ਕੇਂਦਰੀ ਗੁਰਦੁਆਰਾ (ਖਾਲਸਾ ਜਥਾ) ਲੰਡਨ

ਲੰਡਨ ਦੇ ਕਿੰਗਸਟਨ ਵਿੱਚ ਗੁਰਦੁਆਰਾ

ਖਾਲਸਾ ਜਥਾ ਲੰਡਨ ਦੇ ਨੌਟਿੰਗ ਹਿੱਲ ਖੇਤਰ ਵਿੱਚ ਇੱਕ ਸਿੱਖ ਧਰਮ ਅਸਥਾਨ ਹੈ। ਗੁਰਦੁਆਰੇ ਦੀ ਸਥਾਪਨਾ 1908 ਵਿੱਚ ਕੀਤੀ ਗਈ ਸੀ, [1] ਅਤੇ ਇਹ ਅੰਮ੍ਰਿਤਸਰ ਦੇ ਚੀਫ਼ ਖ਼ਾਲਸਾ ਦੀਵਾਨ ਨਾਲ ਸੰਬੰਧਿਤ ਹੈ। 1913 ਤੋਂ 1969 ਤੱਕ ਧਰਮ-ਸਭਾਵਾਂ 79 ਸਿੰਕਲੇਅਰ ਰੋਡ, ਸ਼ੈਫਰਡ ਬੁਸ਼ ਤੇ ਹੁੰਦੀਆਂ ਰਹੀਆਂ। ਮੌਜੂਦਾ ਇਮਾਰਤ ਦੀ ਸਥਾਪਨਾ 1969 ਤੋਂ ਬਾਅਦ ਕੁਈਨਸਡੇਲ ਰੋਡ 'ਤੇ ਕੀਤੀ ਗਈ ਸੀ। ਬਾਅਦ ਵਿੱਚ ਪੀਟਰ ਵਿਰਦੀ ਫਾਊਂਡੇਸ਼ਨ ਨੇਇਮਾਰਤਦੀ ਮੁਰੰਮਤ ਕਰਵਾਈ ਸੀ। [2] [3] [4]ਇਹ ਗੁਰੂਘਰ ਸੰਗਤ ਲਈ ਰੋਜ਼ਾਨਾ ਖੁੱਲਦਾ ਹੈ, ਐਤਵਾਰ ਨੂੰ ਇੱਥੇ ਖਾਸ ਦੀਵਾਨ ਸਜਦੇ ਨੇ ਅਤੇ ਬੱਚਿਆਂ ਦੀਆਂ ਪੰਜਾਬੀ ਸਿਖਲਾਈ ਅਤੇ ਕੀਰਤਨ ਸਿਖਲਾਈ ਦੀਆਂ ਕਲਾਸਾਂ ਵੀ ਲੱਗਦੀਆਂ ਹਨ।

ਕੇਂਦਰੀ ਗੁਰਦੁਆਰਾ

ਹਵਾਲੇ ਸੋਧੋ

  1. "Central Gurdwara (Khalsa Jatha) London". centralgurdwara.org.uk. Retrieved 2019-06-19.
  2. "news & activities – The Virdee Foundation" (in ਅੰਗਰੇਜ਼ੀ (ਅਮਰੀਕੀ)). Archived from the original on 2019-10-31. Retrieved 2019-06-19.
  3. "Peter Virdee: The property tycoon on a mission to give something back". Asian Wealth Magazine (in ਅੰਗਰੇਜ਼ੀ (ਬਰਤਾਨਵੀ)). Retrieved 2019-06-19.
  4. "550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਗੁਰੂ ਘਰਾਂ ਦੀ ਸੇਵਾ ਲਈ ਕਰੀਬ 44 ਅਰਬ ਰੁਪਏ ਦੇ ਨਿਵੇਸ਼ ਦਾ ਐਲਾਨ". ਅਜੀਤ: ਪਹਿਲਾ ਸਫ਼ਾ (in ਅੰਗਰੇਜ਼ੀ). Retrieved 2019-06-19.