ਕੀ. ਰਾਜਾਨਾਰਾਇਣਨ
ਕੀ. ਰਾਜਾਨਾਰਾਇਣਨ (ਤਮਿਲ: கி. ராஜநாராயணன்) ਜਾਂ ਕੀ. ਰਾ. ਭਾਰਤ ਦਾ ਇੱਕ ਤਮਿਲ ਲੋਕਧਾਰਾ ਸ਼ਾਸਤਰੀ ਅਤੇ ਲੇਖਕ ਹੈ।
ਕੀ. ਰਾਜਾਨਾਰਾਇਣਨ (ਤਮਿਲ: கி. ராஜநாராயணன்) | |
---|---|
ਜਨਮ | 1922 ਇਦਾਈਚੇਵਲ, ਤਮਿਲ ਨਾਡੂ, ਭਾਰਤ |
ਕਲਮ ਨਾਮ | ਕੀ. ਰਾ. |
ਰਾਸ਼ਟਰੀਅਤਾ | ਭਾਰਤੀ |
ਕਾਲ | 1958– ਵਰਤਮਾਨ |
ਸ਼ੈਲੀ | ਨਿੱਕੀ ਕਹਾਣੀ, ਨਾਵਲ |
ਵਿਸ਼ਾ | ਲੋਕਧਾਰਾ, ਪੇਂਡੂ ਜੀਵਨ |
ਪ੍ਰਮੁੱਖ ਕੰਮ | ਗੋਪਾਲ ਗਰਾਮਮ, ਗੋਪਾਲਾਪੁਰਾਥ ਮਕਾਲ, ਨੱਤੁਪੁਰਾ ਕਢਾਈ ਕਾਲੰਜੀਅਮ |
ਪ੍ਰਮੁੱਖ ਅਵਾਰਡ | 1990 – ਸਾਹਿਤ ਅਕਾਦਮੀ ਪੁਰਸਕਾਰ |
ਜੀਵਨ ਸਾਥੀ | ਗਨਾਵਾਥੀਆਮਲ |
ਜੀਵਨ
ਸੋਧੋਰਾਜਾਨਾਰਾਇਣਨ ਜਨਮ 1922 ਵਿੱਚ ਕੋਵਿਲਪੱਟੀ ਦੇ ਨੇੜੇ ਇਦਾਈਚੇਵਲ ਚਥੀਰਾਪੱਟੀ ਪਿੰਡ ਵਿੱਚ ਹੋਇਆ। ਇਸਦਾ ਪੂਰਾ ਨਾਂ "ਰਯੰਗਲਾ ਸ਼੍ਰੀ ਕ੍ਰਿਸ਼ਨ ਰਾਜਾ ਨਾਰਾਇਣ ਪੇਰੂਮਲ ਰਾਮਾਨੂਜਮ ਨਾਇਕਰ" ਹੈ। ਇਸਨੇ ਸੱਤਵੀਂ ਕਲਾਸ ਤੋਂ ਬਾਅਦ ਸਕੂਲ ਛੱਡ ਦਿੱਤਾ। ਇਸਨੂੰ 1980ਵਿਆਂ ਵਿੱਚ ਪੋਂਡੀਚਰੀ ਯੂਨੀਵਰਸਿਟੀ ਵਿੱਚ ਲੋਕਧਾਰਾ ਦੇ ਪ੍ਰੋਫੈਸਰ ਵਜੋਂ ਨਿਯੁਕਤ ਕੀਤਾ ਗਈ। ਇਸ ਵੇਲੇ ਇਹ ਯੂਨੀਵਰਸਿਟੀ ਦੇ ਡਾਕੂਮੈਂਟੇਸ਼ਨ ਅਤੇ ਸਰਵੇ ਕੇਂਦਰ ਵਿੱਚ ਲੋਕ ਕਥਾਵਾਂ ਦਾ ਨਿਰਦੇਸ਼ਕ ਹੈ।[1][2][3] ਇਹ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂਬਰ ਵੀ ਰਿਹਾ ਅਤੇ 1947–51 ਦੇ ਦੌਰਾਨ ਕਿਸਾਨਾਂ ਦੀ ਬਗਾਵਤ ਵਿੱਚ ਆਪਣੇ ਸਮਰਥਨ ਦੇ ਕਾਰਨ ਇਸਨੂੰ ਦੋ ਵਾਰ ਜੇਲ ਵਿੱਚ ਵੀ ਜਾਣਾ ਪਿਆ।
ਸਾਹਿਤਕ ਜੀਵਨ
ਸੋਧੋਕੀ. ਰਾ. ਦੀ ਪਹਿਲੀ ਕਹਾਣੀ "ਮਾਇਆਮਾਨ" (ਜਾਦੂਈ ਹਿਰਨ) 1958 ਵਿੱਚ ਛਪੀ ਅਤੇ ਇਹ ਕਹਾਣੀ ਉਸ ਵੇਲੇ ਹੀ ਪ੍ਰਸਿੱਧ ਹੋ ਗਈ।[4][5] ਇਸ ਤੋਂ ਬਾਅਦ ਇਸਦੀਆਂ ਕਈ ਕਹਾਣੀਆਂ ਆਈਆਂ। ਇਸਦੀਆਂ ਕਹਾਣੀਆਂ ਅਕਸਰ "ਕਾਰੀਸਾਲ ਕਾਦੂ" (ਕੋਵਿਲਪੱਟੀ ਦੇ ਨਾਲ ਦਾ ਇਲਾਕਾ) ਵਿੱਚ ਸਥਿਤ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਇਸ ਇਲਾਕੇ ਦੇ ਲੋਕ, ਉਹਨਾਂ ਦੀ ਜ਼ਿੰਦਗੀ, ਵਿਸ਼ਵਾਸ, ਸੰਘਰਸ਼ ਅਤੇ ਲੋਕਧਾਰਾ ਦਾ ਜ਼ਿਕਰ ਹੁੰਦਾ ਹੈ।