ਕੋ ਉਨ
ਕੋ ਉਨ ਕੋਰੀਆ ਦਾ ਇੱਕ ਜੈੰਨ ਕਵੀ ਹੈ, ਜਿਸਦਾ ਜਨਮ 1933 ਵਿੱਚ ਹੋਇਆ ਸੀ| ਜਵਾਨੀ ਦੀ ਉਮਰੇ ਉਸਨੇ ਕੋਰੀਅਨ ਜੰਗ ਦੀ ਤਬਾਹੀ ਨੂੰ ਆਪਣੀ ਅਖੀਂ ਦੇਖਿਆ। ਉਸਨੇ ਪੀਪਲਜ਼ ਆਰਮੀ ਲਈ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਵੀ ਕੀਤੀ। ਪਰ ਵਜ਼ਨ ਘੱਟ ਹੋਣ ਕਾਰਨ ਉਸਨੂੰ ਫੌਜ ਵਿੱਚ ਭਰਤੀ ਨਹੀਂ ਕੀਤਾ ਗਿਆ। ਜੰਗ ਤੋਂ ਬਾਦ ਕੋ ਉਨ ਇੱਕ ਜੈੰਨ ਬੋਧ ਭਿਖਸ਼ੂ ਬਣ ਗਿਆ। ਇੱਕ ਦਹਾਕੇ ਦੇ ਕਰੀਬ ਭਿਖਸ਼ੂ ਦੀ ਜਿੰਦਗੀ ਜਿਉਂ ਤੋਂ ਬਾਦ ਮੁੜ ਸੰਸਾਰਿਕ ਜੀਵਨ ਵਿੱਚ ਪਰਤ ਆਇਆ। ਫੇਰ ਕੋ ਉਨ ਦਖਣੀ ਕੋਰੀਆ ਦੇ ਪ੍ਰਧਾਨ ਦੇ ਆਪਹੁਦਰੇ ਸ਼ਾਸਨ ਦੇ ਖਿਲਾਫ਼ ਉਠ ਖਲੋਤਾ ਤੇ ਉਸਦੇ ਖਿਲਾਫ਼ ਚਲਦੀਆਂ ਮੁਹਿਮਾਂ ਵਿੱਚ ਸਰਗਰਮ ਹੋ ਗਿਆ। ਆਪਣੀਆਂ ਇਨ੍ਹਾਂ ਸਰਗਰਮੀਆਂ ਕਾਰਨ ਉਸਨੂੰ ਬਹੁਤ ਤਸੀਹੇ ਝਲਣੇ ਪਏ ਤੇ ਕਈ ਵਾਰ ਜੇਲ ਜਾਣਾ ਪਿਆ।[1] 1980 ਵਿੱਚ ਦਖਣੀ ਕੋਰੀਆ ਵਿੱਚ ਲੋਕਤੰਤਰ ਦੇ ਵਧਣ ਫੁਲਣ ਤੋਂ ਬਾਦ ਆਖਿਰਕਾਰ ਉਸਨੂੰ ਆਜ਼ਾਦੀ ਨਸੀਬ ਹੋਈ ਤੇ ਸਰਕਾਰ ਨੇ ਉਸਨੂੰ ਵਿਦੇਸ਼ੀ ਦੌਰਿਆਂ ਦੀ ਇਜਾਜ਼ਤ ਦੇ ਦਿੱਤੀ। ਇਸ ਤੋਂ ਬਾਦ ਕੋ ਉਨ ਨੇ ਅਮਰੀਕਾ ਦਾ ਦੌਰਾ ਕੀਤਾ ਤੇ ਉਹ ਭਾਰਤ ਦੀ ਯਾਤਰਾ 'ਤੇ ਵੀ ਗਿਆ, ਜਿਸਨੂੰ ਉਹ ਤੀਰਥਯਾਤਰਾ ਦਾ ਦਰਜਾ ਦਿੰਦਾ ਹੈ। ਉਸਦੀ ਕਵਿਤਾਵਾਂ ਦੀ ਕਿਤਾਬ ਦਾ ਨਾਂ ਵਾਟ?: 108 ਜੈੰਨ ਪੋਇਮਜ਼ ਹੈ, ਜਿਸਦਾ ਅੰਗ੍ਰੇਜ਼ੀ ਅਨੁਵਾਦ ਬ੍ਰਾਦਰ ਏੰਥਨੀ ਆਫ਼ ਤਾਇਜ਼ੇ ਨੇ ਕੀਤਾ ਹੈ।
ਕੋ ਉਨ | |
Korean name | |
---|---|
ਹਾਂਗੁਲ | 고은 |
ਹਾਂਜਾ | 高銀 |
Revised Romanization | Go Eun |
McCune–Reischauer | Ko Ǔn |
Birth name | |
ਹਾਂਗੁਲ | 고은태 |
ਹਾਂਜਾ | 高銀泰 |
Revised Romanization | Go Eun-tae |
McCune–Reischauer | Ko Ŭnt'ae |
ਹਵਾਲੇ
ਸੋਧੋ- ↑ Herald, The Korea (8 October 2010). "Poet Ko Un misses out Nobel again". Archived from the original on 6 ਮਾਰਚ 2012. Retrieved 23 ਜਨਵਰੀ 2019.