ਕੁਨਾਲੀ
ਆਟਾ ਗੁੰਨਣ ਵਾਲੇ ਮਿੱਟੀ ਦੇ ਬਣੇ ਗੋਲ ਚੌੜੇ ਭਾਂਡੇ ਨੂੰ ਕੁਨਾਲੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ ਮਿੱਟੀ ਦੀ ਪਰਾਤ ਕਹਿੰਦੇ ਹਨ। ਸ਼ੁਰੂ-ਸ਼ੁਰੂ ਵਿਚ ਜਦ ਮਨੁੱਖੀ ਜਾਤੀ ਦੀ ਸੂਝ ਦਾ ਵਿਕਾਸ ਹੋ ਰਿਹਾ ਸੀ, ਉਸ ਸਮੇਂ ਘਰ ਵਰਤਣ ਵਾਲੇ ਬਹੁਤ ਸਾਰੇ ਬਰਤਨ ਮਿੱਟੀ ਦੇ ਬਣੇ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਆਟਾ ਮਿੱਟੀ ਦੀ ਕੁਨਾਲੀ ਵਿਚ ਗੁੰਨਿਆ ਜਾਂਦਾ ਸੀ।
ਕੁਨਾਲੀ ਕਾਲੀ ਚਿਉਂਕਣੀ ਮਿੱਟੀ/ਚੀਕਣੀ ਮਿੱਟੀ ਦੀ ਬਣਾਈ ਜਾਂਦੀ ਸੀ। ਕੁਨਾਲੀ ਨੂੰ ਘੁਮਿਆਰ ਆਪਣੇ ਚੱਕ ਉਪਰ ਡੌਲਦਾ ਸੀ। ਫੇਰ ਉਸ ਨੂੰ ਸੁਕਾਇਆ ਜਾਂਦਾ ਸੀ। ਸੁਕਾਈ ਹੋਈ ਕੁਨਾਲੀ ਨੂੰ ਆਵੀ ਵਿਚ ਪਾ ਕੇ ਪਕਾਇਆ ਜਾਂਦਾ ਸੀ। ਹੁਣ ਸ਼ਾਇਦ ਹੀ ਕੋਈ ਪਰਿਵਾਰ ਕੁਨਾਲੀ ਵਰਤਦਾ ਹੋਵੇ ? ਮਿੱਟੀ ਦੀ ਕੁਨਾਲੀ ਤੋਂ ਪਿਛੋਂ ਲੱਕੜ ਦੀਆਂ ਕੁਨਾਲੀਆਂ ਬਣਾਈਆਂ ਜਾਣ ਲੱਗੀਆਂ, ਜਿਨ੍ਹਾਂ ਨੂੰ ਪਰਾਤੜਾ ਕਹਿੰਦੇ ਸਨ। ਕਈ ਇਲਾਕਿਆਂ ਵਿਚ ਇਸ ਨੂੰ ਕਾਠੜਾ ਕਹਿੰਦੇ ਸਨ। ਅੱਜਕੱਲ੍ਹ ਤਾਂ ਪਿੱਤਲ ਜਾਂ ਸਟੀਲ ਦੀਆਂ ਪਰਾਤਾਂ ਬਣਦੀਆਂ ਹਨ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.