ਕੰਪਿਊਟਰ

ਇਲੈਕਟ੍ਰਾਨਿਕ ਮਸ਼ੀਨ

ਕੰਪਿਊਟਰ ਇੱਕ ਯੰਤਰ ਜਾਂ ਮਸ਼ੀਨ ਹੈ, ਜੋ ਕਿ ਜਾਣਕਾਰੀ ਉੱਤੇ ਇੱਕ ਪ੍ਰੋਗਰਾਮ — ਹਦਾਇਤਾਂ ਦੀ ਇੱਕ ਤਿਆਰ ਸੂਚੀ ਦੇ ਤਹਿਤ ਕਾਰਵਾਈ ਕਰਦਾ ਹੈ। ਕਾਰਵਾਈ ਅਧੀਨ ਆਉਣ ਵਾਲੀ ਜਾਣਕਾਰੀ ਅੰਕ, ਪਾਠ, ਤਸਵੀਰਾਂ, ਧੁਨੀ ਸਮੇਤ ਕਈ ਹੋਰ ਕਿਸਮਾਂ ਦੀ ਹੋ ਸਕਦੀ ਹੈ।[1]

ਕੰਪਿਊਟਰ ਬਹੁਤ ਹੀ ਜਿਆਦਾ ਬਹੁਮੁਖੀ ਹੈ। ਅਸਲ ਵਿੱਚ ਇਹ ਵਿਆਪਕ ਜਾਣਕਾਰੀ ਉੱਤੇ ਕਾਰਵਾਈ ਕਰਨ ਵਾਲੀਆਂ ਮਸ਼ੀਨਾਂ ਹਨ। ਚਰਚ-ਟਰਨਿੰਗ ਸਿਧਾਂਤ Church-Turing thesis ਦੇ ਅਨੁਸਾਰ, ਇੱਕ ਕੰਪਿਊਟਰ ਕੁਝ ਮੁੱਢਲੀਆਂ ਸਮੱਰਥਾ ਨਾਲ (ਤਕਨੀਕੀ ਸਬਦਾਂ ਵਿੱਚ, ਇੱਕ ਵਿਆਪਕ ਟਰਨਿੰਗ ਮਸ਼ੀਨ ਦੇ ਬਰਾਬਰ ਕੰਮ ਕਰਨ ਵਾਲੀ ਮਸ਼ੀਨ ਦੀ ਸਮੱਰਥਾ) ਇੱਕ ਸਿਧਾਂਤ ਹੈ, ਜੋ ਕਿ ਕੋਈ ਹੋਰ ਕੰਪਿਊਟਰ ਵੀ ਕਰ ਸਕਦਾ ਹੈ, ਜੋ ਕਿ ਇੱਕ ਨਿੱਜੀ ਡਿਜ਼ੀਟਲ ਸਹਾਇਕ ਤੋਂ ਲੈ ਕੇ ਸੁਪਰ ਕੰਪਿਊਟਰ ਹੋ ਸਕਦਾ ਹੈ। ਇਸ ਕਰਕੇ, ਇੱਕੋ ਕੰਪਿਊਟਰ ਡਿਜ਼ਾਇਨ ਹੀ ਆਮ ਕੰਪਨੀ ਦੀ ਤਨਖਾਹ ਬਿੱਲ ਤਿਆਰ ਕਰਨ ਤੋਂ ਲੈ ਕੇ ਉਦਯੋਗਾਂ ਨੂੰ ਕਾਬੂ ਕਰਨ ਦੇ ਯੋਗ ਹੈ। ਆਧੁਨਿਕ ਬਿਜਲਈ ਕੰਪਿਊਟਰਾਂ ਨੇ ਪੁਰਾਣੇ ਡਿਜ਼ਾਇਨ੍ਹਾਂ ਦੇ ਮੁਕਾਬਲੇ ਗਤੀ ਅਤੇ ਜਾਣਕਾਰੀ ਉੱਤੇ ਕੰਮ ਕਰਨ ਦੀ ਸਮੱਰਥਾ ਵਿੱਚ ਵੱਡਾ ਇਨਕਲਾਬ ਲੈ ਆਂਦਾ ਹੈ। ਇਸ ਸਮੇਂ ਮੂਰੇ ਦਾ ਨਿਯਮ ਪ੍ਰਭਾਵੀ ਰਿਹਾ ਹੈ।

ਕੰਪਿਊਟਰ ਅੱਜਕਲ੍ਹ ਕਈ ਭੌਤਿਕ ਰੂਪਾਂ ਵਿੱਚ ਉਪਲਬਧ ਹਨ। ਅਸਲੀ ਕੰਪਿਊਟਰ ਇੱਕ ਵੱਡੇ ਕਮਰੇ ਜਿੰਨੇ ਵੱਡੇ ਸਨ, ਅਤੇ ਇਸ ਤਰ੍ਹਾਂ ਦੇ ਵੱਡੇ ਕੰਪਿਊਟਰ ਹਾਲੇ ਵੀ ਵਿਗਿਆਨਕ ਗਣਨਾ ਕਰਨ ਲਈ ਮੌਜੂਦ ਹਨ, ਜਿੰਨਾਂ ਨੂੰ ਸੁਪਰ ਕੰਪਿਊਟਰ ਕਿਹਾ ਜਾਂਦਾ ਹੈ ਅਤੇ ਵੱਡੀਆਂ ਕੰਪਨੀਆਂ ਵਲੋਂ ਸੰਚਾਰ ਕਿਰਿਆ ਲਈ ਬਹੁਤ ਹੀ ਵੱਡੇ ਕੰਪਿਊਟਰਾਂ ਦੀ ਲੋੜ ਰਹਿੰਦੀ ਹੈ, ਜਿੰਨਾਂ ਨੂੰ ਮੇਨਫਰੇਮ ਕਹਿੰਦੇ ਹਨ। ਛੋਟੇ ਕੰਪਿਊਟਰ, ਜਿੰਨਾਂ ਦੀ ਵਰਤੋਂ ਨਿੱਜੀ ਕੰਮਾਂ ਲਈ ਕੀਤੀ ਜਾਦੀ ਹੈ, ਨੂੰ ਨਿੱਜੀ ਕੰਪਿਊਟਰ (ਪਰਸਨਲ ਕੰਪਿਊਟਰ ਜਾਂ ਪੀ.ਸੀ) ਕਹਿੰਦੇ ਹਨ, ਅਤੇ ਇਹਨਾਂ ਦਾ ਹੀ ਨੇੜਲਾ ਰੂਪ ਹਨ, ਲੈਪਟਾਪ ਜਾਂ ਨੋਟਬੁੱਕ। ਪਰ, ਅੱਜਕਲ੍ਹ ਆਮ ਪ੍ਰਚੱਲਤ ਕੰਪਿਊਟਰ ਦੀ ਕਿਸਮ ਇਮਬੈੱਡ ਕੰਪਿਊਟਰ, ਛੋਟੇ ਕੰਪਿਊਟਰ, ਜਿੰਨਾਂ ਨੂੰ ਹੋਰ ਜੰਤਰਾਂ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਹੈ। ਲੜਾਕੂ ਹਵਾਈ ਜਹਾਜ਼ ਵਰਗੀਆਂ ਮਸ਼ੀਨਾਂ ਤੋਂ ਲੈ ਕੇ ਡਿਜ਼ੀਟਲ ਕੰਪਿਊਟਰਾਂ ਨੂੰ ਇਮਬੈੱਡ ਕੰਪਿਊਟਰਾਂ ਨਾਲ ਹੀ ਕਾਬੂ (ਨਿਯੰਤਰਿਤ) ਕੀਤਾ ਜਾਂਦਾ ਹੈ।

ਇਤਹਾਸ ਸੋਧੋ

ਅਸਲ ਵਿੱਚ "ਕੰਪਿਊਟਰ" ਇੱਕ ਵਿਅਕਤੀ ਸੀ, ਜੋ ਕਿ ਗਣਿਤ ਦੇ ਨੇਮਾਂ ਮੁਤਾਬਕ ਗਣਨਾ ਕਰਦਾ ਸੀ, ਅਕਸਰ ਅਬਸੀਸਾ ਤੋਂ ਲੈਕੇ ਮਸ਼ੀਨੀ ਗਣਨਾ ਜੰਤਰਾਂ ਦੇ ਢੰਗਾਂ ਦੀ ਵਰਤੋਂ ਕਰਕੇ ਕਰਦਾ ਸੀ। ਪੁਰਾਣੇ ਗਣਨਾ ਜੰਤਰਾਂ ਵਿੱਚ ਐਟੀਕਯਥੀਰਾ ਢੰਗ, ਇੱਕ ਪੁਰਾਤਨ ਗਰੀਕ ਜੰਤਰ ਹੈ, ਜੋ ਕਿ 87 ਈਸਾ ਪੂਰਵ ਤੋਂ ਗਹੈਰਾਂ ਦੀਆਂ ਗਤੀਵਿਧੀਆਂ ਪਤਾ ਲਗਾਉਣ ਦਾ ਢੰਘ ਸੀ। ਇਸ ਪੁਰਾਤਨ ਜੰਟਰ ਲਈ ਤਕਨੀਕੀ ਕਾਰਨਾਂ ਕਰਕੇ ਕੁਝ ਨੁਕਤੇ ਖੁੰਜ ਗਏ।

ਮੱਧ ਕਾਲ ਦੌਰਾਨ ਯੂਰਪੀ ਗਣਿਤਕਾਰਾਂ ਅਤੇ ਇੰਜਨੀਅਰੀ ਦੇ ਆਉਣ ਨਾਲ, 17ਵੀਂ ਸਦੀ ਦੇ ਸ਼ੁਰੂ ਵਿੱਚ ਘੜੀ ਦੇ ਤਕਨੀਕੀ ਵਿਕਾਸ ਹੋਣ ਨਾਲ ਅਗਲੀ ਪੀੜ੍ਹੀ ਦੇ ਮਸ਼ੀਨੀ ਗਣਨਾ ਜੰਤਰ ਬਣਾਏ ਗਏ। ਖਾਸ ਤੌਰ ਉੱਤੇ ਪੰਚ ਕਾਰਡ ਅਤੇ ਵੈਕਊਮ ਟਿਊਬ ਹਨ, ਜਿੰਨੇ ਨੇ 19ਵੀ ਅਤੇ 20 ਸਦੀ ਦੇ ਸ਼ੁਰੂ ਵਿੱਚ ਡਿਜ਼ੀਟਲ ਕੰਪਿਊਟਰਾਂ ਦੇ ਵਿਕਾਸ ਵਿੱਚ ਭਾਰੀ ਵਿਕਾਸ ਕੀਤਾ। 19ਵੀ ਸਦੀ ਵਿੱਚ ਚਾਰਲਸ ਬੱਗੇਜ ਨੇ ਪਹਿਲਾਂ 1837 ਵਿੱਚ ਇੱਕ ਵਿਚਾਰ ਪੇਸ਼ ਕੀਤਾ ਅਤੇ ਪੂਰੇ ਪਰੋਗਰਾਮ ਹੋਣਯੋਗ ਕੰਪਿਊਟਰ ਦਾ ਡਿਜ਼ਾਇਨ ਤਿਆਰ ਕੀਤਾ, ਪਰ ਉਸ ਸਮੇਂ ਤਕਨਾਲੋਜੀ ਦੇ ਵਿਕਾਸ ਵਿੱਚ ਕਮੀ, ਪੈਸਿਆਂ ਦੀ ਥੁੜ੍ਹ, ਅਤੇ ਆਪਣੇ ਡਿਜ਼ਾਇਨ ਦੇ ਬੇਢੰਗੇ ਖਾਕੇ ਦੇ ਵਿਰੋਧ ਨੂੰ ਸਹਿਣ ਦੀ ਯੋਗਤਾ ਨਾ ਹੋਣ ਕਰਕੇ ਇਹ ਯਕੀਨ ਹੋ ਗਿਆ ਕਿ ਜੰਤਰ ਅਸਲ ਵਿੱਚ ਕਦੇ ਬਣਾਇਆ ਹੀ ਨਹੀਂ ਗਿਆ ਸੀ।

20ਵੀਂ ਸਦੀ ਦੇ ਪਹਿਲੇ ਅੱਧ ਤੱਕ, ਕਈ ਵਿਗਿਆਨ ਗਣਨਾਵਾਂ ਲਈ ਖਾਸ ਮਕਸਦ ਵਾਲੇ ਐਨਾਲਾਗ ਕੰਪਿਊਟਰ ਤਿਆਰ ਕੀਤੇ ਗਏ, ਜੋ ਕਿ ਗਣਨਾ ਦੇ ਅਧਾਰ ਦੇ ਰੂਪ ਵਿੱਚ ਭੌਤਿਕ ਜਾਂ ਇਲੈਕਟਰੋਨਕਿ ਮਾਡਲ ਵਾਂਗ ਵਰਤਦੇ ਸਨ। ਇਹਨਾਂ ਦਾ ਵਿਕਾਸ ਡਿਜ਼ੀਟਲ ਕੰਪਿਊਟਰਾਂ ਦੇ ਵਿਕਾਸ ਨਾਲ ਰੁਕ ਗਿਆ।

 
The Colossus computer was used to break German ciphers during World War।I.

ਇਹਨਾਂ ਦੀ ਅਗਲੀ ਪੀੜ੍ਹੀ ਦਾ ਵਿਕਾਸ 1930 ਅਤੇ 1940 ਦੇ ਦਰਮਿਆਨ ਤੇਜ਼ੀ ਨਾਲ ਹੋਇਆ, ਜੋ ਕਿ ਵਧੇਰੇ ਸ਼ਕਤੀਸ਼ਾਲੀ ਅਤੇ ਸੌਖੇ ਸਨ, ਜਿੰਨਾਂ ਵਿੱਚ ਅੱਗੇ ਦਿੱਤੇ ਫੀਚਰ ਸ਼ਾਮਿਲ ਸਨ: 1937 ਵਿੱਚ ਕੋਉਡੀ ਸ਼ੱਨਉਨ ਵਲੋਂ ਖੋਜਿਆ ਡਿਜ਼ੀਟਲ ਇਲੈਕਟਰੋਨਿਕ ਦੀ ਵਰਤੋਂ, ਅਤੇ ਹੋਰ ਵੀ ਆਸਾਨ ਪਰੋਗਰਾਮ ਬਣਾਉਣ ਦੀ ਯੋਗਤਾ। ਸਭ ਤੋਂ ਮਹੱਤਵਪੂਰਨ ਕਾਢਾਂ ਵਿੱਚ ਕੋਨਰਡ ਜੂਸੀ ਦੀ ਜ਼ੈੱਡ ਮਸ਼ੀਨ, ਇਲੈਕਟਰੋ-ਮਕੈਨੀਕਲ ਜ਼ੈੱਡ3 ਪਹਿਲਾਂ ਵਿਆਪਕ ਕੰਪਿਊਟਰ ਸੀ, ਪਰ ਇਹ ਆਪਣੇ ਢੰਗ ਨਾਲ ਕੰਮ ਕਰਨ ਤੋਂ ਬਿਲਕੁੱਲ ਅਸਮਰੱਥ ਸੀ, ਗੁਪਤ ਬਰਤਾਨਵੀਂ ਕੋਲੋਲੱਸ ਕੰਪਿਊਟਰ, ਜਿਸ ਵਿੱਚ ਸੀਮਿਤ ਪਰੋਗਰਾਮ ਯੋਗਤਾ ਸੀ, ਅਜੇਹੇ ਜੰਤਰ ਦੇ ਰੂਪ ਵਿੱਚ ਸਾਹਮਣੇ ਆਇਆ, ਜੋ ਕਿ ਹਜ਼ਾਰਾਂ ਮੁੱਲਾਂ ਲਈ ਭਰੋਸੇਯੋਗ ਸੀ ਅਤੇ ਅਮਰੀਕੀ ENIAC - ਇੱਕ ਆਮ ਵਰਤੋਂ ਦੀ ਮਸ਼ੀਨ, ਪਰ ਇਹ ਨਾ-ਲੱਚਕਦਾਰ ਢਾਂਚਾ ਸੀ, ਜੋ ਮੁੜ-ਪਰੋਗਰਾਮ ਕਰਨ ਲਈ ਇਸ ਨੂੰ ਪੂਰੀ ਤਰਾਂ ਵਾਪਸ ਲਿਆਉਣਾ ਲਾਜ਼ਮੀ ਸੀ।

ਇੱਕ ਟੀਮ, ਜਿਸ ਨੇ ENIAC ਦਾ ਵਿਕਾਸ ਕੀਤਾ, ਨੇ ਇਸ ਦੀਆਂ ਕਮੀਆਂ ਦੇ ਖੋਜ ਕੀਤੀ, ਜਿਸ ਨੂੰ ਸਟੋਰਡ ਪਰੋਗਰਾਮ ਆਰਚੀਟੈਕਚਰ ਕਿਹਾ ਗਿਆ, ਜਿਸ ਤੋਂ ਅੱਜਕੱਲ੍ਹ ਦੇ ਸਭ ਨਵੇਂ ਕੰਪਿਊਟਰਾਂ ਦਾ ਵਿਕਾਸ ਕੀਤਾ ਗਿਆ ਹੈ। ਆਖਰੀ 1940 ਦਹਾਕੇ ਵਿੱਚ ਇਸ ਢਾਂਚੇ ਦੇ ਅਧਾਰ ਉੱਤੇ ਕੰਪਿਊਟਰਾਂ ਦੇ ਵਿਕਾਸ ਦੇ ਕਈ ਪਰੋਜੈੱਕਟਾਂ ਨੂੰ ਪਰਵਾਨਗੀ ਦਿੱਤੀ ਗਈ, ਇਹਨਾਂ ਵਿੱਚ ਪਹਿਲਾਂ ਚੱਲਣ ਵਾਲਾ ਮਾਨਚੈਸਟਰ ਸਮਾਲ-ਸਕੇਲ ਐਕਸਪੈਰੀਮਿੰਟਲ ਮਸ਼ੀਨ ਸੀ, ਪਰ EDSAC ਸਭ ਤੋਂ ਪਹਿਲਾਂ ਤਜਰਬੇ ਅਧੀਨ ਵਰਜਨ ਸੀ।

ਵੇਵੀ-ਰਾਹੀਂ ਚੱਲਣ ਵਾਲੇ ਕੰਪਿਊਟਰਾਂ ਦਾ 1950 ਤੱਕ ਵਰਤਿਆ ਆਮ ਵਰਤਿਆ ਜਾਂਦਾ ਸੀ, ਪਰ 1960 ਵਿੱਚ ਖੋਜੇ ਗਏ ਟਰਾਂਜਿਸਟਰ ਅਧਾਰਤ ਕੰਪਿਊਟਰਾਂ ਨੇ ਛੇਤੀ ਹੀ ਇਹਨਾਂ ਦਾ ਬਦਲ ਉਪਲੱਬਧ ਕਰਵਾ ਦਿੱਤਾ, ਜੋ ਤੇਜ਼, ਛੋਟੇ, ਅਤੇ ਬਹੁਤ ਹੀ ਜ਼ਿਆਦਾ ਭਰੋਸੇਯੋਗ ਸਨ, ਅਤੇ ਇਸਕਰਕੇ ਹੀ ਛੋਟੇ, ਤੇਜ਼ੇ ਅਤੇ ਸਸਤੇ ਕੰਪਿਊਟਰ ਵਪਾਰਕ ਵਰਤੋਂ ਲਈ ਉਪਲੱਬਧ ਹੋ ਗਏ। 1970ਵਿਆਂ ਵਿੱਚ ਇੰਟੀਗਰੇਟਡ ਸਰਕਿਟ ਤਕਨਾਲੋਜੀ ਨੇ ਕੰਪਿਊਟਰਾਂ ਨੂੰ ਇੰਨੇ ਛੋਟੇ ਪੱਧਰ ਉੱਤੇ ਬਣਾਉਣਾ ਸੰਭਵ ਕਰ ਦਿੱਤਾ ਹੈ, ਕਿ ਨਿੱਜੀ ਕੰਪਿਊਟਰ, ਜਿਸ ਨੂੰ ਪਰਸਨਲ ਕੰਪਿਊਟਰ ਜਾਂ ਪੀ.ਸੀ. ਕਹਿੰਦੇ ਹਨ, ਅੱਜ ਘਰ-ਘਰ ਉਪਲੱਬਧ ਹਨ।

ਕੰਪਿਊਟਰ ਕਿਵੇਂ ਕੰਮ ਕਰਦੇ ਹਨ: ਸੰਭਾਲੇ ਪਰੋਗਰਾਮ ਢਾਂਚੇ ਸੋਧੋ

1940 ਦੇ ਪਹਿਲੇ ਇਲੈਕਟਰੋਨਿਕ, ਆਮ ਵਰਤੋਂ ਦੇ ਕੰਪਿਊਟਰ ਵਿਕਾਸ ਉਪਰੰਤ ਕੰਪਿਊਟਰ ਦੀਆਂ ਤਕਨੀਕਾਂ ਬੜੀ ਤੇਜ਼ੀ ਨਾਲ ਤਬਦੀਲ ਹੋਈਆਂ, ਬਹੁਤੀਆਂ ਪਰ ਹਾਲੇ ਵੀ ਵਰਤੋਂ ਅਧੀਨ ਹਨ, ਜੋ ਕਿ ਵੋਨ ਨਿਊਮੈਨ ਆਰਚੀਟੈਕਚਰ (ਸਟੋਰੇਜ਼ ਪਰੋਗਾਰਮ ਢਾਂਚੇ), ਜਿਸ ਨੂੰ ਅਕਸਰ ਨਿਊਮੈਨ ਆਰਚੀਟੈਕਚਰ ਵੀ ਕਿਹਾ ਜਾਂਦਾ ਹੈ, ਜੋ ਨਾਂ ਇਸ ਨੂੰ ENIAC ਡਿਜ਼ਾਇਨਰਾਂ ਜੇ ਪਰੀਸਪੀਰ ਇਕਕੀਰਟ ਅਤੇ ਜੋਨ ਵਿਲਿਅਮ ਮੂਚਲੇ ਨੇ ਦਿੱਤਾ ਸੀ।) ਵਿੱਚ ਸਨ। ਇਹ ਡਿਜ਼ਾਇਨ ਨੇ ਕੰਪਿਊਟਰ ਦੇ ਤਜਰਬੇ ਨੂੰ ਸਹੀਂ ਸਾਬਤ ਕਰ ਦਿੱਤਾ ਹੈ।

ਇੱਕ ਕੰਪਿਊਟਰ ਦੇ ਢਾਂਚੇ ਦੇ ਚਾਰ ਮੁੱਖ ਭਾਗ ਹਨ: ਅਰਿੱਥਮੈਟਿਕ ਅਤੇ ਲਾਜ਼ਿਕ ਯੂਨਿਟ (ALU), ਕੰਟਰੋਲ ਯੂਨਿਟ (ਕੰਟਰੋਲ ਸਰਕਟ), ਕੰਪਿਊਟਰ ਸਟੋਰੇਜ਼ (ਮੈਮੋਰੀ, ਯਾਦਾਸ਼ਤ) ਅਤੇ ਇਨਪੁੱਟ ਤੇ ਆਉਟਪੁੱਟ ਜੰਤਰ (ਜਿੰਨਾਂ ਨੂੰ।/O ਕਿਹਾ ਜਾਂਦਾ ਹੈ) ਇਹ ਭਾਗ ਆਪਸ ਵਿੱਚ ਕੰਪਿਊਟਰ ਬਸਾਂ (ਬਸਾਂ) ਰਾਹੀਂ ਆਪਸ ਵਿੱਚ ਜੁੜੇ ਹੁੰਦੇ ਹਨ ਅਤੇ ਇਹਨਾਂ ਨੂੰ ਇੱਕ ਘੜੀ, ਜਿਸ ਨੂੰ ਘੜੀ ਸੰਕੇਤ (ਕਲਾਕ ਸਿਗਨਲ) ਕਹਿੰਦੇ ਹਨ, ਰਾਹੀਂ ਚਲਾਇਆ ਜਾਂਦਾ ਹੈ

ਵਿਚਾਰ ਮੁਤਾਬਕ, ਇੱਕ ਕੰਪਿਊਟਰ ਦੀ ਮੈਮੋਰੀ ਨੂੰ ਸੈੱਲਾਂ ਦੀ ਲੜੀ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਹਰ ਸੈੱਲ ਦਾ ਆਪਣਾ ਸਿਰਨਾਵਾਂ ਹੁੰਦਾ ਹੈ ਅਤੇ ਇੱਕ ਛੋਟੀ ਅਤੇ ਸਥਿਰ ਮਾਤਰਾ ਵਿੱਚ ਜਾਣਕਾਰੀ ਨੂੰ ਹੀ ਸੰਭਾਲ ਕੇ ਰੱਖ ਸਕਦਾ ਹੈ। ਇਹ ਜਾਣਕਾਰੀ ਹਦਾਇਤ ਹੋ ਸਕਦੀ ਹੈ, ਜੋ ਕਿ ਕੰਪਿਊਟਰ ਨੂੰ ਕੁਝ ਕਰਨ ਲਈ ਹੁਕਮ ਦਿੰਦੀ ਹੈ, ਜਾਂ ਡਾਟਾ, ਉਹ ਜਾਣਕਾਰੀ, ਜੋ ਕਿ ਕੰਪਿਊਟਰ ਹਦਾਇਤਾ ਉੱਤੇ ਅਮਲ ਕਰਨ ਦੌਰਾਨ ਵਰਤਦਾ ਹੈ, ਜੋ ਕਿ ਮੈਮੋਰੀ ਵਿੱਚ ਮੌਜੂਦ ਹੈ। ਆਮ ਨਿਯਮ ਮੁਤਾਬਕ ਹਰੇਕ ਸੈੱਲ ਇੱਕ ਹਦਾਇਤ ਜਾਂ ਡਾਟਾ ਸੰਭਾਲ ਸਕਦਾ ਹੈ।

ALU ਅਸਲ ਵਿੱਚ ਕੰਪਿਊਟਰ ਦਾ ਦਿਲ ਹੈ। ਇਹ ਮੁੱਖ ਰੂਪ ਵਿੱਚ ਦੋ ਕੰਮ ਕਰਨ ਕਰਦਾ ਹੈ: ਗਣਨਾ ਕਾਰਵਾਈਆਂ, ਜਿਸ ਵਿੱਚ ਮੁੱਢਲੀਆਂ ਕਾਰਵਾਈਆਂ ਹਨ, ਦੋ ਨੰਬਰਾਂ ਨੂੰ ਜੋੜਨਾ ਜਾਂ ਘਟਾਉਣਾ, ਪਰ ਇਸ ਵਿੱਚ ਹੋਰ ਵੀ ਸ਼ਾਮਿਲ ਹਨ, ਜਿਵੇਂ ਕਿ "2 ਨਾਲ ਇਸ ਨੰਬਰ ਨੂੰ ਗੁਣਾ ਕਰਨਾ" ਜਾਂ "2 ਨਾਲ ਵੰਡਣਾ" (ਜਿਸ ਦਾ ਕਰਾਨ ਬਾਅਦ ਵਿੱਚ ਸਪਸ਼ਟ ਹੋਵੇਗਾ) ਅਤੇ ਇਹਨਾਂ ਨਾਲ ਕੁਝ ਹੋਰ ਕਾਰਵਾਈਆਂ। ALU ਕਾਰਵਾਈਆਂ ਦੀ ਦੂਜੀ ਕਿਸਮ ਹੈ ਤੁਲਨਾ ਕਾਰਵਾਈਆਂ, ਜੋ ਕਿ ਦੋ ਦਿੱਤੇ ਅੰਕਾਂ ਲਈ, ਕਿ ਉਹ ਬਰਾਬਰ ਹਨ, ਜਾਂ ਨਹੀਂ, ਤਾਂ ਕੇਹੜਾ ਵੱਡਾ ਹੈ।

