ਕੁਲਵਿੰਦਰ ਢਿੱਲੋਂ

ਪੰਜਾਬੀ ਗਾਇਕ

ਕੁਲਵਿੰਦਰ ਢਿੱਲੋਂ ਇੱਕ ਭਾਰਤੀ, ਪੰਜਾਬੀ ਕਲਾਕਾਰ ਸੀ, ਜਿਸਨੇ ਮਸ਼ਹੂਰ ਗੀਤ ਕਚਹਿਰੀਆਂ 'ਚ ਮੇਲੇ ਲਗਦੇ, ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ ਅਤੇ ਬੋਲੀਆਂ ਗਾਏ।[1]

ਕੁਲਵਿੰਦਰ ਢਿੱਲੋਂ
ਜਨਮ1975
ਮੂਲਪੰਜਾਬ, ਭਾਰਤ
ਮੌਤ19 ਮਾਰਚ 2006(2006-03-19)
ਵੰਨਗੀ(ਆਂ)ਪੰਜਾਬੀ
ਭੰਗੜਾ
ਕਿੱਤਾਗਾਇਕ-ਗੀਤਕਾਰ
ਅਦਾਕਾਰ
ਸੰਗੀਤਕਾਰ
ਸਰਗਰਮੀ ਦੇ ਸਾਲ1998–2006

ਗਾਇਕੀ-ਜੀਵਨਸੋਧੋ

ਕੁਲਵਿੰਦਰ ਢਿੱਲੋਂ ਨੇ ਆਪਣੇ ਗਾਇਕੀ-ਜੀਵਨ ਦੀ ਸ਼ੁਰੂਆਤ ਪਹਿਲੀ ਐਲਬਮ ਕਚਹਿਰੀਆਂ 'ਚ ਮੇਲੇ ਲਗਦੇ ਰਾਹੀਂ ਕੀਤੀ। ਇਸ ਦੀਆਂ ਬੋਲੀਆਂ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ। 2002 ਵਿੱਚ ਇਸ ਨੇ ਆਪਣੀ ਅਗਲੀ ਐਲਬਮ ਗਲਾਸੀ ਖੜਕਾ ਪੇਸ਼ ਕੀਤੀ। ਇਸਦਾ ਮਸ਼ਹੂਰ ਗੀਤ ਮਸ਼ੂਕ ਸੀ। 2003 ਵਿੱਚ ਇਸਨੇ ਆਪਣੀ ਤੀਜੀ ਐਲਬਮ ਕਾਲਜ ਪੇਸ਼ ਕੀਤੀ, ਜੋ ਅੱਜ ਤੱਕ ਵਿਕ ਰਹੀ ਹੈ।

ਮੌਤਸੋਧੋ

ਕੁਲਵਿੰਦਰ ਢਿੱਲੋਂ ਦੀ ਮੌਤ 19 ਮਾਰਚ 2006 ਨੂੰ ਇੱਕ ਸੜਕ ਹਾਦਸੇ ਵਿੱਚ ਫਗਵਾੜਾ-ਬੰਗਾ ਸੜਕ ਤੇ ਹੋਈ। ਹਵਾਲਿਆਂ ਮੁਤਾਬਿਕ ਇਸਦੀ ਮੌਤ ਹੌਂਡਾ ਸਿਟੀ ਕਾਰ ਵਿੱਚ ਹੋਈ ਜਿਸ ਵਿੱਚ ਕੁਲਵਿੰਦਰ ਢਿਲੋਂ ਅਤੇ ਇਸਦਾ ਦੋਸਤ ਬਲਜਿੰਦਰ ਬਿੱਲਾ ਸਨ। ਇਹ ਕਾਰ ਬੇਕਾਬੂ ਹੋ ਕੇ ਹੋ ਕਿ ਦਰਖਤ ਨਾਲ ਟਕਰਾ ਗਈ ਸੀ।

ਡਿਸਕੋਗ੍ਰਾਫੀਸੋਧੋ

  • ਵਿਆਹ ਦੇ ਵਾਜੇ
  • ਕਚੇਹਿਰੀਆਂ ਚ ਮੇਲੇ ਲਗਦੇ
  • ਗਲਾਸੀ ਖੜਕੇ
  • ਅਖਾੜਾ
  • ਕਾਲਜ
  • ਮਾਸ਼ੂਕ
  • ਜੱਟ ਡਰਾਇਵਰ ਫੌਜੀ
  • ਵੈਲੀ
  • ਗਲਾਸੀ(ਦ ਟ੍ਰਿਪਲ ਟ੍ਰੇਨਸਰ 5000)(2011)

ਹਵਾਲੇਸੋਧੋ