ਧਰਮਕੋਟ, ਮੋਗਾ
ਧਰਮਕੋਟ (Dharamkot) ਮੋਗਾ ਜ਼ਿਲ੍ਹੇ ਦਾ ਪੁਰਾਣਾ ਇਤਿਹਾਸ਼ਕ ਕਸਬਾ ਹੈ[1], ਜੋ ਕਿ ਮੋਗਾ-ਜਲੰਧਰ ਸੜਕ ਤੇ ਸਥਿੱਤ ਹੈ। ਇਹ ਮੋਗਾ ਜ਼ਿਲ੍ਹੇ ਦੀ ਤਹਿਸੀਲ ਵੀ ਹੈ। ਇਸਦਾ ਪੁਰਾਣਾ ਨਾਮ ਕੋਤਲਪੁਰ ਸੀ, ਪਰ 1760 ਈ. ਵਿਚ ਸਿੱਖ ਸਰਦਾਰ ਤਾਰਾ ਸਿੰਘ ਡੱਲੇਵਾਲੀਆ ਨੇ ਇਸ ਥਾਂ ਉਪਰ ਕਬਜ਼ਾ ਕਰਕੇ ਇੱਕ ਕਿਲਾ ਬਣਵਾਇਆ (ਜੋ ਹੁਣ ਢਹਿ ਚੁੱਕਾ ਹੈ) ਅਤੇ ਇਸਦਾ ਨਾਮ ਧਰਮਕੋਟ ਰੱਖਿਆ। ਦੀਵਾਨ ਮੋਹਕਮ ਚੰਦ ਨੇ ਉਸ ਦੇ ਪੁੱਤਰ ਝੰਡਾ ਸਿੰਘ ਤੋਂ ਇਹ ਇਲਾਕਾ ਹਥਿਆ ਕੇ ਸ਼ਾਹੀ ਰਾਜ ਵਿਚ ਮਿਲਾ ਦਿੱਤਾ। ਇਹ ਕਸਬਾ ਪਹਿਲਾਂ ਪੈਪਸੂ ਦੇ ਬੱਧਣੀ ਜ਼ਿਲ੍ਹੇ ਵਿਚ ਸ਼ਾਮਲ ਸੀ ਪਰ 1847 ਈ. ਵਿਚ ਇਹ ਜ਼ਿਲ੍ਹਾ ਟੁੱਟਣ ਕਾਰਨ ਇਸ ਨੂੰ ਫ਼ਿਰੋਜ਼ਪੁਰ ਜਿਲ੍ਹੇ ਵਿਚ ਮਿਲਾ ਦਿੱਤਾ ਗਿਆ। ਇਥੇ 1867 ਈ. ਵਿੱਚ ਮਿਉਂਸਪਲ ਕਮੇਟੀ ਸਥਾਪਿਤ ਕੀਤੀ ਗਈ । ਜੀ. ਟੀ. ਰੋਡ ਦੇ ਨੇੜੇ ਸਥਿਤ ਹੋਣ ਕਾਰਨ ਇਹ ਇਕ ਉੱਘਾ ਵਪਾਰਕ ਕੇਂਦਰ ਬਣ ਗਿਆ ਸੀ। ਅੱਜ ਕੱਲ੍ਹ ਇਹ ਮੋਗਾ ਜ਼ਿਲ੍ਹੇ ਵਿੱਚ ਪੈਂਦਾ ਹੈ।
ਸੰਨ 1863 ਵਿਚ ਇਥੇ ਸਭ ਤੋਂ ਪਹਿਲਾਂ ਇਕ ਪ੍ਰਾਇਮਰੀ ਸਕੂਲ ਖੋਲ੍ਹਿਆ ਗਿਆ ਜੋ 1871 ਈ. ਵਿਚ ਮਿੱਡਲ ਸਕੂਲ ਵਿਚ ਪਰਿਵਰਤਿਤ ਕਰ ਦਿੱਤਾ ਗਿਆ । ਸੰਨ 1971 ਵਿਚ ਇਕ ਉੱਘੇ ਧਨੀ ਅਰਜਨ ਦਾਸ ਨੇ ਇਥੇ ਇਕ ਸਾਂਝਾ ਵਿੱਦਿਆ ਕਾਲਜ ਖੋਲ੍ਹਿਆ ਜੋ ਅਰਜਨ ਦਾਸ ਕਾਲਜ ਦੇ ਨਾਂ ਨਾਲ ਪ੍ਰਸਿੱਧ ਹੈ । ਇਥੇ ਇਕ ਸਰਕਾਰੀ ਮੁੱਢਲਾ ਸੇਹਤ ਕੇਂਦਰ ਵੀ ਮੌਜੂਦ ਹੈ ।
ਧਰਮਕੋਟ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 74 ਇਸਦਾ ਵਿਧਾਨਕ ਹਲਕਾ ਹੈ।
ਧਰਮਕੋਟ | |
---|---|
ਕਸਬਾ | |
ਗੁਣਕ: 30°56′29″N 75°13′58″E / 30.94128°N 75.23280°E | |
ਦੇਸ਼ | ਭਾਰਤ |
ਖੇਤਰ | |
• ਕੁੱਲ | 19.5 km2 (7.5 sq mi) |
ਆਬਾਦੀ (2011) | |
• ਕੁੱਲ | 19,057 |
• ਘਣਤਾ | 980/km2 (2,500/sq mi) |
ਭਾਸ਼ਾਵਾਂ | |
ਸਮਾਂ ਖੇਤਰ | ਯੂਟੀਸੀ+5:30 (IST) |
ਵਾਹਨ ਰਜਿਸਟ੍ਰੇਸ਼ਨ | PB 76 |
ਹਵਾਲੇ
ਸੋਧੋ- ↑ "Dharamkot town census details". Census of India. Retrieved 11 January 2020.