ਕੁੰਡਾ
ਖੂਹੀਆਂ, ਖੂਹਾਂ ਵਿਚ ਡਿੱਗੇ ਬਰਤਨਾਂ ਆਦਿ ਨੂੰ ਬਾਹਰ ਕੱਢਣ ਲਈ ਲੋਹੇ ਦੇ ਬਣਾਏ ਸੰਦ ਨੂੰ ਕੁੰਡਾ ਕਿਹਾ ਜਾਂਦਾ ਹੈ। ਪਹਿਲੇ ਸਮਿਆਂ ਵਿਚ ਜਦ ਖੂਹੀਆਂ, ਖੂਹਾਂ ਵਿਚੋਂ ਡੋਲਾਂ ਰਾਹੀਂ ਪਾਣੀ ਕੱਢ ਕੇ ਘੜਿਆਂ ਵਿਚ ਪਾ ਕੇ ਘਰੀਂ ਢੋਇਆ ਜਾਂਦਾ ਸੀ, ਕਈ ਵੇਰ ਡੋਲ ਦੀ ਲੱਜ ਟੁੱਟ ਕੇ ਡੋਲ ਖੂਹੀ, ਖੂਹਾਂ ਵਿਚ ਡਿੱਗ ਪੈਂਦਾ ਸੀ। ਇਸੇ ਤਰ੍ਹਾਂ ਖੂਹਾਂ, ਖੂਹੀਆਂ ਵਿਚ ਕਈ ਬਰਤਨ ਅਤੇ ਹੋਰ ਵਸਤਾਂ ਡਿੱਗ ਪੈਂਦੀਆਂ ਸਨ, ਉਨ੍ਹਾਂ ਨੂੰ ਕੱਢਣ ਲਈ ਕੁੰਡੇ ਦੀ ਵਰਤੋਂ ਕੀਤੀ ਜਾਂਦੀ ਸੀ। ਕਈ ਵੇਰ ਖੂਹ ਦੀ ਚਲਦੀ ਮਾਲ੍ਹ ਵੀ ਟੁੱਟ ਕੇ ਖੂਹ ਵਿਚ ਡਿੱਗ ਪੈਂਦੀ ਸੀ, ਉਸ ਨੂੰ ਵੀ ਕੁੰਡੇ ਦੀ ਮਦਦ ਨਾਲ ਬਾਹਰ ਕੱਢਿਆ ਜਾਂਦਾ ਸੀ
ਕੁੰਡਾ ਬਣਾਉਣ ਲਈ 2 ਕੁ ਫੁੱਟੀ ਲੰਮੀ ਇੰਗਲਾਰਨ ਜਾਂ 2/22 ਕੁ ਇੰਚ ਚੌੜੀ ਪੱਤੀ ਲਈ ਜਾਂਦੀ ਸੀ। ਇਸ ਵਿਚ ਥੋੜ੍ਹੀ-ਥੋੜ੍ਹੀ ਦੂਰੀ 'ਤੇ ਗਲੀਆਂ ਕੱਢ ਕੇ ਦੋਵੇਂ ਪਾਸੇ ਹੱਕਾਂ ਦੀ ਤਰ੍ਹਾਂ ਬਣਾ ਕੇ ਕੁੰਡੀਆਂ ਲਾਈਆਂ ਜਾਂਦੀਆਂ ਸਨ। ਇੰਗਲਾਰਨ/ ਪੱਤੀ ਦੇ ਵਿਚਾਲੇ ਇਕ ਬੜਾ ਗੋਲ ਕੁੰਡਾ ਲਾਇਆ ਜਾਂਦਾ ਸੀ। ਗੋਲ ਕੁੰਡੇ ਨਾਲ ਲੱਜ ਬੰਨ੍ਹ ਕੇ ਕੁੰਡੇ ਨੂੰ ਖੂਹ, ਖੂਹੀਆਂ ਵਿਚ ਫੇਰ ਕੇ ਡਿੱਗੀਆਂ ਵਸਤਾਂ ਨੂੰ ਬਾਹਰ ਕੱਢਿਆ ਜਾਂਦਾ ਸੀ। ਕੁੰਡਿਆਂ ਦਾ ਕੰਮ ਝਿਉਰ ਜਾਤੀ ਦੇ ਪਰਿਵਾਰ ਕਰਦੇ ਸਨ। ਹੁਣ ਖੂਹ, ਖੂਹੀਆਂ ਹੀ ਨਹੀਂ ਰਹੇ। ਇਸ ਲਈ ਕੁੰਡੇ ਕਿਥੋਂ ਰਹਿਣੇ ਸਨ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.