ਕੁੱਸਾ

ਮੋਗੇ ਜ਼ਿਲ੍ਹੇ ਦਾ ਪਿੰਡ

ਕੁੱਸਾ ਭਾਰਤੀ ਪੰਜਾਬ (ਭਾਰਤ) ਦੇ ਮੋਗਾ ਜ਼ਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ। ਇੱਥੇ ਸਥਿਤ ਮਾਤਾ ਸਤੀ ਦੇ ਮੰਦਰ ਹੋਣ ਕਰਕੇ ਅਤੇ ਬਹੁਤੇ ਲੋਕਾਂ ਦੇ ਕਮਿਊਨਿਸਟ ਪਾਰਟੀ ਨਾਲ ਸੰਬੰਧਤ ਹੋਣ ਕਾਰਨ ਇਹ ਪਿੰਡ ਕਾਫ਼ੀ ਮਸ਼ਹੂਰ ਹੈ। ਇਹ ਪਿੰਡ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਫ਼ਿਲਮ ‘ਮੇਕਰ’ ਸ਼ਿਵਚਰਨ ਜੱਗੀ ਕੁੱਸਾ ਅਤੇ ਕਰਮਜੀਤ ਕੁੱਸਾ ਦਾ ਪਿੰਡ ਹੈ। ਪਿੰਡ ਵਿੱਚ ਕਰੀਬ 2200 ਵੋਟਰ ਹਨ। ਪਿੰਡ ਵਿੱਚ ਬਾਬਾ ਕੁੱਸਾ ਰਾਮ ਮਾਤਾ ਸਤੀ ਦਾ ਮੰਦਰ, SBI ਬੈਂਕ ਸਥਿਤ ਹੈ। ਮਾਤਾ ਸਤੀ ਮੰਦਰ ਕਮੇਟੀ ਵੱਲੋਂ ਪਿੰਡ ਵਿੱਚ ਇੱਕ ਮੈਰੇਜ ਪੈਲੇਸ ਬਣਾਇਆ ਗਿਆ ਹੈ ਜਿਸਦਾ ਕਰਾਇਆ ਸਿਰਫ 5000/- ਰੱਖਿਆ ਗਿਆ ਹੈ। ਇਸ ਪੈਲੇਸ ਦਾ ਨਾਮ 'ਕੁੱਸਾ ਕਮਿਊਨਟੀ ਹਾਲ' ਰੱਖਿਆ ਗਿਆ ਹੈ।

ਕੁੱਸਾ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੋਗਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਨੇੜੇ ਦਾ ਸ਼ਹਿਰਮੋਗਾ
ਵੈੱਬਸਾਈਟwww.ajitwal.com

ਪਿਛੋਕੜ ਸੋਧੋ

ਇੱਕ ਕਥਾ ਅਨੁਸਾਰ ਪਿੰਡ ਦਾ ਮੁੱਢ ਪੰਡਤ ਕੁੱਸਾ ਰਾਮ ਨੇ ਬੰਨਿਆ ਪੰਡਤ ਕੁੱਸਾ ਰਾਮ ਇੱਕ ਸਾਧ ਸੀ ਜਿਸਦੀ ਲੋਕਾਂ ਵਿੱਚ ਕਾਫ਼ੀ ਮਾਨਤਾ ਸੀ। ਕੁੱਸਾ ਰਾਮ ਜਿੱਥੇ ਰਹਿੰਦਾ ਸੀ ਉਥੇ ਨੇੜਲੀ ਜ਼ਮੀਨ ਦਾ ਇੱਕ ਪਾਸਾ ਉੱਚਾ ਸੀ ਤੇ ਦੂਜਾ ਨੀਵਾਂ। ਲੋਕ ਨੀਵੇਂ ਪਾਸੇ ਹੀ ਰਹਿੰਦੇ ਸਨ। ਨੀਵੇਂ ਪਾਸੇ ਹੜਾਂ ਦਾ ਵਧੇਰੇ ਖ਼ਤਰਾ ਸੀ ਜਿਸ ਕਾਰਨ ਲੋਕਾਂ ਦੇ ਘਰ ਢਹਿ ਢੇਰੀ ਹੋ ਜਾਂਦੇ ਸਨ। ਇਸ ਲਈ ਲੋਕਾਂ ਨੇ ਬਾਬਾ ਕੁੱਸਾ ਰਾਮ ਨੂੰ ਆਪਣੀ ਸਮੱਸਿਆ ਦੱਸੀ ਤਾਂ ਬਾਬੇ ਨੇ ਉੱਚੀ ਜਗ੍ਹਾ ਤੇ ਮੋੜੀ ਗੱਡ ਕੇ ਪਿੰਡ ਬੰਂਨ੍ਹ ਦਿੱਤਾ। ਲੋਕਾਂ ਨੇ ਕੁੱਸਾ ਰਾਮ ਦੇ ਨਾਂ ਤੇ ਹੀ ਪਿੰਡ ਦਾ ਨਾਮ ਕੁੱਸਾ ਰੱਖ ਦਿੱਤਾ।