[6] ਇਸਨੇ "ਗੋਪਾਲ ਗਰਾਮਮ" (ਗੋਪਾਲ ਪਿੰਡ) ਅਤੇ "ਗੋਪਾਲਪੁਰਾਥੂ ਮਕਾਲ" (ਗੋਪਾਲਪੁਰਮ ਦੇ ਲੋਕ) ਨਾਵਲ ਲਿਖੇ ਜੋ ਬਹੁਤ ਪ੍ਰਸਿੱਧ ਹੋਏ। ਇਹਨਾਂ ਵਿੱਚੋਂ ਦੂਜੇ ਨਾਵਲ ਦੇ ਲਈ ਇਸਨੂੰ 1991 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[7]
ਇੱਕ ਲੋਕਧਾਰਾ ਸ਼ਾਸਤਰੀ ਦੇ ਤੌਰ ਉੱਤੇ ਇਸਨੇ ਕਈ ਦਹਾਕੇ ਆਪਣੇ ਇਲਾਕੇ ਦੀਆਂ ਲੋਕ-ਕਥਾਵਾਂ ਇਕੱਠੀਆਂ ਕੀਤੀਆਂ ਅਤੇ ਉਹਨਾਂ ਨੂੰ ਮਸ਼ਹੂਰ ਰਸਾਲਿਆਂ ਵਿੱਚ ਪ੍ਰਕਾਸ਼ਿਤ ਕਰਵਾਇਆ। 2007 ਵਿੱਚ ਥੰਜਾਵੁਰ ਦੇ ਪਬਲਿਸ਼ਿੰਗ ਹਾਊਸ "ਅਨਾਮ" ਨੇ ਇਹਨਾਂ ਕਹਾਣੀਆਂ ਨੂੰ 944 ਪੇਜ ਲੰਮੀ ਕਿਤਾਬ ਵਿੱਚ ਪ੍ਰਕਾਸ਼ਿਤ ਕੀਤਾ। 2009 ਤੱਕ ਇਸਦੀਆਂ ਲਗਭਗ 30 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 2009 ਵਿੱਚ ਇਹਨਾਂ ਵਿੱਚੋਂ ਕੁਝ ਕਹਾਣੀਆਂ ਅੰਗਰੇਜ਼ੀ ਵਿੱਚ Where Are You Going, You Monkeys? – Folktales from Tamil Nadu (ਬਾਂਦਰੋ, ਤੁਸੀਂ ਕਿੱਥੇ ਚੱਲੇ ਹੋ? - ਤਮਿਲ ਨਾਡੂ ਦੀਆਂ ਲੋਕ-ਕਥਾਵਾਂ) ਨਾਂ ਹੇਠ ਅਨੁਵਾਦਿਤ ਕੀਤੀਆਂ ਗਈਆਂ। ਇਹ ਜਿਸਮਾਨੀ ਸੰਬੰਧਾਂ ਦੀ ਨਿਰਛਲ ਪੇਸ਼ਕਾਰੀ[8][9] ਅਤੇ ਇਹ ਆਪਣੀਆਂ ਕਹਾਣੀਆਂ ਵਿੱਚ ਤਮਿਲ ਦੀ ਬੋਲ ਚਾਲ ਦੀ ਭਾਸ਼ਾ ਦੀ ਵਰਤੋਂ ਕਰਦਾ ਹੈ(ਇਹ ਸਾਹਿਤਕ ਭਾਸ਼ਾ ਦੀ ਵਰਤੋਂ ਨਹੀਂ ਕਰਦਾ)।[1]
ਹਵਾਲੇ
ਸੋਧੋ- ↑ 1.0 1.1 Gowri Ramnarayan (17 September 2002). "Master of the Short Story". The Hindu. The Hindu Group. Archived from the original on 1 ਜੁਲਾਈ 2003. Retrieved 10 March 2009.
{{cite web}}
: Unknown parameter|dead-url=
ignored (|url-status=
suggested) (help) - ↑ Agrawal, S. P. (1991). Development/digression diary of India: 3D companion volume to Information India 1991–92. Concept Publishing Company. p. 49. ISBN 81-7022-305-9, ISBN 978-81-7022-305-4.
