ ਅੰਗੂਠੀ ਪਹਿਨੀ ਹੋਈ ਸੀ। ਕਹਿੰਦੇ ਹਨ ਜੇ ਹੀਰੇ ਨੂੰ ਚੱਟ ਲਿਆ ਜਾਵੇ ਤਾਂ ਇਨਸਾਨ ਦੀ ਮੌਤ ਹੋ ਸਕਦੀ ਹੈ। ਜਦੋਂ ਮਹਾਰਾਜਾ ਬਾਹਰ ਆਇਆ ਤਾਂ ਅੰਗਰੇਜ਼ ਅਫ਼ਸਰ ਨੇ ਸਲੂਟ ਮਾਰ ਕੇ ਹੱਥ ਮਿਲਾਉਣ ਬਹਾਨੇ ਜੱਫ਼ਾ ਪਾ ਲਿਆ ਅਤੇ ਅੰਗੂਠੀ ਉਤਾਰ ਲਈ। ਰਿਪੁਦਮਨ ਸਿੰਘ ਉਹ ਦੇਸ਼ਭਗਤ ਮਹਾਰਾਜਾ ਸੀ ਜੋ ਅੰਗਰੇਜ਼ਾਂ ਖ਼ਿਲਾਫ਼ ਲਾਏ ਅਕਾਲੀ ਮੋਰਚਿਆਂ ਦੀ ਹਮਾਇਤ ਕਾਲੀ ਦਸਤਾਰ ਸਜਾ ਕੇ ਕਰਦਾ ਸੀ। 6 ਫਰਵਰੀ 1927 ਨੂੰ ਮਹਾਰਾਜੇ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਜਾ ਕੇ ਅੰਮ੍ਰਿਤ ਛਕ ਲਿਆ ਤੇ ਆਪਣਾ ਨਾਂ ਸ. ਗੁਰਚਰਨ ਸਿੰਘ ਰੱਖ ਲਿਆ। ਅੰਗਰੇਜ਼ਾਂ ਵੱਲੋਂ ਰੱਖੀਆਂ ਸ਼ਰਤਾਂ ’ਤੇ ਪੂਰਾ ਨਾ ਉਤਰਨ ਦਾ ਬਹਾਨਾ ਲਗਾ ਕੇ ਮਹਾਰਾਜੇ ਦੀ ਪੈਨਸ਼ਨ ਤਿੰਨ ਲੱਖ ਤੋਂ ਘਟਾ ਕੇ ਇੱਕ ਲੱਖ ਵੀਹ ਹਜ਼ਾਰ ਕਰ ਦਿੱਤੀ ਅਤੇ ਮਹਾਰਾਜਾ ਦੀ ਪਦਵੀ ਜ਼ਬਤ ਕਰਕੇ ਉਸ ਨੂੰ ਮਦਰਾਸ ਦੇ ਇਲਾਕੇ ਕੌਡ ਦਨਾਲ ਭੇਜ ਦਿੱਤਾ ਗਿਆ। 23 ਫਰਵਰੀ 1928 ਨੂੰ ਦੇਹਰਾਦੂਨ ਵਿਖੇ ਟਿੱਕਾ ਪ੍ਰਤਾਪ ਸਿੰਘ ਨੂੰ ਨਾਭੇ ਦਾ ਰਾਜਾ ਮੰਨਣ ਸਬੰਧੀ ਪੱਤਰ ਦਿੱਤਾ ਗਿਆ। ਦੇਸ਼ ਦੀ ਆਜ਼ਾਦੀ ਭਾਵ 1947 ਤੱਕ ਹੋਰ ਰਿਆਸਤਾਂ ਵਾਂਗ ਨਾਭਾ ਰਾਜਸ਼ਾਹੀ ਰਿਆਸਤ ਰਹੀ ਜਿਸ ਦਾ ਆਖਰੀ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਸੀ। 1947 ਦੀ ਵੰਡ ਤੋਂ ਬਾਅਦ ਰਿਆਸਤਾਂ ਟੁੱਟ ਗਈਆਂ। ਨਾਭੇ ਤੋਂ ਵੀ ਰਾਜਸ਼ਾਹੀ ਖ਼ਤਮ ਹੋ ਗਈ। ਮਹਾਰਾਜਾ ਪ੍ਰਤਾਪ ਸਿੰਘ ਸਮੇਂ ਹੀ ਸ਼ਾਹੀ ਪਰਿਵਾਰ ਦਿੱਲੀ ਰਹਿਣ ਲੱਗ ਪਿਆ। ਪ੍ਰਤਾਪ ਸਿੰਘ ਦਾ ਪੁੱਤਰ ਟਿੱਕਾ ਹਨੁਅੰਤ ਸਿੰਘ ਕੁਝ ਸਮੇਂ ਤੱਕ ਲੋਕਾਂ ਨੂੰ ਮਿਲਦਾ ਰਿਹਾ ਪਰ ਹੁਣ ਉਸ ਦਾ ਨਾਭੇ ਨਾਲ ਕੋਈ ਖ਼ਾਸ ਲਗਾਉ ਨਹੀਂ ਹੈ।
ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ
ਸੋਧੋਨਾਭਾ ਵਿਖੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਸੁਸ਼ੋਭਿਤ ਹਨ। ਇਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਚੋਲਾ, ਦਸਤਾਰ, ਕੰਘਾ, ਦਸਤਾਰ ਨਾਲ ਸਾਢੇ ਤਿੰਨ ਇੰਚ ਲੰਮੀ ਕਰਦ ਸ਼ਾਮਲ ਹਨ। ਇਹ ਵਸਤਾਂ ਪੀਰ ਬੁੱਧੂ ਸ਼ਾਹ ਨੂੰ ਗੁਰੂ ਸਾਹਿਬ ਨੇ ਬਖ਼ਸ਼ੀਆਂ ਸਨ। ਮਹਾਰਾਜਾ ਭਰਪੂਰ ਸਿੰਘ ਨੇ ਪੀਰ ਬੁੱਧੂ ਸ਼ਾਹ ਦੇ ਵੰਸ਼ਜਾਂ ਤੋਂ ਇਹ ਵਸਤਾਂ ਖਰੀਦ ਲਈਆਂ ਸਨ। ਇੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਬੈਂਤ ਦੀ ਡੰਡੀ ਵਾਲਾ ਕੋਰੜਾ ਅਤੇ ਤੇਗਾ ਵੀ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਰਲੋਕ ਸਿੰਘ ਨੂੰ ਅੰਮ੍ਰਿਤ ਛਕਾਉਣ ਸਮੇਂ ਬਖਸ਼ਿਆ ਸਿਰੀ ਸਾਹਿਬ ਮਹਾਰਾਜਾ ਹੀਰਾ ਸਿੰਘ ਬਡਰੁੱਖਾਂ ਤੋਂ ਆਪਣੇ ਨਾਲ ਲੈ ਆਇਆ। ਹੋਰ ਵੀ ਕੁਝ ਅਨਮੋਲ ਵਸਤੂਆਂ ਨਾਭੇ ਹਨ। ਜਿਵੇਂ ਮੋਰਚਿਆਂ ਦੇ ਜ਼ਿਕਰ ਬਿਨਾਂ ਸਿੱਖ ਪੰਥ ਦੀ ਗੱਲ ਅੱਗੇ ਤੋਰਨੀ ਅਸੰਭਵ ਹੈ। ਉਵੇਂ ਹੀ ਜੈਤੋ ਦੇ ਮੋਰਚੇ ਦੇ ਜ਼ਿਕਰ ਬਿਨਾਂ ਨਾਭੇ ਦਾ ਜ਼ਿਕਰ ਵੀ ਅਧੂਰਾ ਹੈ। ਜੈਤੋ ਦਾ ਮੋਰਚਾ ਆਜ਼ਾਦੀ ਸੰਘਰਸ਼ ਦੀ ਅਹਿਮ ਕੜੀ ਹੈ। ਸਿੱਖ ਇਤਿਹਾਸ ਦਾ ਇਹ ਸ਼ਾਂਤਮਈ ਮੋਰਚਾ ਸਾਰੇ ਮੋਰਚਿਆਂ ਨਾਲੋਂ ਲੰਮਾ ਤਕਰੀਬਨ ਦੋ ਸਾਲ ਤੱਕ ਚੱਲਿਆ। ਇਸ ਮੋਰਚੇ ਅੱਗੇ ਝੁਕਣ ਲਈ ਮਜਬੂਰ ਹੋਈ ਬਰਤਾਨਵੀ ਸਰਕਾਰ ਨੂੰ ਗੁਰਦੁਆਰਾ ਐਕਟ ਪਾਸ ਕਰਨਾ ਪਿਆ। ਸ਼ੁਰੂ ਵਿੱਚ ਇਹ ਮੋਰਚਾ ਨਾਭੇ ਦੇ ਦੇਸ਼ਭਗਤ ਤੇ ਗੁਰਸਿੱਖ ਮਹਾਰਾਜੇ ਰਿਪੁਦਮਨ ਸਿੰਘ ਨੂੰ ਜ਼ਬਰਦਸਤੀ ਗੱਦੀ ਤੋਂ ਲਾਹ ਕੇ ਜਲਾਵਤਨ ਕਰਨ ’ਤੇ ਲੱਗਿਆ ਸੀ, ਜਿਸ ਕਾਰਨ ਸਿੱਖ ਪੰਥ ਵਿੱਚ ਭਾਰੀ ਰੋਹ ਸੀ।
ਇਸ ਮੋਰਚੇ ਦੀ ਸ਼ੁਰੂਆਤ 8 ਜੂਨ 1923 ਨੂੰ ਹੋਈ। ਅੰਗਰੇਜ਼ਾਂ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ 5 ਅਗਸਤ 1923 ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਵਿੱਚ ਮਹਾਰਾਜਾ ਰਿਪੁਦਮਨ ਸਿੰਘ ਦੇ ਹੱਕ ਵਿੱਚ ਹਮਦਰਦੀ ਦਾ ਮਤਾ ਪਾਸ ਕਰਕੇ 9 ਸਤੰਬਰ ਨੂੰ ਮਹਾਰਾਜੇ ਦੇ ਹੱਕ ਵਿੱਚ ‘ਨਾਭਾ ਦਿਵਸ’ ਮਨਾਉਣ ਦਾ ਐਲਾਨ ਕੀਤਾ ਗਿਆ। ਅੰਗਰੇਜ਼ਾਂ ਵੱਲੋਂ ਇਸ ਦਾ ਵਿਰੋਧ ਕਰਨ ਦੇ ਬਾਵਜੂਦ ਪੰਜਾਬ ਵਿੱਚ ਥਾਂ-ਥਾਂ ਰੋਸ ਮਾਰਚ ਕੱਢੇ ਗਏ। ਜੈਤੋ ਮੰਡੀ ਵਿੱਚ ਵੀ ਰੋਸ ਮੁਜ਼ਾਹਰੇ ਲਈ ਗੁਰਦੁਆਰਾ ਗੰਗਸਰ ਵਿਖੇ ਦੀਵਾਨ ਸਜਾ ਕੇ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ। ਅੰਗਰੇਜ਼ ਸਰਕਾਰ ਨੇ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਨੂੰ ਆਪਣੇ ਲਈ ਚੁਣੌਤੀ ਸਮਝਿਆ। 14 ਸਤੰਬਰ ਨੂੰ ਜੈਤੋ ਦੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜੇ ਹੋਏ ਸਨ ਅਤੇ ਅਖੰਡ ਪਾਠ ਚੱਲ ਰਹੇ ਸਨ। ਅੰਗਰੇਜ਼ ਸਰਕਾਰ ਦੇ ਹਥਿਆਰਬੰਦ ਸਿਪਾਹੀਆਂ ਨੇ ਉੱਥੇ ਇਕੱਠੇ ਹੋਏ ਲੋਕਾਂ, ਸੇਵਾਦਾਰਾਂ ਅਤੇ ਪਾਠੀ ਸਿੰਘਾਂ ਨੂੰ ਖਿੱਚ-ਧੂਹ ਕਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ। ਅਖੰਡ ਪਾਠ ਖੰਡਿਤ ਕਰਨਾ ਸਿੱਖ ਪੰਥ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਇਹ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਸੀ। ਇਸ ਘਟਨਾ ਨਾਲ ਮਹਾਰਾਜਾ ਰਿਪੁਦਮਨ ਸਿੰਘ ਦਾ ਸਿਆਸੀ ਮੁੱਦਾ, ਧਾਰਮਿਕ ਮੁੱਦਾ ਬਣ ਗਿਆ। ਸਿੱਖ ਪੰਥ ਦੀ ਇੱਕ ਹੀ ਮੰਗ ਅਖੰਡ ਪਾਠ ਮੁੜ ਸ਼ੁਰੂ ਕਰਨਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ 25-25 ਸਿੰਘਾਂ ਦਾ ਜਥਾ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਜੈਤੋ ਭੇਜਿਆ ਜਾਣ ਲੱਗਿਆ। ਜੈਤੋ ਦੇ ਮੋਰਚੇ ਵਿੱਚ ਹਜ਼ਾਰਾਂ ਸਿੱਖ ਜ਼ਖ਼ਮੀ ਅਤੇ ਸੈਂਕੜੇ ਸ਼ਹੀਦ ਹੋਏ। ਨਾਭੇ ਤੋਂ ਸ਼ੁਰੂ ਹੋਏ ਇਸ ਮੋਰਚੇ ਨੇ ਅੰਗਰੇਜ਼ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਇਸ ਮੋਰਚੇ ਦੀ ਜਿੱਤ ’ਤੇ ਮਹਾਤਮਾ ਗਾਂਧੀ ਨੇ ਸਿੱਖਾਂ ਨੂੰ ਤਾਰ ਭੇਜ ਕੇ ਵਧਾਈ ਦਿੱਤੀ ਸੀ ਕਿ ਤੁਸੀਂ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ। ਸਿੱਖ ਗੁਰੂ ਸਾਹਿਬਾਨ ਨਾਲ ਸਬੰਧਿਤ ਨਾਭੇ ਵਿੱਚ ਮੌਜੂਦ ਇਤਿਹਾਸਕ ਵਸਤਾਂ ਹੁਣ ਸ਼ਾਇਦ ਗੁੰਮ ਜਾਂ ਗਾਇਬ ਹੋ ਗਈਆਂ ਹਨ। ਮਹਾਰਾਜਾ ਹੀਰਾ ਸਿੰਘ ਦਾ ਹੀਰਾ ਮਹਿਲ ਅੱਜ-ਕੱਲ੍ਹ ਵਿਵਾਦਾਂ ਦਾ ਵਿਸ਼ਾ ਬਣ ਚੁੱਕਿਆ ਹੈ। ਪੀ.ਪੀ.