ਮੋਗਾ, ਪੰਜਾਬ

ਭਾਰਤੀ ਪੰਜਾਬ ਦਾ ਸ਼ਹਿਰ
(ਮੋਗਾ ਤੋਂ ਮੋੜਿਆ ਗਿਆ)

ਮੋਗਾ (English:Moga) ਭਾਰਤ ਦੇ ਪੰਜਾਬ ਦਾ ਇੱਕ ਸ਼ਹਿਰ ਹੈ ਅਤੇ ਇਹ ਮੋਗਾ ਜ਼ਿਲ੍ਹਾ ਵੀ ਹੈ। ਇਹ ਸ਼ਹਿਰ ਪੰਜਾਬ ਦੇ ਮਾਲਵਾ ਖੇਤਰ ਵਿੱਚ ਪੈਂਦਾ ਹੈ। ਮੋਗਾ 17ਵਾਂ ਜ਼ਿਲ੍ਹਾ ਹੈ ਜੋ 24 ਨਵੰਬਰ 1995 ਨੂੰ ਪੰਜਾਬ ਰਾਜ ਦੇ ਨਕਸ਼ੇ ਉੱਤੇ ਖਿੱਚਿਆ ਗਿਆ ਸੀ। ਇਸ ਤੋਂ ਪਹਿਲਾਂ, ਮੋਗਾ ਫਰੀਦਕੋਟ ਜ਼ਿਲ੍ਹੇ ਦਾ ਉਪ-ਡਿਵੀਜ਼ਨ ਸੀ। ਮੋਗਾ ਸ਼ਹਿਰ ਫਿਰੋਜਪੁਰ-ਲੁਧਿਆਣਾ ਰੋਡ ਤੇ ਸਥਿਤ ਹੈ। ਧਰਮਕੋਟ ਬਲਾਕ ਦਾ ਖੇਤਰ ਮੋਗਾ ਜ਼ਿਲੇ ਵਿੱਚ 150 ਪਿੰਡਾਂ ਨਾਲ ਉਭਰਿਆ ਹੈ।

ਮੋਗਾ
ਸ਼ਹਿਰ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮੋਗਾ
ਖੇਤਰ
 • ਕੁੱਲ2,230 km2 (860 sq mi)
ਆਬਾਦੀ
 (2001)
 • ਕੁੱਲ1,24,624
 • ਘਣਤਾ400/km2 (1,000/sq mi)
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਪਿੰਨ ਕੋਡ
142001
ਟੈਲੀਫੋਨ ਕੋਡ1636
ਵਾਹਨ ਰਜਿਸਟ੍ਰੇਸ਼ਨPB-29
ਲਿੰਗ ਅਨੁਪਾਤ1:0.883 /
ਵੈੱਬਸਾਈਟmoga.nic.in

ਮੋਗਾ ਸ਼ਹਿਰ

ਸੋਧੋ

ਮੋਗਾ ਸ਼ਹਿਰ ਰੇਲ ਮਾਰਗ ਰਾਹੀਂ ਇਕ ਪਾਸੇ ਫਿਰੋਜ਼ਪੁਰ ਅਤੇ ਦੂਜੇ ਪਾਸੇ ਲੁਧਿਆਣੇ ਨਾਲ ਜੁੜਿਆ ਹੋਇਆ ਹੈ। ਸੜਕਾਂ ਰਾਹੀਂ ਇਹ ਫਿਰੋਜ਼ਪੁਰ, ਫ਼ਰੀਦਕੋਟ, ਲੁਧਿਆਣਾ ਅਤੇ ਸੰਗਰੂਰ ਤੋਂ ਇਲਾਵਾ ਮੋਗਾ ਜ਼ਿਲ੍ਹੇ ਦੇ ਬਾਕੀ ਕਸਬਿਆਂ ਅਤੇ ਪਿੰਡਾਂ ਨਾਲ ਵੀ ਜੁੜਿਆ ਹੋਇਆ ਹੈ। ਮੋਗਾ ਸ਼ਹਿਰ ਦੀ ਮੁੱਖ ਪਛਾਣ ਇਥੇ ਸਥਾਪਤ ਨੈਸਲੇ ਫੂਡ ਸਪੈਸ਼ਲਿਸਟ ਲਿਮਿਟਿਡ ਕਰ ਕੇ ਹੈ। ਨੈਸਲੇ ਵੱਲੋਂ ਦੁੱਧ ਅਤੇ ਦੁੱਧ ਦੀਆਂ ਵਸਤਾਂ ਅਤੇ ਮੈਗੀ ਆਦਿ ਬਣਾਏ ਜਾਂਦੇ ਹਨ। ਇਸ ਸ਼ਹਿਰ ਨੇ ਰੂਸ, ਇੰਗਲੈਂਡ, ਅਮਰੀਕਾ, ਮਲੇਸ਼ੀਆ, ਥਾਈਲੈਂਡ, ਪੋਲੈਂਡ ਆਦਿ ਦੇਸ਼ਾਂ ਨੂੰ ਮੋਟਰ ਕਲਪੁਰਜ਼ੇ, ਕਪਾਹ ਦੇ ਬੀਜ, ਤੇਲ ਦੇ ਬੀਜ, ਮੇਵੇ ਆਦਿ ਨਿਰਯਾਤ ਕਰ ਕੇ ਬਹੁਤ ਸਾਰੀ ਬਦੇਸ਼ੀ ਮੁਦਰਾ ਕਮਾਈ ਹੈ।

