ਕੇਵਲ ਕਿਸ਼ਨ ਤਲਵਾਰ (ਜਨਮ 30 ਅਪ੍ਰੈਲ 1946) ਇੱਕ ਭਾਰਤੀ ਕਾਰਡੀਓਲੋਜਿਸਟ, ਮੈਡੀਕਲ ਅਕਾਦਮਿਕ ਅਤੇ ਲੇਖਕ ਹੈ, ਅਤੇ ਮੈਡੀਕਲ ਕੌਂਸਲ ਆਫ਼ ਇੰਡੀਆ ਦਾ ਸਾਬਕਾ ਚੇਅਰਮੈਨ ਹੈ। [1] ਉਹ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਦਾ ਸਾਬਕਾ ਡਾਇਰੈਕਟਰ ਹੈ ਅਤੇ ਉਸ ਨੇ ਦੱਖਣੀ ਏਸ਼ੀਆ ਵਿੱਚ ਇਮਪਲਾਂਟੇਬਲ ਕਾਰਡੀਓਵਰਟਰ-ਡਿਫਿਬ੍ਰਿਲਟਰ (ICD) ਥੈਰੇਪੀ ਦਾ ਪਹਿਲਾ ਇਮਪਲਾਂਟੇਸ਼ਨ ਕੀਤਾ ਹੈ। [2] ਉਸਨੂੰ ਭਾਰਤ ਵਿੱਚ ਕਾਰਡੀਅਕ ਰੀਸਿੰਕ੍ਰੋਨਾਈਜ਼ੇਸ਼ਨ ਥੈਰੇਪੀ ਦੀ ਸ਼ੁਰੂਆਤ ਦਾ ਸਿਹਰਾ ਵੀ ਜਾਂਦਾ ਹੈ। ਉਹ ਡਾਕਟਰੀ ਸ਼੍ਰੇਣੀ ਵਿੱਚ ਸਭ ਤੋਂ ਉੱਚੇ ਭਾਰਤੀ ਪੁਰਸਕਾਰ ਬੀ ਸੀ ਰਾਏ ਅਵਾਰਡ ਸਮੇਤ ਕਈ ਸਨਮਾਨ ਆਪਣੇ ਨਾਮ ਕਰ ਚੁੱਕਾ ਹੈ। [3] ਭਾਰਤ ਸਰਕਾਰ ਨੇ ਉਸਨੂੰ ਮੈਡੀਸਨ ਵਿੱਚ ਯੋਗਦਾਨ ਲਈ 2006 ਵਿੱਚ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ, ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। [4] ਇਸ ਸਮੇਂ ਡਾ: ਤਲਵਾੜ ਪੀ.ਐੱਸ.ਆਰ.ਆਈ ਹਸਪਤਾਲ ਸ਼ੇਖ ਸਰਾਏ, ਨਵੀਂ ਦਿੱਲੀ ਵਿਖੇ ਕਾਰਡੀਅਕ ਸਾਇੰਸਜ਼ ਦੇ ਚੇਅਰਮੈਨ ਵਜੋਂ ਕੰਮ ਕਰ ਰਹੇ ਹਨ |

ਕੇ ਕੇ ਤਲਵਾੜ
ਡਾ. ਕੇਵਲ ਕ੍ਰਿਸ਼ਨ ਤਲਵਾਰ ਨੂੰ ਪਦਮ ਭੂਸ਼ਣ ਪੁਰਸਕਾਰ ਲੈਂਦੇ ਹੋਏ
ਜਨਮ (1946-04-30) 30 ਅਪ੍ਰੈਲ 1946 (ਉਮਰ 78)
ਪੇਸ਼ਾਕਾਰਡੀਓਲੋਜਿਸਟ,
ਮੈਡੀਕਲ ਅਕਾਦਮਿਕ
ਸਰਗਰਮੀ ਦੇ ਸਾਲ1977ਤੋਂ
ਲਈ ਪ੍ਰਸਿੱਧਇਲੈਕਟ੍ਰੋਫਿਜ਼ੀਓਲੋਜੀ
ਹਰਟ ਪਲਾਂਟੇਸ਼ਨ
ਪੁਰਸਕਾਰਪਦਮ ਭੂਸ਼ਣ
ਬੀ. ਸੀ. ਰਾਏ ਅਵਾਰਡ
ICMR ਬਸੰਤੀ ਦੇਵੀ ਅਮੀਰ ਚੰਦ ਅਵਾਰਡ
NAMS ਅਯਰਭਾਟ ਅਵਾਰਡ
ਨੋਰਮਨ ਅਲਪਰਟ ਅਵਾਰਡ
ਰੈਨਬੈਕਸੀ ਰਿਸਰਚ ਅਵਾਰਡ
ਗੋਇਲ ਇਨਾਮ
ਆਈਸੀਐਮਆਰ ਅਮ੍ਰਿਤ ਮੋਡੀ ਯੂਨੀਕੇਮ ਅਵਾਰਡ
ਸੁਜੋਏ ਬੀ. ਰਾਏ ਮੈਮੋਰੀਅਲ ਇਨਵੈਸਟੀਗੇਟਰ ਅਵਾਰਡ
ਐਨਏਐਮਐਸ ਸ਼ਿਆਮ ਲਾਲ ਸਕਸੈਨਾ ਅਵਾਰਡ
ਸੀਰਲ ਅਵਾਰਡ

ਅਵਾਰਡ ਅਤੇ ਸਨਮਾਨ

ਸੋਧੋ
 
ਰਾਸ਼ਟਰਪਤੀ, ਡਾ. ਏ.ਪੀ.ਜੇ. ਅਬਦੁਲ ਕਲਾਮ, 20 ਮਾਰਚ, 2006 ਨੂੰ ਨਵੀਂ ਦਿੱਲੀ ਵਿੱਚ ਕਾਰਡੀਓਲੋਜੀ ਮਾਹਿਰ ਡਾ. ਕੇਵਲ ਕ੍ਰਿਸ਼ਨ ਤਲਵਾਰ ਨੂੰ ਪਦਮ ਭੂਸ਼ਣ ਪੁਰਸਕਾਰ - 2006 ਪ੍ਰਦਾਨ ਕਰਦੇ ਹੋਏ।

ਇਹ ਵੀ ਵੇਖੋ

ਸੋਧੋ
  • ਇਮਪਲਾਂਟੇਬਲ ਕਾਰਡੀਓਵਰਟਰ-ਡੀਫਿਬ੍ਰਿਲਟਰ
  • ਕਾਰਡੀਅਕ ਰੀਸਿੰਕ੍ਰੋਨਾਈਜ਼ੇਸ਼ਨ ਥੈਰੇਪੀ 

ਹਵਾਲੇ

ਸੋਧੋ
  1. "K.K. Talwar on WHFS". World Heart Failure Society. 2016. Archived from the original on 23 April 2019. Retrieved 10 June 2016.
  2. "Max Healthcare appoints Dr. KK Talwar as Chairman". India Infoline. 2016. Retrieved 10 June 2016.
  3. "Dr. B.C. Roy awards presented". 4 August 2004. Retrieved 10 June 2016.[ਮੁਰਦਾ ਕੜੀ]
  4. "Padma Awards" (PDF). Ministry of Home Affairs, Government of India. 2016. Archived from the original (PDF) on 15 October 2015. Retrieved 3 January 2016.