I/O ਸਿਸਟਮ ਦਾ ਮਤਲਬ ਹੈ, ਉਹਨਾਂ ਢੰਗਾਂ ਤੋਂ, ਜਿਸ ਰਾਹੀਂ ਕੰਪਿਊਟਰ ਬਾਹਰੀ ਸੰਸਾਰ ਤੋਂ ਜਾਣਕਾਰੀ ਪਰਾਪਤ ਕਰਦਾ ਹੈ ਅਤੇ ਉਸ ਸੰਸਾਰ ਨੂੰ ਜਾਣਕਾਰੀ ਉਪਲੱਬਧ ਕਰਵਾਉਦਾ ਹੈ। ਇੱਕ ਆਮ ਨਿੱਜੀ ਕੰਪਿਊਟਰ ਉੱਤੇ, ਇਨਪੁੱਟ ਜੰਤਰ, ਜਿਸ ਵਿੱਚ ਕੀ-ਬੋਰਡ ਅਤੇ ਕੰਪਿਊਟਰ ਮਾਊਸ ਆਦਿ ਅਤੇ ਆਉਟਪੁੱਟ ਜੰਤਰ, ਜਿੰਨਾਂ ਵਿੱਚ ਕੰਪਿਊਟਰ ਮਾਨੀਟਰ, ਪਰਿੰਟਰ ਅਤੇ ਹੋਰ ਸ਼ਾਮਿਲ ਹਨ, ਜੁੜੇ ਹੁੰਦੇ ਹਨ, ਪਰ ਇਹਨਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਅੱਗੇ ਦਿੱਤੀ ਗਈ ਹੈ।

ਕੰਟਰੋਲ ਸਿਸਟਮ ਸਭ ਨੂੰ ਇੱਕ ਨਾਲ ਜੋੜਦਾ ਹੈ। ਇਹ ਦਾ ਕੰਮ ਮੈਮੋਰੀ ਜਾਂ।/O ਜੰਤਰਾਂ ਤੋਂ ਹਦਾਇਤਾਂ ਅਤੇ ਡਾਟੇ ਨੂੰ ਪੜਨਾ, ਹਦਾਇਤਾਂ ਨੂੰ ਡੀ-ਕੋਡ ਕਰਨਾ, ALU ਨੂੰ ਹਦਾਇਤਾਂ ਮੁਤਾਬਕ ਠੀਕ ਇਨਪੁੱਟ ਦੇਣ, ALU ਨੂੰ "ਦੱਸਣਾ" ਕਿ ਇਹਨਾਂ ਇਨਪੁੱਟਾਂ ਉੱਤੇ ਕੇਹੜੀਆਂ ਕਾਰਵਾਈਆਂ ਕਰਨੀਆਂ ਹਨ ਅਤੇ ਪਰਾਪਤ ਹੋਏ ਨਤੀਜਿਆਂ ਨੂੰ ਮੈਮੋਰੀ ਜਾਂ।/O ਜੰਤਰਾਂ ਨੂੰ ਭੇਜਣਾ ਹੈ। ਕੰਟਰੋਲ ਸਿਸਟਮ ਦਾ ਮੂਲ ਭਾਗ ਇੱਕ ਕਾਉਂਟਰ ਹੈ, ਜੋ ਕਿ ਮੌਜੂਦਾ ਹਦਾਇਤ ਦਾ ਸਿਰਨਾਵਾਂ ਰੱਖਦਾ ਹੈ, ਆਮ ਕਰਕੇ ਇੱਕ ਹਦਾਇਤ ਚੱਲਣ ਨਾਲ ਇਸ ਵਿੱਚ ਇੱਕ ਗਿਣਤੀ ਵੱਧ ਜਾਦੀ ਹੈ, ਜਦੋਂ ਤੱਕ ਕਿ ਮੌਜੂਦਾ ਹਦਾਇਤ ਖੁਦ ਇਹ ਨਹੀਂ ਦੱਸਦੀ ਕਿ ਅਗਲੀ ਹਦਾਇਤ ਦਾ ਸਿਰਨਾਵਾਂ ਵੱਖਰਾ ਹੈ (ਜੋ ਕਿ ਕੰਪਿਊਟਰ ਨੂੰ ਲਗਾਤਾਰ ਉਹੀ ਹਦਾਇਤ ਚਲਾਉਣ ਲਈ ਸਹਾਇਕ ਹੈ)। ਭੌਤਿਕ ਰੂਪ ਵਿੱਚ, 1980 ਤੋਂ ALU ਅਤੇ ਕੰਟਰੋਲ ਇਕਾਈ ਨੂੰ ਇੱਕ ਹੀ ਇੰਟੀਗਰੇਟਡ ਸਰਕਟ ਵਿੱਚ ਰੱਖਿਆ ਜਾਂਦਾ ਹੈ, ਜਿਸ ਨੂੰ ਸੈਂਟਰਲ ਪਰੋਸੈਸਿੰਗ ਯੂਨਿਟ ਜਾਂ CPU ਦੇ ਤੌਰ ਉੱਤੇ ਜਾਣਿਆ ਜਾਂਦਾ ਹੈ।

ਇਹਨਾਂ ਕੰਪਿਊਟਰਾਂ ਦਾ ਕੰਮ ਕਰਨ ਦਾ ਸਿਧਾਂਤ ਸਿੱਧਾ ਹੈ। ਆਮ ਕਰਕੇ, ਹਰੇਕ ਘੜੀ ਸੰਕੇਤ ਨਾਲ, ਕੰਪਿਊਟਰ ਆਪਣੀ ਮੈਮੋਰੀ ਵਿੱਚੋਂ ਇੱਕ ਹਦਾਇਤਾਂ ਅਤੇ ਡਾਟਾ ਚੁੱਕਦਾ ਹੈ। ਹਦਾਇਤਾਂ ਉੱਤੇ ਅਮਲ ਕੀਤਾ ਜਾਂਦਾ ਹੈ, ਨਤੀਜਾ ਸੰਭਾਲਿਆ ਜਾਂਦਾ ਹੈ ਅਤੇ ਅਗਲੀ ਹਦਾਇਤ ਉੱਤੇ ਕਾਰਵਾਈ ਕੀਤੀ ਜਾਦੀ ਹੈ। ਇਹ ਕਾਰਵਾਈ ਤਦ ਤੱਕ ਚਲਦੀ ਰਹਿੰਦੀ ਹੈ, ਜਦੋਂ ਤੱਕ ਕਿ halt ਹਦਾਇਤ ਨਾ ਮਿਲ ਜਾਵੇ।

ਵੱਡੇ ਕੰਪਿਊਟਰ, ਜਿਵੇਂ ਕਿ ਮਿੰਨੀ ਕੰਪਿਊਟਰ, ਮੇਨਫਰੇਮ ਕੰਪਿਊਟਰ, ਸਰਵਰ ਉੱਤੇ ਦਿੱਤੇ ਕੰਪਿਊਟਰਾਂ ਨਾਲੋ ਇੱਕ ਤਰ੍ਹਾਂ ਵੱਖਰੇ ਹਨ, ਉਹ ਹੈ ਇਹਨਾਂ ਵਿੱਚ 1 ਤੋਂ ਵੱਧ CPU ਦੀ ਗਿਣਤੀ ਹੋਣੀ। ਸੁਪਰ-ਕੰਪਿਊਟਰ ਆਮ ਸੰਭਾਲੇ ਪਰੋਗਰਾਮਾ ਢਾਂਚੇ ਤੋਂ ਕਾਫ਼ੀ ਭਿੰਨ ਹੈ, ਕਈ ਵਾਰ ਹਜ਼ਾਰਾਂ CPU ਦੀ ਵਰਤੋਂ ਖਾਸ ਕੰਮ ਕਰਨ ਲਈ ਡਿਜ਼ਾਇਨ ਕੀਤੇ ਜਾਦੇ ਹਨ।

Computer e program ਸੋਧੋ

Lਉੱਪਰ ਦਿੱਤੀਆਂ ਧਾਰਨਾਵਾਂ ਨੂੰ ਪੂਰਾ ਕਰਨ ਲਈ ਕਈ ਵੱਖਰੀਆਂ ਵੱਖਰੀਆਂ ਤਕਨਾਲੋਜੀਆਂ ਦਾ ਸਾਹਰਾ ਲਿਆ ਜਾਂਦਾ ਹੈ। ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ, ਇੱਕ ਸੰਭਾਲੇ ਪਰੋਗਰਾਮ ਨੂੰ ਪੂਰੀ ਤਰਾਂ ਮਸ਼ੀਨ ਭਾਗਾਂ ਲਈ ਹੀ ਤਿਆਰ ਕੀਤਾ ਜਾਂਦਾ ਸੀ, ਜਿਵੇਂ ਕਿ ਬੱਬਾਗ। ਪਰ ਡਿਜ਼ੀਟਲ ਸਰਕਟ ਨੇ ਬੂਲੀਅਨ ਲਾਜ਼ਿਕ ਅਤੇ ਬਾਈਨਰੀ ਗਣਿਤ ਦੀ ਵਰਤੋਂ ਨਾਲ ਰੀਲੇਅ - ਖਾਸ ਇਲੈਕਟਰੋਨਿਕ ਕੰਟਰੋਲ ਸਵਿੱਚਾਂ ਨਾਲ ਸੰਭਵ ਬਣਾਇਆ ਹੈ। ਸ਼ੱਨੋਨ ਦੇ ਪਰਸਿੱਧ ਸਿਧਾਂਤ ਅਨੁਸਾਰ ਰੀਲੇਆਂ ਨੂੰ ਇਕਾਈਆਂ ਬਣਾਉਣ ਲਈ ਵਰਤਿਆ ਜਾ ਸਕਦਾ ਹੈ, ਜਿੰਨਾਂ ਨੂੰ ਲਾਜ਼ੀਕਲ ਗੇਟ ਕਹਿੰਦੇ ਹਨ, ਜੋ ਕਿ ਬੂਲੀਅਨ ਕਾਰਵਾਈਆਂ ਦੀ ਵਰਤੋਂ ਨੂੰ ਸੰਭਵ ਕਰਦੇ ਹਨ। ਇਸ ਦੇ ਨਾਲ ਹੀ ਛੇਤੀ ਹੀ ਇਹ ਸਾਬਤ ਹੋ ਗਿਆ ਕਿ ਵੈਕਊਮ ਟਿਊਬਾਂ - ਇਲੈਕਟਰੋਨਿਕ ਜੰਟਰਾਂ ਦੀ ਬਜਾਏ ਇਹਨਾਂ ਦੀ ਵਰਤੋਂ ਸੰਭਵ ਹੈ। ਵੈਕਊਮ ਟਿਊਬ ਪਹਿਲਾਂ ਰੇਡੀਓ ਅਤੇ ਹੋਰ ਕਾਰਜਾਂ ਵਿੱਚ ਸੰਕੇਤ ਐਪਲੀਫਾਇਰ ਦੇ ਤੌਰ ਉੱਤੇ ਵਰਤੀਆਂ ਜਾਦੀਆਂ ਸਨ, ਪਰ ਡਿਜ਼ੀਟਲ ਇਲੈਕਟਰੋਨਿਕ ਸਵਿੱਚ ਕਰਨ ਵਿੱਚ ਬਹੁਤ ਹੀ ਤੇਜ਼ ਸੀ, ਜਦੋਂ ਕਿ ਬਿਜਲੀ ਇੱਕ ਹੀ ਪਿੰਨ ਦਿੱਤੀ ਜਾਦੀ ਤਾਂ ਕਰੰਟ ਬਾਕੀ ਦੋ ਵਿੱਚੋਂ ਲੰਘ ਸਕਦਾ ਸੀ।

ਲਾਜ਼ੀਕਲ ਗੇਟਾਂ ਨੂੰ ਤਰਤੀਬ ਦੇ ਕੇ ਹੋਰ ਵੀ ਗੁੰਝਲਦਾਰ ਕੰਮਾਂ ਲਈ ਡਿਜ਼ੀਟਲ ਸਰਕਟ ਬਣਾਏ ਜਾ ਸਕਦੇ ਸਨ, ਜਿਵੇਂ ਕਿ ਐਡਰ (ਇਲੈਕਟਰੋਨਿਕ ਜੋੜਕ), ਜੋ ਕਿ ਇਲੈਕਟਰੋਨਿਕ ਢੰਘ ਵਿੱਚ ਉਹੀ ਕੰਮ ਕਰਦਾ ਹੈ, ਜੋ ਕਿ ਬੱਚਿਆਂ ਨੂੰ ਦੋ ਨੰਬਰ ਜੋੜਨ ਵਾਲਾ ਐਲੋਗਰਿਥਮ ਇੱਕ ਕਾਲਮ ਨੂੰ ਇੱਕ ਵਾਰ ਜੋੜਨ ਉਪਰੰਤ, ਹਾਸਲ ਨੂੰ ਅਗਲੇ ਖੱਬੇ ਕਾਲਮ ਵਿੱਚ ਲੈਕੇ ਜਾਂਦਾ ਹੈ। ਆਖਰਕਾਰ, ਸਕਰਟਾਂ ਨੂੰ ਆਪਸ ਵਿੱਚ ਜੋੜਨ ਨਾਲ, ALU ਅਤੇ ਕੰਟਰੋਲ ਸਿਸਟਮਾਂ ਨੂੰ ਬਣਾਇਆ ਜਾ ਸਕਦਾ ਹੈ। ਇਸ ਲਈ ਕਾਫ਼ੀ ਗਿਣਤੀ ਵਿੱਚ ਭਾਗਾਂ ਦੀ ਲੋੜ ਪੈਂਦੀ ਹੈ। CSIRAC, ਇੱਕ ਪੁਰਾਣਾ ਸੰਭਾਲੇ-ਪਰੋਗਰਾਮ ਵਾਲਾ ਕੰਪਿਊਟਰ, ਦਾ ਛੋਟਾ ਵਰਤਣਯੋਗ ਡਿਜ਼ਾਇਨ ਉਪਲੱਬਧ ਹੋਣ ਦੇ ਨੇੜੇ ਹੈ। ਇਸ ਵਿੱਚ 2000 ਵਾਲਵ ਸਨ, ਜੋ ਕਿ ਦੋਹਰੇ ਭਾਗ ਸਨ, ਇਸਕਰਕੇ ਇਸ ਨੂੰ 2 ਅਤੇ 4000 ਲਾਜ਼ਿਕ ਭਾਗਾਂ ਵਿੱਚ ਵਿਖਾਇਆ ਜਾਂਦਾ ਹੈ।

ਵੱਡੀ ਗਿਣਤੀ ਵਿੱਚ ਗੇਟ ਬਣਾਉਣ ਲਈ ਵੈਕਊਮ ਟਿਊਬਾਂ ਵਿੱਚ ਕਈ ਕਮੀਆਂ ਸਨ। ਉਹ ਬਹੁਤ ਕੀਮਤੀ, ਨਾ-ਭਰੋਸੇਯੋਗ (ਖਾਸ ਤੌਰ ਉੱਤੇ ਜਦੋਂ ਏਡੇ ਵੱਡੇ ਪਰੋਜੈੱਕਟ ਵਿੱਚ ਵਰਤਣਾ ਹੋਵੇ, ਕਾਫ਼ੀ ਥਾਂ ਚਾਹੀਦੀ ਹੈ, ਇਸ ਤੋਂ ਬਿਨਾਂ ਕਾਫ਼ੀ ਮਾਤਰਾ ਵਿੱਚ ਬਿਜਲੀ ਦੀ ਵੀ ਲੋੜ ਪੈਂਦੀ ਹੈ। ਇਸਕਰਕੇ 1960 ਵਿੱਚ ਇਹਨਾਂ ਨੂੰ ਟਰਾਂਸਟਰ, ਇੱਕ ਨਵਾਂ ਜੰਤਰ, ਜੋ ਕਿ ਟਿਊਬਾਂ ਵਾਂਗ ਹੀ ਕੰਮ ਕਰ ਸਕਦਾ ਹੈ, ਪਰ ਬਹੁਤ ਹੀ ਛੋਟਾ, ਬਹੁਤ ਹੀ ਤੇਜ, ਘੱਟ ਊਰਜਾ ਦੀ ਵਰਤੋਂ, ਅਤੇ ਬਹੁਤ ਹੀ ਸਸਤਾ, ਨਾਲ ਤਬਦੀਲ ਕਰ ਦਿੱਤਾ ਗਿਆ।

 
Integrated circuits are the basis of modern digital computing hardware.

1960 ਅਤੇ 1970 ਵਿੱਚ, ਟਰਾਂਸਟਰ ਨੂੰ ਇੰਟੇਗਰੇਟਡ ਸਰਕਟ ਨਾਲ ਤਬਦੀਲ ਕਰ ਦਿੱਤਾ ਗਿਆ, ਜਿਸ ਵਿੱਚ ਕਈ ਟਰਾਂਸਟਰ (ਅਤੇ ਹੋਰ ਭਾਗ ਵਿੱਚ ਸਨ) ਅਤੇ ਉਹਨਾਂ ਨੂੰ ਤਾਰਾਂ ਨਾਲ ਜੋੜਿਆ ਗਿਆ ਸੀ, ਜਿਸ ਨੂੰ ਇੱਕ ਠੋਸ ਸਿਲੀਕਾਨ ਟੁਕੜੇ ਉੱਤੇ ਜੋੜਿਆ ਜਾਂਦਾ ਹੈ। 1970 ਵਿੱਚ, ਪੂਰਾ ALU ਅਤੇ ਕੰਟਰੋਲ ਯੂਨਿਟ ਨੂੰ ਜੋੜ ਕੇ ਇੱਕ CPU ਬਣਾ ਦਿੱਤਾ ਗਿਆ ਅਤੇ ਇਸ ਨੂੰ ਇੱਕ ਚਿੱਪ ਰਾਹੀਂ ਉਪਲੱਬਧ ਕਰਵਾਇਆ ਗਿਆ, ਜਿਸ ਨੂੰ ਮਾਈਕਰੋਪਰੋਸੈਸਰ ਕਹਿੰਦੇ ਹਨ। ਇੰਟੇਗਰੇਟਡ ਸਕਰਟ ਦੇ ਇਤਹਾਸ ਵਿੱਚ, ਇੱਕ ਵਿੱਚ ਹੀ ਜੋੜੇ ਜਾਣ ਵਾਲੇ ਭਾਗਾਂ ਦੀ ਗਿਣਤੀ ਵੱਧਦੀ ਗਈ। ਪਹਿਲੇ।C ਵਿੱਚ ਭਾਗਾਂ ਦੀ ਗਿਣਤੀ ਲੱਖਾਂ ਵਿੱਚ ਸੀ, 2005 ਵਿੱਚ AMD ਅਤੇ Intel ਦੇ ਨਵੀਨਤਮ ਮਾਈਕਰੋਪਰੋਸੈਸਰ ਵਿੱਚ 10 ਅਰਬ ਟਰਾਂਸਟਰ ਹਨ।

ਟਿਊਬਾਂ, ਟਰਾਂਸਟਰ ਅਤੇ ਇੰਟੇਗਰੇਟਡ ਸਰਕਟਾਂ ਉੱਤੇ ਟਰਾਂਸਟਰਾਂ ਨੂੰ ਸਟੋਰੇਜ਼-ਪਰੋਗਰਾਮ ਢਾਂਚੇ ਦੇ ਸਟੋਰੇਜ਼ ਭਾਗ ਦੇ ਤੌਰ ਉੱਤੇ ਵਰਤਿਆ ਜਾ ਸਕਦਾ ਅਤੇ ਰਿਹਾ ਹੈ, ਜਿਸ ਵਿੱਚ ਵਰਤੇ ਜਾਦੇ ਸਕਰਟ ਨੂੰ ਫਲਿੱਪ-ਫਲਾਪ ਕਿਹਾ ਜਾਂਦਾ ਹੈ ਅਤੇ ਫਲਿੱਪ-ਫਲਾਪ ਨੂੰ ਛੋਟੀ ਮਾਤਰਾ ਵਿੱਚ ਬੜੀ ਹੀ ਤੇਜ਼ ਗਤੀ ਵਾਲੇ ਸੰਭਾਲਣ ਜੰਤਰ ਦੇ ਤੌਰ ਉੱਤੇ ਵਰਤਿਆ ਜਾਂਦਾ ਹੈ। ਪਰ, ਕੁਝ ਹੀ ਕੰਪਿਊਟਰ ਫਲਿੱਪ-ਫਲਾਪ ਨੂੰ ਵੱਡੇ ਸੰਭਾਲਣ ਭੰਡਾਰ ਦੇ ਤੌਰ ਉੱਤੇ ਵਰਤਦੇ ਹਨ। ਇਸ ਦੇ ਬਜਾਏ, ਪੁਰਾਣੇ ਕੰਪਿਊਟਰਾਂ ਵਿੱਚ ਡਾਟਾ ਵਿਲੀਅਮ ਟਿਊਬਾਂ - ਖਾਸ ਤੌਰ ਉੱਤੇ, ਟੀਵੀ ਪਰਦੇ ਉੱਤੇ ਬਿੰਦੀਆਂ ਪੈਦਾ ਕਰਦੀਆਂ ਹਨ ਅਤੇ ਉਹਨਾਂ ਨੂੰ ਮੁੜ ਪੜ੍ਹਦੀਆਂ ਹਨ ਜਾਂ ਪਾਰਾ ਅੰਤਰਾਲ ਰੇਖਾਵਾਂ, ਜਿੱਥੇ ਕਿ ਡਾਟਾ ਧੁਨੀ ਤਰੰਗਾਂ ਦੇ ਰੂਪ ਵਿੱਚ ਸੰਭਾਲਿਆ ਜਾਂਦਾ ਸੀ, ਜੋ ਕਿ ਲੰਮੀ ਪਾਰਾ ਭਰੀ ਟਿਊਬ ਵਿੱਚ ਹੌਲੀ ਹੌਲੀ ਤੁਰਦੀਆਂ ਸਨ (ਮਸ਼ੀਨ ਦੀ ਬਜਾਏ)। ਇਹ ਕੁਝ ਲਾਭਦਾਇਕ ਢੰਗ ਸੀ, ਪਰ ਇਸ ਨੂੰ ਚੁੰਬਕੀ ਜੰਤਰਾਂ ਨਾਲ ਤਬਦੀਲ ਕਰ ਦਿੱਤਾ ਗਿਆ ਹੈ, ਜਿਵੇਂ ਕਿ ਚੁੰਬਕੀ ਕੋਰ ਮੈਮੋਰੀ, ਜਿੱਥੇ ਕਿ ਇਲੈਕਟਰਿਕ ਕਰੰਟ, ਇੱਕ ਸਥਿਰ (ਪਰ ਕਮਜ਼ੋਰ) ਚੁੰਬਕੀ ਖੇਤਰ ਚੁੰਬਕੀ ਜੰਤਰ ਵਿੱਚ ਬਣਾਉਣ ਲਈ ਵਰਤਿਆ ਜਾਂਦਾ ਹੈ। ਆਖਰਕਾਰ, DRAM ਦੀ ਖੋਜ ਹੋਈ। DRAM ਇੱਕ ਇੰਟੇਗਰੇਟਡ ਸਰਕਟ ਦੀ ਇੱਕ ਇਕਾਈ ਹੈ, ਜੋ ਕਿ ਇੱਕ ਬਿਜਲਈ ਭਾਗ ਦੇ ਵੱਡੇ ਭਾਗ ਨੂੰ ਸੰਭਾਲਣ ਵਾਲਾ ਕੰਪਸੈਟਰ ਹੈ, ਜੋ ਕਿ ਬਿਜਲਈ ਚਾਰਜ ਨੂੰ ਲੰਮੇ ਸਮੇਂ ਤੱਕ ਸੰਭਾਲ ਸਕਦਾ ਹੈ। ਕੰਪਸੈਟਰ ਵਿੱਚ ਚਾਰਜ ਦੀ ਮਾਤਰਾ ਨੂੰ ਸੰਭਾਲੀ ਜਾਣ ਵਾਲੀ ਜਾਣਕਾਰੀ ਦੇ ਅਨੁਸਾਰ ਦਿੱਤੀ ਜਾ ਸਕਦੀ ਹੈ ਅਤੇ ਤਦ ਲੋੜ ਮੁਤਾਬਕ ਜਾਣਕਾਰੀ ਪੜ੍ਹਨ ਲਈ ਮਿਣੀ ਜਾ ਸਕਦੀ ਹੈ।

।/O ਜੰਤਰ ਸੋਧੋ

I/O ਇੱਕ ਆਮ ਸ਼ਬਦ ਹੈ, ਜੋ ਕਿ ਉਹਨਾਂ ਜੰਤਰਾਂ ਲਈ ਵਰਤਿਆ ਜਾਂਦਾ ਹੈ, ਜੋ ਕਿ ਕੰਪਿਊਟਰ ਨਾਲ ਜੁੜਦੇ ਹਨ, ਜਿੰਨਾਂ ਨਾਲ ਉਹ ਬਾਹਰੀ ਸੰਸਾਰ ਨਾਲ ਸਨਮੁੱਖ ਹੁੰਦਾ ਹੈ, ਜਿਸ ਵਿੱਚ ਕਰਨ ਲਈ ਹਦਾਇਤਾਂ, ਇਹਨਾਂ ਦੇ ਨਤੀਜੇ ਵਾਪਿਸ ਕਿਵੇਂ ਭੇਜਣੇ ਹਨ; ਇਹ ਲੋਕਾਂ ਦੇ ਵੇਖਣ ਲਈ ਹੋ ਸਕਦੇ ਹਨ ਜਾਂ ਹੋਰ ਮਸ਼ੀਨਾਂ ਨੂੰ ਕੰਟਰੋਲ ਕਰਨਾ ਵੀ ਹੋ ਸਕਦਾ ਹੈ, ਜਿਵੇਂ ਕਿ ਰੋਬੋਟ ਵਿੱਚ ਕੰਪਿਊਟਰ ਦੇ ਹੀ ਵਧੇਰੇ ਆਉਟਪੁੱਟ ਜੰਤਰਾਂ ਨੂੰ ਰੋਬੋਟ ਖੁਦ ਹੀ ਕੰਟਰੋਲ ਕਰਦਾ ਹੈ।

ਪਹਿਲੀ ਪੀੜ੍ਹੀ ਦੇ ਕੰਪਿਊਟਰਾਂ ਨਾਲ ਸੀਮਤ ਹੀ ਇੰਪੁੱਟ ਜੰਤਰ ਸਨ; ਇੱਕ ਪੰਚ ਕਾਰਡ ਰੀਡਰ ਜਾਂ ਹਦਾਇਤਾਂ ਅਤੇ ਡਾਟਾ ਕੰਪਿਊਟਰ ਦੀ ਮੈਮੋਰੀ ਵਿੱਚ ਦੇਣ ਲਈ ਏਦਾਂ ਦਾ ਹੀ ਕੁਝ, ਅਤੇ ਕੁਝ ਕਿਸਮ ਦੇ ਪਰਿੰਟਰ, ਅਕਸਰ ਕੁਝ ਸੋਧੇ ਟੈਲੀਟਾਇਪ ਨਤੀਜਾ ਪਰਾਪਤ ਕਰਨ ਲਈ ਵਰਤੇ ਜਾਦੇ ਸਨ। ਸਾਲਾਂ ਵਿੱਚ, ਹੋਰ ਕਈ ਜੰਤਰ ਹੁਣ ਜੋੜੇ ਗਏ ਹਨ। ਨਿੱਜੀ ਕੰਪਿਊਟਰ ਲਈ ਹੀ, ਕੰਪਿਊਟਰ ਕੀ-ਬੋਰਡ ਅਤੇ ਕੰਪਿਊਟਰ ਮਾਊਸ ਕੁਝ ਮੁੱਢਲੇ ਜੰਤਰ ਹਨ, ਜੋ ਕਿ ਲੋਕਾਂ ਨੂੰ ਕੰਪਿਊਟਰ ਵਿੱਚ ਇੰਪੁੱਟ ਦੇਣ ਲਈ ਵਰਤੇ ਜਾਦੇ ਹਨ, ਅਤੇ ਕੰਪਿਊਟਰ ਮਾਨੀਟਰ ਕੰਪਿਊਟਰ ਉੱਤੇ ਉਪਭੋਗੀਆਂ ਨੂੰ ਜਾਣਕਾਰੀ ਵੇਖਾਈ ਜਾਦੀ ਹੈ, ਜਿਸ ਨੂੰ ਪਰਿੰਟਰ ਜਾਂ ਧੁਨੀ ਸਿਸਟਮ ਰਾਹੀਂ ਪਰਾਪਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਹੋਰ ਜੰਤਰ ਉਪਲੱਬਧ ਹਨ, ਜੋ ਕਿ ਕੰਪਿਊਟਰ ਜਾਣਕਾਰੀ ਦੇਣ ਜਾਂ ਪਰਾਪਤ ਕਰਨ ਲਈ ਵਰਤੇ ਜਾਦੇ ਹਨ, ਜਿਵੇਂ ਕਿ ਡਿਜ਼ੀਟਲ ਕੰਪਿਊਟਰ, ਜੋ ਕਿ ਦਿੱਖ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ।।/O ਜੰਤਰਾਂ ਦੇ ਦੋ ਵਰਗ ਹਨ, ਜਿਵੇਂ ਕਿ ਸੈਕੰਡਰੀ ਸਟੋਰੇਜ, ਜਿਵੇਂ ਕਿ ਹਾਰਡ ਡਿਸਕ, ਸੀਡੀ-ਰੋਮ, USB-ਫਲੈਸ਼ ਜੰਤਰ ਅਤੇ ਹੋਰ; ਇਹ ਹੌਲੀ ਹਨ, ਪਰ ਇਹਨਾਂ ਦੀ ਸੰਭਾਲਣ ਸਮੱਰਥਾ ਕਾਫ਼ੀ ਜਿਆਦਾ ਹੈ। ਦੂਜੇ ਹਨ, ਜੰਟਰ, ਜੋ ਕਿ ਕੰਪਿਊਟਰ ਨੈੱਟਵਰਕ ਦੀ ਵਰਤੋਂ ਕਰ ਸਕਦੇ ਹਨ, ਜਿਸ ਨਾਲ ਕੰਪਿਊਟਰਾਂ ਦੇ ਵੱਡੇ ਜਾਲ ਵਿੱ ਡਾਟਾ ਸੰਚਾਰ ਕਰਨ ਦੀ ਸਮੱਰਥਾ ਵੱਧ ਜਾਦੀ ਹੈ। ਸਾਂਝੇ ਰੂਪ ਵਿੱਚ ਇੰਟਰਨੈੱਟ ਨੂੰ ਦੁਨਿਆਂ ਭਰ ਦੇ ਕਰੋੜਾਂ ਕੰਪਿਊਟਰਾਂ ਨੂੰ ਆਪਸ ਵਿੱਚ ਡਾਟਾ ਸਾਂਝਾ ਕਰਨ ਹੱਕ ਦਿੰਦਾ ਹੈ।