ਇਥੇ ਦੇਸ਼ ਦੀ ਇਕ ਬਹੁਤ ਹੀ ਮਹੱਤਵਪੂਰਨ ਅਨਾਜ ਮੰਡੀ ਹੈ ਜਿਥੇ ਕਣਕ, ਚੌਲ, ਦਾਲਾਂ, ਤੇਲ ਦੇ ਬੀਜ, ਕਪਾਹ ਆਦਿ ਦੇ ਵਾਧੂ ਭੰਡਾਰ ਵਿਕਰੀ ਲਈ ਲਿਆਏ ਜਾਂਦੇ ਹਨ। ਸਿਹਤ ਪੱਖੋਂ ਇਸ ਸ਼ਹਿਰ ਵਿਚ ਇਕ ਹਸਪਤਾਲ, ਪਰਿਵਾਰ ਨਿਯੋਜਨ ਕੇਂਦਰ, ਆਯੁਰਵੈਦਿਕ ਅਤੇ ਐਲੋਪੈਥਿਕ ਡਿਸਪੈਂਸਰੀਆਂ ਮੌਜੂਦ ਹਨ।

ਇਸ ਸ਼ਹਿਰ ਵਿਚ ਪ੍ਰਾਇਮਰੀ, ਮਿਡਲ, ਸੈਕੰਡਰੀ, ਸਕੂਲ ਤੋਂ ਇਲਾਵਾ ਸਾਇੰਸ, ਆਰਟਸ ਐਜੂਕੇਸ਼ਨ ਅਤੇ ਆਯੁਰਵੈਦਿਕ ਕਾਲਜ ਦੇ ਇਲਾਵਾ ਉਦਯੋਗਿਕ ਸਿਖਲਾਈ ਸੰਸਥਾ ਵੀ ਮੌਜੂਦ ਹੈ। ਰੀਡਿੰਗ ਰੂਮ ਦੀ ਸਹੂਲਤ ਸਹਿਤ ਦੋ ਪਬਲਿਕ ਲਾਇਬ੍ਰੇਰੀਆਂ ਵੀ ਹਨ।

ਮੋਗਾ ਗੋਲੀ ਕਾਂਡ

ਸੋਧੋ

ਸੰਨ 1973 ਵਿਚ ਰੀਗਲ ਸਿਨੇਮਾ ਨੇੜੇ ਇਕ ਖੂਨੀ ਕਾਂਡ ਵਾਪਰਿਆ ਸੀ ਜਿਸ ਨੇ ਇਕ ਬੜੀ ਵੱਡੀ ਵਿਦਿਆਰਥੀ ਲਹਿਰ ਨੂੰ ਜਨਮ ਦਿੱਤਾ ਅਤੇ ਬਾਅਦ ਵਿਚ ਇਸ ਸਿਨੇਮਾ ਦੀ ਥਾਂ ਸ਼ਹੀਦ ਵਿਦਿਆਰਥੀਆਂ ਦੀ ਯਾਦਗਾਰ ਦੇ ਰੂਪ ਵਿਚ ਲਾਇਬ੍ਰੇਰੀ ਬਣਾਈ ਗਈ।

ਮੋਗਾ ਸ਼ਹਿਰ ਪੰਜਾਬ ਦੇ ਉਨ੍ਹਾਂ ਸ਼ਹਿਰਾਂ ਵਿੱਚੋਂ ਇਕ ਹੈ ਜਿਨ੍ਹਾਂ ਨੇ ਬਹੁਤ ਛੇਤੀ ਤਰੱਕੀ ਕੀਤੀ ਹੈ ਅਤੇ ਬੜੀਆਂ ਨਵੀਆਂ ਆਬਾਦ ਹੋਈਆਂ ਕਾਲੋਨੀਆਂ ਇਥੇ ਬਣੀਆਂ ਹਨ। ਇਸ ਸ਼ਹਿਰ ਦਾ ਜ਼ਿਕਰ ਪੰਜਾਬੀ ਲੋਕਯਾਨ ਵਿਚ ਵੀ ਹੈ। ਬਹੁਤ ਸਾਰੀਆਂ ਪੰਜਾਬੀ ਬੋਲੀਆਂ ਅਤੇ ਟੱਪਿਆਂ ਵਿਚ ਇਸ ਸ਼ਹਿਰ ਦੀ ਵਿਸ਼ੇਸ਼ਤਾ ਦਰਸਾਈ ਗਈ ਹੈ। ਨਾਵਲਕਾਰ ਬਲਦੇਵ ਸੜਕਨਾਮਾ ਵਅੰਗਕਾਰ ਕੇ. ਐੱਲ. ਗਰਗ ਇਸ ਸਹਿਰ ਦੇ ਵਾਸੀ ਹਨ।

  1. ਅੱਜ ਕੱਲ ਮੋਗਾ ਦੋ ਵਿਗਿਆਨੀਆਂ ਡਾ. ਨਰਿੰਦਰ ਸਿੰਘ ਕੰਪਾਨੀ Archived 2023-04-24 at the Wayback Machine. ਜੋ ਕਿ ਫਾਈਬਰ ਆਪਟਿਕਸ ਦੇ ਪਿਤਾਮਾ ਕਹੇ ਜਾਂਦੇ ਸਨ ਅਤੇ ਈਸਰੋ ਵਿਗਿਆਨੀ ਹਰਜੀਤ ਸਿੰਘ ਵਜੋਂ ਵਜੋਂ ਵੀ ਜਾਣਿਆ ਜਾਂਂਦਾ ਹੈ।
  2. [1]

ਹਵਾਲੇ

ਸੋਧੋ
  1. "ਜ਼ਿਲ੍ਹਾ ਮੋਗਾ, ਪੰਜਾਬ ਸਰਕਾਰ | ਮੋਗਾ ਜ਼ਿਲ੍ਹਾ ਵੈਬ ਪੋਰਟਲ ਵਿੱਚ ਤੁਹਾਡਾ ਸਵਾਗਤ ਹੈ | India". Retrieved 2023-04-23.