ਕੂਸ਼ਟੀਆ (ਬੰਗਾਲੀ: কুষ্টিয়া জেলা, ਕੂਸ਼ਟੀਆ ਜਿਲਾ  ਜਾਂਕੂਸ਼ਟੀਆ ਜ਼ਿਲਾ ਵੀ ) ਪੱਛਮੀ ਬੰਗਲਾਦੇਸ਼ ਦੀ ਖੁਲਨਾ ਪ੍ਰਬੰਧਕੀ ਡਿਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ। ਕੂਸ਼ਟੀਆ ਭਾਰਤ ਦੀ ਵੰਡ ਦੇ ਸਮੇਂ ਤੋਂ ਇੱਕ ਵੱਖਰੇ ਜ਼ਿਲ੍ਹੇ ਵਜੋਂ ਮੌਜੂਦ ਹੈ।  ਉਸ ਤੋਂ ਪਹਿਲਾਂ ਕੂਸ਼ਟੀਆ, ਬ੍ਰਿਟਿਸ਼ ਭਾਰਤ ਦੇ ਬੰਗਾਲ ਸੂਬੇ ਦੇ ਤਹਿਤ ਨਾਦੀਆ ਜ਼ਿਲ੍ਹੇ ਦਾ ਇੱਕ ਹਿੱਸਾ ਸੀ। ਕੂਸ਼ਟੀਆ ਦੇ ਬਹੁਤ ਸਾਰੇ ਮਸ਼ਹੂਰ ਲੋਕ, ਖਾਸ ਕਰਕੇ ਲੇਖਕ ਅਤੇ ਕਵੀ ਹੋਏ ਹਨ। ਅੱਜ ਦਾ ਕੂਸ਼ਟੀਆ ਇਸਲਾਮੀ ਯੂਨੀਵਰਸਿਟੀ, ਸ਼ਿਲੈਦਾਹਾ ਕੁਠੀਬਾੜੀ ਅਤੇ ਲਾਲਨ ਸ਼ਾਹ ਫ਼ਕੀਰ ਦੇ ਅਸਥਾਨ ਲਈ ਜਾਣਿਆ ਜਾਂਦਾ ਹੈ।

Kushtia
কুষ্টিয়া
Shilaidaha Kuthibari, the famous residence of Rabindranath Tagore in Kushtia, is a popular tourist destination
Shilaidaha Kuthibari, the famous residence of Rabindranath Tagore in Kushtia, is a popular tourist destination
Kushtia ਦੀ ਬੰਗਲਾ ਦੇਸ਼ ਵਿੱਚ ਸਥਿਤੀ
Kushtia ਦੀ ਬੰਗਲਾ ਦੇਸ਼ ਵਿੱਚ ਸਥਿਤੀ
ਦੇਸ਼ਫਰਮਾ:Country data ਬੰਗਲਾ ਦੇਸ਼
ਡਵੀਜ਼ਨKhulna Division
ਖੇਤਰ
 • ਕੁੱਲ1,608.80 km2 (621.16 sq mi)
ਆਬਾਦੀ
 (2011 census)
 • ਕੁੱਲ19,46,838
 • ਘਣਤਾ1,200/km2 (3,100/sq mi)
ਸਮਾਂ ਖੇਤਰਯੂਟੀਸੀ+6 (ਬੰਗਲਾ ਦੇਸ਼ ਮਿਆਰੀ ਵਕਤ)
 • ਗਰਮੀਆਂ (ਡੀਐਸਟੀ)ਯੂਟੀਸੀ+7 (ਬੰਗਲਾ ਦੇਸ਼ ਰੌਸ਼ਨ ਦਿਨ ਬੱਚਤ ਵਕਤ)
ਡਾਕ ਕੋਡ
7000