- ↑ "Ki. Rajanarayanan". The Hindu. The Hindu Group. Archived from the original on 29 ਸਤੰਬਰ 2011. Retrieved 17 December 2009.
{{cite web}}
: Unknown parameter|dead-url=
ignored (|url-status=
suggested) (help) - ↑ Maalan (21 September 2007). "இன்னும் ஒரு நூறாண்டு இரும்". Retrieved 10 March 2009.
- ↑ Rajanarayanan, Ki.; Chakravarthy, Pritham K (2009). Where Are You Going, You Monkeys? – Folktales from Tamil Nadu. Chennai, India: Blaft Publications. p. 237. ISBN 978-81-906056-4-9.
- ↑ PKR (17 August 2004). "Literary criticism". The Hindu. The Hindu Group. Archived from the original on 21 ਜਨਵਰੀ 2010. Retrieved 17 December 2009.
{{cite web}}
: Unknown parameter|dead-url=
ignored (|url-status=
suggested) (help) - ↑ "Sahitya Akademi Awards 1955–2007". www.sahitya-akademi.gov.in. Sahitya Akademi. Archived from the original on 31 ਮਾਰਚ 2009. Retrieved 17 December 2009.
{{cite web}}
: Unknown parameter|deadurl=
ignored (|url-status=
suggested) (help) - ↑ Jai Arjun Singh (10 March 2009). "Short, Sweet, and Subversive: Blaft's Tamil Folktales". Retrieved 10 March 2009.
- ↑ Vijay Nambisan. "Stranger than fiction: Thought-provoking folktales". Deccan Herald. The Printers. Retrieved 17 December 2009.