ਕੈਨਬਰਾ
ਆਸਟ੍ਰੇਲੀਆ ਦੀ ਰਾਜਧਾਨੀ
ਕੈਨਬਰਾ (ਅੰਗਰੇਜ਼ੀ ਉਚਾਰਨ: /ˈkænbᵊrə/ ਜਾਂ /ˈkænbɛrə/)[2]ਆਸਟਰੇਲੀਆ ਦੀ ਰਾਜਧਾਨੀ ਹੈ। ਇਸ ਦੀ ਅਬਾਦੀ 381,488 ਹੈ, ਜਿਸ ਕਰਕੇ ਇਹ ਆਸਟਰੇਲੀਆ ਦੇ ਅੰਦਰਲੇ ਭਾਗ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਵੈਸੇ ਅੱਠਵਾਂ ਸਭ ਤੋਂ ਵੱਡਾ ਹੈ। ਇਹ ਆਸਟਰੇਲੀਆਈ ਰਾਜਧਾਨੀ ਰਾਜਖੇਤਰ (ACT) ਦੇ ਉੱਤਰੀ ਸਿਰੇ ਉੱਤੇ, ਸਿਡਨੀ ਤੋਂ 280 ਕਿ.ਮੀ. ਦੱਖਣ-ਪੱਛਮ ਅਤੇ ਮੈਲਬਰਨ ਤੋਂ 660 ਕਿ.ਮੀ. ਉੱਤਰ-ਪੂਰਬ ਵੱਲ ਸਥਿਤ ਹੈ। ਇੱਥੋਂ ਦੇ ਵਾਸੀਆਂ ਨੂੰ "ਕੈਨਬਰੀ" ਆਖਿਆ ਜਾਂਦਾ ਹੈ।
ਕੈਨਬਰਾ Canberra |
|
---|---|
ਘੜੀ ਦੇ ਰੁਖ ਨਾਲ਼: ਸੰਸਦ ਭਵਨ, ਆਸਟਰੇਲੀਆਈ ਜੰਗ ਯਾਦਗਾਰ, ਸੰਸਦੀ ਧੁਰੇ ਦੇ ਨਾਲ਼-ਨਾਲ਼ ਸ਼ਹਿਰ ਦਾ ਨਜ਼ਾਰਾ, ਕਾਲ ਪਹਾੜ ਬੁਰਜ, ਆਸਟਰੇਲੀਆ ਦਾ ਰਾਸ਼ਟਰੀ ਪੁਸਤਕਾਲਾ ਅਤੇ ਆਸਟਰੇਲੀਆਈ ਰਾਸ਼ਟਰੀ ਵਿਸ਼ਵ-ਵਿਦਿਆਲਾ | |
ਗੁਣਕ: 35°18′27″N 149°07′27.9″E / 35.30750°N 149.124417°E | |
ਦੇਸ਼ | ![]() |
ਸਥਾਪਤ | 12 ਮਾਰਚ 1913 |
ਅਬਾਦੀ (2013)[1] | |
- ਕੁੱਲ | 3,81,488 |
ਸਮਾਂ ਜੋਨ | UTC10 (UTC+10) |
- ਗਰਮ-ਰੁੱਤ (ਡੀ0ਐੱਸ0ਟੀ) | UTC11 (UTC+11) |
ਹਵਾਲੇਸੋਧੋ
- ↑ "3218.0 - Regional Population Growth, Australia, 2011". Bureau of Statistics. 31 July 2012. Retrieved 30 November 2012.
- ↑ Macquarie ABC Dictionary. The Macquarie Library. 2003. p. 144. ISBN 1-876429-37-2.