ਵਿਆਹ ਤੋਂ ਪਹਿਲਾਂ ਰਿਸ਼ਤਾ ਕੁਆਰਾ ਹੁੰਦਾ ਹੈ। ਪਹਿਲੇ ਸਮਿਆਂ ਵਿਚ ਸਲਵਾਰ ਦਾ ਰਿਵਾਜ ਚੱਲਣ ਤੋਂ ਪਹਿਲਾਂ ਲੜਕੀਆਂ ਵੀ ਧੋਤੀਆਂ ਪਹਿਨਦੀਆਂ ਸਨ। ਏਸੇ ਕਰਕੇ ਪਹਿਲੇ ਸਮਿਆਂ ਵਿਚ ਫੇਰੇ/ਲਾਵਾਂ ਤੋਂ ਪਹਿਲਾਂ ਮੁੰਡੇ ਵਾਲੇ ਆਪਣੀ ਹੋਣ ਵਾਲੀ ਲਾੜੀ ਨੂੰ ਪਹਿਨਣ ਲਈ ਜੋ ਧੋਤੀ ਅਤੇ ਹੋਰ ਕਪੜੇ ਭੇਜਦੇ ਹੁੰਦੇ ਸਨ, ਉਨ੍ਹਾਂ ਕੱਪੜਿਆਂ ਨੂੰ ਪੋਠੋਹਾਰ ਦੇ ਏਰੀਏ ਵਿਚ ਕੁਆਰ ਧੋਤੀ ਕਹਿੰਦੇ ਸਨ। ਮਾਝੇ ਦੇ ਏਰੀਏ ਵਿਚ ਇਸ ਨੂੰ “ਬਿੱਧ” ਕਹਿੰਦੇ ਸਨ। ਕਈ ਇਲਾਕਿਆਂ ਵਿਚ ਕੁਆਰ ਧੋਤੀ ਵਿਆਹ ਤੋਂ ਇਕ ਦਿਨ ਪਹਿਲਾਂ ਭੇਜੀ ਜਾਂਦੀ ਸੀ ਕਿਉਂ ਜੋ ਇਹ ਕਪੜੇ ਪਹਿਨ ਕੇ ਹੀ ਲੜਕੀ ਨੇ ਫੇਰਿਆਂ/ਲਾਵਾਂ ਤੇ ਬੈਠਣਾ ਹੁੰਦਾ ਸੀ। ਕਈ ਇਲਾਕਿਆਂ ਵਿਚ ਕਪੜਿਆਂ ਦੇ ਨਾਲ ਮਹਿੰਦੀ, ਗਿਰੀ, ਛੁਹਾਰੇ, ਖੋਪਾ, ਮਖਾਣੇ ਅਤੇ ਕਈ ਇਲਾਕਿਆਂ ਵਿਚ ਸਿੰਗਾਰ ਦਾ ਸਾਮਾਨ ਵੀ ਭੇਜਦੇ ਸਨ।ਹੁਣ ਦੀ ਪੀੜ੍ਹੀ ਇਸ ਰਸਮ ਬਾਰੇ ਬਿਲਕੁਲ ਹੀ ਨਹੀਂ ਜਾਣਦੀ। ਇਹ ਰਸਮ ਹੁਣ ਉੱਕਾ ਹੀ ਖ਼ਤਮ ਹੋ ਗਈ ਹੈ।[1]

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.