ਕੰਨਖਜੂਰਾ
ਸੌ ਲੱਤਾਂ ਵਾਲਾ ਕੰਨਖਜੂਰਾ (ਅੰਗਰੇਜ਼ੀ ਵਿੱਚ ‘ਸੈਂਟੀਪੀਡ’) ਜਿਸ ਦਾ ਅਰਥ ਲਾਤੀਨੀ ਭਾਸ਼ਾ ਦੇ ਦੋ ਸ਼ਬਦਾਂ ਸੌ+ਪੈਰ ਹੈ।
ਕੰਨਖਜੂਰਾ | |
---|---|
ਕੰਨਖਜੂਰਾ | |
Scientific classification | |
Kingdom: | |
Phylum: | ਆਰਥ੍ਰੋਪੋਡਾ
|
Subphylum: | ਮਾਈਰੀਆਪੋਡਾ
|
Class: | ਚਿਲੋਪੋਡਾ ਪੀਈਰਿ ਅੰਡਰੇ, 1817
|
ਆਰਡਰ ਅਤੇ ਪਰਿਵਾਰ | |
|
ਬਣਤਰ
ਸੋਧੋਇਸ ਦਾ ਸਿਰ ਤਕਰੀਬਨ ਕੀੜਿਆਂ ਵਰਗਾ ਹੁੰਦਾ ਹੈ ਪਰ ਪਿੱਛੋਂ ਸਰੀਰ ਇੱਕ ਲਾਈਨ ਵਿੱਚ ਲੱਗੀਆਂ ਟੁਕੜੀਆਂ ਵਰਗਾ ਹੁੰਦਾ ਹੈ। ਇਸ ਤਰ੍ਹਾਂ ਦੇ ਟੁਕੜੀਆਂ ਵਿੱਚ ਵੰਡੇ ਹੋਏ ਸਰੀਰ ਨੂੰ ਮੈਟਾਮੈਰੀਕਲੀ ਸੈਗਮੈਂਟਿਡ ਸਰੀਰ ਕਹਿੰਦੇ ਹਨ। ਸਿਰ ਉੱਤੇ ਇੱਕ ਜੋੜਾ ਲੰਬੀਆਂ ਟੋਹਣੀਆਂ, ਅੱਖਾਂ ਤੇ ਮੂੰਹ ਹੁੰਦਾ ਹੈ ਅਤੇ ਸਰੀਰ ਦੀ ਹਰ ਟੁਕੜੀ ਉੱਤੇ ਇੱਕ ਜੋੜਾ ਲੱਤਾਂ ਦਾ ਹੁੰਦਾ ਹੈ। ਵੱਖ-ਵੱਖ ਜਾਤੀਆਂ ਦੇ ਸਰੀਰ ਵਿੱਚ 11 ਤੋਂ 150 ਤਕ ਟੁਕੜੀਆਂ ਹੋ ਸਕਦੀਆਂ ਹਨ ਅਤੇ ਹਮੇਸ਼ਾ 11, 13, 15, 17 ਆਦਿ ਜੋੜੇ ਲੱਤਾਂ ਦੇ ਹੁੰਦੇ ਹਨ।[1] ਤੁਰਦੇ ਸਮੇਂ ਸੈਂਟੀਪੀਡਜ਼ ਦੀਆਂ ਇੱਕ ਪਾਸੇ ਦੀਆਂ ਲੱਤਾਂ ਇਕੱਠੀਆਂ ਉੱਪਰ-ਥੱਲੇ ਨਹੀਂ ਹੁੰਦੀਆਂ ਸਗੋਂ ਪਾਣੀ ਦੀਆਂ ਲਹਿਰਾਂ ਵਾਂਗ ਕਈ ਥਾਂਵਾਂ ਤੋਂ ਉੱਤੇ-ਥੱਲੇ ਹੁੰਦੀਆਂ ਹਨ। ਸਿਰ ਦੇ ਸਭ ਤੋਂ ਨੇੜੇ ਵਾਲੀ ਟੁਕੜੀ ਦੀਆਂ ਲੱਤਾਂ ਸਭ ਤੋਂ ਅਖੀਰਲੀ ਟੁਕੜੀ ਤੋਂ ਅੱਧੀ ਲੰਬਾਈ ਦੀਆਂ ਹੁੰਦੀਆਂ ਹਨ। ਸਭ ਤੋਂ ਅਖੀਰਲੀਆਂ ਲੱਤਾਂ ਦਾ ਜੋੜਾ ਸਰੀਰ ਦੇ ਪਿਛਲੇ ਪਾਸੇ ਟੋਹਣੀਆਂ ਦਾ ਕੰਮ ਕਰਦਾ ਹੈ। ਇਨ੍ਹਾਂ ਦੀਆਂ ਲੱਤਾਂ ਦੇ ਸਭ ਤੋਂ ਪਹਿਲੇ ਜੋੜੇ ਦੀ ਜੜ੍ਹ ਵਿੱਚ ਜ਼ਹਿਰ ਦੀ ਇੱਕ ਥੈਲੀ ਹੁੰਦੀ ਹੈ ਅਤੇ ਇਹ ਹਮੇਸ਼ਾ ਮੂੰਹ ਦੇ ਥੱਲੇ ਉੱਚਾ ਕਰ ਕੇ ਰੱਖਿਆ ਹੁੰਦਾ ਹੈ। ਕੰਨਖਜੂਰੇ ਕੁਝ ਮਿਲੀਮੀਟਰ ਤੋਂ ਲੈ ਕੇ 30 ਸੈਂਟੀਮੀਟਰ ਤੱਕ ਲੰਬੇ ਵੀ ਹੁੰਦੇ ਹਨ। ਇਨ੍ਹਾਂ ਦਾ ਰੰਗ ਫ਼ਿੱਕੇ ਭੂਰੇ ਤੋਂ ਲੈ ਕੇ ਗੂੜ੍ਹਾ ਚਾਕਲੇਟੀ-ਲਾਖਾ ਹੁੰਦਾ ਹੈ।