ਐੱਸ. ਸਕੂਲ ਦੀ ਬੇਮਿਸਾਲ ਇਮਾਰਤ ਮੁਲਕ ਦੀਆਂ ਚੋਣਵੀਆਂ ਇਮਾਰਤਾਂ ਵਿੱਚੋਂ ਮੰਨੀ ਗਈ ਹੈ। ਇਸ ਨੂੰ ਵਿਦੇਸ਼ੋਂ ਨਕਸ਼ਾ ਮੰਗਵਾ ਕੇ ਬਣਾਇਆ ਗਿਆ ਸੀ। ਨਾਭੇ ਦਾ ਰੇਲਵੇ ਸਟੇਸ਼ਨ ਵੀ ਪੁਰਾਣਾ ਹੈ। ਪੰਜ ਦਰਵਾਜ਼ਿਆਂ ਵਿੱਚੋਂ ਮਹਿਸ, ਪਟਿਆਲਾ, ਬੌੜਾਂ ਅਤੇ ਅਲੋਹਰਾਂ ਦਰਵਾਜ਼ੇ ਦੇ ਨਾਂ ਹੀ ਲਏ ਜਾ ਰਹੇ ਹਨ ਜਦੋਂਕਿ ਦਰਵਾਜ਼ੇ ਲੋਪ ਹੋ ਚੁੱਕੇ ਹਨ। ਸਿਰਫ਼ ਦੁਲੱਦੀ ਦਰਵਾਜ਼ਾ ਹੀ ਮੌਜੂਦ ਹੈ। ਰਾਜਾ ਜਸਵੰਤ ਸਿੰਘ ਵੱਲੋਂ ਬਣਵਾਇਆ ਦੋ ਸੌ ਸਾਲ ਪੁਰਾਣਾ ਕਿਲ੍ਹਾ ਉੱਦਮ ਕਰਨ ’ਤੇ ਸੰਭਾਲਿਆ ਜਾ ਸਕਦਾ ਹੈ। ਪੁਰਾਤਤਵ ਵਿਭਾਗ ਨੂੰ ਇਸ ਵੱਲ ਪਹਿਲ ਦੇ ਆਧਾਰ ’ਤੇ ਧਿਆਨ ਦੇਣ ਦੀ ਲੋੜ ਹੈ। ਰਿਪੁਦਮਨ ਕਾਲਜ ਦੀ ਇਮਾਰਤ ਪੁਰਾਣੀ ਹੈ ਜਿਸ ਨੂੰ ਪੱਕਾ ਬਾਗ ਭਾਵ ਰਾਣੀਆਂ ਦੇ ਰਹਿਣ ਤੇ ਨਹਾਉਣ ਵਾਲਾ ਸਥਾਨ ਕਿਹਾ ਜਾਂਦਾ ਹੈ। ਸਰਕਾਰੀ ਹਾਈ ਸਕੂਲ (ਲੜਕੇ) ਵੀ ਪੁਰਾਣੀ ਇਮਾਰਤ ਵਿੱਚ ਚੱਲ ਰਿਹਾ ਹੈ। ਸਰਕਾਰੀ ਹਸਪਤਾਲ ਦੀ ਇਮਾਰਤ ਵੀ ਮਹਾਰਾਜਾ ਹੀਰਾ ਸਿੰਘ ਸਮੇਂ ਦੀ ਹੀ ਬਣੀ ਹੋਈ ਹੈ। ਨਾਭੇ ਦਾ ਦੇਵੀ ਦੁਆਲਾ ਚੌਕ ਵੀ ਬੜਾ ਪੁਰਾਣਾ ਹੈ। ਇੱਥੇ ਬੜਾ ਪੁਰਾਣਾ ਅਤੇ ਮਸ਼ਹੂਰ ਦੇਵੀ ਦੁਆਲਾ ਮੰਦਰ ਵੀ ਹੈ। ਨਾਭੇ ਪੀਰ ਇਨਾਇਤ ਸ਼ਾਹ ਬਲੀ ਦੀ ਦਰਗਾਹ ਵੀ ਹੈ। ਲੋਕ ਇਸ ਨੂੰ ਨਿਆਸ ਬਲੀ ਵੀ ਕਹਿੰਦੇ ਹਨ। ਨਾਭਾ ਦਿਵਸ ਨਾਲ ਸਬੰਧਿਤ 17 ਜਲਾਵਤਨ ਸਿੰਘਾਂ ਦੀ ਯਾਦ ਨੂੰ ਸਮਰਪਿਤ ਇੱਕ ਦਰਵਾਜ਼ਾ ਅਮਲੋਹ ਵਿਖੇ ਵੀ ਬਣਿਆ ਹੋਇਆ ਹੈ। ਸ਼ਾਮ ਬਾਗ ਜਿੱਥੇ ਪੀ.ਪੀ.