ਕੋਕਾ ਕੋਲਾ
ਕੋਕਾ ਕੋਲਾ ਸੰਸਾਰ ਭਰ ਵਿੱਚ ਸਟੋਰਾਂ, ਹੋਟਲਾ, ਦੁਕਾਨਾਂ ਵਿੱਚ ਵੇਚੇ ਜਾਣ ਵਾਲਾ ਇੱਕ ਕਾਰਬੋਨੇਟਿਡ ਪੀਣ ਵਾਲਾ ਠੰਡ ਜਲ ਹੈ। ਇਸ ਨੂੰ 27 ਮਾਰਚ, 1944 ਨੂੰ ਬਣਾਉਣਾ ਸ਼ੁਰੂ ਕੀਤਾ। ਕੋਕਾ ਕੋਲਾ ਕੰਪਨੀ ਦਾ ਮੁੱਖ ਸਥਾਨ ਜਾਰਜੀਆ ਅਮਰੀਕਾ ਵਿੱਚ ਸਥਿਤ ਹੈ। 19ਵੀਂ ਸਦੀ ਦੇ ਅਖੀਰ ਵਿੱਚ ਇਸ ਦੀ ਕਾਢ ਜਾਨ ਪੈਬਰਟਨ ਨੇ ਕੱਢੀ ਸੀ। ਜਿਸ ਨੂੰ 20ਵੀਂ ਸਦੀ ਦੌਰਾਨ ਸੰਸਾਰ ਸਾਫਟ-ਡ੍ਰਿਕਸ ਨੂੰ ਮਾਰਕੀਟ ਅਤੇ ਮੰਡੀਕਰਨ ਦੀ ਰਣਨੀਤੀ ਦੇ ਮੋਹਰੀ ਆਸਾ ਗਰਿਗਜ ਕੈਂਡਲਰ ਨੇ ਖਰੀਦ ਲਿਆ। ਕੋਕਾ-ਕੋਲਾ ਦਾ ਫਾਰਮੂਲਾ 1986 ਤੋਂ 24 ਘੰਟੇ ਦੀ ਸਖ਼ਤ ਸੁਰੱਖਿਆ ਹੇਠ ਅਮਰੀਕਾ ਦੇ ਜਾਰਜੀਆ ਸੂਬਾ ਦੇ ਅਟਲਾਂਟਾ ਵਿੱਚ ਸਖ਼ਤ ਚੌਕਸੀ ਵਿੱਚ ਰੱਖਿਆ ਹੈ। 29 ਮਾਰਚ 1886 ਨੂੰ ਕੋਕਾ ਕੋਲਾ ਪਹਿਲੀ ਵਾਰ ਮਾਰਕੀਟ ਵਿੱਚ ਉਤਾਰਿਆ ਗਿਆ।[1]