ਕੰਪਿਊਟਰ ਡਾਟਾ ਸਟੋਰੇਜ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਕੰਪਿਊਟਰ ਦੇ ਸਟੋਰੇਜ ਭਾਗਾਂ ਨੂੰ ਸੈਕੰਡਰੀ ਮੈਮਰੀ, ਬਾਹਰੀ ਮੈਮਰੀ ਜਾ ਸਹਾਇਕ ਮੈਮਰੀ ਵੀ ਕਹਿੰਦੇ ਹਨ। ਫ਼ਲੌਪੀ ਡਿਸਕ, ਸੀਡੀ, ਡੀਵੀਡੀ, ਪੈੱਨ ਡਰਾਈਵ, ਮੈਮਰੀ ਕਾਰਡ, ਹਾਰਡ ਡਿਸਕ, SSD, ਕਲਾਊਡ ਸਟੋਰੇਜ ਆਦਿ ਕੰਪਿਊਟਰ ਦੇ ਸਟੋਰੇਜ ਭਾਗ ਹਨ।
ਯਾਦ ਰੱਖੋ
ਸੋਧੋ1) ਫਲੌਪੀ ਡਿਸਕ ਦੀ ਵਰਤੋਂ ਪਹਿਲਾਂ-ਪਹਿਲ ਕੀਤੀ ਜਾਂਦੀ ਸੀ। ਅੱਜ ਕਲ੍ਹ ਇਸ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਂਦੀ। ਇਸ ਦੀ ਸਮਰੱਥਾ (Capacity) ਬਹੁਤ ਘੱਟ ਸੀ ਤੇ ਇਹ ਜਲਦੀ ਖਰਾਬ ਹੋ ਜਾਂਦੀ ਸੀ।
2) ਸੀਡੀ ਅਤੇ ਡੀਵੀਡੀ ਨੂੰ ਆਪਟੀਕਲ ਡਿਸਕ ਵੀ ਕਿਹਾ ਜਾਂਦਾ ਹੈ। ਸੀਡੀ ਜਾਂ ਡੀਵੀਡੀ ਨੂੰ ਚਲਾਉਣ ਵਾਲੇ ਕੰਪਿਊਟਰ ਦੇ ਵਿਸ਼ੇਸ ਭਾਗ ਨੂੰ ਡਰਾਈਵ ਕਹਿੰਦੇ ਹਨ ਅਤੇ ਸੀਡੀ ਚਲਾਉਣ ਲਈ ਸੀਡੀ ਡਰਾਈਵ ਤੇ ਡੀਵੀਡੀ ਚਲਾਉਣ ਲਈ ਡੀਵੀਡੀ ਡਰਾਈਵ ਵਰਤੀ ਜਾਂਦੀ ਹੈ।
3) ਪੈੱਨ ਡਰਾਇਵ ਅਜੋਕੇ ਸਮੇਂ ਦਾ ਹਰਮਨ ਪਿਆਰਾ ਸਟੋਰੇਜ ਭਾਗ ਹੈ। ਇਸ ਵਰਤੋਂ ਡਾਟੇ ਨੂੰ ਇਧਰ-ਓਧਰ ਲੈ ਕੇ ਜਾਣ ਲਈ ਕੀਤੀ ਜਾਂਦੀ ਹੈ।
4) ਸਮਾਰਟ ਫੋਨ ਅਤੇ ਡਿਜੀਟਲ ਕੈਮਰੇ ਵਿਚ ਮੈਮਰੀ ਲਈ ਜਿਹੜੀ ਚਿੱਪ ਵਰਤੀ ਜਾਂਦੀ ਹੈ ਉਸ ਨੂੰ ਮੈਮਰੀ ਕਾਰਡ ਕਹਿੰਦੇ ਹਨ।
5) ਪੈੱਨ ਡਰਾਈਵ ਨੂੰ ਫਲੈਸ਼ ਡਰਾਈਵ ਅਤੇ ਯੂਐਸਬੀ ਡਰਾਈਵ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
6) ਹਾਰਡ ਡਿਸਕ ਕੰਪਿਊਟਰ ਵਿੱਚ ਫਿਕਸ ਹੁੰਦੀ ਹੈ 'ਤੇ ਇਹ ਕੰਪਿਊਟਰ ਦਾ ਮੁੱਖ ਅਤੇ ਅਹਿਮ ਹਿੱਸਾ ਹੈ। ਇਸ ਦੀ ਸਮਰੱਥਾ ਬਾਕੀ ਸਟੋਰੇਜ ਭਾਗਾਂ ਤੋਂ ਵੱਧ ਹੁੰਦੀ ਹੈ। ਇਹ ਪੋਰਟੇਬਲ ਯੂਐਸਬੀ ਦੇ ਰੂਪ ਵਿੱਚ ਵੀ ਮਿਲਦੀ ਹੈ।
7) ਵੱਧ ਰਫ਼ਤਾਰ ਕਾਰਨ ਅੱਜ ਕੱਲ੍ਹ ਹਾਰਡ ਡਿਸਕ ਦੀ ਥਾਂ SSD ਨੇ ਲੈਣ ਲਈ ਹੈ। ਇਹ ਹਾਰਡ ਡਿਸਕ ਦੇ ਮੁਕਾਬਲੇ ਮਹਿੰਗੀ ਹੁੰਦੀ ਹੈ ਤੇ ਇਸ ਦੀ ਸਮਰੱਥਾ ਵੀ ਘੱਟ ਹੁੰਦੀ ਹੈ।
8) ਡਾਟੇ ਨੂੰ ਆਨਲਾਈਨ ਸਟੋਰ ਕਰਨ ਲਈ ਕਲਾਊਡ ਸਟੋਰੇਜ ਵਰਤੀ ਜਾਂਦੀ ਹੈ। ਕਲਾਊਡ ਸਟੋਰੇਜ ਲਈ ਗੂਗਲ ਦੀ 'ਗੂਗਲ ਡਰਾਈਵ' ਅਤੇ ਮਾਈਕਰੋਸਾਫਟ ਦੀ 'ਵਨ ਡਰਾਈਵ' ਵਰਤੀ ਜਾ ਸਕਦੀ ਹੈ।