ਹਦਾਇਤਾਂ ਸੋਧੋ

ਹਦਾਇਤਾਂ ਨੂੰ ਕੰਟਰੋਲ ਯੂਨਿਟ ਰਾਹੀਂ ਪੜ੍ਹਿਆ ਜਾਂਦਾ ਹੈ ਅਤੇ ALU ਰਾਹੀਂ ਚਲਾਇਆ ਜਾਂਦਾ ਹੈ, ਜੋ ਕਿ ਮਨੁੱਖੀ ਭਾਸ਼ਾ ਵਾਂਗ ਪੜ੍ਹਨ ਲਈ ਅਸਾਨ ਨਹੀਂ ਹੈ। ਇੱਕ ਕੰਪਿਊਟਰ ਲਈ ਸਪਸ਼ਟ, ਸਧਾਰਨ ਅਤੇ ਸੀਮਤ ਗਿਣਤੀ ਦੀਆਂ ਹਦਾਇਤਾਂ ਹਨ। ਆਮ ਕੰਪਿਊਟਰਾਂ ਵਿੱਚ "ਮੈਮੋਰੀ ਸੈੱਲ 5 ਦੇ ਭਾਗਾਂ ਦੀ ਨਕਲ ਕਰੋ ਅਤੇ ਨਕਲ ਨੂੰ ਸੈੱਲ 10 ਵਿੱਚ ਰੱਖੋ", "ਸੈੱਲ 7 ਦੇ ਭਾਗਾਂ ਨੂੰ ਸੈੱਲ 13 ਦੇ ਭਾਗਾਂ ਨਾਲ ਜੋੜ ਦਿਉ ਅਤੇ ਨਤੀਜੇ ਨੂੰ ਸੈੱਲ 20 ਵਿੱਚ ਰੱਖੋ", "ਜੇਕਰ ਸੈੱਲ 999 ਦੇ ਭਾਗ 0 ਹਨ ਤਾਂ ਅਗਲੀ ਹਦਾਇਤ ਸੈੱਲ 30 ਉੱਤੇ ਹੈ" ਕਿਸਮ ਦੀਆਂ ਹੀ ਹਦਾਇਤਾਂ ਹੁੰਦੀਆਂ ਹਨ। ਸਭ ਕੰਪਿਊਟਰ ਹਦਾਇਤਾਂ ਚਾਰ ਕਿਸਮ ਦੀਆਂ ਹੁੰਦੀਆਂ ਹਨ: 1) ਇੱਕ ਟਿਕਾਣੇ ਉੱਤੋਂ ਡਾਟਾ ਹੋਰ ਉੱਤੇ ਭੇਜਣਾ; 2) ਡਾਟੇ ਉੱਤੇ ਗਣਿਤ ਅਤੇ ਲਾਜ਼ੀਕਲ ਕਾਰਵਾਈਆਂ ਕਰਨੀਆ; 3) ਡਾਟਾ ਸ਼ਰਤ ਦੀ ਜਾਂਚ ਕਰਨੀ; 4) ਕਾਰਵਾਈਆਂ ਦਾ ਕਰਮ ਤਬਦੀਲ ਕਰਨਾ।

ਹਦਾਇਤਾਂ ਨੂੰ ਕੰਪਿਊਟਰ ਵਿੱਚ ਬਾਈਨਰੀ ਕਰੋਡ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ - ਕੰਪਿਊਟਰ ਗਣਨਾ ਲਈ ਅਧਾਰ ਸਿਸਟਮ। ਉਦਾਹਰਨ ਲਈ, "ਨਕਲ" ਕਰਨ ਦੀ ਹਦਾਇਤ ਦਾ ਇੰਨਟੈੱਲ ਦੇ ਮਾਈਕਰੋਪਰੋਸੈਸਰ ਵਿੱਚ 10110000 ਹੈ। ਇੱਕ ਖਾਸ ਹਦਾਇਤ ਸਮੂਹ, ਜੋ ਕਿ ਖਾਸ ਕੰਪਿਊਟਰ ਦੀ ਮਸ਼ੀਨ ਭਾਸ਼ਾ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ।

ਪਰੋਗਰਾਮ ਸੋਧੋ

ਕੰਪਿਊਟਰ ਪਰੋਗਰਾਮ ਹਦਾਇਤਾਂ ਦੀ ਇੱਕ ਆਮ ਜਿਹੀ ਸੂਚੀ ਹੈ, ਜਿੰਨਾਂ ਨੂੰ ਕੰਪਿਊਟਰ ਚਲਾਉਦਾ ਹੈ। ਇਸ ਵਿੱਚ ਇੱਕ ਸਧਾਰਨ ਕੰਮ ਨੂੰ ਕਰਨ ਤੋਂ ਲੈਕੇ, ਡਾਟੇ ਦੀਆਂ ਕਈ ਸਾਰਣੀਆਂ ਦੀ ਵਰਤੋਂ ਕਰਨ ਵਾਲੇ ਕੰਮ ਲਈ ਬਹੁਤ ਹੀ ਗੁੰਝਲਦਾਰ ਹਦਾਇਤਾਂ ਦੀ ਸੂਚੀ ਵੀ ਹੋ ਸਕਦੀ ਹੈ। ਕਈ ਕੰਪਿਊਟਰ ਪਰੋਗਰਾਮਾਂ ਵਿੱਚ ਲੱਖਾਂ ਹਦਾਇਤਾਂ ਹੁੰਦੀਆਂ ਹਨ, ਅਤੇ ਉਹਨਾਂ ਵਿੱਚ ਕਈ ਲਗਾਤਾਰ ਚੱਲਦੀਆਂ ਹੀ ਰਹਿੰਦੀਆਂ ਹਨ। ਇੱਕ ਆਮ ਨਿੱਜੀ ਕੰਪਿਊਟਰ (2005 ਵਰ੍ਹੇ ਦੌਰਾਨ) 3 ਖਰਬ ਹਦਾਇਤਾਂ ਨੂੰ ਇੱਕ ਸਕਿੰਟ ਵਿੱਚ ਚਲਾ ਸਕਦਾ ਹੈ। ਕੰਪਿਊਟਰ ਆਪਣੀ ਅਸਧਾਰਨ ਯੋਗਤਾ ਉਹਨਾਂ ਦੇ ਗੁੰਝਲਦਾਰ ਹਦਾਇਤਾਂ ਨੂੰ ਚਲਾਉਣ ਦੀ ਸਮਰੱਥਾ ਕਰਕੇ ਨਹੀਂ ਪਰਾਪਤ ਕਰਦੇ। ਬਲਕਿ ਉਹ ਲੋਕਾਂ ਵਲੋਂ ਤਿਆਰ ਸਧਾਰਨ ਹਦਾਇਤਾਂ ਨੂੰ ਲੱਖਾਂ ਵਾਰ ਕਰਦੇ ਹਨ, ਜਿੰਨਾਂ ਨੂੰ ਪਰੋਗਰਾਮ ਕਹਿੰਦੇ ਹਨ।

ਵਰਤੋਂ ਵਿੱਚ, ਲੋਕ ਕੰਪਿਊਟਰ ਲਈ ਹਦਾਇਤਾਂ ਨੂੰ ਸਿੱਧਾ ਕੰਪਿਊਟਰ ਦੀ ਭਾਸ਼ਾ ਵਿੱਚ ਨਹੀਂ ਲਿਖਦੇ ਹਨ। ਇਸ ਤਰ੍ਹਾਂ ਕਰਨ ਨਾਲ ਪਰੋਗਰਾਮਿੰਗ ਬਹੁਤ ਹੀ ਔਖੀ ਅਤੇ ਗਲਤੀ ਭਰਪੂਰ ਹੋ ਜਾਵੇਗੀ, ਜਿਸ ਨਾਲ ਪਰੋਗਰਾਮਾਂ ਦਾ ਕੋਈ ਵੀ ਫਾਇਦਾ ਨਹੀਂ ਹੋਵੇਗਾ। ਇਸ ਦੀ ਬਜਾਏ ਪਰੋਗਰਾਮਰ ਕੀਤੀ ਜਾਣ ਵਾਲੀ ਕਾਰਵਾਈ ਨੂੰ ਇੱਕ ਉੱਚ-ਪੱਧਰਦੀ ਪਰੋਗਰਾਮਿੰਗ ਭਾਸ਼ਾ ਵਿੱਚ ਲਿਖਦੇ ਹਨ, ਜਿਸ ਨੂੰ ਬਾਅਦ ਵਿੱਚ ਖਾਸ ਕੰਪਿਊਟਰ ਪਰੋਗਰਾਮਾਂ (ਜਿੰਨਾਂ ਨੂੰ ਇੰਟਰਪਰੈਟਰ ਅਤੇ ਕੰਪਾਇਲਰ ਕਹਿੰਦੇ ਹਨ) ਰਾਹੀਂ ਮਸ਼ੀਨੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ। ਕੁਝ ਪਰੋਗਰਾਮਿੰਗ ਭਾਸ਼ਾਵਾਂ ਮਸ਼ੀਨੀ ਭਾਸ਼ਾ ਦੇ ਨਾਲ ਰਲਦੀਆਂ ਹਨ, ਜਿਵੇਂ ਕਿ ਅਸੈਂਬਲੀ ਭਾਸ਼ਾ (ਨੀਵਾਂ-ਪੱਧਰੀ ਭਾਸ਼ਾ) ਅਤੇ ਦੂਜੇ ਪਾਸੇ ਪਰੋਲੋਗ ਵਰਗੀਆਂ ਭਾਸ਼ਾ ਹਨ, ਜਿਸ ਲਈ ਕੋਈ ਮਸ਼ੀਨ ਦੇ ਅਸਲ ਕਾਰਵਾਈ ਦੇ ਢੰਗ ਦਾ ਖਿਆਲ ਰੱਖੇ ਬਿਨਾਂ ਕਿਸੇ ਵੀ ਤਰਾਂ ਅੰਗਰੇਜ਼ੀ ਵਿੱਚ ਹੀ ਪਰੋਗਰਾਮ ਲਿਖੇ ਜਾ ਸਕਦੇ ਹਨ (ਉੱਚ-ਪੱਧਰੀ ਭਾਸ਼ਾ)। ਖਾਸ ਕੰਮ ਲਈ ਚੁਣੀ ਜਾਣ ਵਾਲੀ ਭਾਸ਼ਾ ਦੀ ਚੋਣ, ਪਰੋਗਰਾਮਰਾਂ ਦੀ ਤਜਰਬੇ, ਉਪਲੱਬਧ ਸੰਦਾਂ ਅਤੇ ਗਾਹਕਾਂ ਦੀ ਲੋੜ ਮੁਤਾਬਕ ਹੁੰਦੀ ਹੈ (ਜਿਵੇਂ ਕਿ ਅਮਰੀਕੀ ਫੌਜ ਨੂੰ ਅਡਾ ਪਰੋਗਰਾਮਿੰਗ ਭਾਸ਼ਾ ਦੀ ਲੋੜ ਰਹਿੰਦੀ ਸੀ।

