ਕੌੜਤੁੰਮਾ
ਕੌੜਤੁੰਮਾ, ਇੰਦਰਾਇਨ ਜਾਂ ਕੌੜਤੁੰਬਾ ਵੀ ਕਿਹਾ ਜਾਂਦਾ ਹੈ, ਇੱਕ ਬੇਲ ਵਾਲਾ ਪੌਦਾ ਸਾਰੇ ਭਾਰਤ ਵਿੱਚ ਮਿਲਦਾ ਹੈ। ਇਸ ਨੂੰ ਸੰਸਕ੍ਰਿਤ 'ਚ ਇੰਦਰਾਵਾਰੂਣੀ, ਹਿੰਦੀ 'ਚ ਇੰਦਰਾਇਨ, ਮਰਾਠੀ 'ਚ ਇੰਦਰਫਲ, ਗੁਜਰਾਤੀ 'ਚ ਇੰਦਰਾਵਣਾ, ਬੰਗਾਲੀ 'ਚ ਰਾਖਾਸ ਸ਼ਸਾ, ਅੰਗਰੇਜ਼ੀ 'ਚ ਕੋਲੋਸਿੰਬ ਕਹਿੰਦੇ ਹਨ। ਇਸ ਪੌਦੇ ਦੀ ਲੰਬਾਈ 20 ਤੋਂ 30 ਫੁੱਟ, ਪੱਤਿਆਂ ਦੀ ਲੰਬਾਈ ਦੋ ਤੋਂ ਤਿੰਨ ਇੰਚ ਅਤੇ ਚੌੜਾਈ ਦੋ ਇੰਚ, ਫੁੱਲ ਪੀਲੇ ਰੰਗ ਪੰਜ ਹਿੱਸਿਆ 'ਚ ਵੰਡੇ ਹੁੰਦੇ ਹਨ, ਫਲ ਗੋਲ, ਚਿਕਨਾਈ ਵਾਲੇ ਦੋ ਤੋਂ ਤਿੰਨ ਇੰਚ ਵਿਆਸ ਦੇ ਹੁੰਦੇ ਹਨ।[1]
ਕੌੜਤੁੰਮਾ | |
---|---|
ਸਿਟਰੂਲਸ ਕੋਲੋਸਿੰਥਿਸ from Koehler's ਔਸੁ਼ਧੀ ਪੌਦਾ (1887). | |
Scientific classification | |
Missing taxonomy template (fix): | ਸਿਟਰੂਲਸ |
Species: | Template:Taxonomy/ਸਿਟਰੂਲਸਗ਼ਲਤੀ: ਅਕਲਪਿਤ < ਚਾਲਕ।
|
Binomial name | |
Template:Taxonomy/ਸਿਟਰੂਲਸਗ਼ਲਤੀ: ਅਕਲਪਿਤ < ਚਾਲਕ। |
ਕੌੜਤੁੰਮਾ ਇਕ ਜੰਗਲੀ ਵੇਲ ਦਾ ਫਲ ਹੈ। ਇਸ ਦਾ ਰੰਗ ਤਿਤਰਾ ਮਿਤਰਾ ਹੁੰਦ ਹੈ। ਇਹ ਦਵਾਈਆਂ ਬਣਾਉਣ ਦੇ ਕੰਮ ਆਉਂਦਾ ਹੈ। ਕੌੜਤੁੰਮਾ ਜ਼ਹਿਰ ਵਰਗਾ ਕੌੜਾ ਹੁੰਦਾ ਹੈ। ਇਸ ਨੂੰ ਨਾ ਪਸ਼ੂ, ਨਾ ਜਾਨਵਰ ਅਤੇ ਨਾ ਹੀ ਬੰਦੇ ਖਾ ਸਕਦੇ ਹਨ। ਪਹਿਲਾਂ ਬਹੁਤ ਸਾਰੀਆਂ ਜ਼ਮੀਨਾਂ ਗੈਰ-ਆਬਾਦ ਹੁੰਦੀਆਂ ਸਨ। ਇਨ੍ਹਾਂ ਗੈਰਆਬਾਦ ਤੇ ਰੇਤਲੀਆਂ ਜ਼ਮੀਨਾਂ ਵਿਚ ਕੌੜਤੁੰਮਿਆਂ ਦੀਆਂ ਵੇਲਾਂ ਆਮ ਹੁੰਦੀਆਂ ਸਨ। ਇਸ ਦੇ ਫੁੱਲ ਪੀਲੇ ਰੰਗ ਦੇ ਹੁੰਦੇ ਹਨ। ਫਲ ਛੋਟਾ ਗੋਲ ਆਕਾਰ ਦਾ ਹੁੰਦਾ ਹੈ। ਇਸ ਵਿਚ ਚਿੱਟੀਆਂ ਧਾਰੀਆਂ ਹੁੰਦੀਆਂ ਹਨ। ਕੱਚੇ ਫਲ ਦਾ ਰੰਗ ਹਰਾ ਹੁੰਦਾ ਹੈ। ਜਦ ਫਲ ਪੱਕ ਜਾਂਦਾ ਹੈ ਤਾਂ ਪੀਲੇ ਰੰਗ ਦਾ ਹੋ ਜਾਂਦਾ ਹੈ। ਪਹਿਲੇ ਸਮਿਆਂ ਵਿਚ ਹਰ ਜਿਮੀਂਦਾਰ ਪਰਿਵਾਰ ਕੌੜਤੁੰਮਿਆਂ ਦਾ ਪਸ਼ੂਆਂ ਲਈ ਚੂਰਨ ਬਣਾਉਂਦਾ ਹੁੰਦਾ ਸੀ। ਚੂਰਨ ਕੌੜਤੁੰਮਿਆਂ ਨੂੰ ਕੱਟ ਕੇ, ਵਿਚ ਚਾਰੇ ਜਵੈਣਾਂ ਪਾ ਕੇ, ਲੂਣ ਆਦਿ ਪਾ ਕੇ ਬਣਾਇਆ ਜਾਂਦਾ ਸੀ। ਇਹ ਪਸ਼ੂਆਂ ਦੇ ਪੇਟ ਦਰਦ ਅਤੇ ਹਾਜਮੇ ਲਈ ਹੁੰਦਾ ਸੀ। ਕੌੜਤੁੰਮੇ ਦੀਆਂ ਜੜ੍ਹਾਂ ਦੀ ਵੀ ਦਵਾਈਆਂ ਵਿਚ ਵਰਤੋਂ ਕੀਤੀ ਜਾਂਦੀ ਹੈ। ਹੁਣ ਕਿਸੇ ਕਿਸੇ ਗੈਰ ਆਬਾਦ ਅਤੇ ਸਰਕਾਰੀ ਗੈਰ-ਆਬਾਦ ਜ਼ਮੀਨਾਂ ਵਿਚ ਹੀ ਕੌੜਤੁੰਮਿਆਂ ਦੀਆਂ ਵੇਲਾਂ ਮਿਲਦੀਆਂ ਹਨ।[2]
ਗੁਣ
ਸੋਧੋਆਯੁਰਵੇਦ ਅਨੁਸਾਰ ਇਸ ਦਾ ਰਸ ਤਿੱਖਾ, ਕਫ, ਪਿੱਤ ਖੰਘ, ਜਖ਼ਮ ਅਤੇ ਗ੍ਰੰਥੀਆਂ ਨਾਲ ਸਬੰਧਤ ਬਿਮਾਰੀਆਂ ਲਈ ਗੁਣਕਾਰੀ ਹੈ। ਇਹ ਸਰੀਰ ਦੀਆਂ ਕਈ ਬਿਮਾਰੀਆਂ ਠੀਕ ਕਰਨ ਵਿੱਚ ਸਹਾਈ ਹੈ ਜਿਵੇਂ-ਗੈਸ,ਕਬਜ,ਪੇਟ ਦਰਦ ਆਦਿ। ਕੌੜੇ ਹੋਣ ਦੇ ਬਾਵਜੂਦ ਵੀ ਇਸ ਨੂੰ ਪਸ਼ੂ ਖੁਸ਼ ਹੋ ਕੇ ਖਾਂਦੇ ਹਨ। ਇਸ ਨੂੰ ਕੱਟ ਕੇ ਲੂਣ, ਜੁਵੈਣ, ਜੀਰਾ ਅਤੇ ਕਾਲੀ ਜੀਰੀ ਪਾਕੇ ਇਸ ਦਾ ਆਚਾਰ ਤਿਆਰ ਕੀਤਾ ਜਾਂਦਾ ਹੈ। ਇਹ ਮਿੱਟੀ ਦੀ ਤੌੜੀ ਵਿੱਚ ਇੱਕ ਸਾਲ ਲਈ ਰੱਖਿਆ ਜਾਂਦਾ ਹੈ। ਬਾਦ ਵਿੱਚ ਇਸ ਨੂੰ ਧੁੱਪੇ ਸੁਕਾਇਆ ਜਾਂਦਾ ਹੈ। ਉਸ ਤੋਂ ਬਾਦ ਇਸ ਨੂੰ ਕੁੱਟ ਕੇ ਚੂਰਨ ਵੀ ਪਾਇਆ ਜਾਂਦਾ ਹੈ।
ਇਸ ਦੇ ਫਲ ਵਿੱਚ ਕੋਲੋਸਿਨਿਬਨ ਨਾਂ ਦਾ ਪਦਾਰਥ ਅਤੇ ਰਾਲ ਹੁੰਦਾ ਹੈ। ਬੀਜ 'ਚ ਤੇਲ 21 ਪ੍ਰਤੀਸ਼ਤ, ਫਾਈਟੋਸਟੇਰਾਲ, ਗਲਾਈਕੋਸਾਈਨਾਈਡ, ਹਾਈਡਰੋਕਾਰਬਨ, ਟੈਨਿਨ ਅਤੇ ਸੈਪੋਨਿਨ ਹੁੰਦੇ ਹਨ। ਇਸ ਦੇ ਫਲ 'ਚ ਛਿਲਕਾ 23 ਪ੍ਰਤੀਸਤ, ਬੀਜ 62 ਪ੍ਰਤੀਸ਼ਤ ਅਤੇ ਰਸ 15 ਪ੍ਰਤੀਸਤ ਹੁੰਦੇ ਹਨ।
- ਇਸ ਦੀ ਜ਼ਿਆਦਾ ਵਰਤੋਂ ਨੁਕਸ਼ਾਨਦੇਹ ਹੈ।
ਹਵਾਲੇ
ਸੋਧੋ- ↑ Lloyd, John U. (1898). "Citrullus Colocynthis". The Western Druggist. Chicago.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.