ਭਾਰਤੀ ਐਪਿਕ ਮਹਾਭਾਰਤ ਵਿੱਚ, ਕਿਚਕਾ (ਕੀਚਕਾ ਵੀ ਕਿਹਾ ਜਾਂਦਾ ਹੈ) ਮਤਸਿਆ ਜਨਪਦ ਦੀ ਫੌਜ ਦਾ ਕਮਾਂਡਰ ਸੀ। ਇਸ ਦੇਸ਼ ਦਾ ਰਾਜਾ ਵਿਰਾਟ ਸੀ। ਕੀਚਕਾ ਰਾਣੀ ਸੁਦੇਸ਼ਨਾ ਦਾ ਛੋਟਾ ਭਰਾ ਵੀ ਸੀ।

Kichaka ਨਾਲ Draupadi

ਮਹਾਭਾਰਤ ਵਿਚ ਸੋਧੋ

ਮਾਲਿਨੀ ਪਾਂਡਵਾਂ ਦੀ ਪਤਨੀ ਦਰੋਪਤੀ ਦਾ ਨਾਮ ਹੈ, ਜਦੋਂ ਉਹ ਇੱਕ ਸਾਲ ਲਈ ਰਾਜਾ ਵਿਰਾਟ ਦੇ ਮਹਲ ਵਿੱਚ ਇੱਕ ਸ਼ਿਰੰਧਰੀ (ਨੌਕਰਾਣੀ) ਦੇ ਭੇਸ ਵਿੱਚ ਵਿਚਰ ਰਹੀ ਸੀ। ਕਿਚਕਾ ਨੇ ਇੱਕ ਵਾਰ ਮਾਲਿਨੀ ਨੂੰ ਵੇਖਿਆ ਅਤੇ ਪਾਗਲਾਂਹਾਰ ਉਸਦੀ ਸੁੰਦਰਤਾ ਦਾ ਆਨੰਦ ਲੈਣ ਦੀ ਇੱਛਾ ਕੀਤੀ, ਲੇਕਿਨ ਉਸਨੇ ਇਨਕਾਰ ਕਰ ਦਿੱਤਾ। ਕਿਚਕਾ ਨੇ ਮਾਲਿਨੀ ਲਈ ਰਾਣੀ ਸੁਦੇਸ਼ਨਾ ਕੋਲ ਆਪਣੀ ਵਾਸਨਾ ਦੀ ਗੱਲ ਕੀਤੀ ਅਤੇ ਅਨੁਰੋਧ ਕੀਤਾ ਕਿ ਉਹ ਉਸ ਦੇ ਲਈ ਸ਼ਰਾਬ ਵਰਤਾਉਣ ਲਈ ਭੇਜੇ। ਜਦੋਂ ਮਾਲਿਨੀ ਸ਼ਰਾਬ ਵਰਤਾ ਰਹੀ ਸੀ, ਕਿਚਕਾ ਨੇ ਮਾਲਿਨੀ ਨੂੰ ਗਲੇ ਲਗਾਇਆ ਅਤੇ ਉਸਨੂੰ ਚੁੰਮਣ ਦੀ ਕੋਸ਼ਿਸ਼ ਕੀਤੀ। ਮਾਲਿਨੀ ਰੋਣ ਲੱਗ ਪਈ ਅਤੇ ਉਸਨੂੰ ਧੱਕਾ ਦੇ ਦਿੱਤਾ। ਦਰੋਪਤੀ, ਉਰਫ ​​ਮਾਲਿਨੀ ਨੂੰ ਕੀਚਕਾ ਨੇ ਸਿੰਘਾਸਨ ਹਾਲ ਵਿੱਚ ਵੀ ਇੱਕ ਵਾਰ ਫਿਰ ਦਰਬਾਰੀਆਂ ਦੀ ਇੱਕ ਪੂਰੀ ਸਭਾ ਦੇ ਸਾਹਮਣੇ ਅਪਮਾਨਿਤ ਕੀਤਾ, ਜਿਸ ਵਿੱਚ ਉਸ ਦਾ ਪਤੀ ਯੁਧਿਸ਼ਠਰ (ਭੇਸ ਬਦਲ ਕੇ) ਅਤੇ ਰਾਜਾ ਵਿਰਾਟ ਵੀ ਸ਼ਾਮਿਲ ਸਨ, ਜਿਹਨਾਂ ਵਿਚੋਂ ਕੋਈ ਵੀ ਇਸਦੇ ਖਿਲਾਫ਼ ਨਾ ਬੋਲ ਨਾ ਸਕਿਆ ਕਿਉਂਕਿ ਕਿਚਕਾ ਦੀ ਰਾਜ ਦੇ ਅੰਦਰ ਵੱਡੀ ਸ਼ਕਤੀ ਸੀ। ਜਨਤਕ ਬੇਇੱਜ਼ਤੀ ਤੋਂ ਘੁਲ਼ਦੀ ਦਰੋਪਤੀ ਨੇ ਆਪਣੇ ਦੂਸਰੇ ਪਤੀ ਭੀਮ ਨਾਲ ਸਲਾਹ ਕੀਤੀ, ਜੋ ਮਹਲ ਦੇ ਰਸੋਈਏ ਦੇ ਰੂਪ ਵਿੱਚ ਕੰਮ ਕਰਦਾ ਸੀ। ਉਹਨਾਂ ਨੇ ਇੱਕ ਯੋਜਨਾ ਤਿਆਰ ਕੀਤੀ ਜਿਸ ਵਿੱਚ ਦਰੋਪਤੀ ਨੇ, ਮਾਲਿਨੀ ਦੇ ਰੂਪ ਵਿੱਚ ਕਿਚਕਾ ਨੂੰ ਵਰਗਲਾ ਕੇ  ਹਨੇਰੇ ਦੇ ਬਾਅਦ ਡਾਂਸ ਹਾਲ ਵਿੱਚ ਮਿਲਣ ਦਾ ਪ੍ਰਬੰਧ ਕਰਨਾ ਸੀ। ਜਦੋਂ ਕਿਚਕਾ ਡਾਂਸ ਹਾਲ ਵਿੱਚ ਆਇਆ, ਉਸਨੇ ਸਮਝਿਆ ਮਾਲਿਨੀ ਸੁੱਤੀ ਪਈ ਹੈ ਅਤੇ ਬੜਾ ਖੁਸ਼ ਹੋਇਆ। ਜਿਵੇਂ ਹੀ ਉਹ ਅੱਗੇ ਵਧਿਆ, ਜਿਸ ਵਿਅਕਤੀ ਨੂੰ ਉਸਨੇ ਮਾਲਿਨੀ ਸਮਝਿਆ ਉਹ ਭੀਮ ਦੇ ਰੂਪ ਵਿੱਚ ਜ਼ਾਹਰ ਹੋਇਆ ਅਤੇ ਆਪਣੇ ਖਾਲੀ ਹੱਥਾਂ ਨਾਲ ਕੀਚਕਾ ਨੂੰ ਪਾਰ ਬੁਲਾ ਦਿੱਤਾ ਅਤੇ ਲਾਸ ਵੀ ਬੇਪਛਾਣ ਜਿਹੀ ਕਰ ਛੱਡੀ। ਇਸ ਸਮੇਂ  ਦੇ ਦੌਰਾਨ ਅਰਜੁਨ ਨੇ ਭੀਮ ਅਤੇ ਕਿਚਕਾ ਦੀਆਂ ਆਵਾਜ਼ਾਂ ਨੂੰ ਢੱਕਣ ਲਈ ਆਪਣੇ ਡਰਮ ਉੱਤੇ ਜ਼ੋਰ ਜ਼ੋਰ ਨਾਲ ਡੱਗਾ ਮਾਰਦਾ ਰਿਹਾ।