ਪ੍ਰਮੁੱਖ ਸਥਾਨ ਸੋਧੋ

ਮੰਦਰ ਬਾਬਾ ਕੁੱਸਾ ਰਾਮ ਮਾਤਾ ਸਤੀ ਸੋਧੋ

ਮੰਨਿਆ ਜਾਂਦਾ ਹੈ ਕਿ ਪੰਡਤ ਕੁੱਸਾ ਰਾਮ ਜੀ ਪਿੰਡ ਡਾਲਾ ਜ਼ਿਲ੍ਹਾ ਮੋਗਾ ਵਿਆਹੇ ਹੋਏ ਸੀ ਪਰ ਅਜੇ ਮਾਤਾ ਸਤੀ ਦਾ ਮੁਕਲਾਵਾ ਨਹੀਂ ਸੀ ਲਿਆ। ਇਕ ਦਿਨ ਪੰਡਤ ਜੀ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਉਹਨਾਂ ਦੇ ਸੰਸਕਾਰ ਸਮੇਂ ਉਹਨਾਂ ਦਾ ਸਹੁਰਾ ਪਰਿਵਾਰ ਤਾਂ ਆ ਗਿਆ ਪਰ ਉਹਨਾਂ ਨੇ ਮਾਤਾ(ਬਾਬਾ ਜੀ ਦੀ ਮੰਗੇਤਰ) ਨੂੰ ਨਾਲ ਅਉਣ ਤੋ ਮਨ੍ਹਾ ਕਰ ਦਿੱਤਾ ਤੇ ਕਮਰੇ ਵਿੱਚ ਬੰਦ ਕਰ ਦਿੱਤਾ ਪਰ ਮਾਤਾ ਫਿਰ ਵੀ ਰਥ ਦੀ ਸਵਾਰੀ ਕਰਕੇ ਸ਼ਮਸ਼ਾਨ ਘਾਟ ਪਹੁੰਚ ਗਈ। ਮਾਤਾ ਨੇ ਬਾਬਾ ਜੀ ਦੀ ਜਲਦੀ ਚਿਤਾ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਉਹਨਾਂ ਦੀ ਯਾਦ ਵਿੱਚ ਹੀ ਸਿਵਿਆਂ ਦੀ ਜਗਾ ਮੰਦਰ ਬਣਾਇਆ ਗਿਆ ਹੈ। ਇਸ ਮੰਦਰ ਵਿੱਚ ਬਾਬਾ ਕੁੱਸਾ ਰਾਮ ਅਤੇ ਮਾਤਾ ਸਤੀ ਦੀ ਮੂਰਤੀ ਨੁਮਾ ਸਮਾਧ ਬਣਾਈ ਗਈ ਹੈ, ਜਿਸ ਵਿੱਚ ਬਾਬਾ ਜੀ ਲੰਮੇ ਪੲੇ ਦਿਖਾਈ ਦਿੰਦੇ ਹਨ ਅਤੇ ਮਾਤਾ ਸਤੀ ਉਹਨਾਂ ਦੇ ਸਿਰਹਾਣੇ ਬੈਠੀ ਹੋਈ ਹੈ। ਹਰ ਸਾਲ ਇੱਥੇ ਉਹਨਾਂ ਦਾ ਬਾਰਵਾਂ ਸ਼ਰਾਧ ਮਨਾਇਆ ਜਾਂਦਾ ਹੈ ਜਿਸ ਦਿਨ ਬਹੁਤ ਭਾਰੀ ਮੇਲਾ ਲਗਦਾ ਹੈ। ਇਥੇ ਲੋਕ ਹਰ ਪ੍ਰਕਾਰ ਦੀਆਂ ਸੁੱਖਾਂ ਲਾਹੁੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਜਗਾ ਦਾ ਜਲ ਟਾਈਫਾਈਡ ਨੂੰ ਬਿਲਕੁਲ ਠੀਕ ਕਰ ਦਿੰਦਾ ਹੈ।

ਫੋਟੋ ਗੈਲਰੀ ਸੋਧੋ