ਕੰਪਿਊਟਰ ਸਾਫਟਵੇਅਰ ਕੰਪਿਊਟਰ ਪਰੋਗਰਾਮ ਲਈ ਬਦਲਵਾਂ ਸ਼ਬਦ ਹੈ; ਇਹ ਬਹੁਤ ਹੀ ਢੁੱਕਵਾਂ ਅਤੇ ਪਰੋਗਰਾਮ ਲਈ ਲੋੜੀਦੀਆਂ ਸਭ ਸ਼ਰਤਾਂ ਨੂੰ ਸ਼ਾਮਿਲ ਕਰਦਾ ਹੈ। ਜਿਵੇਂ ਕਿ ਕੰਪਿਊਟਰ ਅਤੇ ਵੀਡਿਓ ਖੇਡਾਂ ਵਿੱਚ ਨਾ ਸਿਰਫ਼ ਪਰੋਗਰਾਮ ਸ਼ਾਮਿਲ ਹੁੰਦਾ ਹੈ, ਬਲਕਿ ਡਾਟਾ ਵੀ ਹੁੰਦਾ ਹੈ, ਜਿਸ ਵਿੱਚ ਤਸਵੀਰਾਂ, ਆਵਾਜ਼ਾਂ, ਅਤੇ ਹੋਰ ਚੀਜ਼ਾਂ ਵੀ ਸ਼ਾਮਿਲ ਹਨ, ਜੋ ਕਿ ਖੇਡ ਦਾ ਫ਼ਰਜੀ ਵਾਤਾਵਰਣ ਤਿਆਰ ਕਰਦੇ ਹਨ। ਕੰਪਿਊਟਰ ਕਾਰਜ ਕੰਪਿਊਟਰ ਸਾਫਟਵੇਅਰ ਦਾ ਇੱਕ ਭਾਗ ਹੈ, ਜੋ ਕਿ ਕੰਪਿਊਟਰ ਉਪਭੋਗੀਆਂ ਨੂੰ ਦਿੱਤਾ ਜਾਂਦਾ ਹੈ, ਜੋ ਕਿ ਵਾਤਾਵਰਣ ਨਾਲ ਸਬੰਧਤ ਹੁੰਦਾ ਹੈ। ਇਸ ਲਈ ਸਭ ਤੋਂ ਵਧੀਆ ਉਦਾਹਰਨ ਦਫ਼ਤਰ ਸੂਟ (ਆਫਿਸ) ਹੈ, ਆਮ ਦਫ਼ਤਰੀ ਕੰਮਾਂ ਦਾ ਆਪਸ ਵਿੱਚ ਜੁੜਿਆ ਪੂਰਾ ਸਮੂਹ ਹੈ।

ਇੱਕ ਆਮ ਮਸ਼ੀਨ ਹਦਾਇਤ ਤੋਂ ਲੈਕੇ ਵੱਡੀ ਸਮਰੱਥਾ ਵਾਲੇ ਪਰੋਗਰਾਮ ਬਣਾਉਣ ਲਈ ਬਹੁਤੇ ਪਰੋਗਰਾਮ ਬਹੁਤ ਹੀ ਵੱਡੇ ਅਤੇ ਗੁੰਝਲਦਾਰ ਹੋ ਜਾਦੇ ਹਨ। ਇੱਕ ਆਮ ਮੌਜੀਲਾ ਫਾਇਰਫਾਕਸ, ਵੈੱਬ ਝਲਕਾਰਾ, ਦੇ ਪਰੋਗਰਾਮ ਵਿੱਚ C/C++ ਕੰਪਿਊਟਰੀ ਭਾਸ਼ਾ ਦੀਆਂ 20 ਲੱਖ ਦੇ ਕਰੀਬ ਸਤਰਾਂ ਹਨ। ਕਈ ਪਰੋਗਰਾਮ ਇਸ ਤੋਂ ਵੱਡੇ ਹੁੰਦੇ ਹਨ, ਜਿੰਨਾਂ ਨੂੰ ਪਰੋਗਰਾਮਰਾਂ ਦੀ ਪੂਰੀ ਟੀਮ ਹੀ ਬਣਾਉਦੀ ਹੈ। ਏਡੇ ਗੁੰਝਲਦਾਰ ਪਰੋਗਰਾਮਾਂ ਦੇ ਪਰਬੰਧ ਦਾ ਹੀ ਨਤੀਜਾ ਹੈ ਕਿ ਏਦਾਂ ਦੇ ਪਰੋਜੈੱਕਟ ਸੰਭਵ ਹਨ; ਪਰੋਗਰਾਮਿੰਗ ਭਾਸ਼ਾਵਾਂ ਅਤੇ ਪਰੋਗਰਾਮਿੰਗ ਤਜਬਰੇ ਨਾਲ, ਕੰਮ ਨੂੰ ਛੋਟੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਫੇਰ ਹੋਰ ਛੋਟੇ ਰੂਪਾਂ ਵਿੱਚ, ਤਦ ਇੱਕ ਇੱਕਲਾ ਪਰੋਗਰਾਮਰ ਸੀਮਤ ਸਮੇਂ ਵਿੱਚ ਕੰਮ ਨੂੰ ਪੂਰਾ ਕਰ ਲੈਂਦਾ ਹੈ।

ਬੇਸ਼ੱਕ, ਸਾਫ਼ਟਵੇਅਰਾਂ ਨੂੰ ਵਿਕਾਸ ਕਰਨਾ ਦੀ ਕਾਰਵਾਈ ਹੌਲੀ, ਨਾ-ਭਰੋਸੇਯੋਗ ਅਤੇ ਗਲਤੀ ਸਮੇਤ ਹੈ; ਤਾਂ ਸਾਫਟਵੇਅਰ ਇੰਜਨੀਅਰੀ ਨੇ ਕੁਝ ਨਿਯਮ ਬਣਾਉਣ ਦੀ ਕੋਸ਼ਿਸ਼ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਨਾਲ ਕਾਰਜ ਤੇਜ਼ ਹੋਏ, ਅਤੇ ਉਤਪਾਦਨ ਵਿੱਚ ਸੁਧਾਰ ਹੋਣ ਨਾਲ ਤਿਆਰ ਉਤਪਾਦ ਦੀ ਗੁਣਵੱਤਾ ਵਿੱਚ ਵੀ ਭਾਰੀ ਸੁਧਾਰ ਹੋਇਆ ਹੈ।

ਲਾਇਬਰੇਰੀਆਂ ਅਤੇ ਓਪਰੇਟਿੰਗ ਸਿਸਟਮ ਸੋਧੋ

ਕੰਪਿਊਟਰ ਦੇ ਵਿਕਾਸ ਦੇ ਬਾਅਦ ਛੇਤੀ ਹੀ, ਕਈ ਵੱਖਰੇ ਪਰੋਗਰਾਮਾਂ ਵਿੱਚ ਕੁਝ ਕੰਮਾਂ ਦੀ ਲੋੜ ਰਹਿੰਦੀ ਹੈ; ਪੁਰਾਣੀਆਂ ਉਦਾਹਰਨਾਂ ਵਿੱਚ ਗਣਿਤ ਦੇ ਕਈ ਮਿਆਰੀ ਫੰਕਸ਼ਨ। ਚੰਗੀ ਸਮਰੱਥਾ ਲਈ, ਇਹਨਾਂ ਦੇ ਮਿਆਰੀ ਵਰਜਨਾਂ ਨੂੰ ਲਾਇਬਰੇਰੀਆਂ ਵਿੱਚ ਇੱਕਠਾ ਕੀਤਾ ਗਿਆ ਅਤੇ ਉਹਨਾਂ ਸਭ ਨੂੰ ਵਰਤਣ ਦੇ ਯੋਗ ਕੀਤਾ ਗਿਆ, ਜਿਹਨਾਂ ਨੂੰ ਇਸ ਦੀ ਲੋੜ ਸੀ। ਸਭ ਤੋਂ ਆਮ ਕੰਮ ਤਾਂ ਹੈ।/O ਜੰਤਰਾਂ ਨਾਲ ਸੰਪਰਕ ਕਰਨ, ਇਸਕਰਕੇ ਇਹਨਾਂ ਲਈ ਲਾਇਬਰੇਰੀਆਂ ਨੂੰ ਬੜੀ ਛੇਤੀ ਹੀ ਬਣਾ ਲਿਆ ਗਿਆ।

1960 ਵਿੱਚ, ਕੰਪਿਊਟਰ ਉਦਯੋਗਾਂ ਵਿੱਚ ਬਹੁਤ ਸਾਰੇ ਕੰਮਾਂ ਲਈ ਵਰਤੇ ਜਾਣ ਲੱਗੇ, ਇਹ ਇੱਕ ਸੰਗਠਨ ਵਿੱਚ ਕਈ ਕੰਮ ਕਰਨ ਲਈ ਆਮ ਹੋ ਗਏ। ਛੇਤੀ ਹੀ, ਕਈ ਕੰਮਾਂ ਲਈ ਸਵੈ-ਚਾਲਤ ਸਮਾਂ-ਸਾਰਣੀ ਮੁਤਾਬਕ ਚੱਲਣ ਲਈ ਖਾਸ ਸਾਫਟਵੇਅਰ ਉਪਲੱਬਧ ਹੋ ਗਏ। ਜੰਤਰਾਂ (ਹਾਰਡਵੇਅਰ) ਅਤੇ ਤਹਿ-ਸ਼ੁਦਾ ਕੰਮ ਕਰਨ ਲਈ ਓਪਰੇਟਿੰਗ ਸਿਸਟਮ ਦੀ ਖੋਜ ਹੋਈ, ਸਭ ਤੋਂ ਟਕਸਾਲੀ ਓਪਰੇਟਿੰਗ ਸਿਸਟਮਾਂ ਵਿੱਚੋਂ ਆਈਬੀਐਮ ਦਾ OS/360 ਹੈ।

ਓਪਰੇਟਿੰਗ ਸਿਸਟਮ ਵਿੱਚ ਅੱਗੇ ਸਭ ਤੋਂ ਵੱਡਾ ਵਿਕਾਸ ਸਮਾਂ-ਵੰਡ ਨਾਲ ਹੋਇਆ - ਤਾਂ ਕਈ ਉਪਭੋਗੀ ਇੱਕੋ ਸਮੇਂ ਕਈ ਪਰੋਗਰਾਮਾਂ ਨੂੰ ਮੈਮੋਰੀ ਵਿੱਚ ਰੱਖ ਸਕਣ, ਹਰ ਪਰੋਗਰਾਮ ਨੂੰ ਉਪਭੋਗੀ ਆਪਣੇ ਕੰਪਿਊਟਰ ਵਾਂਗ ਕੁਝ ਸਮੇਂ ਲਈ ਚਲਾ ਸਕੇ। ਇਸ ਤਰ੍ਹਾਂ ਕਰਨ ਲਈ ਓਪਰੇਟਿੰਗ ਸਿਸਟਮ ਨੂੰ ਹਰੇਕ ਉਪਭੋਗੀ ਨੂੰ ਫ਼ਰਜ਼ੀ ਮਸ਼ੀਨ ਉਪਲੱਬਧ ਕਰਵਾਉਣੀ ਪੈਣੀ ਸੀ, ਤਾਂ ਕਿ ਇੱਕ ਉਪਭੋਗੀ ਦੇ ਪਰੋਗਰਾਮ ਦੂਜੇ ਨਾਲ (ਗਲਤੀ ਜਾਂ ਡਿਜ਼ਾਇਨ) ਕਰਕੇ ਟਕਰਾ ਨਾ ਜਾਣ। ਉਹਨਾਂ ਜੰਤਰਾਂ ਦੀ ਸੀਮਾ ਵੀ ਫੈਲ ਗਈ, ਜਿੰਨਾਂ ਲਈ ਓਪਰੇਟਿੰਗ ਸਿਸਟਮ ਕੰਮ ਕਰਦਾ ਸੀ, ਖਾਸ ਕਰਕੇ ਹਾਰਡ ਡਿਸਕਾਂ, ਹਰੇਕ ਦੀਆਂ ਆਪਣੀਆਂ ਫਾਇਲਾਂ ਅਤੇ ਡਾਇਰੈਟਰੀਆਂ ਦੀ ਲੜੀ (ਜਿੰਨਾਂ ਨੂੰ ਹੁਣ ਫੋਲਡਰ ਵੀ ਕਹਿੰਦੇ ਹਨ) ਨੇ ਸਥਿਰ ਸੰਭਾਲਣ ਲਈ ਇਹਨਾਂ ਜੰਤਰਾਂ ਦੀ ਵਰਤੋਂ ਹੋਰ ਵੀ ਆਸਾਨ ਕਰ ਦਿੱਤੀ। ਸਿਸਟਮ ਦੀ ਸੁਰੱਖਿਆ ਨੇ ਕੰਪਿਊਟਰ ਉਪਭੋਗੀਆਂ ਨੂੰ ਸਿਰਫ਼ ਉਹਨਾਂ ਫਾਇਲਾਂ, ਡਾਇਰੈਕਟਰੀਆਂ ਅਤੇ ਪਰੋਗਰਾਮਾਂ ਤੱਕ ਪਹੁੰਚ ਸੀਮਤ ਕਰ ਦਿੱਤੀ, ਜਿੰਨਾਂ ਲਈ ਉਹਨਾਂ ਨੂੰ ਅਧਿਕਾਰ ਸਨ।

ਸ਼ਾਇਧ ਓਪਰੇਟਿੰਗ ਸਿਸਟਮ ਵਿੱਚ ਸਭ ਤੋਂ ਵੱਡਾ ਫੇਰ ਬਦਲ ਹੁਣ ਮਿਆਰੀ ਦਿੱਖ ਉਪਲੱਬਧ ਕਰਵਾਉਣ ਨਾਲ ਆਇਆ, ਜਿਸ ਨੂੰ ਗਰਾਫਿਕਲ ਯੂਜਰ ਇੰਟਰਫੇਸ ਕਹਿੰਦੇ ਹਨ। ਇਸ ਦੇ ਕੁਝ ਤਕਨੀਕੀ ਕਾਰਨ ਹਨ ਕਿ ਓਪਰੇਟਿੰਗ ਸਿਸਟਮ ਨਾਲ ਇਹ ਦਿੱਖ ਕਿਉ ਜੁੜੀ, ਪਰ ਓਪਰੇਟਿੰਗ ਸਿਸਟਮ ਬਣਾਉਣ ਵਾਲਿਆਂ ਨੇ ਸਭ ਸਾਫਟਵੇਅਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਹਨਾਂ ਦੀ ਦਿੱਖ ਵੀ ਏਦਾਂ ਦੀ ਹੋਣੀ ਚਾਹੀਦੀ ਹੈ ਅਤੇ ਇੰਟਰਫੇਸ ਇਸ ਤਰ੍ਹਾਂ ਕੰਮ ਕਰਦਾ ਹੋਣਾ ਚਾਹੀਦਾ ਹੈ।

