ਮੁੱਖ ਮੀਨੂ ਖੋਲ੍ਹੋ

ਕੌਮਾਂਤਰੀ ਇਨਸਾਫ਼ ਅਦਾਲਤ (ਫ਼ਰਾਂਸੀਸੀ: Cour internationale de Justice; ਆਮ ਤੌਰ ਉੱਤੇ ਜਗਤ ਅਦਾਲਤ, ਆਲਮੀ ਅਦਾਲਤ ਜਾਂ ਆਈ.ਸੀ.ਜੇ. ਆਖਦੇ ਹਨ) ਸੰਯੁਕਤ ਰਾਸ਼ਟਰ ਦੀ ਬੁਨਿਆਦੀ ਅਦਾਲਤੀ ਸ਼ਾਖ਼ ਹੈ। ਇਹ ਹੇਗ, ਨੀਦਰਲੈਂਡ ਵਿਖੇ ਸਥਿਤ ਹੈ। ਇਹਦੇ ਮੁੱਖ ਕੰਮ ਦੇਸ਼ਾਂ ਵੱਲੋਂ ਪੇਸ਼ ਕੀਤੇ ਕਨੂੰਨੀ ਵਿਵਾਦਾਂ ਉੱਤੇ ਫ਼ੈਸਲਾ ਸੁਣਾਉਣਾ ਅਤੇ ਵਾਜਬ ਅੰਤਰਰਾਸ਼ਟਰੀ ਸ਼ਾਖਾਵਾਂ, ਏਜੰਸੀਆਂ ਅਤੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਵੱਲੋਂ ਹਵਾਲੇ ਕੀਤੇ ਕਨੂੰਨੀ ਸੁਆਲਾਂ ਦੇ ਜੁਆਬ ਵਿੱਚ ਸਲਾਹਨੁਮਾ ਰਾਏ ਦੇਣੀ ਹਨ।

ਨਿਆਂ ਦੀ ਕੌਮਾਂਤਰੀ ਅਦਾਲਤ
Cour internationale de justice
160px
ਸਥਾਪਨਾ1945
ਦੇਸ਼ਸਰਬ-ਵਿਆਪੀ, 193 ਮੁਲਕੀ ਧਿਰ
ਟਿਕਾਣਾਹੇਗ, ਨੀਦਰਲੈਂਡ
ਗੁਣਕ52°05′11.76″N 4°17′43.80″E / 52.0866000°N 4.2955000°E / 52.0866000; 4.2955000
ਇਖ਼ਤਿਆਰ ਦਾਤਾ
ਜੱਜ ਦੀ ਮਿਆਦ9 ਵਰ੍ਹੇ
ਅਹੁਦਿਆਂ ਦੀ ਗਿਣਤੀ15
ਵੈੱਬਸਾਈਟwww.icj-cij.org
ਮੌਜੂਦਾਪੀਟਰ ਤੋਮਕਾ[1]
ਅਹੁਦੇ ਦਾ ਅਰੰਭ6 ਫ਼ਰਵਰੀ 2012
ਅਹੁਦੇ ਦਾ ਅੰਤ5 ਫ਼ਰਵਰੀ 2015
ਮੌਜੂਦਾਬੇਰਨਾਰਦੋ ਸੇਪੂਲਵੇਦਾ-ਆਮੋਰ[1]
ਅਹੁਦੇ ਦਾ ਅਰੰਭ6 ਫ਼ਰਵਰੀ 2012
ਅਹੁਦੇ ਦਾ ਅੰਤ5 ਫ਼ਰਵਰੀ 2015
ਪੀਸ ਪੈਲਸ, ਅਦਾਲਤ ਦਾ ਸਦਰ-ਮੁਕਾਮ

ਸਰਗਰਮੀਆਂਸੋਧੋ

ਇਹ 1945 ਵਿੱਚ ਸੰਯੁਕਤ ਰਾਸ਼ਟਰ ਚਾਰਟਰ ਅਨੁਸਾਰ ਬਣਾਈ ਗਈ ਸੀ। ਕੋਰਟ ਨੇ 1946 ਵਿੱਚ ਕੌਮਾਂਤਰੀ ਨਿਆਂ ਦੀ ਸਥਾਈ ਅਦਾਲਤ ਦੀ ਥਾਂ ਤੇ ਆਪਣਾ ਕੰਮ ਸ਼ੁਰੂ ਕੀਤਾ।

ਬਣਤਰਸੋਧੋ

ਅੰਤਰਰਾਸ਼ਟਰੀ ਅਦਾਲਤ ਵਿੱਚ 15 ਜੱਜ ਹੁੰਦੇ ਹਨ। ਜਿਹੜੇ ਕਿ 9 ਸਾਲ ਲਈ ਸੰਯੁਕਤ ਰਾਸ਼ਟਰ ਮਹਾਂਸਭਾ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕਾਊਂਸਲ ਦੁਆਰਾ ਚੁਣੇ ਜਾਂਦੇ ਹਨ। ਇਹ ਮੈਂਬਰ ਵੱਖ ਵੱਖ ਦੇਸ਼ਾਂ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ। ਇਸ ਦੀ ਚੋਣ ਪ੍ਰਕਿਰਿਆ ਦਾ ਪ੍ਰਬੰਧ ਅੰਤਰਰਾਸ਼ਟਰੀ ਅਦਾਲਤ ਦੇ ਅਨੁਛੇਦ 4–19 ਵਿੱਚ ਕੀਤਾ ਗਿਆ ਹੈ। ਹਰ ਤਿੰਨ ਸਾਲ ਵਿੱਚ ਨਵੇਂ ਪੰਜ ਜੱਜ ਚੁਣੇ ਜਾਂਦੇ ਹਨ ਤਾਂ ਕਿ ਕੋਰਟ ਵਿੱਚ ਨਿਰੰਤਰਤਾ ਰਹੇ।

ਹਵਾਲੇਸੋਧੋ

  1. 1.0 1.1 No. 2012/8. International Court of Justice. 6 February 2012. http://www.icj-cij.org/presscom/files/3/16913.pdf. Retrieved on 7 ਫ਼ਰਵਰੀ 2012.