ਕੇ. ਦੀਪ
ਕੇ. ਦੀਪ (10 ਦਸੰਬਰ 1940 - 22 ਨਵੰਬਰ 2020) ਇੱਕ ਉੱਘਾ ਪੰਜਾਬੀ ਗਾਇਕ ਸੀ।[1] ਇਸਨੇ ਜ਼ਿਆਦਾਤਰ ਆਪਣੀ ਜੀਵਨ ਸਾਥਣ ਜਗਮੋਹਣ ਕੌਰ ਨਾਲ਼ ਦੋਗਾਣੇ ਗਾਏ ਅਤੇ ਇਹ ਜੋੜੀ ਖ਼ਾਸ ਕਰ ਆਪਣੇ ਹਾਸਰਸ ਕਿਰਦਾਰਾਂ ਮਾਈ ਮੋਹਣੋ ਅਤੇ ਪੋਸਤੀ ਲਈ ਜਾਣੀ ਜਾਂਦੀ ਹੈ। ਇਸ ਜੋੜੀ ਦਾ ਗਾਇਆ ਪੂਦਨਾ ਬਹੁਤ ਮਕਬੂਲ ਹੋਇਆ।
ਕੇ. ਦੀਪ ਕੇ. ਦੀਪ | |
---|---|
ਉਰਫ਼ | ਪੋਸਤੀ |
ਜਨਮ | ਰੰਗੂਨ, ਬਰਮਾ | 10 ਦਸੰਬਰ 1940
ਮੌਤ | 22 ਅਕਤੂਬਰ 2020 ਲੁਧਿਆਣਾ | (ਉਮਰ 79)
ਵੰਨਗੀ(ਆਂ) | ਦੋਗਾਣੇ, ਹਾਸਰਸ |
ਕਿੱਤਾ | ਗਾਇਕ, ਹਾਸਰਸ ਕਲਾਕਾਰ |
ਮੁੱਢਲਾ ਜੀਵਨ
ਸੋਧੋਦੀਪ ਦਾ ਜਨਮ 10 ਦਸੰਬਰ 1940 ਨੂੰ ਰੰਗੂਨ, ਬਰਮਾ ਵਿੱਚ ਹੋਇਆ।
ਕੱਲਕੱਤੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਇਸ ਦੀ ਮੁਲਾਕਾਤ ਗਾਇਕਾ ਜਗਮੋਹਣ ਕੌਰ ਨਾਲ਼ ਹੋਈ ਅਤੇ ਇਹਨਾਂ ਨੇ ਰਲ਼ ਕੇ ਆਪਣਾ ਗਰੁੱਪ ਬਣਾ ਲਿਆ। ਬਾਅਦ ਵਿੱਚ ਇਹਨਾਂ ਅੰਤਰਜਾਤੀ ਵਿਆਹ ਕਰਵਾ ਲਿਆ।[2] ਉਹ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਗਏ ਗੀਤ ਗਾਉਣ ਵਾਲ਼ਾ ਸਭ ਤੋਂ ਪਹਿਲਾ ਗਾਇਕ ਸੀ।[3] 2010 ਵਿੱਚ, ਬਾਬੂ ਸਿੰਘ ਮਾਨ ਦੇ ਨਾਲ਼ ਉਸਨੂੰ ਪੀਟੀਸੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲਿਆ, ਜੋ ਉਸਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਭੇਟ ਕੀਤਾ।[3]
ਹਵਾਲੇ
ਸੋਧੋ- ↑ "K. Deep & Jagmohan Kaur". Last.fm. Retrieved 1 May 2015.
- ↑ "'ਬਾਪੂ ਵੇ ਅੱਡ ਹੁੰਨੀ ਆਂ' ਵਾਲੀ ਜਗਮੋਹਣ ਕੌਰ". ਪੰਜਾਬੀ ਟ੍ਰਿਬਿਊਨ. 14 ਮਾਰਚ 2015. Retrieved 1 ਮਈ 2015.
- ↑ 3.0 3.1 "K. Deep & Jagmohan Kaur". Archived from the original on 3 October 2016. Retrieved 3 May 2015.