ਐੱਸ. ਸਕੂਲ ਦਾ ਹੋਸਟਲ ਹੈ ਉੱਥੇ ਰਾਜਿਆਂ ਦੀਆਂ ਸਮਾਧਾਂ ਵੀ ਹਨ। ਬੱਸ ਅੱਡੇ ਦੀ ਇਮਾਰਤ ਪੁਰਾਤਨ ਤਾਂ ਨਹੀਂ ਪਰ ਸਰਕਾਰ ਦੀ ਮਿਹਰਬਾਨੀ ਦੇ ਇੰਤਜ਼ਾਰ ਵਿੱਚ ਹੈ। ਨਾਭਾ ਜੇਲ੍ਹ ਬੜੀ ਪੁਰਾਣੀ ਅਤੇ ਮਸ਼ਹੂਰ ਹੈ। ਨਾਭੇ ਦੀ ਸਕੂਟਰ ਫੈਕਟਰੀ ਵਿੱਚ ਅੱਜ-ਕੱਲ੍ਹ ਸਵਰਾਜ ਟਰੈਕਟਰ ਦੇ ਪੁਰਜ਼ੇ ਜਾਂ ਮਰੂਤੀ ਕਾਰਾਂ ਦੀਆਂ ਸੀਟਾਂ ਬਣਦੀਆਂ ਹਨ। ਨਾਭੇ ਦੀ ਫ਼ੌਜੀ ਛਾਉਣੀ ਵੀ ਮਹਾਰਾਜਾ ਹੀਰਾ ਸਿੰਘ ਦੇ ਸਮੇਂ ਦੀ ਹੈ। ਕਚਹਿਰੀਆਂ ਨਵੀਂ ਇਮਾਰਤ ਵਿੱਚ ਚਲੀਆਂ ਗਈਆਂ ਹਨ ਜਦੋਂਕਿ ਥਾਣਾ ਸਦਰ ਅਤੇ ਕੋਤਵਾਲੀ ਪਹਿਲਾਂ ਵਾਲੀ ਥਾਂ ’ਤੇ ਮੌਜੂਦ ਹਨ। ਇੱਥੇ ਸਥਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਜੈਤੋ ਦੇ ਮੋਰਚੇ ਸਮੇਂ ਹੋਂਦ ਵਿੱਚ ਆਇਆ ਸੀ। ਇੱਥੇ ਸਿੱਖਾਂ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ ਕੋਤਵਾਲੀ ਬਣਾਈ ਗਈ ਸੀ। ਨਾਭਾ ਸਨਅਤ ਪੱਖੋਂ ਆਪਣੀ ਵਿਸ਼ੇਸ਼ ਪਛਾਣ ਬਣਾ ਚੁੱਕਿਆ ਹੈ।
ਮੰਤਰੀ
ਸੋਧੋਨਾਭੇ ਦੇ ਸਿਆਸੀ ਆਗੂ: ਨਾਭੇ ਦੇ ਸਿਆਸੀ ਅਖਾੜੇ ਵਿੱਚ ਦੋ ਮੱਲਾਂ ਵਿਚਕਾਰ ਬੜਾ ਲੰਮਾ ਸਮਾਂ ਯੁੱਧ ਹੁੰਦਾ ਰਿਹਾ ਹੈ। ਰਾਜਾ ਨਰਿੰਦਰ ਸਿੰਘ ਅਤੇ ਮਰਹੂਮ ਸ. ਗੁਰਦਰਸ਼ਨ ਸਿੰਘ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨੇਕਾਂ ਵਾਰ ਚੋਣ ਲੜ ਚੁੱਕੇ ਹਨ ਅਤੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ।
ਆਧੁਨਿਕ ਨਾਭਾ
ਸੋਧੋ੧੯੪੭ ਵਿੱਚ, ਨਾਭਾ ਪਟਿਆਲਾ ਅਤੇ ਪੂਰਬੀ ਪਂਜਾਬ ਰਾਜ ਯੂਨੀਅਨ ਪੈਪਸੂ ਦਾ ਹਿੱਸਾ ਸੀ| ਇੱਕ ਅਗਲੇ ਪੁਨਰਗਠਨ ਤੇ ਪਟਿਆਲਾ ਇੱਕ ਜਿਲਾ ਬਣ ਗਿਆ ਅਤੇ ਨਾਭਾ ਪਟਿਆਲੇ ਜਿਲੇ ਦੀ ਸਬਤਹਿਸੀਲ ਬਣ ਗਈ|