ਕਿਸਾਮਾ ਹੈਰੀਟੇਜ ਪਿੰਡ

ਕਿਸਾਮਾ ਹੈਰੀਟੇਜ ਪਿੰਡ ਜਾਂ ਨਾਗਾ ਹੈਰੀਟੇਜ ਵਿਲੇਜ ਭਾਰਤ ਦੇ ਨਾਗਾਲੈਂਡ ਰਾਜ ਦੇ ਕੋਹਿਮਾ ਜ਼ਿਲ੍ਹੇ ਵਿੱਚ ਕਿਗਵੇਮਾ ਅਤੇ ਫੇਸਾਮਾ ਪਿੰਡਾਂ ਦੇ ਵਿਚਕਾਰ ਇੱਕ ਪਹਾੜੀ ਦੀਆਂ ਢਲਾਣਾਂ ਉੱਤੇ ਸਥਿਤ ਇੱਕ ਵਿਰਾਸਤੀ ਪਿੰਡ ਹੈ। ਹੈਰੀਟੇਜ ਵਿਲੇਜ ਸਾਲਾਨਾ ਹੌਰਨਬਿਲ ਫੈਸਟੀਵਲ ਦਾ ਸਥਾਨ ਹੈ।[1]

ਕਿਸਾਮਾ ਹੈਰੀਟੇਜ ਪਿੰਡ
ਕਿਸਾਮਾ ਹੈਰੀਟੇਜ ਪਿੰਡ

ਹੈਰੀਟੇਜ ਵਿਲੇਜ ਵਿੱਚ ਨਾਗਾਲੈਂਡ ਦੇ ਸਾਰੇ 17 ਨਸਲੀ ਸਮੂਹਾਂ ਦੇ ਮੋਰੰਗ ਹਨ ਅਤੇ ਇੱਕ ਪ੍ਰਮਾਣਿਕ ਪਰੰਪਰਾਗਤ ਨਾਗਾ ਪਿੰਡ ਦਾ ਅਹਿਸਾਸ ਦੇਣ ਲਈ ਇੱਕ ਪ੍ਰਾਚੀਨ ਨਾਗਾ ਪਿੰਡ ਦੇ ਰੂਪ ਵਿੱਚ ਡਿਜ਼ਾਇਨ ਕੀਤਾ ਗਿਆ ਹੈ।[2]

ਨਾਮ ਸੋਧੋ

ਕਿਸਾਮਾ ਨਾਮ ਇਸ ਦੇ ਦੋ ਗੁਆਂਢੀ ਪਿੰਡਾਂ ਦੇ ਨਾਵਾਂ ਦਾ ਮੇਲ ਹੈ: ਕੀ ਗਵੇਮਾ ਤੋਂ ਕੀ, ਫੇ ਸਾ ਮਾ ਤੋਂ ਸਾ ਅਤੇ ਕਿਗਵੇ ਮਾ ਅਤੇ ਫੇਸਾ ਮਾ ਤੋਂ ਮਾ[3]

ਟਿਕਾਣਾ ਸੋਧੋ

ਕਿਸਾਮਾ ਹੈਰੀਟੇਜ ਪਿੰਡ ਨਾਗਾਲੈਂਡ ਦੀ ਰਾਜਧਾਨੀ ਕੋਹਿਮਾ ਦੇ ਦੱਖਣ ਵਿੱਚ 12 ਕਿਮੀ (7.5 ਮੀਲ) ਦੂਰ ਹੈ। ਇਹ ਸਾਈਟ ਕਿਗਵੇਮਾ ਅਤੇ ਫੇਸਾਮਾ ਦੇ ਵਿਚਕਾਰ ਏਸ਼ੀਅਨ ਹਾਈਵੇਅ 1 / ਨੈਸ਼ਨਲ ਹਾਈਵੇਅ 2 ਦੇ ਉੱਪਰ ਹੈ।

ਹਵਾਲੇ ਸੋਧੋ

  1. "Kisama Heritage Village". www.kohima.nic.in. Retrieved 17 May 2022.
  2. "Kisama Heritage Village". www.mynagaland.online. Archived from the original on 19 ਫ਼ਰਵਰੀ 2023. Retrieved 17 May 2022.
  3. "Naga Heritage Village, Kohima". Holidify. Retrieved 17 May 2022.

ਬਾਹਰੀ ਲਿੰਕ ਸੋਧੋ

25°36′58″N 94°06′53″E / 25.616182°N 94.114627°E / 25.616182; 94.114627