ਕਿਸ਼ਨਪੁਰਾ ਕਲਾਂ ਮੋਗਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਜੋ ਕਿ ਧਰਮਕੋਟ ਤਹਿਸੀਲ ਵਿੱਚ ਪੈਂਦਾ ਹੈ। ਇਹ ਪਿੰਡ ਧਰਮਕੋਟ-ਸਿਧਵਾਂ ਬੇਟ ਸੜਕ ਉੱਪਰ ਸਥਿਤ ਹੈ। ਧਰਮਕੋਟ ਤੋਂ ਸੜਕ ਰਸਤੇ ਦੀ ਦੂਰੀ 13 ਕਿਲੋਮੀਟਰ ਹੈ। ਇਹ ਬੇਟ ਇਲਾਕੇ ਦਾ ਮਾਰਕੀਟਿੰਗ ਸੈਂਟਰ ਹੈ।'ਮਾਲਵਾ ਇਤਿਹਾਸ' ਦੇ ਲੇਖਕ ਸੰਤ ਵਿਸਾਖਾ ਸਿੰਘ ਇਸ ਪਿੰਡ ਵਿੱਚ ਰਹਿੰਦੇ ਸਨ। ਇਸ ਪਿੰਡ ਨੇ ਵਿੱਦਿਅਕ ਖੇਤਰ ਵਿੱਚ ਵੀ ਤਰੱਕੀ ਕੀਤੀ ਹੈ। ਇਸ ਦੇ ਇਲਾਵਾ ਪਿੰਡ ਵਿੱਚ ਅਨਾਜ ਮੰਡੀ ਵੀ ਹੈ।

[1]

ਹਵਾਲੇ

ਸੋਧੋ
  1. "ਵਿਸਾਖਾ ਸਿੰਘ, ਸੰਤ - ਪੰਜਾਬੀ ਪੀਡੀਆ". punjabipedia.org. Retrieved 2023-04-24.