ਇਤਿਹਾਸ

ਸੋਧੋ

ਕੂਸ਼ਟੀਆ ਦੀ ਸ਼ਾਹੀ ਮਸਜਿਦ ਮੁਗਲ ਕਲ ਤੋਂ ਇਸ ਖੇਤਰ ਦੇ ਅਮੀਰ ਸਭਿਆਚਾਰਕ ਵਿਰਾਸਤ ਦੀ ਨਿਸ਼ਾਨੀ ਹੈ। ਕੂਸ਼ਟੀਆ ਬਹੁਤ ਸਾਰੀਆਂ ਇਤਿਹਾਸਕ ਹਸਤੀਆਂ  ਜਿਨ੍ਹਾਂ ਵਿੱਚ ਮੀਰ ਮੁਸ਼ਰਫ਼ ਹੁਸੈਨ (1847-1912), ਬਾਘਾ ਜਤਿਨ (1879-1915) ਅਤੇ ਲਾਲਨ ਸ਼ਾਹ ਫਕੀਰ (1774-1890) ਵੀ ਸ਼ਾਮਲ ਹਨ, ਦਾ ਜਨਮ ਅਸਥਾਨ ਹੈ। ਨੋਬਲ ਪੁਰਸਕਾਰ ਜੇਤੂ ਕਵੀ ਰਬਿੰਦਰਨਾਥ ਟੈਗੋਰ ਨੇ ਵੀ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਇਥੇ ਇਸ ਜ਼ਿਲ੍ਹੇ ਦੇ Shelaidaha ਵਿੱਚ ਗੁਜਾਰਿਆ ਅਤੇ ਆਪਣੀਆਂ ਕੁਝ ਯਾਦਗਾਰੀ ਕਵਿਤਾਵਾਂ ਦੀ ਰਚਨਾ ਇਥੇ ਰਹਿੰਦੇ ਹੋਏ ਕੀਤੀ। ਮੌਲਵੀ ਅਫਸੇਰ ਉਦੀਨ (ਉਦਯੋਗਿਕ ਮੰਤਰੀ, ਬ੍ਰਿਟਿਸ਼ ਕਾਲ), ਕਮਰੁਲ ਇਸਲਾਮ ਸਿਦੀਕ (ਬਾਨੀ  LGED), ਕੌਮੀ ਨੇਤਾ ਅਤੇ ਆਜ਼ਾਦੀ ਘੁਲਾਟੀਆ ਕਾਜ਼ੀ ਆਰਿਫ਼ ਅਹਿਮਦ, ਸ਼ਾਹ ਮੁਹੰਮਦ ਅਜ਼ੀਜ਼ੁਰ ਰਹਿਮਾਨ (ਸਾਬਕਾ ਪ੍ਰਧਾਨ ਮੰਤਰੀ), ਮਹਬੂਬੁਲ ਆਲਮ ਹਨੀਫ਼ (ਸਿਆਸਤਦਾਨ), ਡਾ ਰਾਧਾ ਬਿਨੋਦ ਪਾਲ (ਵਕੀਲ), ਬੈਰਿਸਟਰ ਅਮੀਰੁਲ ਇਸਲਾਮ (ਵਕੀਲ), ਬੈਰਿਸਟਰ ਤਾਨੀਆ ਆਮਿਰ (ਵਕੀਲ), ਖਲੀਫਾ ਅਜ਼ੀਜ਼ੁਰ ਰਹਿਮਾਨ (ਵਿਗਿਆਨੀ), ਡਾ ਕਾਜ਼ੀ ਮੋਤਾਹਰ ਹੁਸੈਨ (ਵਿਗਿਆਨੀ), ਅਜ਼ੀਜ਼ੁਰ ਰਹਿਮਾਨ (ਕਵੀ), ਅਬੂ ਜ਼ਫਰ (ਗਾਇਕ), ਅਹਿਮਦ ਸ਼ਰੀਫ (ਨਾਟਕਕਾਰ), ਮਿਜ਼ੁ ਅਹਿਮਦ (ਨਾਟਕਕਾਰ), ਸਾਲਾਹ ਉਦੀਨ ਲੋਵਲੂ (ਨਾਟਕਕਾਰ), ਫਰੀਦਾ ਪਰਵੀਨ (ਗਾਇਕ), ਅਬਦੁਲ ਜੱਬਾਰ (ਗਾਇਕ), ਮਾਜ਼ੀਬਰ ਰਮਨ (BRB ਗਰੁੱਪ), ਨਾਸਿਰ ਉਦੀਨ ਬਿਸਵਾਸ (ਨਾਸਿਰ ਗਰੁੱਪ), ਡਾ ਮੁਹੰਮਦ ਫਾਜਲੂਲ ਹੱਕ (ਸਿਆਸਤਦਾਨ), ਅਲਾਉਦੀਨ (ਬਿਧਅਨੁਰਾਗੀ, ਕੁਮਾਰ ਖਲੀ), ਸੁਜ਼ਾ ਉਦੀਨ (ਮੁੱਖ ਅਧਿਆਪਕ, ਮੋਥੁਰਾਪੁਰ ਹਾਈ ਸਕੂਲ), ਐਮ. ਡੀ.ਨਾਸਿਰ ਉਦੀਨ (ਮੁੱਖ ਅਧਿਆਪਕ, ਤਾਰਾਗੁਨੀਆ ਹਾਈ ਸਕੂਲ), ਸਰਦਾਰ ਹਾਜ਼ੀ ਐਮਡੀ. ਅਬੂ ਤਾਹਿਰ (ਮੁੱਖ ਅਧਿਆਪਕ, ਤਾਰਾਗੁਨੀਆ ਹਾਈ ਸਕੂਲ) ਕੂਸ਼ਟੀਆ ਦਾ ਲਾਲ ਪੁੱਤਰ ਵੀ।ਪਰ ਬ੍ਰਿਟਿਸ਼ ਰਾਜ ਦੇ ਦੌਰਾਨ ਕੂਸ਼ਟੀਆ ਇੱਕ ਵੱਖਰਾ ਜ਼ਿਲ੍ਹਾ ਨਹੀਂ  ਸੀ,  – ਇਹ ਨਾਦੀਆ ਜ਼ਿਲ੍ਹੇ (ਹੁਣ ਪੱਛਮੀ ਬੰਗਾਲ ਚ) ਦਾ ਇੱਕ ਹਿੱਸਾ ਸੀ। 1869 ਵਿਚ ਕੂਸ਼ਟੀਆ ਵਿੱਚ ਨਗਰਪਾਲਿਕਾ ਸਥਾਪਤ ਕੀਤੀ ਗਈ ਸੀ। ਮਸ਼ਹੂਰ ਅਤੇ ਬਹੁਤ ਹੀ ਪ੍ਰਸਿੱਧ ਸੰਗੀਤ ਕੰਪੋਜ਼ਰ ਅਤੇ ਗਾਇਕ ਐਸ ਆਈ  ਤੁਤੁਲ ਕੂਸ਼ਟੀਆ ਵਿੱਚ ਪੈਦਾ ਹੋਇਆ ਸੀ।  ਉਸ ਨੇ ਆਪਣਾ  ਬਚਪਨ ਅਤੇ ਲੜਕਪਨ ਇਸ ਜ਼ਿਲ੍ਹਾ ਦੇ ਕਮਾਲਪੁਰ ਸਥਾਨ ਤੇ ਬਤੀਤ ਕੀਤਾ।  ਐਸ ਆਈ ਤੁਤੁਲ ਨੇ ਇੱਕ ਗੀਤ  "Ronger Manush" ਕੂਸ਼ਟੀਆ ਤੇ ਆਧਾਰਿਤ ਬਣਾਇਆ ਹੈ। 

ਹਵਾਲੇ

ਸੋਧੋ