ਨਿਵਾਸ ਸਥਾਂਨ
ਸੋਧੋਇਹ ਸਿੱਲ੍ਹੀਆਂ, ਸਲ੍ਹਾਬੀਆਂ ਥਾਵਾਂ, ਰੂੜੀਆਂ, ਦਰੱਖਤਾਂ ਹੇਠ ਇਕੱਠੇ ਹੋਏ ਗਲੇ-ਸੜੇ ਪੱਤਿਆਂ ਵਿੱਚ ਰਹਿੰਦੇ ਹਨ। ਇਹ ਰਾਤ ਵੇਲੇ ਹੀ ਸ਼ਿਕਾਰ ਕਰਦੇ ਹਨ ਕਿਉਂਕਿ ਇਨ੍ਹਾਂ ਦੀ ਚਮੜੀ ਉੱਤੇ ਕੀੜਿਆਂ ਵਾਂਗ ਪਤਲੀ ਮੋਮ ਦੀ ਪਰਤ ਨਹੀਂ ਹੁੰਦੀ ਅਤੇ ਇਨ੍ਹਾਂ ਦੇ ਸਰੀਰ ਦਾ ਪਾਣੀ ਬਹੁਤ ਛੇਤੀ ਸੁੱਕ ਜਾਂਦਾ ਹੈ ਅਤੇ ਜਿਸ ਨਾਲ ਇਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਹ ਛੋਟੇ-ਛੋਟੇ ਕੀੜਿਆਂ, ਸੁੰਡੀਆਂ, ਮੱਕੜੀਆਂ ਆਦਿ ਦਾ ਹੀ ਸ਼ਿਕਾਰ ਕਰਦੇ ਹਨ। ਇਹ ਆਪਣੇ ਸ਼ਿਕਾਰ ਨੂੰ ਆਪਣੀ ਟੋਹਣੀਆਂ ਨੂੰ ਹਿਲਾ-ਹਿਲਾ ਕੇ ਸੁੰਘ ਕੇ ਲੱਭਦੇ ਹਨ।
ਵੰਸ਼ ਵਾਧਾ
ਸੋਧੋਨਰ ਕੰਨਖਜੂਰਾ ਆਪਣੇ ਸ਼ੁਕਰਾਣੂ ਇੱਕ ਕੈਪਸੂਲ ਵਿੱਚ ਪਾ ਕੇ ਏਧਰ-ਓਧਰ ਪੱਤਿਆਂ ਹੇਠ ਸੁੱਟ ਦਿੰਦੇ ਹਨ। ਜੇ ਮਾਦਾ ਤੁਰਦੀ-ਫਿਰਦੀ ਓਥੇ ਪਹੁੰਚ ਜਾਵੇ ਤਾਂ ਉਹ ਉਹਨਾਂ ਨੂੰ ਚੁੱਕ ਲੈਂਦੀ ਹੈ। ਇੱਕ ਮਾਦਾ ਸਾਰੀ ਉਮਰ ਵਿੱਚ ਸਿਰਫ਼ 10 ਤੋਂ 50 ਅੰਡੇ ਦਿੰਦੀ ਹੈ। ਬੱਚੇ ਤਿੰਨ ਸਾਲਾਂ ਵਿੱਚ ਉਹ ਪ੍ਰੋੜ੍ਹ ਬਣ ਜਾਂਦੇ ਹਨ। ਮਾਦਾ ਆਪਣੇ ਅੰਡਿਆਂ ਦੀ ਰਾਖੀ ਕਰਦੀਆਂ ਹਨ। ਉਹਨਾਂ ਨੂੰ ਚੱਟ ਕੇ ਸਾਫ਼ ਰੱਖਦੀਆਂ ਹਨ।
ਸ਼ਿਕਾਰ
ਸੋਧੋਇਹ ਆਪਣੀਆਂ ਲੱਤਾਂ ਦੇ ਪਹਿਲੇ ਜੋੜੇ ਨਾਲ ਆਪਣੇ ਸ਼ਿਕਾਰ ਨੂੰ ਫੜਕੇ ਬੇਹੋਸ਼ ਕਰ ਕੇ ਖਾਣ ਲਈ ਪਾਸਿਆਂ ਤੋਂ ਦੋ ਡੰਗ ਇਕੱਠੇ ਮਾਰਦੇ ਅਤੇ ਜ਼ਹਿਰ ਦੇ ਦੋ ਟੀਕੇ ਇਕੱਠੇ ਲਾਉਂਦੇ ਹਨ। ਇਨ੍ਹਾਂ ਦਾ ਸ਼ਿਕਾਰ ਬਹੁਤ ਛੋਟਾ ਹੁੰਦਾ ਹੈ।