ਮੂਲ ਕੰਮਾਂ ਤੋਂ ਬਿਨਾਂ, ਓਪਰੇਟਿੰਗ ਸਿਸਟਮਾਂ ਨੂੰ ਹੋਰ ਵੀ ਕਈ ਸੰਦਾਂ ਨਾਲ ਤਿਆਰ ਕਰਕੇ ਪੇਸ਼ ਕੀਤਾ ਜਾਂਦਾ ਹੈ, ਜਿੰਨਾਂ ਵਿੱਚ ਕੁਝ ਦਾ ਤਾਂ ਅਸਲ ਮਕਸਦ ਨਾਲ ਕੋਈ ਲੈਣਾ ਦੇਣਾ ਹੁੰਦਾ ਹੀ ਨਹੀਂ ਹੈ, ਪਰ ਇਹ ਗਾਹਕਾਂ ਲਈ ਕਾਫ਼ੀ ਦਿਲਖਿੱਚਵੇਂ ਹਨ। ਜਿਵੇਂ ਕਿ ਮੈਕ ਓਐਸ ਜਾਂ ਐਪਲ OS X ਆਪਣੇ ਨਾਲ ਡਿਜ਼ੀਟਲ ਸੰਪਦਾਕ ਕਾਰਜ ਦਿੰਦਾ ਹੈ।

ਸਾਰੇ ਓਪਰੇਟਿੰਗ ਸਿਸਟਮ ਆਪਣੇ ਵਿੱਚ ਏਦਾਂ ਦੇ ਫੀਚਰ ਨਹੀਂ ਰੱਖਦੇ ਹਨ; ਛੋਟੇ ਕੰਪਿਊਟਰਾਂ ਲਈ ਓਪਰੇਟਿੰਗ ਸਿਸਟਮ ਬਹੁਤ ਘੱਟ ਗੁਣ ਰੱਖਦੇ ਹਨ, ਜਿਵੇਂ ਕਿ ਪੁਰਾਣੇ ਮਾਈਕਰੋਪਰੋਸੈਸਰਾਂ ਲਈ ਘੱਟੋ-ਘੱਟ ਓਪਰੇਟਿੰਗ ਸਿਸਟਮ। ਇੰਮਬੈੱਡ ਕੰਪਿਊਟਰਾਂ ਲਈ ਖਾਸ ਓਪਰੇਟਿੰਗ ਸਿਸਟਮ ਹੁੰਦੇ ਹਨ, ਜਾਂ ਕਈ ਵਾਰ ਤਾਂ ਕੁਝ ਵੀ ਨਹੀਂ ਹੁੰਦਾ ਹੈ। ਕਈ ਵਾਰ ਕੁਝ ਖਾਸ ਪਰੋਗਾਰਮ ਉਹਨਾਂ ਦੇ ਲੋੜੀਦੇ ਕੰਮਾਂ ਨੂੰ ਪੂਰੇ ਕਰਨ ਲਈ ਲਿਖੇ ਜਾਦੇ ਹਨ, ਜਿੰਨਾਂ ਨੂੰ ਓਪਰੇਟਿੰਗ ਸਿਸਟਮਾਂ ਕਰਦਾ ਹੈ।

ਕੰਪਿਊਟਰ ਕਾਰਜ ਸੋਧੋ

ਪਹਿਲਾਂ ਇਲੈਕਟਰੋਨਿਕ ਡਿਜ਼ੀਟਲ ਕੰਪਿਊਟਰ, ਆਪਣੇ ਵੱਡੇ ਅਕਾਰ ਕਰਕੇ ਅਤੇ ਕੀਮਤ ਕਰਕੇ, ਵਿਗਿਆਨਕ ਗਣਨਾਵਾਂ ਕਰ ਸਕਦਾ ਸੀ, ਸਿਰਫ਼ ਫੌਜੀ ਕੰਮਾਂ ਲਈ ਹੀ ਵਰਤਿਆ ਜਾਂਦਾ ਸੀ। ENIAC ਨੂੰ ਫੌਜ ਲਈ ਬਲਾਸਟਕ ਚਲਾਉਣ ਸਾਰਣੀ ਤਿਆਰ ਕਰਨ ਲਈ ਬਣਾਇਆ ਗਿਆ ਸੀ, ਪਰ ਇਹ ਹਾਈਡਰੋਜਨ ਬੰਬ ਵਿੱਚ ਨਿਊਟਰੋਨਾਂ ਦੀ ਅੰਤਰ ਘਣਤਾ ਜਾਣਨ ਲਈ ਵੀ ਵਰਤਿਆ ਜਾਂਦਾ ਸੀ। ਇਹ ਗਣਨਾ, ਜਨਵਰੀ 1945 ਤੋਂ ਦਸੰਬਰ 1946 ਵਿੱਚ ਕੀਤੀ ਗਈ ਅਤੇ ਡਾਟੇ ਦੇ 10 ਲੱਖ ਤੋਂ ਵੱਧ ਪੰਚ ਕਾਰਡ ਵਰਤੇ ਗਏ, ਜਿਸ ਨੇ ਵਿਖਾਇਆ ਕਿ ਤਜਰਬੇ ਅਧੀਨ ਡਿਜ਼ਾਇਨ ਫੇਲ੍ਹ ਹੋ ਗਿਆ ਹੈ। (ਅੱਜ ਵੀ ਸਭ ਤੋਂ ਸ਼ਕਤੀਸ਼ਾਲੀ ਸੁਪਰ-ਕੰਪਿਊਟਰਾਂ ਨੂੰ ਪਰਮਾਣੂ ਹਥਿਆਰਾਂ ਦੀ ਨਕਲ ਬਣਾਉਣ ਲਈ ਹੀ ਵਰਤਿਆ ਜਾਂਦਾ ਹੈ। CSIRAC ਜਾਂ CSIR Mk।]], ਪਹਿਲਾਂ ਆਸਟਰੇਲੀਆ ਦਾ ਸੰਭਾਲਿਆ ਪਰੋਗਰਾਮ ਕੰਪਿਊਟਰ, ਨੇ ਬਰਫ਼ੀਲੀ ਪਹਾੜੀ ਉੱਤੇ ਮੀਂਹ ਦੀ ਨਕਲ ਨਾਲ ਜਲ-ਬਿਜਲੀ ਪਰੋਜੈੱਕਟ ਲਈ ਤਿਆਰ ਕੀਤੀ। ਦੂਜੀ ਸੰਸਾਰ ਜੰਗ ਵਿੱਚ ਕੰਪਿਊਟਰਾਂ ਦੀ ਵਰਤੋਂ ਜੰਗ ਕੰਪਿਊਟਰਾਂ ਦੀ ਮੁੱਖ ਵਰਤੋਂ ਫੌਜ ਲਈ ਹੀ ਹੋਈ। ਹੌਲੀ ਹੌਲੀ ਕੰਪਿਊਟਰਾਂ ਨੇ ਹੋਰ ਖੇਤਰਾਂ ਵਿੱਚ ਵੱਧਣਾ ਸ਼ੁਰੂ ਕੀਤਾ।

ਸ਼ੁਰੂ ਤੋਂ ਹੀ ਸੰਭਾਲੇ ਕੰਪਿਊਟਰ ਪਰੋਗਰਾਮ ਕੰਪਿਊਟਰ ਵਪਾਰਕ ਸਮੱਸਿਆਵਾਂ ਲਈ ਵਰਤੇ ਜਾਦੇ ਸਨ LEO ਕੰਪਿਊਟਰ, ਇੱਕ ਸੰਭਾਲੇ ਪਰੋਗਰਾਮ ਕੰਪਿਊਟਰ ਸੀ, ਜੋ ਕਿ ਜੇ. ਲਯਉਨ ਅਤੇ ਕੰਪਨੀ ਨੇ ਬਰਤਾਨੀਆ ਵਿੱਚ ਬਣਾਇਆ ਸੀ, ਜੋ ਕਿ ਲੈਣ ਦੇਣ ਦੇ ਹਿਸਾਬ ਕਿਤਾਬ ਲਈ ਵਰਤਿਆ ਜਾਂਦਾ ਲੀ, ਜੋ ਆਈਬੀਐਮ (IBM) ਦੇ ਪਹਿਲੇ ਵਪਾਰਕ ਕੰਪਿਊਟਰ ਬਣਾਉਣ ਤੋਂ 3 ਸਾਲ ਪਹਿਲਾਂ ਕੰਮ ਕਰਦਾ ਸੀ।

ਕੰਪਿਊਟਰ ਦੀ ਲਗਾਤਾਰ ਘੱਟਦੀ ਕੀਮਤ ਅਤੇ ਅਕਾਰ ਨੇ ਕੰਪਿਊਟਰ ਨੂੰ ਛੋਟੇ ਸੰਗਠਨਾਂ ਲਈ ਵੀ ਉਪਲੱਬਧ ਕਰਵਾ ਦਿੱਤਾ। 1970 ਵਿੱਚ ਮਾਈਕਰੋਪਰੋਸੈਸਰ ਦੀ ਖੋਜ ਨਾਲ, ਸਸਤੇ ਕੰਪਿਊਟਰ ਦਾ ਉਤਪਾਦਨ ਸੰਭਵ ਹੋ ਗਿਆ। 1980 ਵਿੱਚ ਨਿੱਜੀ ਕੰਪਿਊਟਰ (ਪਰਸਨਲ ਕੰਪਿਊਟਰ) ਉਪਲੱਬਧ ਹੋ ਗਏ, ਜੋ ਕਿ ਕਈ ਨਿੱਤ ਦੇ ਕੰਮ, ਵਹੀ-ਖਾਤਾ, ਦਸਤਾਵੇਜ਼ ਲਿਖਣ ਅਤੇ ਛਾਪਣ, ਭਵਿੱਖਬਾਣੀ ਗਣਨਾ ਕਰਨ ਅਤੇ ਕਈ ਗਣਿਤ ਦੇ ਕੰਮ ਕਰਨ ਲਈ ਵਰਤੇ ਜਾ ਸਕਦੇ ਸਨ।

 
Today, computer-generated graphics (CGI) are a central ingredient in motion picture visual effects. The seawater creature in The Abyss (1989) marked the acceptance of CGI in the visual effects industry.

ਜਿਵੇਂ ਹੀ ਕੰਪਿਊਟਰ ਸਸਤੇ ਹੋਏ ਹਨ, ਉਹ ਕਲਾ ਦੇ ਖੇਤਰ ਵਿੱਚ ਵੀ ਵਰਤੇ ਜਾ ਰਹੇ ਹਨ। ਧੁਨੀ, ਖਾਸ ਕਰਕੇ ਤਸਵੀਰਾਂ ਅਤੇ ਵੀਡਿਓ ਹੁਣ ਸ਼ੰਸਲੇਸ਼ਕਾਂ, ਕੰਪਿਊਟਰ ਗਰਾਫਿਕਸ ਅਤੇ ਕੰਪਿਊਟਰ ਸਜੀਵਤਾ ਨਾਲ ਬਣਾਏ ਜਾਦੇ ਹਨ। ਇਹ ਮਨੋਰੰਜਨ ਵਿੱਚ, ਕੰਪਿਊਟਰ ਅਤੇ ਵੀਡਿਓ ਖੇਡਾਂ|ਵੀਡਿਓ ਖੇਡਾਂ ਦੀ ਹੁਣ ਵੱਡੀ ਸਨੱਅਤ ਖੜੀ ਹੈ।

ਕੰਪਿਊਟਰ ਹੁਣ ਮਸ਼ੀਨੀ ਜੰਤਰਾਂ ਨੂੰ ਕੰਟਰੋਲ ਕਰਦੇ ਹਨ, ਕਿਉਂਕਿ ਉਹ ਬਹੁਤ ਹੀ ਛੋਟੇ ਅਤੇ ਸਸਤੇ ਹਨ। ਨਵੀਂ ਤਕਨਾਲੋਜੀ ਨੇ ਕੰਪਿਊਟਰ ਨੂੰ ਇੰਨਾ ਛੋਟਾ ਕਰ ਦਿੱਤਾ ਹੈ ਕਿ ਇਹ ਅਪੋਲੋ ਪਰੋਗਰਾਮ ਅਤੇ ਮਿਜ਼ਾਇਲਾਂ ਨੂੰ ਕੰਟਰੋਲ ਕਰ ਸਕਦਾ ਹੈ, ਜੋ ਕਿ ਇੰਮਬੈੱਡ ਕੰਪਿਊਟਰ ਰਾਹੀਂ ਸਹਾਇਤਾ ਪਰਾਪਤ ਪਹਿਲੇ ਕਾਰਜ ਸਨ। ਅੱਜ ਤਾਂ ਕੋਈ ਹੀ ਅਜਿਹਾ ਸ਼ਕਤੀਸ਼ਾਲੀ ਮਸ਼ੀਨੀ ਜੰਤਰ ਹੋਵੇਗਾ, ਜਿਸ ਨੂੰ ਕੰਪਿਊਟਰ ਰਾਹੀਂ ਕੰਟਰੋਲ ਨਾ ਕੀਤਾ ਜਾਂਦਾ ਹੈ। ਸ਼ਾਇਦ ਸਭ ਤੋਂ ਪਰਸਿੱਧ ਕੰਪਿਊਟਰ ਰਾਹੀਂ ਕੰਟਰੋਲ ਕੀਤਾ ਜਾਣ ਵਾਲਾ ਮਸ਼ੀਨੀ ਜੰਤਰ ਰੋਬੋਟ ਹੈ, ਅਜਿਹੀ ਮਸ਼ੀਨ, ਜੋ ਕਿ ਮਨੁੱਖ ਵਰਗੀ ਜਾਪਦੀ ਹੈ ਅਤੇ ਉਸ ਦੀ ਸਮਰੱਥਾ ਵਿੱਚ ਕੁਝ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਦਯੋਗੀ ਰੋਬੋਟ ਭਾਰੀ ਉਤਪਾਦਨ ਵਿੱਚ ਮੁੱਖ ਭਾਗ ਬਣ ਗਿਆ ਹੈ, ਪਰ ਮਨੁੱਖ-ਵਰਗੇ ਰੋਬੋਟ ਆਪਣੇ ਨਾਲ ਦੇ ਕੰਪਿਊਟਰਾਂ ਦੀ ਤੁਲਨਾ ਵਿੱਚ ਤਰੱਕੀ ਨਹੀਂ ਕਰ ਸਕੇ ਅਤੇ ਖਿਡੌਣਿਆਂ ਅਤੇ ਖੋਜ ਪਰੋਜੈੱਕਟਾਂ ਤੱਕ ਹੀ ਸੀਮਤ ਰਹਿ ਗਏ।

