ਨਾਗਾਲੈਂਡ
ਨਾਗਾਲੈਂਡ ਭਾਰਤ ਦਾ ਉੱਤਰੀ ਪੂਰਬੀ ਸਭ ਤੋਂ ਛੋਟਾ ਪ੍ਰਾਂਤ ਹੈ। ਇਸ ਦੇ ਪੱਛਮ 'ਚ ਅਸਾਮ, ਉੱਤਰ 'ਚ ਅਰੁਨਾਚਲ ਪ੍ਰਦੇਸ਼, ਕੁਝ ਹਿਸਾ ਅਸਾਮ, ਪੂਰਬ 'ਚ ਮਿਆਂਮਾਰ ਅਤੇ ਦੱਖਣ 'ਚ ਮਨੀਪੁਰ ਹੈ।ਇਸ ਦੀ ਰਾਜਧਾਨੀ ਕੋਹਿਮਾ ਅਤੇ ਵੱਡਾ ਸ਼ਹਿਰ ਦਿਮਾਪੁਰ ਹੈ। ਇਸ ਪ੍ਰਾਂਤ ਦਾ ਖੇਤਰਫਲ 16,579 ਵਰਗ ਕਿਲੋਮੀਟਰ (6,401 ਵਰਗ ਮੀਲ) ਜਨਸੰਖਿਆ 1,988,636(2001 ਅਨੁਸਾਰ) ਹੈ। ਇਸਦੀ ਮੁੱਖ ਭਾਸ਼ਾ ਸੇਮਾ ਅਤੇ ਅੰਗਰੇਜ਼ੀ ਹੈ। ਇਸ ਰਾਜ ਵਿੱਚ ਜ਼ਿਲ੍ਹਿਆਂ ਦੀ ਗਿਣਤੀ 8 ਹੈ।
ਨਾਗਾਲੈਂਡ | |
---|---|
ਦੇਸ਼ | ਭਾਰਤ |
ਖੇਤਰ | ਉੱਤਰ ਪੂਰਬੀ ਭਾਰਤ |
Formation | 1 ਦਸੰਬਰ 1963† |
ਰਾਜਧਾਨੀ | ਕੋਹਿਮਾ |
ਵੱਡਾ ਸ਼ਹਿਰ | ਦਿਮਾਪੁਰ |
ਜ਼ਿਲ੍ਹੇ | 11 |
ਸਰਕਾਰ | |
• ਵਿਧਾਨ ਸਭਾ | (60 ਸੀਟਾਂ) |
• ਲੋਕ ਸਭਾ | ਰਾਜ ਸਭਾ 1 ਲੋਕ ਸਭਾ 1 |
• ਭਾਰਤ ਦੇ ਹਾਈਕੋਰਟ | ਗੁਹਾਟੀ ਹਾਈ ਕੋਰਟ – ਕੋਹਿਮਾ ਬੈਂਚ |
ਖੇਤਰ | |
• ਕੁੱਲ | 16,579 km2 (6,401 sq mi) |
• ਰੈਂਕ | 25ਵਾਂ |
ਆਬਾਦੀ (2011) | |
• ਕੁੱਲ | 19,80,602 |
• ਰੈਂਕ | 24ਵਾਂ |
• ਘਣਤਾ | 119/km2 (310/sq mi) |
ਸਮਾਂ ਖੇਤਰ | ਯੂਟੀਸੀ+05:30 (IST) |
ISO 3166 ਕੋਡ | IN-NL |
HDI | 0.770 (high) |
HDI rank | ਚੌਥਾ (2005) |
ਸ਼ਾਖਰਤਾ | 80.11% (13ਵਾਂ) |
ਦਫਤਰੀ ਭਾਸ਼ਾ | ਅੰਗਰੇਜ਼ੀ |
ਵੈੱਬਸਾਈਟ | nagaland.nic.in |
ਕਬੀਲੇ
ਸੋਧੋਇਸ ਪ੍ਰਾਂਤ 'ਚ 16 ਮੁੱਖ ਕਬੀਲੇ ਰਹਿੰਦੇ ਹਨ। ਅੋ ਕਬੀਲਾ, ਅੰਗਾਮੀ ਕਬੀਲਾ, ਚਾਂਗ ਕਬੀਲਾ, ਕੋਨੀਅਕ ਕਬੀਲਾ, ਲੋਚਾ ਕਬੀਲਾ, ਸੁਮੀ ਕਬੀਲਾ, ਚਾਕੇਸੰਗ ਕਬੀਲਾ, ਖਿਆਮਨੀਉਂਗਾਂ ਕਬੀਲਾ, ਬੋਡੋ-ਕਚਾਰੀ ਕਬੀਲਾ, ਫੋਮ ਕਬੀਲਾ, ਰੇੰਗਮਾ ਕਬੀਲਾ, ਸੰਗਤਮ ਕਬੀਲਾ, ਯਿਮਚੁੰਗਰ ਕਬੀਲਾ, ਥਾਡੋਓ ਕਬੀਲਾ, ਜ਼ੇਮੇ-ਲਿਆਂਗਮਈ ਕਬੀਲਾ, ਪੋਚੂਰੀ ਕਬੀਲਾ ਆਦਿ ਹਨ। ਹਰੇਕ ਕਬੀਲੇ ਦਾ ਲਿਬਾਸ, ਰਹਿਣੀ ਬਹਿਣੀ, ਰਸਮਾਂ ਰਿਵਾਜ ਭਾਸ਼ਾ ਵੱਖਰੀ ਵੱਖਰੀ ਹੈ। ਇਸ ਰਾਜ ਵਿੱਚ ਇਸਾਈ ਧਰਮ ਅਤੇ ਅੰਗਰੇਜ਼ੀ ਭਾਸ਼ਾ ਜ਼ਿਆਦਾ ਬੋਲੀ ਜਾਂਦੀ ਹੈ।[1]
ਹਵਾਲੇ
ਸੋਧੋ- ↑ Nagaland - State Human Development Report Archived 2014-08-21 at the Wayback Machine. United Nations Development Programme (2005)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |