ਕੋਂਸਸਤਾਂਤਿਨ ਸਤਾਨਿਸਲਾਵਸਕੀ
ਕੋਂਸਸਤਾਂਤਿਨ ਸੇਰਗੇਈਵਿਚ ਸਤਾਨਿਸਲਾਵਸਕੀ (ਰੂਸੀ: Константи́н Серге́евич Станисла́вский; IPA: [kənstɐnʲˈtʲin sʲɪrˈgʲejɪvʲɪtɕ stənʲɪˈslafskʲɪj]; 17 ਜਨਵਰੀ [ਪੁ.ਤ. 5 ਜਨਵਰੀ] 1863 – 7 ਅਗਸਤ 1938) ਇੱਕ ਰੂਸੀ ਥੀਏਟਰ ਡਾਇਰੈਕਟਰ, ਐਕਟਰ, ਥੀਏਟਰ ਸਿਧਾਂਤਕਾਰ ਸੀ। ਉਸਦੀ ਐਕਟਿੰਗ ਦੀ ਪ੍ਰਣਾਲੀ ਦਾ ਅੰਤਰਰਾਸ਼ਟਰੀ ਪਧਰ ਤੇ ਪ੍ਰਭਾਵ ਕਬੂਲਿਆ ਗਿਆ।
ਕੋਂਸਸਤਾਂਤਿਨ ਸਤਾਨਿਸਲਾਵਸਕੀ | |
---|---|
ਜਨਮ | ਕੋਂਸਸਤਾਂਤਿਨ ਸਤਾਨਿਸਲਾਵਸਕੀ ਅਲੈਕਸੀਏਵ 17 ਜਨਵਰੀ 1863 |
ਮੌਤ | 7 ਅਗਸਤ 1938 |
ਪੇਸ਼ਾ |
|
ਲਹਿਰ | |
ਜੀਵਨ ਸਾਥੀ | ਮਾਰੀਆ ਪੇਤਰੋਵਨਾ ਪੇਰੇਵੋਸਤਚਿਕੋਵਾ (ਸਟੇਜੀ ਨਾਮ: ਮਾਰੀਆ ਲਿਲੀਆਨਾ) |
ਸਤਾਨਿਸਲਾਵਸਕੀ ਦਾ ਥਿਏਟਰ ਨਾਟਕ ਦੇ ਪਲਾਟ ਉਤੇ ਵਿਸ਼ੇਸ਼ ਜ਼ੋਰ ਦਿੰਦਾ ਸੀ ਅਤੇ ਸਮਾਜਿਕ ਵਰਤਾਰਿਆਂ ਨੂੰ ਪਿੱਠ ਭੂਮੀ ਬਣਾ ਕੇ ਪ੍ਰਤੀਨਿਧ ਪਾਤਰਾਂ ਦੇ ਮਨੋ-ਦਵੰਦਾਂ ਨੂੰ ਉਭਾਰਨ ਦੀ ਕੋਸ਼ਿਸ਼ ਕਰਦਾ ਸੀ। ਇਸਦੇ ਲਈ, ਸਤਾਨਿਸਲਾਵਸਕੀ ਦਾ ਕਹਿਣਾ ਸੀ ਕਿ ਅਭਿਨੇਤਾ ਨੂੰ ਪਾਤਰ ਨਾਲ ਖੁਦ ਨੂੰ ਪੂਰੀ ਤਰ੍ਹਾਂ ਇੱਕਮਿੱਕ ਕਰਨਾ ਚਾਹੀਦਾ ਹੈ।
ਸਤਾਨਿਸਲਾਵਸਕੀ ਉਹ ਥਿਏਟਰ ਨਿਰਮਾਣ ਨੂੰ ਬਹੁਤ ਗੰਭੀਰ ਕਾਰਜ ਸਮਝਦਾ ਸੀ ਜਿਸ ਲਈ ਸਮਰਪਣ, ਲਗਨ ਨਾਲ ਮਿਹਨਤ ਅਤੇ ਦਿਆਨਤਦਾਰੀ ਦੀ ਲੋੜ ਸੀ। ਆਪਣੀ ਪੂਰੀ ਜ਼ਿੰਦਗੀ ਦੌਰਾਨ, ਉਸ ਨੇ ਆਪਣੇ ਅਦਾਕਾਰੀ ਨੂੰ ਸਖ਼ਤ ਕਲਾਤਮਕ ਸਵੈ-ਵਿਸ਼ਲੇਸ਼ਣ ਅਤੇ ਮੁਲੰਕਣ ਦੇ ਅਧੀਨ ਰੱਖਿਆ।
ਜੀਵਨੀ
ਸੋਧੋਕੋਂਸਸਤਾਂਤਿਨ ਅਲੈਕਸੀਏਵ ਦਾ ਜਨਮ ਇੱਕ ਵੱਡੇ ਮਸ਼ਹੂਰ ਉਦਯੋਗਪਤੀਆਂ ਦੇ ਪਰਿਵਾਰ ਮਾਸਕੋ ਵਿੱਚ 5 ਜਨਵਰੀ 1863 ਨੂੰ ਹੋਇਆ ਸੀ (ਸਾਰੇ ਉਹ ਨੌ ਭੈਣ-ਭਰਾ ਸੀ) ਪਿਤਾ ਦਾ ਨਾਮ ਅਲੈਕਸੀਏਵ ਸੇਰਗੇਈ ਵਲਾਦੀਮੀਰੋਵਿਚ (1836-1893), ਮਾਤਾ ਦਾ ਏਲਿਜ਼ਬੇਤ ਵਾਸਿਲੀਏਵਨਾ (ਜਨਮ ਸਮੇਂ ਯਾਕੋਵਲੇਵਨਾ) (1841-1904) ਸੀ।