ਰੋਬੋਟ ਆਰਟੀਫਿਸ਼ਲ ਇੰਟੈਲੀਜ਼ੈਟ ਦਾ ਅਸਲ ਪਰਦਰਸ਼ਨ ਹੈ, ਇੱਕ ਵਿਸ਼ਾ, ਜੋ ਦੀਆਂ ਹੱਦਾਂ ਤਾਂ ਅਸਪਸ਼ਟ ਹਨ, ਪਰ ਕੁਝ ਹੱਦ ਤੱਕ ਕੰਪਿਊਟਰ ਸਮਰੱਥਾ ਵੀ ਸ਼ਾਮਲ ਹੈ, ਜੋ ਕਿ ਹਾਲੇ ਸੰਭਵ ਨਹੀਂ, ਪਰ ਵਿਅਕਤੀ ਕਰ ਸਕਦਾ ਹੈ। ਸਮੇਂ ਨਾਲ, ਢੰਗ ਵਿਕਸਿਤ ਕੀਤੇ ਗਏ ਹਨ, ਜਿੰਨਾਂ ਨਾਲ ਕੰਪਿਊਟਰ ਉਹ ਕੰਮ ਕਰ ਸਕਦੇ ਹਨ, ਜੋ ਕਿ ਪਹਿਲਾਂ ਸੋਚੇ ਜਾਦੇ ਸਨ ਕਿ ਸਿਰਫ਼ ਵਿਅਕਤੀ ਹੀ ਕਰ ਸਕਦਾ ਹੈ - ਜਿਵੇਂ ਕਿ ਲਿਖਤ "ਪੜਨਾ", ਸਤਰੰਜ਼ ਖੇਡਣਾ ਆਦਿ। ਪਰ, ਇੱਕ ਕੰਪਿਊਟਰ, ਜੋ ਕਿ ਬੰਦਾ ਦੇ ਮੁਕਾਬਲੇ ਦੀ "ਸਧਾਰਨ" ਸੋਚ ਰੱਖਦਾ ਹੋਵੇ ਦਾ ਵਿਕਾਸ ਮੱਠਾ ਹੈ।

ਨੈੱਟਵਰਕਿੰਗ ਅਤੇ ਇੰਟਰਨੈੱਟ ਸੋਧੋ

1970 ਵਿੱਚ, ਖੋਜ ਸੰਸਥਾਵਾਂ ਦੇ ਕੰਪਿਊਟਰ ਇੰਜਨੀਅਰਾਂ ਨੇ ਅਮਰੀਕਾ ਵਿੱਚ ਆਪਣੇ ਕੰਪਿਊਟਰਾਂ ਨੂੰ ਦੂਰ-ਸੰਚਾਰ ਤਕਨਾਲੋਜੀ ਰਾਹੀਂ ਆਪਸ ਵਿੱਚ ਜੋੜਨਾ ਸ਼ੁਰੂ ਕਰ ਦਿੱਤਾ। ਇਹ ਪਰੋਜੈੱਕਟ ਨੂੰ ਅਰਪਾ (ਤਕਨੀਕੀ ਖੋਜ ਪਰੋਜੈੱਕਟ ਸੰਗਠਨ) ਅਤੇ ਕੰਪਿਊਟਰ ਨੈੱਟਵਰਕ ਵਲੋਂ ਸਹਾਇਤਾ ਪਰਾਪਤ ਸੀ, ਜਿਸ ਦੇ ਨਾਂ ਤੋਂ ਇਹ ਅਰਪਾਨੈੱਟ ਬਣਾਇਆ। ਜਿੰਨਾ ਤਕਨੀਕਾਂ ਨੇ ਅਰਪਾਨੈੱਟ ਨੂੰ ਬਣਾਇਆ ਸੀ, ਫੈਲ ਗਈਆਂ ਅਤੇ ਵੱਡੇ ਪੱਧਰ ਉੱਤੇ ਜਾਂਚ ਕੀਤੀ ਗਈ। ਸਮੇਂ ਨਾਲ, ਨੈੱਟਵਰਕ ਵਿਦਿਅਕ ਸੰਸਥਾਵਾਂ ਤੋਂ ਬਾਹਰ ਫੈਲ ਗਿਆ ਅਤੇ ਇੰਟਰਨੈੱਟ ਬਣ ਗਿਆ। ਨੈੱਟਵਰਕ ਦੇ ਫੈਲਾ ਨੇ ਕੰਪਿਊਟਰ ਦੇ ਸੁਭਾ ਅਤੇ ਹੱਦਾਂ ਨੂੰ ਮੁੜ ਤਹਿ ਕਰਨ ਲਈ ਮਜਬੂਰ ਕਰ ਦਿੱਤਾ। ਸਨ ਮਾਈਕਰੋਸਿਸਟਮ ਦੇ ਜੋਨ ਗਾਗੀ ਅਤੇ ਬਿੱਲ ਜਾਏ ਦੇ ਸ਼ਬਦਾਂ ਵਿੱਚ "ਕੰਪਿਊਟਰਾਂ ਦਾ ਨੈੱਟਵਰਕ"। ਇਸ ਨਾਲ ਕੰਪਿਊਟਰ ਦੇ ਓਪਰੇਟਿੰਗ ਸਿਸਟਮਾਂ ਅਤੇ ਕਾਰਜਾਂ ਵਿੱਚ ਇਸ ਢੰਗ ਨਾਲ ਤਬਦੀਲੀ ਕੀਤੀ ਗਈ ਕੀ ਉਹ ਨੈੱਟਵਰਕ ਉੱਤੇ ਹੋਰ ਕੰਪਿਊਟਰਾਂ ਦੇ ਸਰੋਤਾਂ ਦੀ ਵਰਤੋਂ ਕਰ ਸਕਣ, ਜਿਵੇਂ ਹੋਰ ਸਹਾਇਕ ਜੰਤਰ, ਸੰਭਾਲੀ ਜਾਣਕਾਰੀ ਅਤੇ ਹੋਰ ਇੱਕਲੇ ਕੰਪਿਊਟਰ ਨਾਲ ਜੁੜੇ ਸਰੋਤ। ਸ਼ੁਰੂ ਵਿੱਚ ਇਹ ਸਾਰੀਆਂ ਸਹੂਲਤਾਂ ਉਹਨਾਂ ਲੋਕਾਂ ਨੂੰ ਹੀ ਉਪਲੱਬਧ ਸਨ, ਜੋ ਕਿ ਬਹੁ-ਤਕਨੀਕੀ ਵਾਤਵਾਰਣ ਵਿੱਚ ਕੰਮ ਕਰਦੇ ਸਨ, ਪਰ 1990ਵੇਂ ਵਿੱਚ ਈ-ਮੇਲ ਅਤੇ ਵਰਲਡ ਵਾਇਡ ਵੈੱਬ ਦੇ ਨਾਲ ਸਸਤੀ, ਤੇਜ਼ ਨੈੱਟਵਰਕ ਤਕਨਾਲੋਜੀ ਜਿਵੇਂ ਕਿ ਈਥਰਨੈੱਟ ਕਾਰਡ ਅਤੇ ADSL ਦੇ ਵਿਕਾਸ ਨਾਲ ਵਿਕਸਿਤ ਸੰਸਾਰ ਵਿੱਚ ਉਪਲੱਬਧ ਹੋ ਗਿਆ।

ਕੰਪਿਊਟਿੰਗ ਕਿੱਤੇ ਅਤੇ ਵਿਸ਼ੇ ਸੋਧੋ

ਘੱਟੋ-ਘੱਟ ਵਿਕਸਤ ਸੰਸਾਰ ਵਿੱਚ, ਮੁਸ਼ਕਿਲ ਨਾਲ ਹੀ ਕੋਈ ਕਿੱਤਾ ਹੋਵੇਗਾ, ਜਿਸ ਵਿੱਚ ਕੰਪਿਊਟਰ ਦੀ ਵਰਤੋਂ ਨਹੀਂ ਹੁੰਦੀ ਹੈ। ਪਰ, ਕੁਝ ਪੇਸ਼ੇਵਾਰ ਅਤੇ ਵਿਦਿਅਕ ਮਾਹਰ ਕੰਪਿਊਟਰ ਬਣਾਉਣ, ਪਰੋਗਰਾਮ ਕਰਨ ਅਤੇ ਵਰਤਣ ਵਿੱਚ ਖਾਸ ਪਹੁੰਚ ਰੱਖਦੇ ਹਨ। ਵੱਖਰੇ ਪੇਸ਼ੇਵਰ ਵਿਸ਼ਿਆਂ ਵਿੱਚ ਸ਼ਬਦਾਵਲੀ ਸਾਂਝੀ ਹੈ ਅਤੇ ਸਮੇਂ ਸਮੇਂ ਉੱਤੇ ਆਪਸ ਵਿੱਚ ਮਿਲਦੀ ਰਹਿੰਦੀ ਹੈ: ਤਾਂ ਵੀ ਖਾਸ ਸਮੂਹ ਏਦਾਂ ਬਣਾਏ ਜਾ ਸਕਦੇ ਹਨ:

  • ਕੰਪਿਊਟਰ ਇੰਜਨੀਅਰੀ ਅਸਲ ਵਿੱਚ ਇਲੈਕਟਰੋਨਿਕ ਇੰਜਨੀਅਰੀ ਦਾ ਇੱਕ ਭਾਗ ਹੈ, ਜੋ ਕਿ ਕੰਪਿਊਟਰਾਂ ਦੀ ਭੌਤਿਕ ਸੰਰਚਨਾ ਅਤੇ ਉਹਨਾਂ ਦੇ ਭਾਗਾਂ ਨਾਲ ਸਬੰਧਤ ਹੈ।
  • ਕੰਪਿਊਟਰ ਵਿਗਿਆਨ ਕੰਪਿਊਟਿੰਗ (ਗਣਨਾ) ਨਾਲ ਸਬੰਧਤ ਕਾਰਵਾਈਆਂ ਦਾ ਇੱਕ ਵਿਦਿਅਕ ਪੜ੍ਹਾਈ ਹੈ, ਜਿਵੇਂ ਕਿ ਖਾਸ ਕੰਮ ਕਰਨ ਲਈ ਇੱਕ ਕਲਨ ਵਿਧੀ (ਐਲੋਗਰਿਥਮ) ਤਿਆਰ ਕਰਨੀ। ਇਹ ਕੀ ਇੱਕ ਸਮੱਸਿਆ ਕੰਪਿਊਟਰ ਨਾਲ ਹੱਲ ਹੋ ਸਕਦੀ ਹੈ? ਇਹਨਾਂ ਨੂੰ ਕਿੰਨੇ ਸੌਖਾਲੇ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ? ਅਤੇ ਹੱਲ ਕੱਢਣ ਲਈ ਅਨੁਕੂਲ ਪਰੋਗਰਾਮ ਕਿਵੇਂ ਬਣਾਏ ਜਾਣ ਆਦਿ ਸਵਾਲਾਂ ਦੇ ਜਵਾਬ ਖੋਜਣ ਲਈ ਹੈ। ਸਮੱਸਿਆਵਾਂ ਦੇ ਵੱਖ-ਵੱਖ ਵਰਗਾਂ ਦੀ ਖੋਜ ਦੌਰਾਨ ਕੰਪਿਊਟਰ ਵਿਗਿਆਨ ਵਿੱਚ ਹਦਾਇਤਾਂ ਦੀਆਂ ਵੱਡੀਆਂ ਸੂਚੀਆਂ ਬਣਾਈਆਂ ਜਾਦੀਆਂ ਹਨ।
  • ਸਾਫਟਵੇਅਰ ਇੰਜਨੀਅਰੀ ਉਹਨਾਂ ਢੰਗਾਂ ਅਤੇ ਤਜਰਬਿਆਂ ਉੱਤੇ ਕੇਂਦਰਿਤ ਹੈ, ਜੋ ਕਿ ਭਰੋਸੇਯੋਗ ਸਾਫਟਵੇਅਰ ਸਿਸਟਮਾਂ ਦੇ ਵਿਕਾਸ ਲਈ ਸਹਾਇਕ ਹਨ, ਜਦੋਂ ਕਿ ਕੀਮਤ ਅਤੇ ਸਮਾਂ-ਸੀਮਾਵਾਂ ਨੂੰ ਘੱਟੋ-ਘੱਟ ਅਤੇ ਭਰੋਸੇਯੋਗ ਅੰਦਾਜ਼ੇ ਲਗਾਏ ਜਾਦੇ ਹਨ।
  • ਜਾਣਕਾਰੀ ਸਿਸਟਮ ਵੱਡੇ ਸੰਗਠਨ (ਅਕਸਰ ਵਪਾਰਕ) ਦੇ ਪਰਸੰਗ ਵਿੱਚ ਕੰਪਿਊਟਰ ਸਿਸਟਮਾਂ ਦੀ ਵਰਤੋਂ ਅਤੇ ਵਿਕਾਸ ਉੱਤੇ ਕੇਂਦਰਿਤ ਹੈ।
  • ਹੋਰ ਪੇਸ਼ਿਆਂ ਵਿੱਚ ਕੰਪਿਊਟਰ ਦਾਖਲ ਹੋਣ ਨਾਲ ਹੋਰ ਕਈ ਵਿਸ਼ੇ ਵੀ ਤਿਆਰ ਕੀਤੇ ਗਏ ਹਨ; ਕਈ ਉਦਾਹਰਨਾਂ ਵਿੱਚੋਂ, GIS (ਭੂਗੋਲਿਕ ਜਾਣਕਾਰੀ ਸਿਸਟਮ) ਹੈ, ਜੋ ਕਿ ਕੰਪਿਊਟਰ ਵਿਗਿਆਨ ਨੂੰ ਭੂਗੋਲਿਕ ਜਾਣਕਾਰੀ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਰਤਦੇ ਹਨ।

ਅਗਾਂਹ ਪੜੋ ਸੋਧੋ

ਬਾਹਰਲੇ ਜੋੜ ਸੋਧੋ

  1. ਕੰਬੋਜ, ਡਾ. ਸੀ ਪੀ. "ਨਵੀਂ ਪੁਸਤਕ: ਵਿੰਡੋਜ਼ ਅਤੇ ਐੱਮ ਐੱਸ ਆਫ਼ਿਸ".